ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਬੋਲਿਆ ਡਾਂਸਰ ਕੁੜੀ ਦੇ ਹੱਕ ਚ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਇਕ ਪੰਜਾਬੀ ਡਾਂਸਰ ਕੁੜੀ ਦੀ ਵਿਆਹ ਤੇ ਲੜਾਈ ਹੋ ਜਾਂਦੀ ਹੈ ਤੇ ਮਾਹੋਲ ਖਰਾਬ ਹੋ ਜਾਂਦਾ ਹੈ ਮੁਡਿਆਂ ਦੇ ਨਾਲ ਡਾਂਸਰ ਕੁੜੀ ਗਲੋ-ਗਾਲੀ ਹੋ ਜਾਂਦੀ ਐ ਜਿਸਤੋਂ ਬਾਅਦ ਲੋਕ ਡਾਂਸਰ ਕੁੜੀ ਦੀ ਸਪੋਰਟ ਕਰਦੇ ਨੇ ਤੇ ਕਈ ਕੁੜੀ ਨੂੰ ਮਾੜਾ ਬੋਲਦੇ ਨੇ ਕਾਫੀ ਪੋਸਟਾਂ ਸ਼ੋਸ਼ਲ ਮੀਡੀਆ ਤੇ ਕੁੜੀ ਦੇ ਹੱਕ ਵਿੱਚ ਵੀ ਪਾਈਆਂ ਜਾਦੀਆਂ ਨੇ ਤੇ ਕਾਫੀ ਲੋਕ ਪੋਸਟਾਂ ਪਾ ਕੁੜੀ ਨੂੰ ਮਾੜਾ ਵੀ ਕਹਿੰਦੇ ਨੇ ਜਿਸਤੋ ਬਾਅਦ ਕੁੜੀ ਮੀਡੀਆ ਸਾਹਮਣੇ ਆਕੇ ਆਪਣਾ ਬਿਆਨ ਵੀ ਰਖਦੀ ਹੈ |

ਸ਼ੋਸ਼ਲ ਮੀਡੀਆ ਤੇ ਡਾਂਸਰ ਕੁੜੀ ਦੇ ਕਈ ਇੰਟਰਵਿਊ ਵੀ ਵਾਇਰਲ ਹੁੰਦੇ ਆ ਤੇ ਮੁੱਦਾ ਲਗਾਤਾਰ ਕਈ ਦਿਨ ਚਲਦਾ ਹੈ ਬੀਤੇ ਦਿਨ ਵੀ ਕੁੜੀ ਨੇ ਲੁਧਿਆਣਾ ਵਿਖੇ ਵੱਡਾ ਇੱਕਠ ਕਰਕੇ ਮੀਡੀਆ ਨਾਲ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਆਪਣੇ ਬਿਆਨ ਲੋਕਾ ਸਾਹਮਣੇ ਰਖੇ | ਹੁਣ ਇੱਕ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੇ ਅਕਾਉਂਟ ਤੇ ਵੀਡੀਓ ਪਾ ਕੇ ਡਾਂਸਰ ਸਿਮਰ ਸੰਧੂ ਦੀ ਸਪੋਰਟ ਕੀਤੀ ਹੈ |
ਰੇਸ਼ਮ ਸਿੰਘ ਅਨਮੋਲ ਨੇ ਕਿਹਾ ਕੀ “ਜਿੱਦਾਂ ਵੱਡੇ ਪਰਦੇ ਤੇ ਕਰੀਨਾ ਕਪੂਰ, ਸੋਨਮ ਬਾਜਵਾ ਵਰਗੀਆਂ ਵੱਡੀਆਂ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਜਾ ਐਂਟਰਟੇਨ ਕਰਦਿਆਂ ਨੇ ਉਵੇਂ ਹੀ ਸਿਮਰ ਸੰਧੂ ਤੇ ਹਰ ਇੱਕ ਡਾਂਸਰ ਵਿਆਹ ਤੇ ਸ੍ਟੇਜ ਤੇ ਨਚ ਕੇ ਸਾਨੂੰ ਐਂਟਰਟੇਨ ਕਰਦੀ ਹੈ ਤੇ ਸਾਨੂੰ ਖੁਸ਼ੀਆਂ ਵੰਡਦੀ ਹੈ ਤੇ ਸਾਡੇ ਖੁਸ਼ੀਆਂ ਦੇ ਮੌਕੇ ਨੂੰ ਚਾਨ ਚੰਨ ਲਗਾਉਂਦੀ ਹੈ ਤੇ ਇਹਨਾਂ ਦੀ ਵੀ ਉਂਨੀ ਹੀ ਇਜ਼ੱਤ ਹੈ ਇਹਨਾਂ ਦੀ ਕੀਰਤ,ਕਮਾਈ ਤੇ ਕਰਮ ਆਹੀ ਹੈ ਇਸ ਕਰਕੇ ਆਪਣੀ ਸੋਚ ਨੂੰ ਬਦਲੋ, ਜੇ ਇਹਨਾਂ ਦਾ ਨਚਣਾ ਗਲਤ ਆ ਤਾ ਇਹਨਾਂ ਨੂੰ ਵਿਆਹ ਤੇ ਸੱਦਣਾ ਵੀ ਗਲਤ ਆ” ਤੇ ਰੇਸ਼ਮ ਸਿੰਘ ਅਨਮੋਲ ਨੇ ਹੋਰ ਵੀ ਬਹੁਤ ਕੁਝ ਕਿਹਾ |
ਦਸ ਦੀਏ ਕਿ ਰੇਸ਼ਮ ਸਿੰਘ ਅਨਮੋਲ ਬਹੁਤ ਵਧੀਆਂ ਗਾਇਕ ਨੇ ਤੇ ਪੰਜਾਬ ਚ ਚਾਹੇ ਕਿਸਾਨੀ ਅੰਦੋਲਨ ਹੋਵੇ ਜਾ ਕੋਈ ਹੋਰ ਅੰਦੋਲਨ ਜਾ ਮੁੱਦਾ ਹਮੇਸ਼ਾ ਅੱਗੇ ਆ ਕੇ ਮਦਦ ਕਰਦੇ ਨੇ ਤੇ ਲੋਕਾਂ ਨੂੰ ਮਿਲ ਜੁਲ ਕੇ ਰਹਣ ਲਈ ਪ੍ਰੇਰਿਤ ਕਰਦੇ ਨੇ ਬਾਕੀ ਤੁਹਾਡੇ ਸਭ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਜਰੁਰ ਸਾਂਝੇ ਕਰਿਓ |