ਅਮ੍ਰਿਤਧਾਰੀ ਸਿੰਘ ਨੇ ਆਪਣੇ ਗਲ ‘ਚ ਪਾਇਆ ਜੁੱਤੀਆਂ ਦਾ ਹਾਰ, ਅੱਗੇ ਜੋ ਹੋਇਆ – ਦੇਖੋ ਵੀਡੀਓ..

1732

ਖਬਰ ਆ ਰਹੀ ਹੈ ਬਾਘਬੁਰਾਨਾ ਤੋਂ ਜਿਥੇ ਇਕ ਅਮ੍ਰਿਤਧਾਰੀ ਸਿਖ ਆਪਣੇ ਗਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਫਿਰ ਰਿਹਾ ਹੈ,ਜਿਥੇ ਐਸ ਡੀ ਐਮ ਦਫਤਰ ਵਿਚ ਕੱਲ ਆਜਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਤਾਂ ਕੱਲ ਉਥੇ ਇਕ ਵਿਅਕਤੀ ਜੋ ਆਪਣਾ ਨਾਮ ਚੰਦ ਸਿੰਘ ਸਾਬਕਾ ਪੰਚਾਇਤ ਮੇਮਬਰ ਪਿੰਡ ਵੀਰੋਕੇ ਦਸ ਰਿਹਾ ਸੀ ਆਪਣੇ ਗਲੇ ਵਿਚ ਟੂਟੀਆਂ ਹੋਈਆਂ ਜੁੱਤੀਆਂ ਦਾ ਹਾਰ ਪਾ ਕੇ ਪਹੁੰਚਿਆ ਜਿਸਨੂੰ ਵੇਖ ਕੇ ਸਭ ਹੈਰਾਨ ਹੋ ਗਏ ਜਦੋ ਪਤਰਕਾਰਾਂ ਨੇ ਉਸਦੇ ਅਜਿਹਾ ਕਰਨ ਦਾ ਕਾਰਨ ਪੁਛਿਆ ਤਾਂ ਉਸਨੇ ਦਸਿਆ ਕੀ ਮੈ ਪਿਛੱਲੇ ਦੱਸ ਸਾਲਾਂ ਤੋ ਪਿੰਡ ਦੀ ਸਰਪੰਚੀ ਕਰਨ ਵਾਲੇ ਪਰਿਵਾਰ ਚੋਂ ਆ, ਸਾਡੀ ਕੇਪਟਨ ਸਰਕਾਰ ਨੇ 550 ਸਾਲਾ ਦੇ ਉਤੇ ਐਲਾਨ ਕਰਿਆ ਸੀ ਕੀ ਵਾਤਾਵਰਨ ਦੀ ਸ਼ੁਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਇਸ ਕਰਕੇ ਜਦੋ ਮੈ ਨਰਸਰੀ ਵਿਚ ਬੁੱਟੇ ਲੈਣ ਲਈ ਜਾਂਦਾ ਸੀ ਤਾਂ ਮੇਨੂੰ ਇਹ ਪੁਛਿਆ ਜਾਂਦਾ ਸੀ ਕੀ ਤੁ ਚਮਚਾ ਕਿਹਦਾ ਹੈ ਤਾਂ ਮੈ ਉਨ੍ਹਾ ਦੱਸਿਆ ਕੀ ਮੈ ਚਮਚਾ ਵਾਹਿਗੁਰੂ ਦਾ ਆ ਕਿਸੇ ਲੀਡਰ ਦਾ ਨੀ ਮੇਨੂੰ ਕਿਸੇ ਵੀ ਨਰਸਰੀ ਆਲੇ ਨੇ ਬੁੱਟਾ ਨਹੀ ਦਿੱਤਾ ਤੇ ਹਰਾਸ਼ ਹੋਕੇ ਘਰ ਆ ਗਿਆ ਤੇ ਆਪਣੇ ਹੱਥੀ 60 ਹਜਾਰ ਰੁੱਖ ਪੈਦਾ ਕਰਕੇ ਲੋਕਾ ਨੂੰ ਵੰਡ ਚੁਕਿਆ ਹਾਂ |

ਉਸਨੇ ਕਿਹਾ ਮੈ ਸਾਰੇ ਪੱਤਰਕਾਰਾ ਨੂੰ ਬੇਨਤੀ ਕਰਦਾ ਹਾਂ ਕੀ ਬਾਘਾਬੁਰਾਨਾ ਧਰਮਸਾਲਾ ਵਿਚ ਬੁੱਟੇ ਵੰਡੇ ਜਾ ਰਿਹੇ ਨੇ ਇਸਤੇ ਸਰਕਾਰ ਨੇ ਐਲਾਨ ਕੀਤਾ ਗਿਆ ਸੀ ਕੀ ਜਿਹੜੀ ਜਿੰਨੀ ਵੀ ਸਰਕਾਰੀ ਤੇ ਪੰਚਾਇਤੀ ਜਮੀਨ ਆ ਉਸ ਦੇ ਕੁੱਲ ਭਾਗ ਚੋ 33 ਪ੍ਰਤਿਸ਼ਤ ਜਮੀਨ ਉੱਤੇ ਰੁੱਖੇ ਲਾਏ ਜਾਣ ਪਰ ਜਦੋ ਜਿਹੜੀ ਜਮੀਨ ਚ ਮੈ ਰੁੱਖ ਲਾਏ ਹੋਏ ਸੀ ਕੁਝ ਸਰਾਰਤੀ ਅਨਸਰਾ ਨੇ 2019 ਵਿਚ ਸਾਰੇ ਦਾ ਸਾਰੇ ਉਜਾੜ ਦਿੱਤੇ ਤੇ ਅੱਜ ਦੋ ਸਾਲ ਹੋਗੇ ਮੈਨੂੰ ਆਪਣੀਆਂ ਸਿਕਾਇਤਾ ਨੂੰ ਨਾਲ ਲੇਕੇ ਥਾ ਥਾ ਘੁੰਮਦੀਆ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਇਸ ਲਈ ਮੈ ਸਰਕਾਰ ਨੂੰ ਪੁਛਦਾ ਜੇ ਕੋਈ ਬੰਦਾ ਪੰਚਾਇਤੀ ਜਮੀਨ ਵਿਚ ਕੋਈ ਰੁੱਖ ਲਾਉਂਦਾ ਹੈ ਤੇ ਕੋਈ ਉਸਨੂੰ ਕਿਵੇ ਵੱਡ ਸਕਦਾ ਹੈ ਇਸ ਲਈ ਅੱਜ ਮੈ ਜੁੱਤੀਆਂ ਦਾ ਹਾਰ ਗਲ ਚ ਪਾ ਕੇ ਇਹ ਦੱਸਣਾ ਚਾਹੁੰਦਾ ਹਾਂ ਕੀ ਅੱਜ ਅਸੀਂ ਕਿੰਨਾ ਕੁ ਅਜਾਦ ਹਾਂ,ਆਮ ਬੰਦੇ ਨੂੰ ਕਿਹੜੇ ਅਧਿਕਾਰ ਹੋਣਗੇ ਜਦੋ ਮੇਰੇ ਲਾਏ ਰੁੱਖਾ ਦੀ ਨੂੰ ਨੁਕਸਾਨ ਪਹੁੰਚਣ ਤੇ ਕਿਸੇ ਨੂੰ ਕੋਈ ਸੁਣਵਾਈ ਨਹੀ ਕੀਤੀ, ਇਸ ਲਈ ਮੈ ਜੁੱਤੀਆਂ ਦਾ ਹਾਰ ਪਾ ਕੇ ਇਹ ਪੂਛਣਾ ਚਾਹੁਣਾ ਹਾਂ ਕੀ ਜੋ ਮੇਰੇ ਵਰਗੇ ਹੋਰ ਸੇਵਾਦਾਰ ਨੇ ਲਗਦਾ ਉਨ੍ਹਾ ਨੂੰ ਵੀ ਐਵੇ ਹੀ ਜੁੱਤੀਆਂ ਦਾ ਹਾਰ ਪਾ ਕੇ ਨਿਕਲਣਾ ਪਉ ਤਾਹੀ ਉਨ੍ਹਾ ਦੀ ਵੀ ਸੁਣਵਾਈ ਹੋਊਗੀ.ਇਹ ਹਾਰ ਮੈ ਆਪਣੀ ਖੁਸ਼ੀ ਨਾਲ ਨਹੀਂ ਸਰਕਾਰ ਦੇ ਕਨੂੰਨਾ ਨੂੰ ਦੇਖ ਕੇ ਪਾਇਆ ਹੈ..

ਅਮ੍ਰਿਤਧਾਰੀ ਸਿੰਘ ਨੇ ਆਪਣੇ ਗਲ ‘ਚ ਪਾਇਆ ਜੁੱਤੀਆਂ ਦਾ ਹਾਰ, ਅੱਗੇ ਜੋ ਹੋਇਆ – ਦੇਖੋ ਵੀਡੀਓ..

LEAVE A REPLY

Please enter your comment!
Please enter your name here