Miss Pooja Biography | ਮਿਸ ਪੂਜਾ ਦਾ ਜੀਵਨ

989

ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾ ਥੋਡਾ Daily Punjab ਵਿਚ ਬਹੁਤ ਬਹੁਤ ਸਵਾਗਤ ਹੈ | ਅੱਜ ਆਪਾਂ ਗੱਲ ਕਰਾਂਗੇ ਪੰਜਾਬੀ Industry ਦੀ ਮਸ਼ਹੂਰ Female Singer Miss Pooja ਬਾਰੇ, ਜਿਸਨੂੰ Duet Queen ਵੀ ਕਿਹਾ ਜਾਂਦਾ ਹੈ ਕਿਓਂਕਿ ਉਨ੍ਹਾਂ ਨੇ ਬਹੁਤ ਸਾਰੇ Duet song ਵੀ ਗਾਏ ਹਨ ਜਿੰਨਾ songs ਨੂੰ ਲੋਕਾਂ ਨੇ ਬਹੁਤ ਜਿਆਦਾ ਪਿਆਰ ਦਿੱਤਾ |

ਦੋਸਤੋ ਮਿਸ ਪੂਜਾ ਦਾ ਜਨਮ 4 December 1980 ਚ ਰਾਜਪੂਰਾ ਪੰਜਾਬ ਵਿਚ ਹੋਇਆ | ਇਨ੍ਹਾਂ ਦਾ Real name Gurinder kaur kainth ਹੈ, ਪਰ ਘਰ ਵਿਚ ਸਾਰੇ ਇਨ੍ਹਾਂ ਨੂੰ ਮਿਸ ਪੂਜਾ ਦੇ ਨਾਮ ਨਾਲ ਬਲਾਉਂਦੇ ਹਨ ਤੇ ਇਹ ਇਸੇ ਨਾਮ ਨਾਲ ਹੀ ਮਸ਼ਹੂਰ ਹੋਏ | ਇਨ੍ਹਾਂ ਦੇ ਪਿਤਾ ਦਾ ਨਾਮ Inderpal kainth ਤੇ ਮਾਤਾ ਦਾ ਨਾਮ ਸਰੋਜ ਦੇਵੀ ਹੈ | ਮਿਸ ਪੂਜਾ ਦੇ ਭਰਾ ਦਾ ਨਾਮ Manpreet kainth ਅਤੇ ਭੈਣ ਦਾ ਨਾਮ Maninder kaur Kainth ਹੈ, ਘਰ ਵਿਚ ਇਹ ਤਿੰਨ ਭੈਣ ਭਾਈ ਹਨ |

Miss Pooja ਦਾ ਵਿਆਹ

ਦੋਸਤੋ ਜੇ ਤੁਹਾਨੂੰ ਵੀ ਨਹੀ ਪਤਾ ਕੀ ਮਿਸ ਪੂਜਾ ਦਾ ਵਿਆਹ ਹੋਇਆ ਹੈ ਜਾ ਨਹੀ ਤਾ ਆਓ ਤੁਹਾਨੂੰ ਦਸਦੇ ਆ Miss Pooja ਦਾ ਵਿਆਹ 2010 ਵਿਚ Punjabi industry ਦੇ producer Romy Tahlie ਨਾਲ ਹੋਇਆ, ਪਰ ਇਸ ਗੱਲ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿਓਂਕਿ Miss Pooja ਨੇ ਆਪਣੀ marriage ਦੀ ਕੋਈ ਵੀ ਫੋਟੋ ਸੋਸ਼ਲ ਮੀਡਿਆ te ਪੋਸਟ ਨਹੀਂ ਕੀਤੀ | ਇਹ middle class family ਨੂੰ belong ਕਰਦੇ ਹਨ ਤੇ ਇਸਦੇ ਨਾਲ ਹੀ ਤੁਹਾਨੂੰ ਦਸ ਦਯੀਏ ਕੀ Miss Pooja ਨੂੰ singing ਦਾ ਸ਼ੌਂਕ ਬਚਪਨ ਤੋਂ ਬਹੁਤ ਸੀ ਇਸ ਲਈ ਇਹ ਹਰ singing competition ਵਿਚ participate ਕਰਦੇ ਰਹਿੰਦੇ ਤੇ first ਵੀ ਆਉਂਦੇ ਸੀ |

ਇਹਨਾ ਦੇ ਪਿਤਾ ਜੀ ਨੇ ਇਹਨਾ singing ਸਿਖਾਉਣ ਲਈ ਸਵੇਰੇ ਜਲਦੀ ਉਠਾਉਂਦੇ ਤੇ practice ਕਰਨ ਲਈ ਕਹਿੰਦੇ ਤੇ ਖੁਦ miss pooja ਨੂੰ singing ਕਲਾਸਾਂ ਲਵਾਉਣ ਲਈ cycle ਤੇ ਜਾਂਦੇ ਸੀ | Miss Pooja ਨੇ ਆਪਣੀ ਸ਼ੁਰੂਆਤੀ ਪੜ੍ਹਾਈ ਈਸ਼ਰ ਪਬਲਿਕ ਸਕੂਲ ਤੇ CM ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਵਿਚ ਕੀਤੀ ਇਨ੍ਹਾਂ ਨੇ Music ਦੀ M.A ਅਤੇ B.AD Punjabi university ਪਟਿਆਲਾ ਤੋਂ ਕੀਤੀ |

Miss Pooja ਨੂੰ books ਪੜ੍ਹਨ ਤੇ yoga ਕਰਨ ਦਾ ਬਹੁਤ ਸ਼ੋਂਕ ਹੈ |ਇਨ੍ਹਾਂ ਨੇ ਆਪਣੀ Professional singing ਸ਼ੁਰੂ ਕਰਨ ਤੋਂ ਪਹਿਲਾ Patel Public school ਵਿਚ as a music teacher ਦੇ ਤੋਰ ਤੇ job ਕੀਤੀ | ਇਕ ਵਾਰੀ miss pooja ਇਕ competition ਵਿਚ ਗਾ ਰਹੇ ਸੀ ਤੇ ਓਥੇ ਹੀ ਇਹਨਾ ਨੂੰ jelly manjitpuri ਨੇ ਸੁਣਿਆ | ਇਸਦੇ ਬਾਰੇ ਓਹਨਾ ਨੇ famous director Lal kamal ਨੂੰ ਦਸਿਆ ਕਿਓਂਕਿ ਉਨ੍ਹਾਂ ਨੂੰ ਇਕ song ਵਿਚ duet ਕਰਨ ਲਈ female singer ਦੀ ਲੋੜ ਸੀ ਇਸ ਤਰ੍ਹਾਂ Miss Pooja ਨੇ Punjabi industry ਵਿਚ ਪੈਰ ਰੱਖਿਆ |

Miss Pooja Music Life

ਦੋਸਤੋ ਮਿਸ ਪੂਜਾ 100 ਤੋਂ ਵੱਧ ਸਿੰਗਰਾਂ ਨਾਲ ਕੰਮ ਕਰ ਚੁਕੇ ਹੈ |2006 ਵਿਚ ਮਿਸ ਪੂਜਾ ਦਾ ਪਹਿਲਾ song ਜਾਨ ਤੋਂ ਪਿਆਰੀ ਆਇਆ ਜਿਸਨੂੰ ਲੋਕਾਂ ਨੇ ਬਹੁਤ ਜਿਆਦਾ ਪਿਆਰ ਦਿੱਤਾ | ਦੋਸਤੋ ਇਸਤੋਂ ਬਾਅਦ ਮਿਸ ਪੂਜਾ ਦੀ ਪਹਿਲੀ album Romantic jatt ਆਈ ਇਸ ਐਲਬਮ ਨੇ Best International award ਵੀ ਜਿਤਿਆ, ਜੋ ਕਿ ਉਸ ਸਮੇਂ ਚ ਇਕ ਬਹੁਤ ਵੱਡੀ ਜਿੱਤ ਸੀ 2010 ਵਿਚ ਪੰਜਾਬਣ, ਚੰਨਾ ਸੱਚੀ ਮੁੱਚੀ song ਗਾਇਆ |

ਦੋਸਤੋ ਮਿਸ ਪੂਜਾ ਦੀਆਂ 300 ਤੋਂ album ਆ ਚੁਕੀਆਂ ਹਨ ਤੇ 800 ਤੋਂ ਵੱਧ music ਵੀਡੀਓ ਵਿਚ act ਕਰ ਚੁੱਕੀ ਹੈ ਤੇ 3 ਹਜਾਰ ਤੋਂ ਵੀ ਵੱਧ song ਆ ਚੁਕੇ ਹਨ ਉਨ੍ਹਾਂ ਵਿਚੋਂ ਬਹੁਤ songs ਮਸ਼ਹੂਰ ਹਨ | ਮਿਸ ਪੂਜਾ ਨੇ ਆਪਣਾ ਪਹਿਲਾ live show Canada ਵਿਚ debue ਕੀਤਾ |ਦੋਸਤੋ ਤੁਹਾਨੂੰ ਦਸ ਦੀਏ ਮਿਸ ਪੂਜਾ ਦੇ favorite ਸਿੰਗਰ Lakhwinder Wadali, ਮਨਮੋਹਨ ਵਾਰਿਸ਼ ਤੇ ਸੁਰਿੰਦਰ ਕੌਰ ਹਨ |ਮਿਸ ਪੂਜਾ ਨੇ ਬਹੁਤ ਹੀ ਥੋੜੇ ਸਮੇ ਵਿਚ ਬਹੁਤ ਸਾਰਾ ਕੰਮ ਕੀਤਾ ਤੇ ਇਕ ਨਵਾਂ record ਬਣਾਇਆ | ਇੰਨਾ ਕੰਮ ਕਰਨ ਵਿਚ ਲੋਕ ਕਈ ਸਾਰੀ ਉਮਰ ਲਗਾ ਦਿੰਦੇ ਹਨ ਪਰ ਮਿਸ ਪੂਜਾ ਨੇ life ਵਿਚ ਬਹੁਤ ਸਫ਼ਲਤਾ ਹਾਸਿਲ ਕੀਤੀ |

ਸੋ ਇਹ ਸੀ ਦੋਸਤੋ ਮਿਸ ਪੂਜਾ ਦੀ Biography ਤੇ ਤੁਹਾਨੂੰ ਇਹ ਆਰਟੀਕਲ ਕਿਵੇਂ ਲੱਗਾ ਆਪਣੇ ਵਿਚਾਰ comment box ਵਿਚ ਜਰੂਰ ਲਿਖੇਓ ਤੇ ਤੁਸੀਂ ਵੇਖਦੇ ਰਹੋ Daily Punjab ਧੰਨਵਾਦ।

LEAVE A REPLY

Please enter your comment!
Please enter your name here