Punjab Flood Update : ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਪੰਜਾਬੀ ਕਲਾਕਾਰ

138

Punjab Flood Update : ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਪੰਜਾਬ ਇਸ ਸਮੇਂ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹਰ ਪਾਸੇ ਪਾਣੀ ਹੈ ਅਤੇ ਪੰਜਾਬ ਦੇ ਲੋਕਾਂ ਦੇ ਸਿਰ ‘ਤੇ ਇੱਕ ਵੱਡੀ ਆਫ਼ਤ ਹੈ। ਪਰ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਦਿਲਜੀਤ ਦੋਸਾਂਝ, ਕਰਨ ਔਜਲਾ, ਰੇਸ਼ਮ ਅਨਮੋਲ, ਸਤਿੰਦਰ ਸਰਤਾਜ, ਇੰਦਰਜੀਤ ਨਿੱਕੂ ਹੋਰੀ, ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਤੇ ਉਹ ਹੜ੍ਹਾਂ ਚ ਫਸੇ ਲੋਕਾਂ ਦੀ ਆਪਣੇ ਵੱਲੋਂ ਜਿੰਨੀ ਹੋ ਸਕਦੀ ਹੈ ਸੇਵਾ ਕਰ ਰਹੇ ਨੇ।

ਦਿਲਜੀਤ ਦੋਸਾਂਝ ਦੀ ਗੱਲ ਕਰੀਏ ਦਿਲਜੀਤ ਦੁਸਾਂਝ ਦੀ ਸਾਂਝ ਫਾਊਂਡੇਸ਼ਨ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ। ਲੋਕਾਂ ਨੂੰ ਭੋਜਨ, ਪਾਣੀ ਵਰਗੀਆਂ ਜ਼ਰੂਰੀ ਚੀਜ਼ਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਜਿਵੇਂ ਕਿ ਤਰਪਾਲਾਂ, ਬਾਂਸ ਆਦਿ ਚੀਜਾਂ ਮੁਹਈਆ ਕਰ ਰਹੀ ਹੈ ਤਾਂ ਜੋ ਲੋਕ ਜਦੋਂ ਰਾਤ ਨੂੰ ਛੱਤਾ ਤੇ ਸੌਂਦੇ ਨੇ ਤਾਂ ਉਹਨਾਂ ਨੂੰ ਬਾਰਿਸ਼ ਪਰੇਸ਼ਾਨ ਨਾ ਕਰੇ ਤੇ ਮੱਛਰਾਂ ਤੋਂ ਬਚਣ ਲਈ ਜਰੂਰੀ ਲੋਸ਼ਣ ਵੀ ਵੰਡੇ ਗਏ ਹਨ। ਦਿਲਜੀਤ ਦੋਸਾਂਝ ਦੀ ਸਾਂਝ ਫਾਊਂਡੇਸ਼ਨ ਗੁਰਦਾਸਪੁਰ ਅਤੇ ਅੰਮ੍ਰਿਤਸਰ ਖੇਤਰਾਂ ਵਿੱਚ ਆਪਣੀ ਨਿਸਵਾਰਥ ਸੇਵਾ ਕਰ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by TEAM DOSANJH (@teamdiljitglobal)

ਦਿਲਜੀਤ ਦੋਸਾਂਝ ਨੇ ਇੱਕ ਸਾਂਝ ਫਾਉਂਡੈਸ਼ਨ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਦਿਲਜੀਤ ਦੋਸਾਂਝ ਨੇ ਸਾਂਝ ਫਾਉਂਡੈਸ਼ਨ ਤੋਂ ਬਿਨਾਂ ਹੋਰ ਗੈਰ-ਸਰਕਾਰੀ ਸੰਗਠਨਾਂ ਅਤੇ ਸਥਾਨਕ ਪ੍ਰਸ਼ਾਸਨ (ਗੁਰਦਾਸਪੁਰ ਅਤੇ ਅੰਮ੍ਰਿਤਸਰ) ਦੇ ਸਹਿਯੋਗ ਨਾਲ 10 ਬਹੁਤ ਜਿਆਦਾ ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਦਾ ਜਿੰਮਾ ਲਿਆ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by TEAM DOSANJH (@teamdiljitglobal)

 

ਹੁਣ ਗੱਲ ਕਰੀਏ ਪੰਜਾਬੀ ਗਾਇਕ ਅਤੇ ਗੀਤਕਾਰ ਗਿੱਪੀ ਗਰੇਵਾਲ ਨੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੂਰੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਗਿੱਪੀ ਗਰੇਵਾਲ ਨੇ ਕਿਹਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾਨਵਰਾਂ ਲਈ ਅਚਾਰ ਦਾ ਪ੍ਰਬੰਧ ਕਰਨਗੇ ਅਤੇ ਉਨ੍ਹਾਂ ਨੇ ਇੱਕ ਨੰਬਰ ਵੀ ਸਾਂਝਾ ਕੀਤਾ ਹੈ ਜਿਸ ਰਾਹੀਂ ਹੜ੍ਹ ਪ੍ਰਭਾਵਿਤ ਲੋਕ ਆਪਣੇ ਜਾਨਵਰਾਂ ਲਈ ਕਾਲ ਕਰਕੇ ਅਚਾਰ ਮੰਗਵਾ ਸਕਦੇ ਹਨ।


ਦੂਜੇ ਪਾਸੇ, ਪੰਜਾਬੀ ਗਾਇਕ ਰੇਸ਼ਮ ਅਨਮੋਲ ਵੀ ਆਪਣੇ ਸਾਥੀਆਂ ਨਾਲ ਕਿਸ਼ਤੀਆਂ ਰਾਹੀਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਖਾਣਾ ਅਤੇ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Resham Singh (@reshamsinghanmol)


ਇਸ ਦੇ ਨਾਲ ਹੀ, ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਖੁਦ ਕਿਸ਼ਤੀ ਚਲਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਕਿਸ਼ਤੀ ਕਰਨ ਔਜਲਾ ਨੇ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇੱਕ ਪਾਸੇ ਇੰਦਰਜੀਤ ਨਿੱਕੂ ਲੋਕਾਂ ਦੀ ਸੇਵਾ ਕਰ ਰਿਹਾ ਹੈ, ਦੂਜੇ ਪਾਸੇ, ਕੁਝ ਲੋਕ ਉਸਦੀ ਆਲੋਚਨਾ ਕਰ ਰਹੇ ਹਨ ਕਿ ਉਹ ਇਹ ਸਭ ਸ਼ੌ ਆਫ ਲਈ ਕਰ ਰਿਹਾ ਹੈ । ਜੋਕਿ ਬਹੁਤ ਗਲਤ ਹੈ ਸਗੋਂ ਇਸ ਮੁਸ਼ਕਿਲ ਦੀ ਘੜੀ ਵਿੱਚ ਜੋ ਵੀ ਲੋਕਾਂ ਦੀ ਮਦਦ ਕਰਦਾ ਹੈ ਉਸਦੀ ਸਹਾਰਨਾ ਕਰਨੀ ਚਾਹੀਦੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Inderjit Nikku (@inderjitnikku)

ਪੰਜਾਬੀ ਗਾਇਕ ਸਤਿੰਦਰ ਸਰਤਾਜ ਜੀ ਦੀ ਸਰਤਾਜ ਫਾਊਂਡੇਸ਼ਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮਦਦ ਲਗਾਤਾਰ ਮਦਦ ਕਰ ਰਹੀ ਹੈ ਲੋਕਾਂ ਨੂੰ ਜਰੂਰੀ ਵਸਤਾਂ ਪਹੁੰਚਾ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Satinder Sartaaj (@satindersartaaj)


ਇਹਨਾੰ ਤੋਂ ਬਿਨਾਂ ਪੰਜਾਬੀ ਇਂਡਸਟਰੀ ਦੀਆਂ ਹੋਰ ਵੀ ਮਸ਼ਹੁਰ ਹਸਤੀਆਂ ਜਸਬੀਰ ਜੱਸੀ, ਰਣਜੀਤ ਬਾਵਾ, ਗੁਰਦਾਸ ਮਾਨ, ਲਵ ਗਿੱਲ, ਸੋਨੂੰ ਸੂਦ, ਸੰਜੇ ਦੱਤ ਸਭ ਲੋਕਾਂ ਦੀ ਮਦਦ ਲਈ ਅੱਗੇ ਆਏ ਹੋਏ ਨੇ। ਰੱਬ ਅੱਗੇ ਅਰਦਾਸ ਕਰਦੇ ਹਾਂ ਰੱਬ ਪੰਜਾਬ ਨੂੰ ਇਸ ਮੁਸ਼ਕਿਲ ਵਕਤ ਵਿੱਚੋਂ ਛੇਤੀ ਕੱਢੇ।

LEAVE A REPLY

Please enter your comment!
Please enter your name here