ਅੱਜ IPL ਵਿੱਚ ਹੋਵੇਗਾ ਬੰਗਲੁਰੂ ਦਾ ਰਾਜਸਥਾਨ ਨਾਲ ਮੁਕਾਬਲਾ

192

ਜੈਪੁਰ, 6 ਅਪ੍ਰੈਲ 2024 – ਆਈ ਪੀ ਐਲ (ਇੰਡੀਅਨ ਪ੍ਰੀਮੀਅਰ ਲੀਗ) IPL T20 ਦੇ 17ਵੇਂ ਸ਼ੈਸ਼ਨ ਦਾ 19ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ RR ਦਾ ਰਾਇਲ ਚੈਲੇਂਜਰਸ ਬੰਗਲੌਰ RCB ਦੇ ਨਾਲ ਖੇਡਿਆ ਜਾਵੇਗਾ | ਇਹ ਮੈਚ ਸਵਾਈ ਮਾਨਸਿੰਘ ਇਨਡੋਰ ਸਟੇਡੀਅਮ, ਜੈਪੁਰ ਰਾਜਸਥਾਨ ਦੇ ਵਿੱਚ ਹੋਵੇਗਾ ਸ਼ਾਮ 7 ਵਜੇ ਇਸ ਮੈਚ ਦਾ ਟਾਸ ਹੋਵੇਗਾ ਤੇ 7:30 ਵਜੇ ਮੈਚ ਸ਼ੁਰੂ ਹੋਵੇਗਾ |

ਮੁਕਾਬਲਾ ਬਹੁਤ ਟੱਕਰ ਦਾ ਹੋਵੇਗਾ ਕਿਉਕਿ ਰਾਜਸਥਾਨ ਰਾਇਲਜ਼ ਨੇ ਏਸ ਸੀਜ਼ਨ 3 ਮੈਚ ਖੇਡੇ ਹਨ ਤੇ ਤਿੰਨੋ ਮੈਚ ਹੀ ਜਿੱਤੇ ਹਨ ਅਤੇ ਰਾਇਲ ਚੈਲੇਂਜਰਸ ਬੰਗਲੌਰ ਨੇ ਇਸ ਸੀਜਨ 4 ਮੈਚ ਖੇਡੇ ਹਨ ਤੇ 4 ਵਿਚੋਂ 1 ਮੈਚ ਜਿੱਤਿਆ ਹੈ | Royal Challengers Bengaluru ਦੀ ਟੀਮ Indian Premier League ਦੇ Points Table ਤੇ 2 ਅੰਕਾਂ ਨਾਲ ਅਠਵੇਂ ਨੰਬਰ ਤੇ ਹੈ ਅਤੇ ਰਾਜਸਥਾਨ ਰਾਇਲਜ਼ 6 ਅੰਕਾਂ ਨਾਲ ਦੂਜੇ ਨੰਬਰ ਤੇ ਹੈ | IPL ਵਿੱਚ ਹੁਣ ਤੱਕ 30 ਮੈਚ ਰਾਜਸਥਾਨ ਰਾਇਲਜ਼ ਦੇ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਖੇਡੇ ਜਾ ਚੁੱਕੇ ਹਨ | ਬੰਗਲੁਰੂ ਨੇ 15 ਬਾਰ ਅਤੇ ਰਾਜਸਥਾਨ ਨੇ 12 ਬਾਰ ਜਿੱਤ ਹਾਸਿਲ ਕੀਤੀ ਹੈ ਅਤੇ 3 ਮੈਚ ਦੋਨਾਂ ਵਿਚਾਲੇ ਨਿਰਣਾਇਕ ਰਹੇ |

ਅੱਜ ਦਾ ਮੁਕਾਬਲਾ ਬਹੁਤ ਸ਼ਾਨਦਾਰ ਹੋਣ ਵਾਲਾ ਕਿਉਕਿ ਜੈਪੁਰ ਦੇ ਸਟੇਡੀਅਮ ਚ ਦੋਨਾਂ ਟੀਮਾਂ ਵਿਚਾਲੇ ਹੁਣ ਤੱਕ 8 ਮੈਚ ਹੋਏ ਹਨ ਤੇ ਦੋਨਾਂ ਨੇ 4-4 ਨਾਲ ਜਿੱਤ ਹਾਸਿਲ ਕੀਤੀ |

LEAVE A REPLY

Please enter your comment!
Please enter your name here