371 ਸਰਕਾਰੀ ਬੱਸਾਂ ਹੋਣਗੀਆਂ ਕਰਜ਼ਾ ਮੁਕਤ, ਲੁਧਿਆਣਾ ਨੂੰ ਮਿਲਣਗੀਆਂ 43 ਨਵੀਆਂ ਬੱਸਾਂ

530

ਲੁਧਿਆਣਾ, 25 ਅਗਸਤ 2023 – ਪੰਜਾਬ ਵਿੱਚ ਸਰਕਾਰੀ ਬੱਸਾ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ | 371 ਬੱਸਾਂ ਨੂੰ ਕਰਜ਼ਾ ਮੁਕਤ ਕਰ ਦਿੱਤਾ ਗਿਆ ਹੈ ਜੀ ਹਾਂ ਜੋ ਪਨਬਸ ਦੇ ਸਾਰੇ 18 ਡਿਪੂਆਂ ਵਿੱਚ ਚੱਲ ਰਹੀਆਂ 371 ਬੱਸਾ ਨੇ ਉਨ੍ਹਾਂ ਨੂੰ ਕਰਜਾ ਮੁਕਤ ਕਰਨ ਲਈ ਸਰਕਾਰ ਵੱਲੋ ਨਵੀਆਂ ਬੱਸਾ ਚਲਾਈਆਂ ਜਾਣਗੀਆਂ ਇਨ੍ਹਾਂ ਵਿੱਚੋਂ 43 ਬੱਸਾਂ ਲੁਧਿਆਣਾ ਨੂੰ ਮਿਲਣਗੀਆਂ | ਪੰਜਾਬ ਰੋਡਵੇਜ਼ ਅਧੀਨ ਇਹ ਬੱਸਾਂ 1 ਸਤੰਬਰ ਤੋਂ ਚਲਾਈਆਂ ਜਾਣਗੀਆਂ | ਇਸ ਨਾਲ ਪੰਜਾਬ ਰੋਡਵੇਜ਼ ਦਾ ਮਾਲੀਆ ਵੀ ਵਧੇਗਾ।

ਇਸ ਸਭ ਬਾਰੇ ਪੰਜਾਬ-ਕਮ-ਮੈਨੇਜਿੰਗ ਡਾਇਰੈਕਟਰ, ਡਾਇਰੈਕਟਰ ਸਟੇਟ ਟਰਾਂਸਪੋਰਟ, ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਟਿਡ ਨੇ ਇੱਕ ਪੱਤਰ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ | ਸਭ ਤੋਂ ਵੱਧ ਬੱਸਾਂ ਇਸ ਵਿੱਚੋਂ ਰੂਪਨਗਰ ਅਤੇ ਲੁਧਿਆਣਾ ਲਈ ਰਵਾਨਾ ਕੀਤੀਆਂ ਗਈਆਂ ਹਨ। ਪੰਜਾਬ ਰੋਡਵੇਜ਼ ਵਿੱਚ ਹੋਰ ਨਵੀਆਂ ਬੱਸਾਂ ਸ਼ਾਮਲ ਕਰਨ ਨਾਲ ਵਿਭਾਗ ਨੂੰ ਵਿੱਤੀ ਤੌਰ ’ਤੇ ਵੀ ਬਹੁਤ ਫਾਇਦਾ ਹੋਵੇਗਾ।

ਇਸ ਪੱਤਰ ਵਿੱਚ ਜੋ ਲਿਖਿਆ ਗਿਆ ਹੈ ਉਹ ਹੈ ਕਿ:

  • ਟਰਾਂਸਫਰ ਕੀਤੀਆਂ ਜਾਣ ਵਾਲੀਆਂ ਬੱਸਾਂ ਦਾ ਬੁੱਕ ਮੁੱਲ ਨਿਰਧਾਰਤ ਕਰੋ।
  • ਬੱਸਾਂ ਦੀ ਆਰਸੀ ਬੁੱਕ ਤੁਰੰਤ ਡਿਪੂ ਮੈਨੇਜਰ ਦੇ ਨਾਂ ਤੋਂ ਬਦਲ ਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਦਿੱਤੀ ਜਾਵੇ।
  • ਲੇਖਾ ਸ਼ਾਖਾ ਨੂੰ ਜ਼ਰੂਰੀ ਬਜਟ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਵਿੱਤ ਨਾਲ ਸਬੰਧਤ ਹੋਰ ਸਾਰੀਆਂ ਕਾਰਵਾਈਆਂ ਮੁੱਖ ਦਫਤਰ ਤੋਂ ਪੂਰੀਆਂ ਹੋਣਗੀਆਂ।
  • ਇਨ੍ਹਾਂ ਬੱਸਾਂ ਦੇ ਵਿੱਤੀ ਖਾਤੇ ਪਨਬੱਸ ਤੋਂ ਪੰਜਾਬ ਰੋਡਵੇਜ਼ ਨੂੰ ਟਰਾਂਸਫਰ ਕਰੋ।
  • ਮੁੱਖ ਸਟੋਰ ਅਤੇ ਖਰੀਦ ਅਫਸਰ ਕਮ ਕਾਰਜਕਾਰੀ ਨਿਰਦੇਸ਼ਕ (ਖਰੀਦ-ਸਟੋਰ) ਪਨਬਸ ਮੁੱਖ ਦਫਤਰ ਬੱਸਾਂ ਲਈ ਲੋੜੀਂਦੇ ਸਪੇਅਰ ਪਾਰਟਸ ਦਾ ਪ੍ਰਬੰਧ ਕਰੇਗਾ।
  • ਪ੍ਰਬੰਧਕੀ ਅਫਸਰ ਕਮ ਕਾਰਜਕਾਰੀ ਡਾਇਰੈਕਟਰ ਪ੍ਰਸ਼ਾਸਨ ਪਨਬਸ ਮੁੱਖ ਦਫਤਰ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਲੋੜੀਂਦੇ ਸਟਾਫ ਲਈ ਯੋਗ ਪ੍ਰਬੰਧ ਕਰੇਗਾ

ਜੀਐਮ ਨਵਰਾਜ ਬਾਤਿਸ਼ ਨੇ ਦੱਸਿਆ ਕਿ ਬੇਸ਼ੱਕ ਜਿਨ੍ਹਾਂ ਰੂਟਾਂ ‘ਤੇ ਪਨਬੱਸ ਚੱਲ ਰਹੀ ਸੀ, ਉਨ੍ਹਾਂ ਰੂਟਾਂ ‘ਤੇ ਹੀ ਪੰਜਾਬ ਰੋਡਵੇਜ਼ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਪਹਿਲਾਂ ਵਾਂਗ ਹੀ ਸਹੂਲਤਾਂ ਮਿਲ ਸਕਣ | ਬੱਸਾਂ ਦਾ ਮਾਲੀਆ ਹੁਣ ਪਨਬਸ ਦੀ ਬਜਾਏ ਪੰਜਾਬ ਰੋਡਵੇਜ਼ ਨੂੰ ਆਵੇਗਾ। ਦਸ ਦੀਏ ਕੀ ਇਕ ਬੱਸ ਤੋਂ ਲਗਭਗ 16 ਤੋਂ 22 ਹਜ਼ਾਰ ਦੀ ਆਮਦਨ ਹੁੰਦੀ ਹੈ। ਇੱਕ ਦਿਨ ਵਿੱਚ ਮਤਲਬ 7 ਲੱਖ ਦੀ ਆਮਦਨ ਹੋਣ ਦੀ ਸੰਭਾਵਨਾ ਹੈ।

ਦਸ ਦੀਏ ਕਿ ਜੀਐਮ ਨਵਰਾਜ ਬਾਤਿਸ਼ ਨੇ ਦੱਸਿਆ ਹੈ ਕਿ ਹੁਣ ਪਨਬੱਸ ਤੋਂ ਪੰਜਾਬ ਰੋਡਵੇਜ਼ ਵਿੱਚ ਸ਼ਾਮਲ ਹੋਣ ਵਾਲੀਆਂ ਬੱਸਾਂ ਸਮੇਤ 114 ਬੱਸਾਂ ਚੱਲਣਗੀਆਂ। ਇਸ ਸਮੇਂ ਰੋਡਵੇਜ਼ ਨਾਲ 26 ਕੰਡਕਟਰ ਅਤੇ 33 ਡਰਾਈਵਰ ਨਿਯਮਤ ਤੌਰ ‘ਤੇ ਕੰਮ ਕਰ ਰਹੇ ਹਨ ਅਤੇ 110 ਕੰਡਕਟਰ ਅਤੇ 108 ਡਰਾਈਵਰ ਕੱਚੇ ਹਨ | ਨਵੀਆਂ ਬੱਸਾਂ ਦੇ ਨਾਲ ਹੁਣ 30 ਡਰਾਈਵਰਾਂ ਦੀ ਲੋੜ ਪਵੇਗੀ ਅਤੇ 40 ਕੰਡਕਟਰਾਂ ਦੀ ਲੋੜ ਪਵੇਗੀ | ਇਸ ਸਬੰਧੀ ਮੰਗ ਪੱਤਰ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here