ਡਰਾਈਵਰ ਕੱਢਣ ਦੀ ਬਜਾਏ ਮਹਿੰਗਾ ਸਮਾਨ ਚੋਰੀ ਕਰਕੇ ਭੱਜੇ ਲੋਕ

2084

ਬਠਿੰਡਾ ਬਰਨਾਲਾ highway ਤੇ ਬੀਤੇ ਦਿਨ ਦੇਰ ਰਾਤ ਤਕਰੀਬਨ 1 ਵਜੇ ਦੇ ਕਰੀਬ ਸਾਗਵਾਨ ਦੀ ਲੱਕੜ ਦੇ ਬਾਲਿਆਂ ਨਾਲ ਭਰੇ ਟਰੱਕ ਅੱਗੇ ਇਕ ਪਸ਼ੁ ਦੇ ਆਉਣ ਕਾਰਨ ਟਰੱਕ ਚਲਾ ਰਹੇ ਡਰਾਈਵਰ ਦਾ ਸੰਤੁਲਨ ਬਿਗੜ ਗਿਆ ਜਿਸ ਕਾਰਨ ਭਿਆਨਕ ਐਕਸੀਡੈਂਟ ਹੋ ਗਿਆ ਜਿਸਤੋਂ ਬਾਅਦ ਮੌਕੇ ਤੇ ਟਰੱਕ ਪਲਟ ਗਿਆ ਤੇ ਸਾਗਵਾਨ ਦੀ ਲੱਕੜ ਦੇ ਬਾਲੇ ਰੋਡ ਉੱਪਰ ਖਿੱਲਰ ਗਏ | ਉਸਤੋਂ ਬਾਅਦ ਲੋਕਾਂ ਨੇ ਅਜਿਹਾ ਕੰਮ ਕੀਤਾ ਜਿਸਨੇ ਇਨਸਾਨੀਅਤ ਨੂੰ ਬਿਲਕੁਲ ਹੀ ਸ਼ਰਮਸਾਰ ਕਰਕੇ ਰੱਖ ਦਿੱਤਾ, ਜੀ ਹਾਂ ਦੋਸਤੋ ਜਦੋਂ ਇਹ ਟਰੱਕ ਪਲਟਿਆ ਤਾਂ ਲੋਕਾਂ ਨੇ ਡਰਾਈਵਰ ਨੂੰ ਤਾਂ ਕੀ ਬਚਾਉਣਾ ਸੀ ਸਗੋ ਲੋਕ ਟਰੱਕ ਵਿੱਚੋਂ ਬਾਲੇ ਚੁੱਕ ਕੇ ਲੈ ਗਏ |

ਡਰਾਈਵਰ ਦੇ ਦੱਸਣ ਮੁਤਾਬਿਕ ਓਥੇ ਇੱਕ ਪਾਸੇ ਓਹ ਆਪ ਬੁਰੀ ਤਰਾਂ ਟਰੱਕ ਵਿੱਚ ਫਸਿਆ ਹੋਇਆ ਸੀ ਤੇ ਦੁੱਜੇ ਪਾਸੇ ਓਥੇ ਕੁਝ ਲੋਕ ਆਏ ਤੇ ਸਾਗਵਾਨ ਦੀ ਲੱਕੜ ਦੇ ਬਾਲੇ ਚੁੱਕ ਕੇ ਟਰਾਲੀ ਵਿੱਚ ਪਾਕੇ ਚੋਰੀ ਕਰਕੇ ਮੌਕੇ ਤੇ ਫਰਾਰ ਹੋ ਗਏ ਉਸਨੇ ਦੱਸਿਆ ਕੀ ਲਗਭਗ 14 ਤੋਂ 15 ਬਾਲੇ ਲੋਕ ਟਰਾਲੀਆਂ ਵਿੱਚ ਪਾ ਕੇ ਲੈ ਗਏ ਜਿਸ ਕਾਰਨ ਡਰਾਈਵਰ ਨੂੰ ਲੱਖਾਂ ਰੁਪੇ ਦਾ ਨੁਕਸਾਨ ਹੋ ਗਿਆ | ਜਿੰਨਾ ਵਿੱਚ ਤਕਰੀਬਨ ਇੱਕ ਬਾਲੇ ਦੀ ਕੀਮਤ 8 ਤੋਂ 10 ਹਜਾਰ ਰੁਪੇ ਹੈ |

ਉਸਨੇ ਦੱਸਿਆ ਕੀ ਓਹ ਟਰੱਕ ਲੈਕੇ ਮਲੋਟ ਜਾ ਰਿਹਾ ਸੀ ਤੇ ਰਸਤੇ ਵਿੱਚ ਓਹ ਇਹ ਘਟਨਾ ਦਾ ਸ਼ਿਕਾਰ ਹੋ ਗਿਆ | ਉਸਨੇ ਟਰੱਕ ਲੈਕੇ ਮਲੋਟ ਜਾ ਰਿਹਾ ਸੀ, ਪਰ ਅਚਾਨਕ ਟਰੱਕ ਅੱਗੇ ਪਸ਼ੁ ਆਉਣ ਕਾਰਨ ਐਕਸੀਡੈਂਟ ਹੋ ਗਿਆ ਤੇ ਟਰੱਕ ਪਲਟ ਗਿਆ ਜਿਸਤੋਂ ਬਾਅਦ ਲੋਕਾਂ ਨੇ ਮੇਰੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ, ਬੱਸ ਫਟਾਫਟ ਬਾਲੇ ਚੁੱਕਣ ਵਿੱਚ ਲੱਗ ਗਏ, ਤੇ ਕਰੀਬ ਅੱਧੇ ਘੰਟੇ ਬਾਅਦ ਪਿੱਛੋਂ ਆਈ ਗੱਡੀ ਦੇ ਡਰਾਈਵਰਾਂ ਨੇ ਮੈਨੂੰ ਟਰੱਕ ਵਿੱਚੋਂ ਕਢਿਆ |

ਡਰਾਈਵਰ ਵੀਰ ਰੋ ਪਿਆ

ਇਸ ਘਟਨਾ ਦਾ ਹਾਲ ਦਸਦੇ ਹੋਏ ਉਹ ਡਰਾਈਵਰ ਵੀਰ ਰੋ ਪਿਆ, ਕਿਉਂਕਿ ਉਸ ਨੂੰ ਬੱਸ ਆਪਣਾ ਕਰਾਇਆ ਮਿਲਣਾ ਸੀ, ਪਰ ਹੁਣ ਲੱਕੜਾ ਚੋਰੀ ਹੋ ਜਾਨ ਕਰਕੇ ਲੱਕੜਾ ਦੇ ਪੈਸੇ ਵੀ ਉਸਦੇ ਸਿਰ ਪੈਣਗੇ ਇੱਕ ਬਾਲੇ ਦੀ ਕੀਮਤ 8 ਤੋਂ 10 ਹਜਾਰ ਰੁਪੇ ਹੈ, ਅਤੇ ਲਗਭਗ 14 ਤੋਂ 15 ਬਾਲੇ ਲੋਕ ਟਰਾਲੀਆਂ ਵਿੱਚ ਪਾ ਕੇ ਲੈ ਗਏ | ਉਸਨੇ ਦੱਸਿਆ ਕੇ ਨਾਲੇ ਜਿਹੜੀ ਗੱਡੀ ਉਹ ਚਲਾ ਰਿਹਾ ਹੈ, ਉਹ ਗੱਡੀ ਉਸਦੀ ਆਪਣੀ ਨਹੀਂ ਸਗੋਂ ਉਹ ਉਸਦਾ ਡਰਾਈਵਰ ਹੈ ਤੇ ਮਾਲਕ ਨੇ ਗੱਡੀ ਦੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਵੀ ਡਰਾਈਵਰ ਵੱਲੋਂ ਹੀ ਕਰਵਾਉਣੀ ਹੈ | ਇੱਕ ਗਰੀਬ ਬੰਦੇ ਨਾਲ ਧੱਕਾ ਹੋ ਜਾਂਦਾ ਤੇ ਲੋਕਾਂ ਨੂੰ ਸਿਰਫ਼ ਆਪਣਾ ਫਾਇਦਾ ਦਿਖਦਾ |

ਦੱਸ ਦੀਏ ਕਿ ਟਰੱਕ ਚਾਲਕ ਦੇ ਕੋਈ ਗੰਭੀਰ ਸੱਟ ਤਾਂ ਨਹੀਂ ਲੱਗੀ ਪਰ ਉਸਦੀ ਲੱਤ ਕੋਲ ਜਰੂਰ ਸੱਟ ਲੱਗੀ ਬਾਕੀ ਦਾ ਬਚਾਅ ਹੋ ਗਿਆ ਪਰ ਗਰੀਬ ਬੰਦੇ ਨਾਲ ਇਹ ਬਹੁਤ ਮਾੜੀ ਹੋਈ ਕਿ ਉਸਨੂੰ ਹੁਣ ਵਿਚਾਰੇ ਨੂੰ ਆਪਣੀ ਦੋਬਾਰਾ ਮਿਹਨਤ ਕਰਕੇ ਹੋਈ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ | ਲੋਕਾਂ ਨੂੰ ਇਹ ਸਮਝਨਾ ਚਾਹੀਦਾ ਹੈ ਕੀ ਇੱਦਾ ਕਿਸੇ ਗਰੀਬ ਨਾਲ ਨਾ ਕੀਤਾ ਜਾਵੇ ਕਿਉਂਕਿ ਹਰ ਇਨਸਾਨ ਆਪਣੀਂ ਮਿਹਨਤ ਨਾਲ ਕਮਾਈ ਕਰਦਾ ਹੈ |

ਬਾਕੀ ਇਸ ਡਰਾਈਵਰ ਵੀਰ ਦੀ ਮੌਕੇ ਦੀ ਪੂਰੀ ਵੀਡੀਓ ਵੀ social Media ਤੇ ਖੂਬ ਵਾਇਰਲ ਹੋ ਰਹੀ ਹੈ ਤੁਹਾਨੂੰ ਵੀ ਉਹ ਵੀਡੀਓ ਨੀਚੇ ਦੇਖਣ ਨੂੰ ਮਿਲੂਗੀ | ਲੋਕ ਵੀਡੀਓ ਤਾਂ ਦੇਖ ਰਹੇ ਨੇ ਪਰ ਹਜੇ ਤੱਕ ਕੋਈ ਵੀ ਸੱਜਣ ਉਸ ਡਰਾਈਵਰ ਵੀਰ ਦੀ ਕਿਸੇ ਵੀ ਤਰਾਂ ਦੀ ਕੋਈ ਮਦਦ ਲਈ ਸਾਹਮਣੇ ਨਹੀਂ ਆਇਆ | ਪਰ ਇਸ ਚੋਰੀ ਦੀ ਘਟਨਾ ਨੇ ਫਿਰ ਤੋਂ ਇਕ ਵਾਰ ਇਨਸਾਨੀਅਤ ਨੂੰ ਬਿਲਕੁਲ ਹੀ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ |

ਕਿਰਪਾ ਕਰਕੇ ਸਾਡੇ ਪੇਜ ਨੂੰ ਫੋਲੋ ਜਰੁਰ ਕਰੋ ਜੀ

ਇਸ ਖ਼ਬਰ ਨੂੰ ਤੁਸੀਂ ਵੀ ਆਪਣੇ ਦੋਸਤ ਮਿੱਤਰ ਜਾ ਰਿਸ਼ਤੇਦਾਰ ਨੂੰ ਭੇਜ ਸਕਦੇ ਹੋ ਜਾ ਆਪਣੀ id ਤੇ ਸ਼ੇਅਰ ਕਰਕੇ ਹੋਰ ਵੀ ਅੱਗੇ ਤੱਕ ਪਹੁੰਚਾ ਸਕਦੇ ਹੋ | whatsapp, Instagram ਤੇ ਵੀ ਸਾਰਿਆਂ ਸਕੇ ਸੰਬੰਧੀਆਂ ਨੂੰ ਭੇਜ ਕੇ ਵੱਧ ਤੋਂ ਵੱਧ ਵਾਇਰਲ ਕਰੋ ਜੀ | ਇਸ ਡਰਾਈਵਰ ਵੀਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵਿਚਾਰ ਕੋਮੰਟ ਕਰਕੇ ਜਰੁਰ ਦੱਸ ਸਕਦੇ ਹੋ ਬਾਕੀ ਜੇ ਕਿਸੇ ਨੇ ਇਸਦੀ ਮਦਦ ਕਰਨੀ ਹੋਵੇ ਤਾਂ ਵੀਡੀਓ ਦੇ ਵਿੱਚ ਇਸ Driver ਦਾ ਫੋਨ ਨੰਬਰ ਦਿੱਤਾ ਗਿਆ ਹੈ ਜਿਸਤੇ ਤੁਸੀਂ ਸਿਧਾ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ |

ਡਰਾਈਵਰ ਕੱਢਣ ਦੀ ਬਜਾਏ ਮਹਿੰਗਾ ਸਮਾਨ ਚੋਰੀ ਕਰਕੇ ਭੱਜੇ ਲੋਕ

LEAVE A REPLY

Please enter your comment!
Please enter your name here