ਸਾਰਾ ਦੇਸ਼ ਅੱਜ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਬਹੁਤ ਸ਼ਰਧਾ, ਭਾਵਨਾ ਤੇ ਉਤਸਾਹ ਨਾਲ ਮਨਾ ਰਿਹਾ ਹੈ। ਇਹ ਦਿਹਾੜਾ ਸਿਰਫ਼ ਸਿੱਖ ਭਾਈਚਾਰੇ ਲਈ ਹੀ ਨਹੀਂ, ਸਗੋਂ ਪੂਰੇ ਮਨੁੱਖ ਜਾਤੀ ਲਈ ਆਤਮਕ ਪ੍ਰੇਰਣਾ ਦਾ ਪ੍ਰਤੀਕ ਹੈ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ, ਸੇਵਾ, ਸਮਾਨਤਾ ਤੇ ਸੱਚਾਈ ਦਾ ਸੰਦੇਸ਼ ਦਿੱਤਾ, ਜੋ ਸਾਨੂੰ ਜੀਵਨ ਦੇ ਹਰ ਪੜਾਅ ‘ਤੇ ਰਾਹ ਦਿਖਾਉਂਦਾ ਹੈ।











