ਦਿੱਲੀ ਇੰਟਰਨੈਸ਼ਨਲ ਏਅਰਪੋਰਟ ਨੂੰ ਉਡਾਉਣ ਦੀ ਮਿਲੀ ਧਮਕੀ ਮੱਚੀ ਖਲਬਲੀ

248

ਦਿੱਲੀ 8 ਅਪ੍ਰੈਲ: ਇੰਦਰਾਗਾਂਧੀ ਇੰਟਰਨੈਸ਼ਨਲ ਏਅਰਪੋਰਟ ਨੂੰ ਉਡਾਉਣ ਦੀ ਮਿਲੀ ਧਮਕੀ ਮਿਲੀ ਹੈ ਦੱਸਿਆ ਜਾ ਰਿਹਾ ਹੈ 2 ਯਾਤਰੀਆਂ ਦੇ ਵੱਲੋਂ ਇਹ ਜਾਣਕਾਰੀ ਸੁਰਖਿਆ ਕਰਮੀਆਂ ਨੂੰ ਦਿੱਤੀ ਗਈ ਹੈ | ਜਿਸਤੋਂ ਬਾਅਦ ਸੁਰਖਿਆਂ ਏਜੰਸੀਆਂ ਵੀ ਅਲਰਟ ਹੋ ਗਾਈਆਂ ਨੇ ਤੇ ਉਹਨਾਂ 2 ਯਾਤਰੀਆਂ ਨੂੰ ਨਜਰ ਬੰਦ ਕੀਤਾ ਗਿਆ ਹੈ ਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਦੀ ਚੱਪੇ ਚੱਪੇ ਤੇ ਚੈਕਿੰਗ ਕੀਤੀ ਜਾ ਰਹੀ ਹੈ | ਆਉਂਦੇ ਜਾਂਦੇ ਹਰ ਵਿਅਕਤੀ ਦੇ ਬੈਗ ਤੇ ਹੋਰ ਸਮਾਨ ਨੂੰ ਵੀ ਚੰਗੀ ਤਰਾਂ ਦੇਖਿਆ ਜਾ ਰਿਹਾ ਹੈ |

ਧਮਕੀ ਦੇਣ ਦੇ ਦੋਸ਼ ਦੇ ਵਿੱਚ ਦੋਵੇਂ ਯਾਤਰੀਆਂ ਨੂੰ ਪੁਲਿਸ ਦੇ ਵੱਲੋਂ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਵੱਖੋ ਵੱਖ ਧਾਰਾ ਲਗਾ ਕੇ ਪਰਚਾ ਦਰਜ ਕਰ ਲਿਆ ਗਿਆ ਹੈ | ਦਸ ਦੀਏ ਕੀ ਜੇਹੜੇ ਵੀ ਲੋਕਾਂ ਨੇ ਵਿਦੇਸ਼ ਜਾਣਾ ਹੁੰਦਾ ਚਾਹੇ ਓਹ ਪੰਜਾਬ ਤੋ ਕਨੇਡਾ ਜਾ ਹਰਿਆਣਾ ਤੋਂ ਕਨੇਡਾ ਜਾਣਾ ਹੁੰਦਾ ਸਾਰੇ ਦਿੱਲੀ ਏਅਰਪੋਰਟ ਹੋ ਕੇ ਜਾਂਦੇ ਨੇ | ਹਲਾਂਕਿ ਅਧਿਕਾਰਿਕ ਤੋਰ ਤੇ ਇਸ ਸਭ ਦੀ ਜਾਣਕਾਰੀ ਪੁਲਿਸ ਜਾ ਫਿਰ ਸੁਰਖਿਆ ਕਰਮੀਆਂ ਦੇ ਵਲੋਂ ਸਾਂਝੀ ਨਹੀਂ ਕੀਤੀ ਗਈ |

ਦਿੱਲੀ ਇੰਟਰਨੈਸ਼ਨਲ ਏਅਰਪੋਰਟ ਨੂੰ ਉਡਾਉਣ ਦੀ ਮਿਲੀ ਧਮਕੀ ਮੱਚੀ ਖਲਬਲੀ

LEAVE A REPLY

Please enter your comment!
Please enter your name here