ਪੰਜਾਬੀ ਐਕਟਰ binnu dhillon ਨੇ ਫਿਰੋਜ਼ਪੁਰ ਬਾਰਡਰ ਕੀਤੀ ਆਪਣੇ ਪਾਕਿਸਤਾਨੀ ਫੈਨਸ ਨਾਲ ਮੁਲਾਕਾਤ

247

ਪੰਜਾਬੀ ਐਕਟਰ ਤੇ ਕਾਮੇਡੀਅਨ ਬੀਨੂੰ ਢਿੱਲੋਂ ਦੀ ਇੱਕ ਵੀਡੀਓ ਸ਼ੋਸਲ ਮੀਡਿਆ ਤੇ ਬਹੁਤ ਤੇਜੀ ਦੇ ਨਾਲ viral ਹੋ ਰਹੀ ਹੈ | ਜਿਸ ਵਿੱਚ ਤੁਸੀਂ ਦੇਖ ਸਕਦੇ ਹੋ binnu dhillon ਇੰਡੀਆਂ ਪਾਕਿਸਤਾਨ ਬਾਰਡਰ ਉੱਤੇ ਆਪਣੇ ਪਾਕਿਸਤਾਨੀ ਫ਼ੈਨ੍ਸ ਨੂੰ ਮਿਲਣ ਲਈ ਪਹੁੰਚਦੇ ਨੇ, ਤੇ ਬੀਨੂੰ ਢਿੱਲੋਂ ਨੂੰ ਵੇਖ ਕੇ ਉਹਨਾਂ ਦੇ ਪਾਕਿਸਤਾਨੀ ਫ਼ੈਨ੍ਸ ਬਹੁਤ ਜਿਆਦਾ ਖੁਸ਼ ਹੁੰਦੇ ਨੇ, ਤੇ ਉਹ ਬੀਨੂੰ ਢਿੱਲੋਂ ਨੂੰ ਦੂਰੋਂ ਹੀ ਹੇਲੋ ਕਰਦੇ ਨੇ, ਪਰ ਅਫਸੋਸ 1947 ਦੀ ਵੰਡ ਤੋਂ ਬਾਅਦ ਪੰਜਾਬ ਅਤੇ ਪਾਕਿਸਤਾਨੀ ਸਰਹੱਦਾਂ ਬਣ ਗਈਆਂ ਜਿਸ ਕਰਕੇ ਪੰਜਾਬ ਵਾਲੇ ਵੀਰ ਨਾ ਪਾਕਿਸਤਾਨ ਜਾ ਸਕਦੇ ਨੇ ਨਾ ਪਾਕਿਸਤਾਨ ਵਾਲੇ ਵੀਰ ਪੰਜਾਬ ਆ ਸਕਦੇ ਨੇ, ਅਤੇ ਸਰਕਾਰਾਂ ਦੀ ਇਸੇ high security ਦੇ ਚੱਲਦਿਆ BSF Police ਵੱਲੋਂ ਬੀਨੂੰ ਢਿੱਲੋਂ ਨੂੰ ਪੱਛਮੀ ਪੰਜਾਬ ਵਾਲਿਆਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ,ਜੋ ਵੀਡੀਓ ਵਿੱਚ ਸਾਫ਼ ਸਾਫ਼ ਦੇਖਣ ਨੂੰ ਮਿਲ ਰਿਹਾ,

ਜਿੱਦਾਂ ਕਿ ਵੀਡੀਓ ਵਿੱਚ ਬੀਨੂੰ ਢਿੱਲੋਂ ਜਿੱਦਾਂ ਹੀ ਉਹਨਾਂ ਨੂੰ ਹੇਲੋ ਕਰਨ ਲਈ ਜਾਂਦੇ ਨੇ ਤਾਂ BSF ਵਾਲੇ ਉਹਨਾਂ ਨੂੰ ਰੋਕ ਲੈਂਦੇ ਨੇ, ਦੱਸ ਦੀਏ ਕਿ ਬੀਨੂੰ ਢਿੱਲੋਂ ਦੀ ਇਹ ਵੀਡੀਓ ਹੁਸੈਨੀਵਾਲਾ ਇੰਡੀਆ ਪਾਕਿਸਤਾਨੀ ਬਾਰਡਰ ਦੀ ਹੈ, ਅਤੇ ਇਸ ਸਭ ਦੀ ਵੀਡੀਓ ਨੂੰ ਆਪਣੇ instagram ਤੇ ਸਾਂਝੇ ਕਰਦੇ ਹੋਏ ਬੀਨੂੰ ਢਿੱਲੋਂ ਨੇ ਇਸ ਵੀਡੀਓ ਦੀ caption ਵਿੱਚ ਇੱਕ ਸ਼ਾਇਰੀ ਰਾਹੀ ਆਪਣਾ ਦਰਦ ਬਿਆਨ ਕੀਤਾ ਤੇ ਬੀਨੂੰ ਢਿੱਲੋਂ ਲਿੱਖਦੇ ਨੇ,,

ਕਿਓਂ ਮੌਕੇ ਦੇ ਹਾਕਮਾਂ ਨੇਂ ਸੀ ਬਦਲ ਦਿੱਤਾ ਤਕਸੀਮਾਂ ਨੂੰ
ਵਸ ਵਿੱਚ ਹੁੰਦਾ ਵੱਡ ਕੇ ਤਾਰਾਂ ਟੱਪ ਜਾਣਾ ਸੀ ਸੀਮਾ ਨੂੰ,
ਲਹਿੰਦੇ ਪੰਜਾਬ ਦੇ ਉਹਨਾਂ ਵੀਰਾਂ ਨੂੰ ਗਲ ਨਾਲ ਲਾਓਂਦਾ ਜਿਨ੍ਹਾਂ ਨੇ ਦੂਰੋਂ ਹੱਥ ਹਲਾਇਆ ਸੀ
ਖੌਰੇ ਉਹਨਾਂ ਦੇ ਪਿਓ-ਦਾਦੇ ਸਾਡੀ ਭੋਏਂ ਤੇ ਹਲ ਚਲਾਇਆ ਸੀ,
ਮੇਰਾ ਨਮਨ ਓਹਨਾਂ ਰਾਹਗੀਰਾਂ ਨੂੰ ਜਿਨਾਂ ਓਸ ਵੰਡ ਨੂੰ ਝੱਲਿਆ ਏ
ਪੱਛੋਂ ਤੋਂ ਵਗਦੀ ਵਾਅ ਦੇ ਹੱਥ ਓਨੇ ਇੱਕ ਸੁਨੇਹਾ ਘੱਲਿਆ ਏ 

 
 
 
 
 
View this post on Instagram
 
 
 
 
 
 
 
 
 
 
 

A post shared by Binnu Dhillon (@binnudhillons)

ਇਸਦੇ ਨਾਲ ਹੀ ਬੀਨੂੰ ਢਿੱਲੋਂ ਨੇ bsf_india ਨੂੰ ਵੀ ਆਪਣੀ caption ਵਿੱਚ mention ਕੀਤਾ ਹੈ,,ਦੱਸ ਦੀਏ ਕਿ ਬੀਨੂੰ ਢਿੱਲੋਂ ਧੁਰੀ ਜਿਲਾ ਸੰਗਰੂਰ ਦੇ ਜੰਮਪਲ ਨੇ, ਇਹਨਾਂ ਨੇ ਆਪਣੇ acting career ਦੌਰਾਨ ਬਹੁਤ ਸਾਰੀਆਂ ਹਿੱਟ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਅੰਗਰੇਜ, ਕਾਲਾ ਸ਼ਾਹ ਕਾਲਾ, ਕੈਰੀ ਓਨ ਜੱਟਾ 1,2,3 ਲੱਕੀ ਦੀ ਅਨਲੱਕੀ ਸਟੋਰੀ ਅਤੇ ਇਸਤੋਂ ਬਿਨਾਂ ਹੋਰ ਵੀ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਜਿਸ ਨਾਲ ਬੀਨੂੰ ਢਿੱਲੋਂ ਪੰਜਾਬੀ industry ਵਿੱਚ ਬਹੁਤ ਜਿਆਦਾ famous ਹੋ ਗਏ, ਬੀਨੂੰ ਢਿੱਲੋਂ ਦੀ ਕਿਹੜੀ ਫਿਲਮ ਤੁਹਾਡੀ favorite ਹੈ comment ਕਰਕੇ ਦੱਸੋ

LEAVE A REPLY

Please enter your comment!
Please enter your name here