ਭਾਰਤ ਦੇ ਸੱਤ ਅਜੂਬੇ ਕਿਹੜੇ ਕਿਹੜੇ ਹਨ Seven Wonders of India

1542

ਅੱਜ ਅਸੀਂ ਇਸ ਆਰਟੀਕਲ ਵਿਚ ਦੁਨੀਆਂ ਦੇ ਨਹੀਂ ਸਗੋ ਆਪਣੇ ਭਾਰਤ ਦੇ ਸੱਤ ਅਜੂਬਿਆਂ ਬਾਰੇ ਗੱਲ ਕਰਾਂਗੇ ਸੋ ਜੇ ਤੁਹਾਨੂੰ ਕਦੇ ਇੰਨ੍ਹਾ ਥਾਂਵਾ ਤੇ ਘੁੰਮਣ ਦਾ ਮੌਕਾ ਮਿਲੇ ਤਾਂ ਇੰਨ੍ਹਾ ਦੀ ਖੂਬਸੂਰਤੀ ਦਾ ਵੱਖਰਾ ਨਜਾਰਾ ਜਰੂਰ ਵੇਖਿਓ | ਭਾਰਤ ਇਕ ਅਜਿਹਾ ਦੇਸ਼ ਹੈ ਜਿਥੇ ਤੁਹਾਨੂੰ ਹਰ ਤਰਾਂ ਦੀ ਇਮਾਰਤ ਦੇਖਣ ਨੂੰ ਮਿਲ ਜਾਉਗੀ ਇਸੇ ਕਰਕੇ ਭਾਰਤ ਨੂੰ ਪ੍ਰਾਚੀਨ ਤੇ ਇਤਿਹਾਸਿਕ ਸੋਹਣੀਆਂ ਇਮਾਰਤਾ ਦਾ ਦੇਸ਼ ਕਿਹਾ ਜਾਂਦਾ ਹੈ ਤੁਸੀਂ ਦੁਨਿਆ ਦੇ ਸੱਤ ਅਜੂਬਿਆਂ ਬਾਰੇ ਤਾ ਜਾਣਦੇ ਹੀ ਹੋਵੋਂਗੇ ਪਰ ਕੀ ਤੁਹਾਨੂੰ ਪਤਾ ਹੈ ਭਾਰਤ ਦੇ ਆਪਣੇ ਵੀ ਸੱਤ ਅਜੂਬੇ ਹਨ ਜਿੰਨਾ ਕਰਕੇ ਓਹ ਭਾਰਤ ਨੂੰ ਦੁਨਿਆ ਵਿਚ ਵੱਖਰਾ ਸਥਾਨ ਦਵਾਉਂਦੇ ਹਨ |

1.ਪੰਜਾਬ ਦੇ ਅਮ੍ਰਿਤਸਰ ਵਿਚ ਗੋਲਡਨ ਟੇੰਪਲ

ਦੋਸਤੋ ਜੇ ਆਪਣਾ ਪੰਜਾਬ ਤੋ ਭਾਰਤ ਦੇ ਅਜੂਬਿਆਂ ਦੀ ਗੱਲ ਸ਼ੁਰੂ ਕਰਦੇ ਹਾਂ ਤਾ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਚ ਗੋਲਡਨ ਟੇੰਪਲ ਜਿਸਨੂੰ ਸ਼੍ਰੀ ਹਰਿਮੰਦਿਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਸਿੱਖ ਧਰਮ ਦਾ ਸਭ ਤੋਂ ਪ੍ਰਸਿਧ ਮੰਦਿਰ ਹੈ ਜੋ ਆਪਣੇ ਧਾਰਮਿਕ ਉਤਸਾਹ ਤੇ ਪਵਿਤਰਤਾ ਦੇ ਲਈ ਦੁਨੀਆਂ ਭਰ ਵਿਚ ਪ੍ਰਸਿਧ ਹੈ ਹਰਿਮੰਦਿਰ ਸਾਹਿਬ ਇੱਕ ਅਜਿਹਾ ਸਥਾਨ ਹੈ ਜਿਸਨੂੰ ਸਿਰਫ ਮਹਿਸੂਸ ਕਰ ਸਕਦੇ ਹਾਂ ਪਰ ਉਸਨੂੰ ਸ਼ਬਦਾ ਵਿਚ ਬਿਆਨ ਨਹੀਂ ਕਰ ਸਕਦੇ | ਗੋਲ੍ਡਨ ਟੇੰਪਲ ਦੂਰੋਂ ਹੀ ਚਮਕਦਾ ਤੇ ਬਹੁਤ ਹੀ ਖੂਬਸੂਰਤ ਦਿਖਾਈ ਦਿੰਦਾ ਹੈ |

ਗੋਲਡਨ ਟੇੰਪਲ ਦੇ ਅਮ੍ਰਿਤ ਸਰੋਵਰ ਦੇ ਵਿਚਕਾਰ ਬਣਿਆ ਹੋਇਆ ਹੈ ਜਿਸ ਵਿਚ ਜਦੋ ਗੋਲਡਨ ਟੇੰਪਲ ਦੀ ਪਰਛਾਈ ਪੈਂਦੀ ਹੈ ਤਾ ਓਹ ਉਸਨੂੰ ਚਾਰ ਚੰਨ ਲਾ ਦਿੰਦੀ ਹੈ ਅਮ੍ਰਿਤਸਰ ਵਿਚ ਬਣੇ ਅਮ੍ਰਿਤ ਸਰੋਵਰ ਕਰਕੇ ਹੀ ਇਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਪਿਆ ਹੈ ਇਸ ਸਰੋਵਰ ਦਾ ਨਿਰਮਾਣ 1577 ਈਸਵੀ ਵਿਚ ਚੋਥੇ ਗੁਰੂ ਰਾਮਦਾਸ ਜੀ ਕਰਵਾਇਆ ਸੀ ਜਿਥੇ ਇਕ ਅਧਿਆਤਮਿਕ ਫ਼ੋਕ੍ਸ ਟੇਂਕ ਵੀ ਬਣਿਆ ਹੋਇਆ ਹੈ ਗੋਲਡਨ ਟੇੰਪਲ ਵਿਚ ਜਾਣ ਲਈ ਸੰਗਮਰਮਰ ਦੇ ਪਥਰਾਂ ਦਾ ਪੁਲ ਬਣਿਆ ਹੋਇਆ ਹੈ ਜਿਸਨੂੰ ਗੁਰੂ ਦੇ ਪੁਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ |

ਹਰਿਮੰਦਿਰ ਸਾਹਿਬ ਵਿਚ 13 ਅਪ੍ਰੇਲ ਨੂੰ ਮਨਾਇਆ ਜਾਣ ਵਾਲਾ ਤਿਓਹਾਰ ਸਭ ਤੋਂ ਖਾਸ ਹੁੰਦਾ ਹੈ ਕਿਉਂਕਿ ਇਹ ਤਿਉਹਾਰ ਖਾਲਸਾ ਪੰਥ ਦੀ ਸਾਜਨਾ ਲਈ ਮਨਾਇਆ ਜਾਂਦਾ ਹੈ ਇਸਤੋਂ ਇਲਾਵਾ ਸਿੱਖ ਧਰਮ ਨਾਲ ਸੰਬੰਧਿਤ ਕੋਈ ਵੀ ਤਿਉਹਾਰ ਹੋਵੇ ਚਾਹੇ ਗੁਰੁਪੁਰਬ, ਸ਼ਹਾਦਤ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ | ਅਮ੍ਰਿਤਸਰ ਦੀ ਦਿਵਾਲੀ ਵੇਖਣ ਵਾਲੀ ਹੁੰਦੀ ਹੈ ਇਸ ਲਈ ਇਕ ਕਹਾਵਤ ਵੀ ਹੈ ਦਾਲ ਰੋਟੀ ਘਰ ਦੀ ਦਿਵਾਲੀ ਅੰਬਰਸਰ ਦੀ |

2.ਆਗਰਾ ਦਾ ਤਾਜ ਮਹਿਲ

ਆਗਰਾ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿਚ ਯਮੁਨਾ ਨਦੀ ਦੇ ਕੰਡੇ ਉੱਤੇ ਹੈ ਜਿੱਥੇ ਤਾਜ ਮਹਿਲ ਬਣਿਆ ਹੋਇਆ ਹੈ | ਇਹ ਸਾਰਾ ਸਫੇਦ ਸੰਗਮਰਮਰ ਨਾਲ ਬਣਿਆ ਹੋਇਆ ਮਕਬਰਾ ਹੈ ਜਿਸਦਾ ਨਿਰਮਾਣ ਉਸਤਾਦ ਅਹਮਦ ਲਾਹੌਰੀ ਦੀ ਦੇਖਰੇਖ ਵਿਚ ਹੋਇਆ |ਇਸਦਾ ਨਿਰਮਾਣ 1631 ਈਸਵੀ ਵਿਚ ਮੁਗਲ ਸ਼ਾਸਕ ਸ਼ਾਹਜਹਾਂ ਨੇ ਆਪਣੀ ਸਭ ਤੋ ਪਿਆਰੀ ਪਤਨੀ ਮੁਮਤਾਜ਼ ਲਈ ਕਰਵਾਇਆ ਸੀ ਜਿਸਦੀ ਮੌਤ ਜਦੋ ਉਸਨੇ ਆਪਣੇ ਚੋਦਾ ਵੇ ਬੱਚੇ ਨੂੰ ਜਨਮ ਦੇਣ ਦੋਰਾਨ ਹੋ ਗਈ ਸੀ ਤਾਜ ਮਹਿਲ ਨੂੰ ਸੰਨ 1983 ਵਿਚ ਯੂਨੇਸਕੋ ਨੇ ਵਿਸ਼ਵ ਦੀ ਵਿਰਾਸਤ ਦੀ ਥਾਂ ਦੇ ਤੌਰ ਤੇ ਸ਼ਾਮਿਲ ਕੀਤੇ ਤਾਜ ਮਹਿਲ ਦੇ ਚਾਰੋਂ ਪਾਸੇ 300 ਵਰਗ ਮੀਟਰ ਦਾ ਇਕ ਬਹੁਤ ਖੂਬਸੂਰਤ ਬਾਗ ਹੈ |

3.ਕਰਨਾਟਕ ਰਾਜ ਵਿਚ ਹੰਪੀ

ਹੰਪੀ ਕਰਨਾਟਕ ਰਾਜ ਵਿਚ ਪਹਾੜੀਆਂ ਤੇ ਘਾਟੀਆਂ ਦੇ ਉੱਤੇ ਇਕ ਬਹੁਤ ਸੋਹਣੀ ਥਾਂ ਹੈ ਇਸ ਥਾਂ ਦੀ ਖੂਬਸੂਰਤੀ ਯਾਰੀਆਂ ਨੂੰ ਆਪਣੇ ਵੱਲ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਇਥੇ ਬਣੀਆਂ ਵੱਡੀਆਂ ਵੱਡੀਆਂ ਮੂਰਤੀਆਂ ਉਰੇ ਦੇ ਗੌਰਵਸ਼ਾਲੀ ਸਾਮਰਾਜ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਵਿਜੇਨਗਰ ਸਾਮਰਾਜ ਸੋਹਣੇ ਮੰਦਿਰਾਂ, ਤੇ ਪੁਰਾਣੀਆਂ ਇਮਾਰਤਾਂ ਨਾਲ ਘਿਰਿਆ ਹੋਇਆ ਇਲਾਕਾ ਹੈ ਹੰਪੀ ਇਕ ਖੁੱਲਿਆ ਹੋਇਆ ਅਜਾਇਬ ਘਰ ਹੈ ਹੰਪੀ 1500 ਈਸਵੀ ਦੇ ਆਸ ਪਾਸ ਵਿਜੇਨ੍ਗਰ ਦੀ ਰਾਜਧਾਨੀ ਹੋਇਆ ਕਰਦਾ ਸੀ ਉਸ ਸਮੇ ਵਿਚ ਇਹ ਦੁਨੀਆਂ ਦੇ ਵੱਡੇ ਸ਼ਹਿਰਾਂ ਵਿਚੋਂ ਦੁੱਜੇ ਨੰਬਰ ਤੇ ਆਂਉਂਦਾ ਸੀ ਇਹ ਖੇਤਰ ਬਹੁਤ ਸਾਰੇ ਖੰਡਰਾਂ ਨਾਲ ਭਰਿਆ ਹੋਇਆ ਹੈ |

ਇਸ ਸ਼ਹਿਰ ਵਿਚ ਬਹੁਤ ਸਾਰੇ ਬੋਲ੍ਡਰ ਹਨ ਜਿੰਨਾ ਉੱਤੇ ਖੜ ਕੇ ਪੂਰੇ ਸ਼ਹਿਰ ਨੂੰ ਦੇਖਿਆ ਜਾ ਸਕਦਾ ਹੈ ਹੰਪੀ ਤੁੱਗ ਭੱਦਰਾ ਨਦੀ ਦੇ ਕੰਡੇ ਉੱਤੇ ਹੈ ਇਥੇ ਬਹੁਤ ਹੀ ਸੋਹਣੇ ਨ੍ਕਾਸ਼ੀਦਾਰ ਮੰਦਿਰ ਖਾਸ਼ ਕਰ ਵਿਰੁਪਾਕ੍ਸ ਮੰਦਿਰ ਜਿਹੜਾ ਕੀ ਇਥੋਂ ਦੇ ਸੁਰੱਖਿਆ ਦੇਵਤਾ ਦੇ ਨਾ ਨਾਲ ਜਾਣੇ ਜਾਂਦੇ ਹਨ ਹੰਪੀ ਨੂੰ 1986 ਵਿਚ ਯੂਨੇਸਕੋ ਨੇ ਵਿਸ਼ਵ ਦੀ ਵਿਰਾਸਤ ਦੀ ਥਾਂ ਦੇ ਤੌਰ ਤੇ ਸ਼ਾਮਿਲ ਕੀਤਾ ਜਾ ਚੁੱਕਿਆ ਹੈ |

4.ਉੜੀਸਾ ਵਿਚ ਕੋਣਾਰਕ ਮੰਦਿਰ

ਸੂਰਜ ਦੇਵਤਾ ਨੂੰ ਸਮਰਪਿਤ ਕੋਣਾਰਕ ਮੰਦਿਰ ਉੜੀਸਾ ਵਿਚ ਜਗਨ੍ਨਾਥ ਪੂਰੀ ਤੋਂ 35 ਕਿਲੋਮੀਟਰ ਦੀ ਵਿਥ ਤੇ ਕੋਣਾਰਕ ਵਿਚ ਹੈ ਇਸ ਮੰਦਿਰ ਦਾ ਨਿਰਮਾਣ 1250 ਈਸਵੀ ਵਿਚ ਪੁਰਬ ਗੰਗਾ ਰਾਜਵੰਸ਼ ਦੇ ਰਾਜਾ ਨਰਸਿੰਘ ਦੇਵ ਨੇ ਕਰਵਾਇਆ ਸੀ ਇਹ ਹਿੰਦੂ ਧਰਮ ਦਾ ਸਭ ਤੋ ਪੁਰਾਣਾ ਸੂਰਜ ਦੇਵਤੇ ਦਾ ਮੰਦਿਰ ਹੈ ਜਿਥੇ ਸੂਰਜ ਦੇਵਤੇ ਦਾ 100 ਫੁੱਟ ਉੱਚਾ ਰੱਥ ਬਣਿਆ ਹੋਇਆ ਹੈ ਜਿਸ ਵਿਚ ਸੱਤ ਘੋੜੇ ਜੋੜੇ ਹੋਏ ਹਨ ਜਿੰਨਾ ਦੇ ਨਾਮ ਸੰਸਕ੍ਰਿਤ ਭਾਸ਼ਾ ਵਿਚ ਵੱਖ ਵੱਖ ਦੱਸੇ ਗਏ ਹਨ | ਕੋਣਾਰਕ ਮੰਦਿਰ ਨੂੰ 1984 ਈਸਵੀ ਵਿਚ ਯੂਨੇਸਕੋ ਨੇ ਵਿਸ਼ਵ ਦੀ ਵਿਰਾਸਤ ਦੀ ਥਾਂ ਦੇ ਤੌਰ ਤੇ ਸ਼ਾਮਿਲ ਕੀਤਾ ਜਾ ਚੁੱਕਿਆ ਹੈ |

ਅੱਜ ਦੇ ਸਮੇ ਵਿਚ ਇਸ ਮੰਦਿਰ ਦਾ ਬਹੁਤਾ ਹਿੱਸਾ ਖੰਡਰਾਂ ਦੇ ਰੂਪ ਵਿਚ ਬਦਲ ਗਿਆ ਹੈ ਜਿਸਦਾ ਕਾਰਨ ਹਲੇ ਤੱਕ ਕੋਈ ਨਹੀਂ ਲਭਿਆ ਕੀ ਇਹ ਐਵੇ ਕਿਉ ਹੋ ਗਿਆ ਪਰ ਇਸਦਾ ਬਚਿਆ ਹੋਇਆ ਭਾਗ ਤੇ ਉਸਦੀਆਂ ਕਲਾਵਾਂ ਵਿਗਿਆਨ ਲਈ ਬਹੁਤ ਪ੍ਰਸਿਧ ਹਨ ਇਹ ਕਲਿੰਗ ਦੀ ਕਲਾ ਦਾ ਇਕ ਬਹੁਤ ਸੋਹਣਾ ਨਮੂਨਾ ਹੈ ਇਸ ਮੰਦਿਰ ਨੂੰ 1676 ਦੇ ਨੇੜੇ ਬਲੈਕ ਪਗੋੜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਕੋਣਾਰਕ ਮੰਦਿਰ ਹਿੰਦੂ ਧਰਮ ਦੇ ਲੋਕਾ ਲਈ ਸਭ ਤੋਂ ਪ੍ਰਮੁੱਖ ਦਰਸਨ ਦਾ ਕੇਂਦਰ ਹੈ |

ਇਕ ਪ੍ਰਾਚੀਨ ਕਥਾ ਅਨੁਸਾਰ ਕਿਹਾ ਜਾਂਦਾ ਹੈ ਕੀ ਦੁਆਪਰ ਯੁੱਗ ਵਿਚ ਜਦੋ ਸ਼੍ਰੀ ਕ੍ਰਿਸ਼ਨ ਦੇ ਪੁਤਰ ਸੰਬ ਨੂੰ ਸ਼ਰਾਪ ਦੇ ਕਾਰਨ ਕੋਢ ਦਾ ਰੋਗ ਹੋ ਗਿਆ ਸੀ ਤਾ ਇਸ ਰੋਗ ਤੋਂ ਮੁਕਤੀ ਲੈਣ ਲਈ ਸੰਬ ਨੇ ਮਿੱਤਰਵਨ ਵਿਚ ਚੰਦਰਭਾਨ ਨਦੀ ਦੇ ਕਿਨਾਰੇ ਬੀਹ ਕੇ ਤਪੱਸਿਆ ਕੀਤੀ ਸੀ ਫੇਰ ਇਸ ਰੋਗ ਤੋ ਛੁੱਟਕਾਰਾ ਮਿਲਿਆ ਨਦੀ ਵਿਚ ਇਸਨਾਨ ਕਰਨ ਸਮੇ ਉਂਨ੍ਹਾ ਦੇ ਹੱਥ ਸੂਰਜ ਦਾ ਛੋਟਾ ਜਿਹਾ ਅੰਸ਼ ਉਂਨ੍ਹਾ ਦੇ ਹੱਥ ਵਿਚ ਆ ਗਿਆ ਤੇ ਓਹ ਉਂਨ੍ਹਾ ਨੇ ਉਥੇ ਸੀ ਸਥਾਪਿਤ ਕਰ ਦਿੱਤਾ ਸੀ ਉਦੋਂ ਤੋ ਹੀ ਇਹ ਇਕ ਪਵਿਤਰ ਤੀਰਥ ਸਥਾਨ ਮੰਨਿਆ ਜਾਂਦਾ ਆ ਰਿਹਾ ਹੈ |

5.ਮੱਧ ਪ੍ਰਦੇਸ਼ ਦਾ ਖੁਜਰਾਹੋੰ ਮੰਦਿਰ

ਖੁਜਰਾਹੋੰ ਭਾਰਤ ਦੇ ਸਭ ਤੋਂ ਜਿਆਦਾ ਲੋਕਪ੍ਰਿਆ ਘੁੰਮਣ ਫਿਰਨ ਦੀਆਂ ਥਾਂਵਾ ਵਿਚੋਂ ਇਕ ਹੈ ਇਹ ਵੀ ਯੂਨੇਸਕੋ ਨੇ ਵਿਸ਼ਵ ਦੀ ਵਿਰਾਸਤ ਆਪਣਾ ਇਕ ਵੱਖਰਾ ਸਥਾਨ ਬਣਾ ਚੁੱਕਿਆ ਹੈ ਇਹ ਮੱਧ ਪ੍ਰਦੇਸ਼ ਦੇ ਛਤਰਪੁਰ ਜਿਲੇ ਦਾ ਇਕ ਛੋਟਾ ਜਿਹਾ ਸ਼ਹਿਰ ਹੈ ਇਹ ਮੱਧਯੁੱਗ ਦੀ ਕਲਾ ਦਾ ਇੱਕ ਬਹੁਤ ਸੋਹਣਾ ਉਦਾਹਰਨ ਹੈ ਕਿਉਂਕਿ ਇਸ ਦੀਆਂ ਕੰਧਾ ਉੱਤੇ ਬਹੁਤ ਸੋਹਣੀ ਨਿਕਾਸ਼ੀ ਕੀਤੀ ਹੋਈ ਹੈ 950-150 ਵਿਚਕਾਰ ਕੀਤੀ ਇਹ ਨਿਕਾਸ਼ੀ ਹਰ ਇੱਕ ਜੋ ਹਰ ਇਕ ਨੂੰ ਬਹੁਤ ਜਿਆਦਾ ਆਕਰਸ਼ਿਤ ਕਰਦੀ ਹੈ |

ਖੁਜਰਾਹੋੰ ਵਿਚ ਪੁਰਾਣੇ ਭਾਰਤ ਦੇ ਗੌਰਵਸ਼ਾਲੀ ਇਤਿਹਾਸਿਕ ਦੇ ਬਹੁਤ ਤੱਤ ਮਿਲੇ ਹਨ ਖੁਜਰਾਹੋੰ ਮੰਦਿਰ ਵਿਚ ਵੱਡੀ ਗਿਣਤੀ ਵਿਚ ਯਾਤਰੀਆਂ ਦੇ ਆਉਣ ਦਾ ਕਾਰਨ ਇਥੇ ਦੀ ਹੈਰਾਨ ਕਰ ਦੇਣ ਵਾਲੀ ਮੂਰਤੀਕਲਾ ਹੈ ਜੋ ਪਿਆਰ ਦੀਆਂ ਵੱਖ ਵੱਖ ਮੁਦਰਾਂਵਾ ਨੂੰ ਪੇਸ਼ ਕਰਦੀਆਂ ਜਿਹੋ ਜਿਹੀਆਂ ਮਹਾਕਵਿ ਵਿਚ ਦਿਖਾਈਆਂ ਗਈਆਂ ਹਨ ਖੁਜਰਾਹੋੰ ਨੂੰ ਲੁੱਟੇਰਿਆਂ ਨੇ ਇਸਨੂੰ ਲੁੱਟਣ ਦੀ ਬਹੁਤ ਕੋਸ਼ਿਸ ਕੀਤੀ ਪਰ ਓਹ ਨਾਕਾਮਯਾਬ ਰਹੇ ਨਾ ਉਹ ਇੰਨਾ ਦੀ ਗਿਣਤੀ ਘਟਾਉਣ ਵਿਚ ਕਾਮਯਾਬ ਰਹੇ|

ਕਿਹਾ ਜਾਂਦਾ ਹੈ ਕੀ ਚੰਦੇਲ ਸ਼ਾਸਕਾ ਨੇ ਮੁੱਖ ਰੂਪ ਤੋਂ ਪਿਆਰ ਤੇ ਵਾਸਨਾ ਨੂੰ ਚੰਗੇ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਇੰਨ੍ਹਾ ਮੰਦਿਰਾਂ ਦਾ ਨਿਰਮਾਣ ਕਰਵਾਇਆ ਸੀ ਇਥੇ ਬਣੀਆਂ ਮੂਰਤੀਆਂ ਯਾਤਰੀਆਂ ਨੂੰ ਉਕਸਾਉਣ ਦਾ ਕੰਮ ਕਰਦੀਆਂ ਹਨ ਤੇ ਕੁਝ ਦੁਖ ਭਾਰੀ ਕਹਾਣੀ ਨੂੰ ਬਿਆਂ ਕਰਦੀਆਂ ਹੋਈਆਂ ਦੇਖਣ ਵਾਲੇ ਯਾਤਰੀਆਂ ਨੂੰ ਉਲਝਨ ਵਿਚ ਪਾ ਦਿੰਦੀਆਂ ਹਨ |

6.ਬਿਹਾਰ ਵਿਚ ਨਾਲੰਦਾ ਵਿਸ਼ਵ ਵਿਦਿਆਲਿਆ

ਨਾਲੰਦਾ ਵਿਸ਼ਵ ਵਿਦਿਆਲਿਆ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਕਰੀਬ 95 ਕਿਲੋਮੀਟਰ ਦੀ ਦੂਰੀ ਤੇ ਹੈ ਜੋ ਕੀ ਦੁਨੀਆਂ ਦਾ ਸਭ ਤੋਂ ਪਹਿਲਾ ਵਿਸ਼ਵ ਵਿਦਿਆਲਿਆ ਹੈ ਜਿਸਦੀ ਸਥਾਪਨਾ 5 ਵੀ ਸਦੀ ਈਸਾ ਪੁਰਬ ਵਿਚ ਕੀਤੀ ਗਈ ਸੀ | ਮਹਾਤਮਾ ਬੁਧ ਨੇ ਆਪਣੇ ਜੀਵਨਕਾਲ ਦੇ ਦੌਰਾਨ ਇਥੇ ਦੀ ਯਾਤਰਾ ਕੀਤੀ ਸੀ ਇਸ ਵਿਸ਼ਵ ਵਿਦਿਆਲਿਆ ਵਿਚ 2000 ਅਧਿਆਪਕਾਂ ਨੂੰ 10000 ਵਿਦਿਆਰਥੀਆਂ ਨੂੰ ਪੜਾਉਣ ਲਈ ਰੱਖਿਆ ਹੋਇਆ ਸੀ ਇਸ ਵਿਸ਼ਵ ਵਿਦਿਆਲਿਆ ਵਿਚ ਚੀਨ ਦਾ ਪਹਿਲਾ ਯਾਤਰੀ ਹਵੇਨ ਤ੍ਸਾੰਗ ਸੀ ਜਿਸਨੇ ਕੁਝ ਸਾਲ ਇਥੇ ਇਕ ਵਿਦਿਆਰਥੀ ਦੇ ਪੱਖੋ ਸਿੱਖਿਆ ਪ੍ਰਾਪਤ ਕੀਤੀ ਸੀ|

ਨਾਲੰਦਾ ਵਿਸ਼ਵ ਵਿਦਿਆਲਿਆ ਹੋਣ ਦੇ ਨਾਲ ਨਾਲ ਇਕ ਤੀਰਥ ਸਥਾਨ ਵੀ ਹੈ ਜੋ ਅੱਜ ਵੀ ਸਮ੍ਰਿਧ੍ਸ਼ਾਲੀ ਖਿਆਤੀ ਲਈ ਵਿਸ਼ਵ ਭਰ ਵਿਚ ਮਸ਼ਹੂਰ ਹੈ ਇਹ ਸੰਸਕ੍ਰਿਤੀ ਤੇ ਇਤਿਹਾਸ ਦਾ ਜਿਉਂਦਾ ਜਾਗਦਾ ਉਦਾਹਰਨ ਪੇਸ਼ ਕਰਦਾ ਹੈ ਇਹ ਦੁਨਿਆ ਦੇ ਸਭ ਤੋਂ ਪੁਰਾਣਾ ਵਿਸ਼ਵ ਵਿਦਿਆਲਿਆ ਹੈ ਜੋ ਆਪਣੇ ਸਮੇ ਵਿਚ ਇਕ ਸਭ ਤੋਂ ਮਹਾਨ ਸੀ ਇਸ ਵਿਚ ਮਨ ਨੂੰ ਜਿੱਤ ਲੈਣ ਵਾਲਾ ਇਕ ਬਹੁਤ ਸੋਹਣਾ ਚਿਤਰ ਬਣਾਇਆ ਗਿਆ ਹੈ|

ਇਸ ਤੋ ਇਲਾਵਾ ਇਸ ਵਿਚ ਇਕ ਛੋਟਾ ਜਿਹਾ ਪਰ ਸਭ ਤੋਂ ਲਾਜਵਾਬ ਅਜਾਇਬ ਘਰ ਹੈ ਜਿਸ ਵਿਚ ਉਸ ਸਮੇ ਦੇ ਬੁਧ ਦੇ ਬੁੱਤ, ਮੱਚੇ ਹੋਏ ਚੋਲਾਂ ਦਾ ਨਮੂਨਾ, ਟੇਰਾਕੋਟਾ ਜਾਰ ਅਤੇ ਸਿੱਕੇ ਆਦਿ ਦਾ ਭੰਡਾਰ ਹੈ, ਇਸਨੂੰ ਬੁਧ ਧਰਮ ਤੋਂ ਇਲਾਵਾ ਜੈਨ ਧਰਮ, ਹਿੰਦੂ ਧਰਮ ਤੇ ਸੂਫ਼ੀਵਾਦ ਦਾ ਇਕ ਕੇਂਦਰ ਵੀ ਮੰਨਿਆ ਜਾਂਦਾ ਹੈ ਨਾਲੰਦਾ ਪਹਿਲਾ ਇਕ ਨਿੱਕਾ ਜਿਹਾ ਪਿੰਡ ਸੀ ਜੋ ਮਗਧ ਰਾਜ ਦੀ ਰਾਜਧਾਨੀ ਸੀ, ਅਜਿਹਾ ਕਿਹਾ ਜਾਂਦਾ ਹੈ ਕਿ ਜੈਨ ਧਰਮ ਦੇ 24 ਵੇਂ ਤੀਰ੍ਥ੍ਕਾਰ ਮਹਾਵੀਰ ਜੈਨ ਨੇ ਨਾਲੰਦਾ ਵਿਚ 14 ਮੀਹਾਂ ਦੀ ਰੁੱਤਾਂ ਨੂੰ ਵੇਖਿਆ ਹੈ |

ਗੌਤਮ ਬੁਧ ਨੇ ਇਸ ਸਥਾਨ ਉੱਤੇ ਗਿਆਨ ਦਿੱਤਾ ਸੀ ਸਮਰਾਟ ਅਸ਼ੋਕ ਨੇ ਇਥੇ ਬੁਧ ਮੰਦਿਰ ਦਾ ਨਿਰਮਾਣ ਵੀ ਕਰਵਾਇਆ ਸੀ ਸਿਖਿਆ ਦੇਣ ਲਈ ਨਾਗਾਰਜੁਨ ਅਤੇ ਆਰਿਆਦੇਵ ਨਾਮ ਦੀਆਂ ਦੋ ਮੁੱਖ ਸੰਸਥਾ ਵੀ ਬਣਾਈਆਂ ਗਈਆਂ ਸੀ, ਲੇਕਿਨ ਰਾਜਾ ਕੁਮਾਰ ਗੁਪਤ ਦੇ ਸਮੇ ਦੀਆਂ ਮਿਲੀਆਂ ਮੋਹਰਾਂ ਤੋਂ ਪਤਾ ਚਲਦਾ ਹੈ ਕੀ ਨਾਲੰਦਾ ਦਾ ਇਤਿਹਾਸ ਗੁਪਤ ਕਾਲ ਤੋ ਸ਼ੁਰੂ ਹੋ ਗਿਆ ਸੀ ਕੁਮਾਰ ਗੁਪਤ ਦੇ ਅਧਿਆਕਾਰੀਆਂ ਨੇ ਕਈ ਮੰਦਿਰਾਂ ਤੇ ਮਠਾਂ ਦਾ ਨਿਰਮਾਣ ਕਰਕੇ ਰਾਜ ਦਾ ਵਿਸਤਾਰ ਕੀਤਾ ਸੀ |ਮਾਰਚ 1987 ਵਿਚ ਸਰਕਾਰ ਨੇ ਜਾਰੀ ਆਦੇਸ਼ ਅਨੁਸਾਰ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕੀਤੀ ਗਈ ਪਰ ਬਾਅਦ ਵਿਚ 1995 ਵਿਚ ਵਿਧਾਨਮੰਡਲ ਦੁਆਰਾ ਪਾਸ ਕੀਤੇ ਨਿਯਮ ਅਨੁਸਾਰ ਵਿਸ਼ਵ ਵਿਦਿਆਲਿਆ ਨਵੇ ਕ਼ਾਨੂੰਨਾ ਵਿਚ ਆ ਗਿਆ |

7.ਕਰਨਾਟਕ ਵਿਚ ਗੋਮੇਤਸਵਰ ਮੰਦਿਰ

ਕਰਨਾਟਕ ਦੇ ਸ਼ਰਵਨ ਬੇਲਗੋਲਾ ਪਿੰਡ ਜੋ ਬੰਗਲੋਰ ਤੋ 158 ਕਿਲੋਮੀਟਰ ਪੈਂਦਾ ਹੈ ਤੇ ਮਸੂਰ ਤੋਂ 83 ਕਿਲੋਮੀਟਰ ਹੈ, ਇਹ ਸ਼ਹਿਰ ਮੰਦਿਰਾਂ ਤੇ ਤਲਾਬਾਂ ਲਈ ਕਾਫੀ ਪ੍ਰਸਿਧ ਹੈ ਸ਼ਰਵਨ ਬੇਲਗੋਲਾ ਦੱਖਣੀ ਭਾਰਤ ਦਾ ਇਕ ਪ੍ਰਸਿਧ ਜੈਨ ਤੀਰਥ ਸਥਾਨ ਹੈ | ਆਪਣੇ ਗੋਮੇਤਸਵਰ ਮੰਦਿਰ ਲਈ ਸ਼ਰਵਨ ਬੇਲਗੋਲਾ ਦਾ ਨਾਮ ਦੁਨੀਆਂ ਭਰ ਵਿਚ ਲਿਆ ਜਾਂਦਾ ਹੈ ਜਿਸਦਾ ਦੂਜਾ ਨਾਮ ਬਾਹੁਬਲੀ ਮੰਦਿਰ ਹੈ |

ਸ਼ਰਵਨ ਬੇਲਗੋਲਾ ਵਿਚ ਦੋ ਪਹਾੜੀਆਂ ਹਨ ਇਕ ਵਿੰਧਗਿਰੀ ਤੇ ਦੂਜੀ ਚੰਦਰਗਿਰੀ, ਬਾਹੁਬਲੀ ਮੂਰਤੀ ਜਿਹਦੀ ਉਚਾਈ 58 ਫੁੱਟ ਹੈ ਜੋ ਵਿੰਧਗਿਰੀ ਪਹਾੜੀ ਉੱਤੇ ਹੈ ਇਸ ਮੂਰਤੀ ਉੱਤੇ ਇਕ ਸ਼ਿਲਾਲੇਖ ਵੀ ਹੈ ਜੋ ਰਾਜਾ ਦੀ ਵਡਿਆਈ ਵਿਚ ਬਣਾਇਆ ਗਿਆ ਹੈ , ਚੰਵੁਡਰਾਇ ਜਿੰਨਾ ਨੇ ਆਪਣੀ ਮਾਂ ਲਈ ਇਸ ਮੁਤੀ ਦਾ ਨਿਰਮਾਣ ਕਰਵਾਇਆ ਸੀ ਸ਼ਰਵਨ ਬੇਲਗੋਲਾ ਗੋਮੇਤਸਵਰ ਮੰਦਿਰ ਦੀ ਉਚਾਈ ਐਨੀ ਹੈ ਕੀ ਇਸਨੂੰ ਆਪਾਂ 30 ਕਿਲੋਮੀਟਰ ਦੀ ਦੂਰੀ ਤੋ ਵੀ ਦੇਖ ਸਕਦੇ ਹਾਂ|

ਜੈਨ ਗ੍ਰੰਥਾਂ ਦੇ ਅਨੁਸਾਰ ਬਾਹੁਬਲੀ ਜੋਕਿ ਆਦਿਨਾਥ ਪਹਿਲੇ ਤੀਰ੍ਥ੍ਕਾਰ ਦੇ ਪੁਤਰ ਸੀ ਆਦਿਨਾਥ ਦੇ 100 ਪੁੱਤਰ ਸੀ ਪਰੰਤੂ ਰਿਸ਼ਭ ਦੇਵ ਨੇ ਆਪਣਾ ਰਾਜ ਪਾਟ ਛੱਡ ਕੇ ਭਰਤ ਨੂੰ ਦੇ ਦਿਤਾ ਤੇ ਭਰਤ ਦੇ 98 ਭਾਈਆਂ ਦੀ ਕਹਾਣੀ ਮੰਨ ਲਈ ,ਜਦੋ ਭਰਤ ਨੇ ਆਪਣੇ ਦੂਤ ਨੂੰ ਬਹ੍ਬਲੀ ਕੋਲ ਭੇਜਿਆ ਤਾ ਬਾਹੁਬਲੀ ਨੇ ਯੁਧ ਦੀ ਚਨੌਤੀ ਦੇ ਦਿਤੀ | ਇਸ ਯੁਧ ਵਿਚ ਸੇਨਿਕਾ ਨੇ ਬਿਨਾ ਵਜਾਹ ਤੋ ਆਪਣੀਆਂ ਜਾਨਾ ਗਵਾਈਆਂ ਬਾਅਦ ਵਿਚ ਫੈਸਲਾ ਕੀਤਾ ਕੀ ਦੋਨਾ ਭਾਈਆਂ ਦੀ ਲੜਾਈ ਨਾਲ ਹੀ ਇਸ ਯੁਧ ਦਾ ਫੈਸਲਾ ਕੀਤਾ ਜਾਵੇਗਾ |

ਇਸ ਦੋਰਾਨ ਦੋੰਨਾ ਭਾਈਆਂ ਵਿਚ ਤਿੰਨ ਚਰਨਾ ਵਿਚ ਯੁਧ ਹੋਇਆ ਜਿੰਨਾ ਵਿਚ ਬਾਹੁਬਲੀ ਨੇ ਜਿੱਤ ਹਾਸਿਲ ਕੀਤੀ ਪਰੰਤੂ ਭਰਤ ਨੂੰ ਰਾਜ ਦੇ ਕੇ ਆਪ ਤਪੱਸਿਆ ਕਰਨ ਚਲਾ ਗਿਆ | ਜਿਸ ਨਾਲ ਬਾਹੁਬਲੀ ਵਿਚ ਮੱਚ ਰਹੀ ਬਦਲੇ ਦੀ ਭਾਵਨਾ ਦੀ ਅੱਗ ਸ਼ਾਂਤ ਹੋ ਗਈ ਕਰਨਾਟਕ ਦੇ ਲੋਕ ਇਸ ਮੂਰਤੀ ਨੂੰ ਗੋਮੇਤਸਵਰ ਦੀ ਮੂਰਤੀ ਦੇ ਰੂਪ ਵੱਜੋਂ ਜਾਣਦੇ ਹਨ |

ਕਰਨਾਟਕ ਰਾਜ ਵਿਚ ਬਾਹੁਬਲੀ ਦੀਆਂ ਪੰਜ ਵਿਸ਼ਾਲ ਮੂਰਤੀਆਂ ਹਨ

ਸ਼ਰਵਨ ਬੇਲਗੋਲਾ 58 ਫੁੱਟ, ਕਰਕਲਾ 42 ਫੁੱਟ, ਧਰਮਸਥਲ 39 ਫੁੱਟ, ਵਨੁਰ 35 ਫੁੱਟ ਅਤੇ ਗੋਮਟਗਿਰੀ 20 ਫੁੱਟ ਉਚੀ ਹੈ |

LEAVE A REPLY

Please enter your comment!
Please enter your name here