Neeraj Chopra: ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਰਚਿਆ ਇਤਿਹਾਸ ਜਿੱਤਿਆ ਗੋਲਡ

400

Gold Medalist Neeraj Chopra: ਇੱਕ ਵਾਰ ਫਿਰ, ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਪਹਿਲੇ ਭਾਰਤੀ ਵਜੋਂ ਉਭਰ ਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰ ਲਿਆ ਹੈ।

Gold medalist Neeraj Chopra: ਨੀਰਜ ਚੋਪੜਾ ਨੇ ਇਹ ਕਮਾਲ ਦਾ ਕਾਰਨਾਮਾ ਹੰਗਰੀ ਦੇ ਬੁਡਾਪੇਸਟ ਵਿੱਚ ਜੈਵਲਿਨ ਥਰੋਅ ਦੇ ਫਾਈਨਲ ਦੌਰਾਨ ਉਸ ਨੇ ਦੂਜੇ ਦੌਰ ਵਿੱਚ 88.17 ਮੀਟਰ ਥਰੋਅ ਨਾਲ ਸੋਨ ਤਗ਼ਮੇ ’ਤੇ ਕਬਜ਼ਾ ਕਰਕੇ ਇਤਿਹਾਸ ਰਚ ਕੇ ਰਖ ਦਿੱਤਾ | ਪ੍ਰਸ਼ੰਸਕਾਂ ਨੇ ਨੀਰਜ ਚੋਪੜਾ ‘ਗੋਲਡਨ ਬੁਆਏ’ ਵਜੋਂ ਪ੍ਰਤੀਕਿਰਿਆ ਦਿੱਤੀ | ਦਸ ਦੀਏ ਕਿ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ ਅਤੇ ਦੇਸ਼ ਭਰ ਤੋਂ ਨੀਰਜ ਚੋਪੜਾ ਨੂੰ ਇਸ ਉਪਲੱਬਧੀ ਲਈ ਵਧਾਈਆਂ ਮਿਲ ਰਹੀਆਂ ਹਨ।

ਨੀਰਜ ਚੋਪੜਾ ਦੀ ਬੇਮਿਸਾਲ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ। ਟਵੀਟ ਵਿੱਚ ਪੀਐਮ ਮੋਦੀ ਨੇ ਨੀਰਜ ਦੀ ਇੱਕ ਐਥਲੈਟਿਕ ਚੈਂਪੀਅਨ ਵਜੋਂ ਤਾਂ ਸ਼ਲਾਘਾ ਕੀਤੀ ਹੀ ਅਤੇ ਨਾਲ ਹੀ ਕਿਹਾ ਖੇਡਾਂ ਦੇ ਸਮੁੱਚੇ ਖੇਤਰ ਪ੍ਰਤਿਭਾਸ਼ਾਲੀ ਨੀਰਜ ਚੋਪੜਾ ਉੱਤਮਤਾ ਦੀ ਮਿਸਾਲ ਦਿੰਦੇ ਹਨ। ਇਸ ਵਿਸ਼ੇਸ਼ਤਾ ਦਾ ਸਿਹਰਾ ਉਸਦੇ ਅਟੁੱਟ ਸਮਰਪਣ, ਸ਼ੁੱਧਤਾ ਅਤੇ ਜੋਸ਼ ਨੂੰ ਦਿੱਤਾ ਜਾਂਦਾ ਹੈ।

Neeraj Chopra ਨੇ ਜਿੱਤ ਤੋਂ ਬਾਅਦ ਕਿਹਾ, ”ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਮੈਡਲ ਪੂਰੇ ਭਾਰਤ ਲਈ ਹੈ। ਅਸੀਂ ਕੁਝ ਵੀ ਹਾਸਲ ਕਰ ਸਕਦੇ ਹਾਂ। ਮੈਂ ਪਹਿਲਾ ਓਲੰਪਿਕ ਚੈਂਪੀਅਨ ਬਣਿਆ। ਹੁਣ, ਮੈਂ ਵਿਸ਼ਵ ਚੈਂਪੀਅਨ ਹਾਂ। ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਕਰਦੇ ਰਹੋ। ਅਸੀਂ ਦੁਨੀਆ ਵਿੱਚ ਨਾਮ ਕਮਾਉਣਾ ਹੈ।”

Congratulations to Neeraj Chopra

ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪਹਿਲਾ ਭਾਰਤੀ ਸੋਨ ਤਗਮਾ ਜੇਤੂ ਵਜੋਂ ਉਸ ਦੀ ਇਤਿਹਾਸਕ ਜਿੱਤ ਤੋਂ ਬਾਅਦ ਨੀਰਜ ਚੋਪੜਾ ਦੇ ਪਰਿਵਾਰ ਦੀ ਖੁਸ਼ੀ ਦੇ ਦ੍ਰਿਸ਼ ਵੀ ਕੈਮਰੇ ਵਿੱਚ ਕੈਦ ਹੋ ਗਏ। ਪਰਿਵਾਰ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦਾ ਕੋਈ ਆਪਣਾ ਕੁਝ ਪੂਰੀ ਦੁਨੀਆ ਵਿਚ ਨਾਮ ਰੋਸ਼ਨ ਕਰਦਾ ਹੈ |

PTI ਨੇ ਨੀਰਜ ਚੋਪੜਾ ਦੇ ਚਾਚਾ ਭੀਮ ਚੋਪੜਾ ਦੇ ਨਾਲ ਖੜ੍ਹ ਕਿਹਾ, “140 ਕਰੋੜ ਭਾਰਤੀਆਂ ਦਾ ਆਸ਼ੀਰਵਾਦ ਲੈਣ ਵਾਲੇ ਖਿਡਾਰੀਆਂ ਨੂੰ ਕਦੇ ਵੀ ਹਰਾਇਆ ਨਹੀਂ ਜਾ ਸਕਦਾ।”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਪੜਾ ਨੂੰ “ਮਾਣ ਦੁੱਗਣਾ ਕਰਨ” ਲਈ ਵਧਾਈ ਦਿੱਤੀ।

ਸਾਡੇ ਨਾਲ ਜੁੜ ਕੇ ਅਜਿਹੀਆਂ ਜਾਣਕਾਰੀਆਂ ਸਭ ਤੋਂ ਪਹਿਲਾਂ ਪਾਉਣ ਲਈ ਨੀਚ੍ਹੇ ਦਿੱਤੇ Follow ਬਟਨ ਤੇ ਕਲਿਕ ਕਰੋ |

LEAVE A REPLY

Please enter your comment!
Please enter your name here