ਵਾਲਾਂ ਨੂੰ ਜਿਆਦਾ, ਲੰਬੇ ਤੇ ਕਾਲੇ ਕਰਨ ਦੇ ਘਰੇਲੂ ਤਰੀਕੇ

1092

ਵਾਲ ਸਾਡੇ ਸ਼ਰੀਰ ਦਾ ਬਹੁਤ ਮਹਤਵਪੂਰਨ ਹਿੱਸਾ ਹਨ ਕਿਉਂਕਿ ਇਹ ਸਾਡੀ ਖੂਬਸੂਰਤੀ ਦੇ ਨਾਲ ਸਾਨੂੰ ਇਕ ਆਕਰਸ਼ਿਤ ਲੂਕ ਦਿੰਦੇ ਹਨ | ਦੂਜੇ ਪਾਸੇ ਹਰ ਇਕ ਲੇਡੀਜ਼ ਚਾਹੁੰਦੀ ਹੈ ਕੀ ਉਸਦੇ ਬਾਲ ਜਿਆਦਾ ਲੰਬੇ ਤੇ ਕਾਲੇ ਵਾਲ ਹੋਣ | ਪਰ ਸਭ ਦੇ ਹੋਣ ਇਹ ਬਹੁਤ ਘੱਟ ਸੰਭਵ ਹੈ ਕਈ ਲੇਡੀਜ਼ ਦੇ ਵਾਲ ਤਾ ਬਹੁਤ ਬਰੀਕ ਹੁੰਦੇ ਹਨ|ਜਿੰਨਾ ਨੂੰ ਮੋਟਾ ਕਰਨ ਲਈ ਓਹ ਬਾਜਾਰੋ ਕਈ ਤਰਾਂ ਦੀਆਂ ਦਵਾਈਆਂ ਤੇ ਸ਼ੇਂਪੁ ਲੈਕੇ ਵਰਤਦੀਆਂ ਹਨ | ਪਰ ਉਨ੍ਹਾ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਉਨ੍ਹਾ ਦੇ ਬਾਲ ਝੜੀ ਜਾਂਦੇ ਨੇ|ਵਾਲ ਪਤਲੇ ਤੇ ਗਿਰਨੇ ਉਦੋਂ ਸ਼ੁਰੂ ਹੁੰਦੇ ਨੇ ਜਦੋਂ ਇੰਨ੍ਹਾ ਦਾ ਖਿਆਲ ਨਹੀਂ ਰੱਖਿਆ ਜਾਂਦਾ | ਕੁਝ ਗਲਤੀਆਂ ਕਰਕੇ ਸਾਡੇ ਸਮੇ ਤੋਂ ਪਹਿਲਾ ਹੀ ਸਫੇਦ ਹੋਣ ਲਗਦੇ ਹਨ | ਜੇ ਤੁਸੀਂ ਵੀ ਆਪਣਾ ਵਾਲਾਂ ਦੇ ਪਤਲੇ ਹੋਣ ਤੇ ਝੜਨ ਤੋਂ ਪਰੇਸ਼ਾਨ ਹੋ ਤਾ ਘਬਰਾਉਣ ਦੀ ਕੋਈ ਲੋੜ ਨਹੀਂ ਬੱਸ ਕੁਝ ਘਰੇਲੂ ਤਰੀਕੇ ਆਪਣਾ ਕੇ ਤੁਸੀਂ ਆਪਣਾ ਵਾਲਾਂ ਨੂੰ ਜਿਆਦਾ ਲੰਬੇ ਤੇ ਕਾਲਾ ਕਰ ਸਕਦੇ ਹੋ |

ਵਾਲਾਂ ਨੂੰ ਜਿਆਦਾ, ਲੰਬੇ ਤੇ ਕਾਲੇ ਕਰਨ ਦੇ ਤਰੀਕੇ

1. ਪਿਆਜ ਦਾ ਰਸ/ਪਾਣੀ

ਪਿਆਜ ਦਾ ਪਾਣੀ ਵਾਲਾਂ ਦੀ ਮਜਬੂਤੀ ਲਈ ਬਹੁਤ ਪੁਰਾਣੇ ਸਮੇ ਤੋ ਵਰਤਿਆ ਜਾਂਦਾ ਆ ਰਿਹਾ ਹੈ| ਇਸ ਉਪਰ ਲੋਕਾਂ ਦਾ ਵਿਸ਼ਵਾਸ ਬਹੁਤ ਜਿਆਦਾ ਹੈ ਪਿਆਜ ਦਾ ਪਾਣੀ ਵਾਲਾਂ ਨੂੰ ਟੂਟਣ ਤੋਂ ਬਚਾਉਣ ਦੇ ਨਾਲ ਨਾਲ ਵਾਲਾਂ ਨੂੰ ਚਮਕਦਾਰ ਤੇ ਜਿਆਦਾ ਬਣਾਉਣ ਵਿਚ ਬਹੁਤ ਜਿਆਦਾ ਮਦਦਗਾਰ ਵੀ ਹੈ|ਪਿਆਜ ਦਾ ਪਾਣੀ ਵਾਲਾਂ ਦੇ ਨਿਕਲਣ ਵਾਲੇ ਸੁਰਾਖਾਂ ਨੂੰ ਖੋਲਣ ਵਿਚ ਮਦਦ ਕਰਦਾ ਹੈ ਜਿਸ ਨਾਲ ਵਾਲ ਆਸਾਨੀ ਤੇ ਤੇਜੀ ਨਾਲ ਵੱਡੇ ਹੋਣ ਲਗਦੇ ਹਨ| ਇਸ ਲਈ ਇਕ ਜਾ ਦੋ ਪਿਆਜਾਂ ਦਾ ਪਾਣੀ ਕੱਢ ਕੇ ਉਸ ਪਾਣੀ ਨਾਲ ਸਿਰ ਦੀ ਚੰਗੀ ਤਰਾਂ ਮਾਲਿਸ਼ ਕਰੋ ਫੇਰ ਇਸਨੂੰ ਇਕ ਘੰਟੇ ਤੱਕ ਰੱਖੋ ਇਸਤੋਂ ਬਾਅਦ ਕਿਸੇ ਵਧੀਆ ਸ਼ੇਂਪੁ ਨਾਲ ਆਪਣੇ ਵਾਲਾਂ ਨੂੰ ਚੰਗੀ ਤਰਾਂ ਧੋ ਲੋ| ਅਜਿਹਾ ਹਫਤੇ ਵਿੱਚ ਦੋ ਬਾਰ ਕਰੋ ਜੇ ਤੁਹਾਨੂੰ ਪਿਆਜ ਦੀ ਸਮੇਲ ਪਸੰਦ ਨਹੀਂ ਹੇਗੀ ਤਾ ਤੁਸੀਂ ਇਸ ਵਿਚ ਕੋਈ ਖ਼ੁਸ਼ਬੂਦਾਰ ਤੇਲ ਰਲਾ ਕੇ ਵੀ ਇਸਦਾ ਇਸਤੇਮਾਲ ਕਰ ਸਕਦੇ ਹੋ|

2. ਆਮਲਾ

ਆਮਲਾ ਵਾਲਾਂ ਲਈ ਵਾਲਾਂ ਲਈ ਬਹੁਤ ਗੁਣਕਾਰੀ ਆ| ਕਿਉਂਕਿ ਆਮਲੇ ਵਿਚ ਫੇਟੀ ਏਸਿਡ ਹੁੰਦੇ ਹਨ ਜੋ ਵਾਲਾਂ ਦੇ ਵਿਕਾਸ਼ ਵਿਚ ਬਹੁਤ ਜਿਆਦਾ ਸਹਾਇਕ ਹੁੰਦੇ ਹਨ |ਇਸ ਨੂੰ ਵਰਤੋਂ ਵਿਚ ਲੈਣ ਲਈ ਵਧੀਆ ਤਾਜੇ ਆਮਲੇ ਲੈਕੇ ਇੰਨ੍ਹਾ ਦਾ ਰਸ ਕੱਢ ਲਵੋ ਫੇਰ ਇਸ ਰਸ ਨਾਲ ਸਿਰ ਦੀ ਚੰਗੀ ਤਰਾਂ ਮਾਲਿਸ਼ ਕਰੋ| ਇਸ ਨੂੰ ਕੁਝ ਸਮੇ ਲਗਾ ਕੇ ਰੱਖਣ ਤੋਂ ਬਾਅਦ ਸ਼ੇਂਪੁ ਨਾਲ ਧੋ ਲਵੋ |ਵਧੀਆ result ਲਈ ਇਸਦੀ ਵਰਤੋ ਹਰ ਹਫਤੇ ਵਾਲਾਂ ਵਿਚ ਲਗਾਉਣ ਲਈ ਕਰੋ| ਵਾਲਾਂ ਨੂੰ ਤੇਜੀ ਨਾਲ ਵੱਡੇ ਕਰਨ ਲਈ ਤੁਸੀਂ ਆਮਲੇ ਦੇ ਪਾਉਡਰ ਨੂੰ ਨਾਰੀਅਲ ਤੇਲ ਵਿਚ ਰਲਾ ਕੇ ਵੀ ਉਪਯੋਗ ਕਰ ਸਕਦੇ ਹੋ|

3. ਮੇਥੀ ਦੇ ਬੀਜ

ਮੇਥੀ ਦੇ ਬੀਜਾਂ ਵਿਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਵਾਲਾਂ ਦੀ ਸਮਸਿਆਂਵਾ ਨੂੰ ਦੂਰ ਕਰਨ ਵਿਚ ਬਹੁਤ ਮਹਤਵਪੂਰਨ ਹੁੰਦੇ ਹਨ|ਇਹ ਵਾਲਾਂ ਨੂੰ ਜੜ੍ਹੋਂ ਪੋਸ਼ਣ ਦੇ ਕੇ ਉਂਨ੍ਹਾ ਦੇ ਵਿਕਾਸ਼ ਵਿਚ ਵਾਧਾ ਕਰਦਾ ਹੈ ਜਿਸ ਨਾਲ ਵਾਲਾਂ ਦਾ ਟੂਟਣਾ ਘੱਟ ਜਾਂਦਾ ਹੈ |ਇਸਦੇ ਨਾਲ ਹੀ ਇਹ ਵਾਲਾਂ ਵਿਚ ਸਿੱਕਰੀ ਦੀ ਸਮਸਿਆ ਨੂੰ ਵੀ ਖਤਮ ਕਰਨ ਵਿਚ ਮਦਦ ਕਰਦੀ ਹੈ|ਇਸਨੂੰ ਉਪਯੋਗ ਵਿਚ ਲੈਣ ਲਈ ਰਾਤ ਨੂੰ ਇਕ ਬਰਤਨ ਵਿੱਚ ਕੁਝ ਚਮਚ ਮੇਥੀ ਦੇ ਦਾਨੇ ਭਿੱਜਣ ਲਈ ਰੱਖ ਦੇਓ| ਸਵੇਰੇ ਇਸਨੂੰ ਚੰਗੀ ਤਰਾਂ ਪੀਸ ਕੇ ਮਹਿੰਦੀ ਵਾਂਗ ਇਕ ਪੇਸਟ ਬਣਾ ਲੋ|ਫੇਰ ਇਸ ਪੇਸਟ ਨੂੰ ਮਹਿੰਦੀ ਵਾਂਗਰਾ ਹੀ ਆਪਣੇ ਵਾਲਾਂ ਵਿਚ ਲਗਾਓ| ਲਗਾਉਣ ਤੋ ਬਾਅਦ ਇਸਨੂੰ ਅੱਧੇ ਘੰਟੇ ਤੱਕ ਲਗਾ ਕੇ ਰੱਖੋ |ਇਸ ਪਿੱਛੋਂ ਇਸਨੂੰ ਠੰਡੇ ਪਾਣੀ ਨਾਲ ਧੋ ਲਓ|ਇਹ ਕੰਮ ਵਾਲਾਂ ਦੀ ਸੁਰਖਿਆ ਲਈ ਹਫਤੇ ਵਿਚ ਇਕ ਬਾਰ ਜਰੂਰ ਕਰੋ|

4. ਅੰਡੇ ਦੀ ਵਰਤੋ

ਅੰਡਾ ਪ੍ਰੋਟੀਨ ਦਾ ਇਕ ਬਹੁਤ ਵਧੀਆ ਸਰੋਤ ਆ| ਇਹ ਬਲਾਂ ਲਈ ਬਹੁਤ ਲਾਭਕਾਰੀ ਆ ਕਿਉਂਕਿ ਇਹ ਵਾਲਾਂ ਨੂੰ ਚਮਕਦਾਰ ਤੇ ਜਿਆਦਾ ਕਰਨ ਵਿਚ ਮਦਦ ਕਰਦਾ ਹੈ ਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਤੇ ਵਾਲਾਂ ਦੇ ਵਧਣ ਵਿਚ ਮਦਦ ਕਰਦਾ ਹੈ|ਕਿਉਂਕਿ ਅੰਡੇ ਵਿਚ ਪ੍ਰੋਟੀਨ ਦੇ ਨਾਲ ਨਾਲ ਮਿਨਰਲਸ ਤੇ ਬੀ ਕਾਮ੍ਪ੍ਲੇਕ੍ਸ ਵਿਟਾਮਿਨ ਵੀ ਪਾਏ ਜਾਂਦੇ ਹਨ |ਜੋਕਿ ਵਾਲਾਂ ਦੀ ਮਜਬੂਤੀ ਤੇ ਉਂਨ੍ਹਾ ਨੂੰ ਮੋਟਾ ਕਰਨ ਲਈ ਬਹੁਤ ਗੁਣਕਾਰੀ ਹਨ| ਅੰਡੇ ਨੂੰ ਵਾਲਾਂ ਵਿਚ ਲਗਾਉਣ ਲਈ ਤਿੰਨ ਜਾ ਚਾਰ ਅੰਡੇ ਲੈਕੇ ਉੰਨਾ ਨੂੰ ਇਕ ਕੋਲੀ ਵਿਚ ਭੰਨ ਕੇ ਪਾ ਲਓ ਤੇ ਫੇਰ ਉਸ ਵਿਚ ਦੋ ਤਿੰਨ ਬੂੰਦਾ ਨਿੰਬੂ ਦੇ ਰਸ ਦੀਆਂ ਪਾ ਕੇ ਚੰਗੀ ਤਰਾਂ ਮਿਕਸ ਕਰ ਲਵੋ |ਜੇ ਤੁਸੀਂ ਚਾਹੋਂ ਤਾ ਇਸ ਵਿਚ ਐਲੋਵੇਰਾ ਵੀ ਪਾ ਸਕਦੇ ਹੋਣ|ਇਸ ਮਿਕ੍ਸ ਕੀਤੇ ਅੰਡੇ ਦੇ ਘੋਲ ਨਾਲ ਵਾਲਾਂ ਚ ਚੰਗੀ ਤਰਾਂ ਰਗੜ ਕੇ ਮਾਲਿਸ਼ ਕਰੋ |ਮਾਲਿਸ਼ ਕਰਨ ਤੋ ਬਾਅਦ ਅੱਧੇ ਘੰਟੇ ਤੱਕ ਇਸਨੂੰ ਲਗਾ ਕੇ ਰਖੋ ਇਸ ਪਿਛੋ ਸਾਫ਼ ਠੰਡੇ ਪਾਣੀ ਧੋ ਲਓ|

5. ਦਹੀਂ

ਦਹੀਂ ਵਿਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਵਾਲਾਂ ਦੀਆਂ ਸਮਸਿਆਵਾਂ ਤੋ ਬਹੁਤ ਜਲਦ ਛੁਟਕਾਰਾ ਦਵਾ ਦਿੰਦੇ ਹਨ|ਦਹੀ ਵਿਚ ਪਾਇਆ ਜਾਣ ਵਾਲਾ ਏਸਿਡ ਵਾਲਾਂ ਦੀਆਂ ਜੜਾਂ ਚੋ ਮੇਲ ਕੱਢ ਕੇ ਉਂਨ੍ਹਾ ਵਿਚ P.H. ਦੀ ਮਾਤਰਾ ਨੂੰ ਬੇਲੇੰਸ ਕਰਨ ਵਿਚ ਮਦਦ ਕਰਦੀ ਹੈ| ਦਹੀਂ ਵਿਚ ਮਜੂਦ ਚਿਕਨਾਈ ਜੜਾਂ ਨੂੰ ਪੋਸ਼ਣ ਦੇਣ ਦੇ ਨਾਲ ਨਾਲ ਉਂਨ੍ਹਾ ਵਿਚ ਨਮੀ ਦੀ ਮਾਤਰਾ ਵਿਚ ਵੀ ਵਾਧਾ ਕਰਦੀ ਹੈ |ਇਸ ਲਈ ਇਕ ਕੋਲੀ ਦਹੀ ਲੈਕੇ ਉਸ ਵਿਚ ਦੋ ਚਮਚ ਨਿੰਬੂ ਦੇ ਪਾਣੀ ਦੇ ਪਾ ਕੇ ਉਸ ਚ ਦੋ ਤਿੰਨ ਬੂੰਦਾ ਨਾਰੀਅਲ ਪਾ ਕੇ ਚੰਗੀ ਤਰਾਂ ਮਿਲਾ ਕੇ ਤਿਆਰ ਕਰ ਲਓ |ਫੇਰ ਇਸ ਨੂੰ ਵਾਲਾਂ ਵਿਚ ਲਗਾ ਲਓ ਇਸ ਨੂੰ 20 ਮਿੰਟ ਤੱਕ ਲੱਗੇ ਰਹਿਣ ਦਿਓ ਇਸ ਪਿੱਛੋ ਵਾਲਾਂ ਨੂੰ ਸ਼ੇਂਪੁ ਨਾਲ ਧੋ ਲਓ|ਇਸਦੀ ਵਰਤੋ ਤੁਸੀਂ ਹਫਤੇ ਵਿਚ ਦੋ ਵਾਰੀ ਵਾਲਾਂ ਦੀ ਦੇਖਭਾਲ ਲਈ ਕਰ ਸਕਦੇ ਓ|

6. ਪਪੀਤੇ ਦੇ ਬੀਜ

ਪਪੀਤੇ ਦੇ ਬੀਜਾਂ ਵਿਚ ਪ੍ਰੋਟੀਨ, ਫੈਟ, ਫਾਸਫੋਰਸ ਤੇ ਮੇਗਨੀਸੀਅਮ ਤੱਤ ਹੁੰਦੇ ਹਨ ਜੋ ਸ਼ਰੀਰ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ਵਿਚ ਸਹਾਇਕ ਹੁੰਦੇ ਹਨ|ਇਸਤੋਂ ਇਲਾਵਾ ਪਪੀਤੇ ਦੇ ਬੀਜ ਵਾਲਾਂ ਦੀ ਮਜਬੂਤੀ ਵਧਾਉਣ ਵਿਚ ਕਰਦੇ ਹਨ ਕਿਉਂਕਿ ਪਪੀਤੇ ਵਿਚ ਪੇਪੇਨ ਨਾਮ ਦਾ ਇਕ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਵਾਲਾਂ ਦੀਆਂ ਸਮਸਿਆਂਵਾ ਨੂੰ ਦੂਰ ਕਰਨ ਬਹੁਤ ਮਦਦਗਾਰ ਹੈ| ਇਸ ਲਈ ਪਪੀਤੇ ਵਿਚੋਂ ਕੱਢ ਕੇ ਉਂਨ੍ਹਾ ਬੀਜਾਂ ਨੂੰ ਚੰਗੀ ਤਰਾਂ ਧੋ ਕੇ ਸਾਫ਼ ਕਰ ਲਓ | ਇਸਤੋਂ ਬਾਅਦ ਇੰਨ੍ਹਾ ਬੀਜਾਂ ਨੂੰ ਧੁੱਪ ਵਿਚ ਸੁਕਾ ਕੇ ਪੀਸ ਕੇ ਬਾਰੀਕ ਪਾਉਡਰ ਬਣਾ ਲਓ|ਇਸ ਪਾਉਡਰ ਨੂੰ ਰੋਜ ਵਰਤਣ ਵਾਲੇ ਸ਼ੇਂਪੁ ਵਿਚ ਰਲਾ ਕੇ ਰੱਖ ਲਓ ਇਸਤੋਂ ਬਾਅਦ ਜਦੋ ਵੀ ਨਹਾਓ ਉਸੇ ਸ਼ੇਂਪੁ ਨਾਲ ਨਹਾਓ |ਇਸ ਨਾਲ ਵਾਲ ਜਲਦੀ ਲੰਬੇ ਹੋਣੇ ਸ਼ੁਰੂ ਹੋ ਜਾਣਗੇ ਨਾਲੇ ਇਸ ਨਾਲ ਵਾਲ ਸਵਸਥ ਤੇ ਮੁਲਾਇਮ ਚਮਕਦਾਰ ਹੋ ਜਾਣਗੇ|

7. ਸੇਬ ਦਾ ਸਿਰਕਾ

ਸੇਬ ਦਾ ਸਿਰ੍ਕਾ ਕੱਲਾ ਖਾਣ ਵਿਚ ਹੀ ਨਹੀਂ ਬਲਕਿ ਵਾਲਾਂ ਦੀਆਂ ਸਮਸਿਆਂਵਾ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ ਕਿਉਂਕਿ ਇਸ ਵਿਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਵਾਲਾਂ ਦੀਆਂ ਸਮਸਿਆਂਵਾ ਨੂੰ ਜੜੋਂ ਖਤਮ ਕਰਦੇ ਹਨ|ਸੇਬ ਦੇ ਸਿਰਕੇ ਨੂੰ ਵਾਲਾਂ ਵਿਚ ਲਗਾਉਣ ਤੋਂ ਪਹਿਲਾ ਆਪਣੇ ਵਾਲਾਂ ਨੂੰ ਚੰਗੀ ਤਰਾਂ ਸਾਫ਼ ਕਰ ਲਓ | ਇਸ ਪਿਛੋ ਚਾਰ ਚਮਚ ਸੇਬ ਦਾ ਸਿਰ੍ਕਾ ਤੇ ਦੋ ਕੱਪ ਪਾਣੀ ਵਿਚ ਰਲਾ ਕੇ ਪਤਲਾ ਜਿਹਾ ਮਿਕ੍ਸਰ ਕਰ ਲਓ ਇਸ ਪਿਛੋਂ ਸ਼ੇਂਪੁ ਕੀਤੇ ਵਾਲਾਂ ਵਿਚ ਸੇਬ ਦਾ ਸਿਰ੍ਕਾ ਇਕ ਮਿੰਟ ਤੱਕ ਲਗਾਉਣ ਪਿੱਛੋ ਚੰਗੀ ਤਰਾਂ ਸ਼ੇਂਪੁ ਨਾਲ ਧੋ ਲਓ| ਸੇਬ ਸਿਰਕੇ ਨਾਲ ਵਾਲਾਂ ਦਾ ਵਿਕਾਸ ਤੇਜੀ ਨਾਲ ਹੋਊਗਾ ਇਸ ਨਾਲ ਬਾਲ ਮਜਬੂਤ ਤੇ ਜਿਆਦਾ ਹੋਣਗੇ |

ਜੇਕਰ ਪੋਸਟ ਚੰਗੀ ਲੱਗੀ ਤਾ Facebook ਤੇ ਸ਼ੇਅਰ ਜਰੂਰ ਕਰੇਓ ਤੇ ਜੁੜੇ ਰਹੋ website ਨਾਲ ਧੰਨਵਾਦ..

LEAVE A REPLY

Please enter your comment!
Please enter your name here