ਅੱਜ ਦੇ ਸਮੇਂ ਵਿੱਚ ਯੂਰਿਕ ਐਸਿਡ ਦੀ ਸਮਸਿਆ ਆਮ ਵੇਖਣ ਨੂੰ ਮਿਲ ਜਾਂਦੀ ਹੈ, ਜਦੋਂ ਕਿਸੇ ਵਿਅਕਤੀ ਵਿੱਚ ਯੂਰਿਕ ਐਸਿਡ ਵੱਧ ਜਾਂਦਾ ਹੈ ਤਾਂ ਉਸ ਵਿਅਕਤੀ ਚ ਵਿਅਕਤੀ ਨੂੰ ਜੋੜਾਂ ‘ਚ ਦਰਦ, ਸੋਜ, ਦਰਦ ਆਦਿ ਸਮੱਸਿਆਵਾਂ ਹੋਣ ਲੱਗ ਸਕਦੀਆਂ ਹਨ, ਇਸ ਲੀ ਸ਼ਰੀਰ ਵਿੱਚ ਸਰੀਰ ਵਿੱਚ ਯੂਰਿਕ ਐਸਿਡ ਦਾ ਪੱਧਰ ਵਧਣਾ ਠੀਕ ਨਹੀਂ ਹੈ। ਯੂਰਿਕ ਐਸਿਡ ਇੱਕ ਰਸਾਇਣ ਹੈ ਜੋ ਉਦੋਂ ਬਣਦਾ ਹੈ ਜਦੋਂ ਸਰੀਰ ਪਿਊਰੀਨ ਨੂੰ ਤੋੜਦਾ ਹੈ। ਪਿਊਰੀਨ ਸਰੀਰ ਵਿੱਚ ਕੁਦਰਤੀ ਤੌਰ ‘ਤੇ ਮੌਜੂਦ ਪਦਾਰਥ ਹੁੰਦੇ ਹਨ। ਉਹ ਕੁਦਰਤੀ ਤੌਰ ‘ਤੇ ਕੁਝ ਖਾਣਿਆਂ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਪਾਏ ਜਾਂਦੇ ਹਨ। ਗੁਰਦੇ ਦਾ ਕੰਮ ਯੂਰਿਕ ਐਸਿਡ ਨੂੰ ਫਿਲਟਰ ਕਰਨਾ ਹੈ। ਜੇਕਰ ਕਿਡਨੀ ਸਰੀਰ ‘ਚੋਂ ਯੂਰਿਕ ਐਸਿਡ ਨੂੰ ਨਹੀਂ ਕੱਢ ਪਾਉਂਦੀ ਤਾਂ ਸਰੀਰ ‘ਚ ਇਸ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ।
ਇਸ ਲੀ ਜੇਕਰ ਤੁਸੀਂ ਇਸ ਸਮਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਭੋਜਨਾ ਦਾ ਨਿਯਮਤ ਸੇਵਨ ਕਰਕੇ ਤੁਸੀਂ ਆਸਾਨੀ ਨਾਲ ਇਸ ਤੋਂ ਛੁਟਕਾਰਾ ਪਾ ਸਕਦੇ ਹੋ ਜਿਹੜੇ ਕਿ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਕੇਲਾ — ਜੇਕਰ ਤੁਹਾਡੇ ਸਰੀਰ ਵਿੱਚ ਵੱਡੀ ਮਾਤਰਾ ਵਿੱਚ ਯੂਰਿਕ ਐਸਿਡ ਹੈ, ਤਾਂ ਇਸ ਨੂੰ ਘੱਟ ਕਰਨ ਲਈ ਤੁਸੀਂ ਰੋਜਾਨਾ ਕੇਲਾ ਖਾਓ। ਇਹ ਕੁਦਰਤੀ ਤੌਰ ‘ਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਦਾ ਹੈ। ਇਸ ਵਿੱਚ ਪਿਊਰੀਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਉਸਤੋਂ ਬਿਨਾ ਇਹ ਵਿਟਾਮਿਨ ਸੀ ਦਾ ਵੀ ਬਹੁਤ ਵਧੀਆ ਸਰੋਤ ਹੈ। ਇਸਤੋਂ ਬਿਨਾਂ ਜੇਕਰ ਤੁਹਾਨੂੰ ਗਠੀਏ ਦੀ ਸਮਸਿਆ ਵੀ ਹੈ ਤਾਂ ਵੀ ਤੁਸੀਂ ਖਾ ਸਕਦੇ ਹੋ।
ਘੱਟ ਚਰਬੀ ਵਾਲਾ ਦੁੱਧ, ਦਹੀਂ ਖਾਓ- ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਵਿੱਚ ਘੱਟ ਚਰਬੀ ਵਾਲਾ ਦੁੱਧ ਅਤੇ ਘੱਟ ਚਰਬੀ ਵਾਲਾ ਦਹੀਂ ਦਾ ਸੇਵਨ ਕਾਫੀ ਕਾਰਗਾਰ ਹੈ, ਇਸ ਲਈ ਜੇਕਰ ਯੂਰਿਕ ਐਸਿਡ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤਾਂ ਤੁਸੀ ਘੱਟ ਫੈਟ ਵਾਲਾ ਦੁੱਧ ਅਤੇ ਘੱਟ ਫੈਟ ਵਾਲਾ ਦਹੀਂ ਖਾਣੀ ਚਾਹੀਦੀ ਹੈ।
ਕੌਫੀ- ਕੌਫੀ ਸਰੀਰ ਵਿੱਚ ਯੂਰਿਕ ਐਸਿਡ ਦੇ ਉਤਪਾਦਨ ਦੀ ਦਰ ਨੂੰ ਘਟਾਉਂਦੀ ਹੈ । ਨਾਲ ਹੀ, ਇਹ ਤੁਹਾਡੇ ਸ਼ਰੀਰ ਵਿੱਚੋਂ ਯੂਰਿਕ ਐਸਿਡ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ।
ਖੱਟੇ ਫਲਾਂ ਦਾ ਸੇਵਨ ਕਰੋ – ਜੇਕਰ ਤੁਸੀਂ ਯੂਰਿਕ ਐਸਿਡ ਤੋਂ ਕਾਫੀ ਜਿਆਦਾ ਪਰੇਸ਼ਾਨ ਹੋ ਤੇ ਤੁਹਾਨੂੰ ਦਹੀਂ ਜਾ ਕੋਫ਼ੀ ਪਸੰਦ ਨਹੀਂ ਤਾਂ ਖੱਟੇ ਫਲ ਜਿੰਨਾ ਵਿੱਚ ਵਿਟਾਮਿਨ ਸੀ, ਟੇਰੇਫੋਏ ਦੀ ਮਾਤਰਾ ਵਧੇਰੇ ਹੁੰਦੀ ਹੈ ਉਹ ਖਾ ਸਕਦੇ ਹੋ ਜਿਵੇਂ ਆਂਵਲਾ, ਨਿੰਬੂ, ਸੰਤਰਾ, ਪਪੀਤਾ ਅਤੇ ਅਨਾਨਾਸ ਆਦਿ, ਇੰਨਾ ਵਿੱਚ ਕੁਦਰਤੀ ਤੌਰ ‘ਤੇ ਉੱਚ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਣ ਸਮਰਥਾ ਹੁੰਦੀ ਹੈ,,
ਖੁਰਾਕੀ ਫਾਈਬਰ ਪ੍ਰਾਪਤ ਕਰੋ — ਡਾਇਟਰੀ ਫਾਈਬਰ ਦਾ ਨਿਯਮਤ ਸੇਵਨ ਸੀਰਮ ਯੂਰਿਕ ਐਸਿਡ ਦੇ ਗਾੜ੍ਹਾਪਣ ਨੂੰ ਘਟਾਉਂਦਾ ਹੈ। ਇਸ ਲੀ ਤੁਸੀਂ ਆਪਣੀ ਡੈਲੀ ਖੁਰਾਕ ਵਿੱਚ ਓਟਸ, ਚੈਰੀ, ਸੇਬ, ਨਾਸ਼ਪਾਤੀ, ਸਟ੍ਰਾਬੇਰੀ, ਬਲੂਬੇਰੀ, ਖੀਰੇ, ਸੈਲਰੀ, ਗਾਜਰ ਅਤੇ ਜੌਂ ਵਰਗੇ ਭੋਜਨਾਂ ਨੂੰ ਸ਼ਾਮਿਲ ਕਰ ਸਕਦੇ ਹੋ ਇੰਨਾਂ ਵਿੱਚ ਘੁਲਣਸ਼ੀਲ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ।