Pimple ਕਿਵੇਂ ਹੁੰਦੇ ਹਨ? ਇਹਨਾ ਨੂੰ ਰੋਕਣ ਦੇ ਘਰੇਲੂ ਉਪਾਅ |

714

ਚਿਹਰੇ ਉੱਤੇ ਹੋਣ ਵਾਲੀਆਂ ਫੁਨਸੀਆਂ ਨੂੰ Pimple ਕਿਹਾ ਜਾਂਦਾ ਹੈ | ਜੇਕਰ ਚਿਹਰੇ ਉੱਤੇ pimple ਹੋ ਜਾਣ ਤਾ ਮੇਕਅਪ ਕਰਨ ਨੂੰ ਵੀ ਜੀ ਨਹੀਂ ਕਰਦਾ| ਇੰਨਾ ਕਰਕੇ ਚਿਹਰੇ ਤੇ ਚਮਕ ਵੀ ਨਹੀਂ ਰਹਿੰਦੀ| ਜੇ ਆਪਾਂ ਬਾਹਰੋ ਕਿਤੇ ਇੰਨ੍ਹਾ ਦਾ ਇਲਾਜ਼ ਕਰਵਾਈਏ ਤਾ ਓਹ ਬਹੁਤ ਪੈਸੇ ਮੰਗਦੇ ਹਨ ਪਰ ਗਾਰੰਟੀ ਕੋਈ ਨਹੀਂ ਲੈਂਦੇ ਕੀ ਇਹ ਠੀਕ ਹੋਣਗੇ ਕੀ ਨਹੀਂ| ਅੱਜ ਤੁਹਾਨੂੰ ਅਸੀਂ ਦਸਾਂਗੇ ਇਹ ਕੀ ਹੁੰਦੇ ਹਨ ਤੇ ਕਿਉ ਹੁੰਦੇ ਹਨ | ਇੰਨ੍ਹਾ ਨੂੰ ਠੀਕ ਕਰਨ ਲਈ ਕੀ-ਕੀ ਘਰੇਲੂ ਉਪਾਅ ਹਨ|

Pimple ਕੀ ਹੈ?

Pimple ਜਿਸਨੂੰ ਆਮ ਭਾਸ਼ਾ ਵਿਚ ਚਮੜੀ ਦੀ ਇਕ ਅਲਰਜੀ ਜਾ ਇੰਫੇਕ੍ਸਨ ਵੀ ਕਹਿ ਸਕਦੇ ਹਾਂ| ਇਹ ਉਦੋ ਹੁੰਦੇ ਹਨ ਜਦੋ ਚਮੜੀ ਵਿਚੋਂ ਪਸੀਨਾ ਨਿਕਲਣ ਵਾਲੇ ਛੇਦ ਬੰਦ ਹੋ ਕੇ ਉਂਨ੍ਹਾ ਵਿਚ ਤੇਲ ਇਕੱਠਾ ਹੋ ਜਾਂਦਾ ਹੈ| ਜਿੰਨ੍ਹਾ ਵਿਚ ਬੇਕਟੀਰਿਆ ਪੈਦਾ ਹੋ ਜਾਂਦੇ ਹਨ ਤੇ ਜਿਸ ਕਾਰਨ ਚਿਹਰੇ ਉਤੇ ਦਾਨੇ ਹੋ ਜਾਂਦੇ ਹਨ ਜਿੰਨ੍ਹਾ ਨੂੰ pimple ਕਿਹਾ ਜਾਂਦਾ ਹੈ|

Pimple ਕਿੰਨੀ ਤਰਾਂ ਦੇ ਹੁੰਦੇ ਹਨ?

pimple ਛੋਟੇ ਜਾ ਵੱਡੇ ਦੋਨਾ ਤਰਾਂ ਦੇ ਹੋ ਸਕਦੇ ਹਨ| ਜਦੋਂ ਚਿਹਰੇ ਉੱਤੇ ਫੁਨਸੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾ ਵਿਚ ਪੀਕ ਭਰ ਜਾਂਦੀ ਹੈ | ਇੰਨ੍ਹਾ ਵਿਚ ਕਈਆਂ ਚੋਂ ਖੂਨ ਵੀ ਨਿਕਲਣ ਲੱਗ ਜਾਂਦਾ ਹੈ| ਚਿਹਰੇ ਉੱਤੇ ਹੋਣ ਵਾਲੇ ਬਲੈਕਹੇਡ ਜਾ ਵਾਇਟਹੇਡ ਜਿਨ੍ਹਾ ਨੂੰ ਕੀਲ ਮੁਹਾਂਸੇ ਵੀ ਕਿਹਾ ਜਾਂਦਾ ਹੈ ਜੋ face ਉਪਰ ਹੀ ਨਹੀਂ ਸ਼ਰੀਰ ਤੇ ਕਿਤੇ ਵੀ ਹੋ ਸਕਦੀਆਂ ਨੇ ਜਿੰਨ੍ਹਾ ਨੂੰ ਕੱਢਣ ਵੇਲੇ ਦਰਦ ਵੀ ਹੁੰਦਾ ਹੈ |pimple ਦੇ ਅਲਗ ਲਾਗ ਰੂਪ ਹਨ ਜਿਵੇ ਕੀਲ ਮੁਹਾਂਸੇ ਇਹ ਨੱਕ ਜਾ ਉਪਰੀ ਬੁੱਲਾਂ ਕੋਲ ਹੁੰਦੀ ਹੈ|ਕਿਸੇ ਕਿਸੇ ਦੇ ਤਾਂ ਇਹ ਪੂਰੇ ਚਿਹਰੇ ਉੱਤੇ ਹੋ ਜਾਂਦੀਆਂ, ਪੈਪੂਲਸ ਉਂਝ ਇਹ ਕੋਈ ਚਮੜੀ ਦਾ ਰੋਗ ਨਹੀਂ ਪਰ ਇਹ ਕਿਸੇ ਕੀੜੇ ਦੇ ਦੰਦੀ ਵੱਡਣ ਨਾਲ ਹੁੰਦੀ ਹੈ|ਚਮੜੀ ਉਤੇ ਗੱਠ ਦਾ ਬਣਨਾ ਵੀ ਇਕ ਤਰਾਂ ਦਾ pimple ਹੀ ਹੈ ਇਸ ਵਿਚ ਵੀ ਬਹੁਤ ਦਰਦ ਹੁੰਦਾ ਹੈ|

Pimple ਹੋਣ ਦੇ ਕਾਰਨ

pimple ਹੋਣ ਦੇ ਕਈ ਕਾਰਨ ਹਨ ਪਰ ਮੁੱਖ ਤੌਰ ਤੇ ਇਹ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਹੁੰਦੇ ਹਨ ਜਿੰਨਾ ਵਿਚ ਜਿਆਦਾ ਤਲਿਆ ਹੋਇਆ ਮਸਾਲੇਦਾਰ ਖਾਣਾ ਖਾਣਾ ਜਿਵੇਂ ਜੰਕ ਫੂਡ ਵਗੇਰਾ ਵਗੇਰਾ|ਇਸਤੋ ਇਲਾਵਾ ਇੰਨ੍ਹਾ ਦੇ ਹੋਣ ਦੇ ਹੋਰ ਕਾਰਨ ਜਿਵੇਂ ਵੱਧਦੀ ਉਮਰ ਕਰਕੇ ਹਾਰਮੋਨਸ ਵਿਚ ਬਦਲਾਵ ਆਉਣਾ ਜਿੰਨਾ ਕਰਕੇ ਸ਼ਰੀਰ ਵਿਚ ਤੇਲ ਜਿਆਦਾ ਬੰਦਾ ਹੈ |ਜਿੰਮ ਵਿਚ ਸ਼ਰੀਰ ਨੂੰ ਮੋਟਾ ਕਰਨ ਲਈ ਪਾਉਡਰ ਵਰਗੀਆਂ ਚੀਜ਼ਾਂ ਦੀ ਵਰਤੋ ਕਰਕੇ ਵੀ ਸ਼ਰੀਰ pimple ਹੋ ਜਾਂਦੇ ਹਨ ਤੇ ਤਨਾਓ ਵਿਚ ਰਹਿਣ ਨਾਲ ਵੀ ਸ਼ਰੀਰ ਵਿਚ ਕਈ ਤਰਾਂ ਦੇ ਹਾਰਮੋਨਸ ਬਾਹਰ ਨਿਕਲਣ ਲੱਗ ਜਾਂਦੇ ਹੰਦੇ ਜਿੰਨ੍ਹਾ ਕਾਰਨਾ ਕਰਕੇ ਚਿਹਰੇ ਉੱਤੇ pimple ਹੋ ਜਾਂਦੇ ਹਨ|

Pimples ਨੂੰ ਠੀਕ ਕਰਨ ਦੇ ਘਰੇਲੂ ਇਲਾਜ਼

Pimple ਨੂੰ ਠੀਕ ਕਰਨ ਲਈ ਅਸੀਂ ਅੱਜ ਤੁਹਾਨੂੰ ਉਹ ਘਰੇਲੂ ਤਰੀਕੇ ਦਸਾਂਗੇ ਜਿੰਨ੍ਹਾ ਨੂੰ ਪੁਰਾਣੇ ਸਮਿਆ ਵਿਚ face ਦੀਆਂ ਸਮਸਿਆਂਵਾ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਸੀ |ਜਿੰਨ੍ਹਾ ਦਾ ਨਾ ਤਾਂ ਕੋਈ ਉਲਟਾ ਅਸਰ ਹੁੰਦਾ ਹੈ ਤੇ ਨਾ ਹੀ ਬਹੁਤਾ ਖਰਚਾ ਆਉਂਦਾ ਹੈ| ਜਿਨ੍ਹਾ ਨੂੰ ਵਰਤ ਕੇ ਤੁਸੀਂ pimple ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ|

1. ਹਲਦੀ ਦੀ ਵਰਤੋ

ਚਮੜੀ ਦੀਆਂ ਸਮਸਿਆਂਵਾ ਨੂੰ ਠੀਕ ਕਰਨ ਲਈ ਹਲਦੀ ਪੁਰਾਣੇ ਸਮੇ ਤੋ ਵਰਤੀ ਜਾਂਦੀ ਆ ਰਹੀ ਹੈ|ਇਸਦੀ ਵਰਤੋ ਕੇਵਲ ਚਮੜੀ ਦੇ ਬਾਹਰੀ ਹੀ ਨਹੀਂ ਸਗੋ ਅੰਦਰੂਨੀ ਬਿਮਾਰੀ ਨੂੰ ਵੀ ਖਤਮ ਕਰਨ ਦੇ ਕੰਮ ਆਉਂਦੀ ਹੈ| ਇਸਦੇ ਲਈ ਤੁਸੀਂ pimple ਨੂੰ ਠੀਕ ਕਰਨ ਲਈ ਹਲਦੀ ਦੀ ਵਰਤੋ ਕਰ ਸਕਦੇ ਹਾਂ|ਇਸ ਲਈ ਤੁਹਾਨੂੰ ਇਕ ਚਮਚ ਹਲਦੀ ਲੈਕੇ ਉਸ ਵਿਚ ਥੋਡਾ ਜਾ ਦੁੱਧ ਪਾ ਕੇ ਉਸਨੂੰ ਇਕ ਗਾੜ੍ਹਾ ਜਾ ਪੇਸਟ ਬਣਾ ਕੇ ਆਪਣੇ pimple ਉੱਤੇ 10 ਤੋਂ 15 ਮਿੰਟ ਤੱਕ ਲਗਾ ਕੇ ਰੱਖੋ ਜੇ ਤੁਸੀਂ ਚਾਹੋਂ ਤਾ ਤੁਸੀਂ ਇਸਨੂੰ ਆਪਣੇ ਪੂਰੇ ਚਿਹਰੇ ਉੱਤੇ ਵੀ ਲਗਾ ਸਕਦੇ ਹੋ ਇਸਤੋ ਬਾਅਦ ਗੁਲਾਬ ਜਲ ਦੀਆਂ ਦੋ ਤਿੰਨ ਚਮਚ ਲੈਕੇ ਉਸ ਨਾਲ face ਨੂੰ ਸਾਫ਼ ਕਰਕੇ ਸਾਫ਼ ਪਾਣੀ ਨਾਲ ਧੋ ਲਵੋ ਇਸਤੋਂ ਬਾਅਦ ਤੁਹਾਨੂੰ ਚਿਹਰਾ ਖਿਲਿਆ ਖਿਲਿਆ ਤੇ ਸਾਫ਼ ਮਿਲੇਗਾ ਇਸ ਚੀਜ਼ ਨੂੰ ਉਨ੍ਹਾ time ਤੱਕ ਵਰਤੋ ਵਿਚ ਲਵੋ ਜਿੰਨਾ time ਥੋੜੇ ਚਿਹਰੇ ਤੇ pimple ਖਤਮ ਨਹੀਂ ਹੋ ਜਾਂਦੇ ਜੇ ਇਸਨੂੰ ਤੁਸੀਂ ਹਮੇਸ਼ਾ ਵਰਤਣਾ ਚਾਹੁੰਦੇ ਹੋ ਤਾ ਤੁਸੀਂ ਵਰਤ ਸਕਦੇ ਹੋ|

2. ਬਰਫ਼ ਦੀ ਟਕੋਰ

ਬਰਫ਼ pimple ਦੀ ਸੁਜਨ ਤੇ ਦਰਦ ਨੂੰ ਘਟਾਉਣ ਵਿਚ ਮਦਦ ਕਰਦੀ ਹੈ ਕਿਉਕਿ ਇਸ ਨਾਲ ਖੂਨ ਦਾ ਪਰਵਾਹ ਤੇਜ ਹੋ ਜਾਂਦਾ ਹੈ ਤੇ ਨਾਲ ਹੀ face ਦੀ ਸਫਾਈ ਹੋਣ ਦੇ ਨਾਲ ਚਮੜੀ ਦੇ ਛੇਦ ਖੁੱਲ ਜਾਂਦੇ ਹਨ ਜਿਸ ਨਾਲ ਇਹ ਹੋਲੀ ਹੋਲੀ ਘਟਣ ਲਗਦੇ ਹਨ| ਇਸ ਲਈ ਇਕ ਬਰਫ਼ ਦੇ ਟੁਕੜੇ ਨੂੰ ਕੱਪੜੇ ਵਿਚ ਪਾ ਕੇ pimple ਉੱਤੇ ਆਰਾਮ ਨਾਲ ਲਗਾਓ ਇਸ ਨਾਲ ਹੋਲੀ ਹੋਲੀ pimple ਠੀਕ ਹੋ ਜਾਣਗੇ|

3. ਮੁਲਾਤਨੀ (ਗਾਚਣੀ) ਮਿੱਟੀ

ਮੁਲਤਾਨੀ ਜਾਨੀ ਕੀ ਗਾਚਣੀ ਮਿੱਟੀ pimple ਨੂੰ ਠੀਕ ਕਰਨ ਲਈ ਇਕ ਤਰਾਂ ਦਾ ਵਰਦਾਨ ਹੈ |ਇਹ ਚਮੜੀ ਵਿਚੋਂ ਤੇਲ ਤੇ ਗੰਦਗੀ ਨੂੰ ਖਤਮ ਕਰਨ ਲਈ ਬਹੁਤ ਉਪਯੋਗੀ ਹੈ |ਇਸਦੇ ਲਈ ਤੁਸੀਂ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਰਲਾ ਕੇ ਚਿਹਰੇ ਉਤੇ ਲਗਾਓ| ਸੁੱਕਣ ਤੋਂ ਬਾਅਦ ਇਸਨੂੰ ਸਾਫ਼ ਤਾਜੇ ਪਾਣੀ ਨਾਲ ਧੋ ਲਵੋ |ਇਸ ਦੀ ਵਰਤੋ ਨਾਲ pimple ਇੰਝ ਗਾਇਬ ਹੋਣਗੇ ਜਿਵੇ ਕਦੇ ਹੇਗੇ ਹੀ ਨਹੀਂ ਸੀ|

4. ਐਲੋਵੇਰਾ (aloe Vera)/ ਕਵਾਂਰ ਗੰਦਲ਼

ਐਲੋਵੇਰਾ ਦੇ ਅਨੇਕਾ ਫਾਇਦੇ ਹਨ ਇਹ ਦਵਾਈ ਦੇ ਰੂਪ ਵਿਚ ਵੀ ਕੰਮ ਆਉਂਦਾ ਹੈ ਤੇ ਸਬਜੀ ਦੇ ਰੂਪ ਵਿਚ ਵੀ ਕੰਮ ਆਉਂਦਾ ਹੈ|ਚਮੜੀ ਦੀਆਂ ਬਿਮਾਰੀਆਂ ਵਿਚ ਇਹ ਬਹੁਤ ਉਪਯੋਗੀ ਹੁੰਦਾ ਹੈ ਕਿਉਂਕਿ ਇਸ ਵਿਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ ਇਸਦਾ ਇਸਤੇਮਾਲ pimple ਨੂੰ ਖਤਮ ਕਰਨ ਵਿਚ ਬਹੁਤ ਲਾਭਕਾਰੀ ਹੈ|ਇਸਨੂੰ ਵਰਤੋਂ ਵਿਚ ਲੈਣ ਲਈ ਰਾਤ ਨੂੰ ਆਪਣੇ face ਉੱਤੇ ਲਗਾਓ ਜੇ ਥੋੜੇ ਵਿਟਾਮਿਨ e ਦੇ ਕੇਪਸੂਲ ਹਾਂ ਤਾ ਤੁਸੀਂ ਉਸਦੀਆਂ ਦੋ ਬੂੰਦਾ ਪਾ ਕੇ ਵੀ ਇਸਨੂੰ face ਉੱਤੇ ਲਗਾ ਕੇ pimple ਨੂੰ ਠੀਕ ਕਰ ਸਕਦੇ ਹੋ|

5. ਨਿੰਮ

ਨਿੰਮ ਚਮੜੀ ਦੀਆਂ ਬਿਮਾਰੀਆਂ ਨੂੰ ਖਤਮ ਕਰਨ ਲਈ ਪੁਰਾਣੇ ਸਮੇ ਤੋ ਵਰਤੀ ਆਉਂਦੀ ਸਭ ਤੋ ਪੁਰਾਣੀ ਤੇ ਅਸਰਦਾਰ ਦਵਾਈ ਹੈ |ਕਿਉਂਕਿ ਇਸ ਵਿਚ ਕੀਟਨੂੰ ਨੂ ਖਤਮ ਕਰਨ ਦੀ ਸਮਰਥਾ ਹੈ ਨਾਲੇ ਇਹ ਜਖ੍ਮ ਨੂੰ ਜਲਦੀ ਠੀਕ ਕਰਨ ਵਿਚ ਸਹਾਈ ਹੈ |ਇਸ ਨੂੰ ਲਗਾਉਣ ਲਈ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਉਸਨੂੰ ਇਕ ਪੇਸਟ ਦੇ ਰੂਪ ਵਿਚ ਤਿਆਰ ਕਰ ਲਵੋ ਉਸ ਵਿਚ ਸੇਬ ਦਾ ਸਿਰਕਾ ਤੇ ਸ਼ਹੀਦ ਮਿਲਾ ਕੇ ਚਿਹਰੇ ਉੱਤੇ ਲਗਾਓ |ਸਿਰਕੇ ਦੀ ਜਗਾ ਤੁਸੀਂ ਇਸ ਵਿਚ ਨਿਮਬੂ ਦੇ ਰਸ ਦੀਆਂ ਬੂੰਦਾ ਵੀ ਪਾ ਸਕਦੇ ਹੋ|ਇਸਨੂੰ ਰੋਜ ਚਿਹਰੇ ਤੇ ਲਗਾਉਣ ਨਾਲ pimple ਜਲਦੀ ਠੀਕ ਹੋ ਜਾਂਦੇ ਹਨ| ਜੇ ਤੁਸੀਂ ਚਾਹੋ ਤਾ ਨਿੰਮ ਦਾ ਪਾਣੀ ਬਣਾ ਕੇ ਉਸ ਪਾਣੀ ਨਾਲ ਬਰਫ਼ ਬਣਾ ਕੇ ਬਰਫ਼ ਥੇਰੇਪੀ ਵੀ ਲੈ ਸਕਦੇ ਹੋ|

6. ਕਪੂਰ ਤੇ ਨਾਰੀਅਲ

ਦੋਸਤੋ ਤੁਸੀਂ pimple ਨੂੰ ਖਤਮ ਕਰਨ ਲਈ ਨਾਰੀਅਲ ਤੇਲ ਤੇ ਕਪੂਰ ਦੀ ਵਰਤੋ ਵੀ ਕਰ ਸਕਦੇ ਹੋ| ਇਹ ਬਹੁਤ ਹੀ ਅਸਰਦਾਇਕ ਹੈ ਇਸਦਾ ਕੋਈ ਉਲਟਾ ਅਸਰ ਵੀ ਨਹੀਂ ਹੁੰਦਾ ਇਹ ਤੁਹਾਡੇ pimple ਨੂੰ 7 ਦਿਨਾਂ ਦੇ ਅੰਦਰ ਹੀ ਖਤਮ ਕਰ ਦੇਵੇਗਾ| ਇਸ ਲਈ ਤੁਹਾਨੂੰ ਦੋ ਚਮਚ ਨਾਰੀਅਲ ਤੇਲ ਤੇ ਇਕ ਕਪੂਰ ਦੀ ਟਿੱਕੀ ਦੀ ਲੋੜ ਹੈ| ਕਪੂਰ ਦੀ ਇਕ ਟਿੱਕੀ ਨੂੰ ਪੀਸ ਕੇ ਉਸਨੂੰ ਉਸ ਨਾਰੀਅਲ ਤੇਲ ਵਿਚ ਰਲਾ ਲਓ ਤੇ ਉਸਤੋਂ ਬਾਅਦ ਉਸਨੂੰ ਜਿੱਥੇ ਜਿੱਥੇ pimple ਹਨ ਉਥੇ ਰੂੰ(ਕੋਟਨ) ਲਗਾਓ| ਇਸਦੇ ਲਗਾਉਣ ਤੇ ਪਹਿਲੀ ਵਾਰ ਹੀ ਤੁਹਾਨੂੰ ਵਧੀਆ result ਮਿਲੁਗਾ|

ਜੇਕਰ ਪੋਸਟ ਚੰਗੀ ਲੱਗੀ ਤਾ Facebook ਤੇ ਸ਼ੇਅਰ ਜਰੂਰ ਕਰੇਓ ਤੇ ਜੁੜੇ ਰਹੋ website ਨਾਲ ਧੰਨਵਾਦ..

LEAVE A REPLY

Please enter your comment!
Please enter your name here