ਅੱਜ ਅਸੀਂ ਤੁਹਾਨੂੰ ਭਾਰਤ ਵਿਚ ਘੁੰਮਣ ਲਈ ਸਭ ਤੋਂ ਖੂਬਸੂਰਤ ਥਾਂਵਾ ਬਾਰੇ ਦਸਾਂਗੇ | ਜਿਵੇਂ ਕੀ ਤੁਹਾਨੂੰ ਸਭ ਨੂੰ ਪਤਾ ਹੈ ਕੀ ਇੰਡੀਆ ਇਕ ਬਹੁਤ ਖੂਬਸੂਰਤ ਦੇਸ਼ ਹੈ |ਇਥੇ ਘੁੰਮਣ ਲਈ ਬਹੁਤ ਸਾਰੀਆਂ ਬਹੁਤ ਹੀ ਸੋਹਣੀਆਂ ਸੋਹਣੀਆਂ ਥਾਂਵਾ ਹਨ | ਜਿੰਨਾ ਵਿਚ ਕੁਝ ਧਾਰਮਿਕ ਤੇ ਕੁਝ ਇਤਿਹਾਸਿਕ ਹਨ ਤੇ ਕੁਝ ਯਾਤਰੀਆਂ ਦੇ ਦੇਖਣ ਲਈ ਬਹੁਤ ਹੀ ਸੋਹਣੀਆਂ ਥਾਂਵਾ ਵੀ ਬਣਾਈਆਂ ਜਾ ਚੁਕੀਆਂ ਹਨ ਤੇ ਬਣਾਈਆਂ ਵੀ ਜਾ ਰਹੀਆਂ ਹਨ | ਭਾਰਤ ਵਿਚ ਘੁੰਮਣ ਯੋਗ ਥਾਂਵਾ ਤੇ ਬਹੁਤ ਘੱਟ ਖਰਚਾ ਆਉਂਦਾ ਹੈ ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ ਬਾਹਰਲੇ ਦੇਸ਼ਾਂ ਵਿਚੋਂ ਭਾਰਤ ਘੁੰਮਣ ਆਉਂਦੇ ਹਨ| ਜੇਕਰ ਤੁਸੀਂ ਠੰਡੇ ਇਲਾਕੇ ਵਿਚ ਘੁੰਮਣਾ ਤਾ ਹਿਮਾਚਲ ਪ੍ਰਦੇਸ਼ ਇਕ ਵਧੀਆ ਠੰਡਾ ਪਹਾੜੀ ਇਲਾਕਾ ਹੈ ਜਿਥੇ ਦਿਲ ਨੂੰ ਮੋਹ ਲੈਣ ਵਾਲੇ ਪ੍ਰਾਚੀਨ ਮੰਦਿਰ ਹਨ| ਇੰਨ੍ਹਾ ਤੋ ਇਲਾਵਾ ਭਾਰਤ ਵਿਚ ਹਰਿਆਲੀ ਨਾਲ ਭਰਪੂਰ ਜੰਗਲਾ ਤੇ ਇਲਾਕੇ ਵੀ ਹਨ |
ਭਾਰਤ ਵਿਚ ਘੁੰਮਣ ਤੇ ਦੇਖਣ ਲਈ ਸਭ ਤੋਂ ਖੂਬਸੂਰਤ ਥਾਂਵਾ
1. ਆਗਰਾ ਦਾ ਤਾਜਮਹਿਲ ਤੇ ਕਿਲਾ
ਤਾਜਮਹਿਲ ਭਾਰਤ ਵਿਚ ਦੇਖੀਆਂ ਜਾਣ ਵਾਲੀਆਂ ਸਾਰੀਆਂ ਖੂਬਸੂਰਤ ਥਾਂਵਾ ਵਿਚੋਂ ਪਹਿਲੇ ਨੰਬਰ ਤੇ ਆਉਂਦਾ ਹੈ |ਇਹ ਚਿੱਟੇ ਸੰਗਮਰਮਰ ਦੇ ਪੱਥਰ ਤੋ ਬਣਿਆ ਇਕ ਬਹੁਤ ਹੀ ਸੋਹਣਾ ਮਕਬਰਾ ਹੈ | ਇਹ ਯਮੁਨਾ ਨਦੀ ਦੇ ਦੱਖਣੀ ਤੱਟ ਉੱਤੇ ਹੈ | ਇਸ ਮਕਬਰੇ ਨੂੰ ਮੁਗਲ ਸਮਰਾਟ ਸ਼ਾਂਹਜਹਾਂ ਨੇ 1632 ਈਸਵੀ ਵਿਚ ਆਪਣੀ ਬੇਗਮ ਮੁਮਤਾਜ਼ ਲਈ ਬਣਵਾਇਆ ਸੀ |ਇਸਨੂੰ ਦੇਖਣ ਲਈ ਰੋਜਾਨਾ ਹਜਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ| ਜਿਸ ਕਰਕੇ ਇਥੇ ਪੂਰਾ ਸਾਲ ਇਕ ਮੇਲਾ ਜਿਹਾ ਲੱਗਿਆ ਰਹਿੰਦਾ ਹੈ | ਤਾਜ ਮਹਿਲ ਇਸ ਢੰਗ ਨਾਲ ਬਣਾਇਆ ਗਿਆ ਹੈ ਕੀ ਇਹ ਦਿਨ ਦੇ ਅੱਲਗ ਅੱਲਗ ਸਮੇ ਦੋਰਾਨ ਆਪਣਾ ਰੰਗ ਬਦਲਦਾ ਹੈ |ਇਸਤੋ ਇਲਾਵਾ ਆਗਰੇ ਦਾ ਕਿਲਾ ਵੀ ਭਾਰਤ ਦੇ ਆਗਰੇ ਸ਼ਹਿਰ ਦਾ ਇਕ ਪ੍ਰਸਿਧ ਇਤਿਹਾਸਿਕ ਕਿਲਾ ਹੈ| ਇਸ ਉੱਤੇ ਲਗਭਗ 1638 ਈਸਵੀ ਮੁਗਲ ਰਾਜਵੰਸ਼ਾ ਦਾ ਰਾਜ ਸੀ ਤੇ ਉਸਤੋਂ ਬਾਅਦ ਮਰਾਠਿਆਂ ਨੇ ਵੀ ਇਸ ਉਪਰ ਰਾਜ ਕੀਤਾ ਮਰਾਠਿਆਂ ਤੋ ਅੰਗਰੇਜ਼ਾ ਨੇ ਇਹ ਕਿਲਾ ਆਪਣੇ ਕਬਜੇ ਵਿਚ ਲੇ ਲਿਆ ਸੀ ਇੱਥੇ ਵੀ ਹਜਾਰਾਂ ਦੀ ਗਿਣਤੀ ਵਿਚ ਲੋਕ ਘੁੰਮਣ ਆਉਂਦੇ ਹਨ |
2. ਹਿਮਾਚਲ ਪ੍ਰਦੇਸ਼
ਹਿਮਾਚਲ ਪ੍ਰਦੇਸ਼ ਭਾਰਤ ਵਿਚ ਯਾਤਰੀਆਂ ਦੇ ਘੁੰਮਣ ਲਈ ਸਭ ਤੋਂ ਖੂਬਸੂਰਤ ਥਾਂਵਾ ਵਿਚੋਂ ਇਕ ਹੈ| ਕਿਉਂਕਿ ਇਸਦੀ ਖੂਬਸੂਰਤੀ ਹੀ ਏਨੀ ਜਿਆਦਾ ਹੈ ਕੀ ਇਹ ਯਾਤਰੀਆਂ ਨੂੰ ਆਪਣੇ ਵੱਲ ਨੂੰ ਖਿਚਦੀ ਹੈ| ਹਿਮਾਚਲ ਪ੍ਰਦੇਸ਼ ਵਿਚ ਘੁੰਮਣ ਲਈ ਕੁੱਲੂ ਮਨਾਲੀ, ਚੰਬਾ ਤੇ ਸ਼ਿਮਲਾ ਵਰਗੇ ਖੂਬਸੂਰਤ ਸ਼ਹਿਰ ਹਨ | ਹਿਮਾਚਲ ਦੀ ਕੁਦਰਤੀ ਸੁੰਦਰਤਾ ਹਰ ਇਕ ਯਾਤਰੀ ਨੂੰ ਇਕ ਵੱਖਰੀ ਤੇ ਸ਼ਾਂਤ ਭਰੀ ਜਿੰਦਗੀ ਦਾ ਅਨੰਦ ਦਵਾਉਂਦੀ ਹੈ|
3. ਜੰਮੂ ਕਸ਼ਮੀਰ
ਕਸ਼ਮੀਰ ਦੀ ਘਾਟੀ ਭਾਰਤ ਵਿਚ ਯਾਤਰੀਆਂ ਦੇ ਘੁੰਮਣ ਲਈ ਸਭ ਤੋਂ ਖੂਬਸੂਰਤ ਤੇ ਠੰਡਾ ਜਗਾ ਹੈ| ਇਹ ਧਰਤੀ ਤੇ ਇਕ ਕਿਸਮ ਦਾ ਸਵਰਗ ਹੈ |ਇਥੇ ਸਾਲ ਭਰ ਪਹਾੜਾਂ ਉੱਤੇ ਬਰਫ਼ ਹੀ ਜੰਮੀ ਰਹਿੰਦੀ ਹੈ ਜੋ ਸਾਨੂੰ ਉੱਥੇ ਦੇਖਣ ਨੂੰ ਮਿਲਦੀ ਹੈ ਕਸ਼ਮੀਰ ਦੀ ਘਾਟੀ ਵਿਚ ਜਾਣਾ ਹੋਵੇ ਤਾ ਮਾਰਚ ਜਾਂ ਅਕਤੂਬਰ ਮਹੀਨਾ ਸਹੀ ਰਹਿੰਦਾ ਹੈ | ਹਰ ਕੁਦਰਤ ਨਾਲ ਪਿਆਰ ਕਰਨ ਵਾਲੇ ਨੂੰ ਜੇ ਘੁੰਮਣਾ ਹੋਵੇ ਤਾ ਪਹਿਲੇ ਨੰਬਰ ਤੇ ਕਸ਼ਮੀਰ ਘਾਟੀ ਹੀ ਘੁੰਮਣ ਜਾਣਾ ਚਾਹਿਦਾ ਹੈ |
4. ਸ਼੍ਰੀ ਨਗਰ
ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀ ਨਗਰ ਯਾਤਰੀਆਂ ਦੇ ਘੁੰਮਣ ਲਈ ਸਭ ਤੋਂ ਪ੍ਰਸਿਧ ਸਥਾਨ ਹੈ ਸ਼੍ਰੀ ਨਗਰ ਦਾ ਹਰ ਨਿੱਕਾ ਵੱਡਾ ਭਾਗ ਧਰਤੀ ਉਪਰ ਸਵਰਗ ਵਾਂਗ ਲਗਦਾ ਹੈ || ਇਥੇ ਆ ਕੇ ਯਾਤਰੀਆਂ ਨੂੰ ਇੰਝ ਪ੍ਰਤੀਤ ਹੁੰਦਾ ਜਿਵੇਂ ਓਹ ਸਵਰਗ ਵਿਚ ਆ ਗਏ ਹੋਣ | ਸ਼੍ਰੀ ਨਗਰ ਝੇਲਮ ਨਦੀ ਦੇ ਤੱਟ ਉੱਤੇ ਸਥਿਤ ਹੈ| ਜਿਥੇ ਆ ਕੇ ਯਾਤਰੀਆਂ ਨੂੰ ਸੁਖ ਦਾ ਸਾਂਹ ਮਿਲਦਾ ਹੈ|
5. ਗੋਆ
ਗੋਆ ਭਾਰਤ ਵਿਚ ਘੁੰਮਣ ਵਾਲੀਆਂ ਸਭ ਤੋ ਖੂਬਸੂਰਤ ਜਗਾਹਾਂ ਵਿਚੋਂ ਇਕ ਹੈ | ਕਿਉਂਕਿ ਇਹ ਸਮੁੰਦਰੀ ਕੰਡੇ ਤੇ ਹੈ | ਇਥੇ ਮੰਡੋਵੀ ਨਦੀ, ਇਕ ਵਧੀਆ ਕੁਦਰਤੀ ਜਿੰਦਗੀ ਦਾ ਨਜਾਰਾ, ਇਥੇ ਦੇ ਚਰਚ ਤੇ ਸੰਸਕ੍ਰਿਤੀ ਤੋ ਇਲਾਵਾ ਇਥੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਹੈ | ਇਥੇ ਦੇ ਹਿੰਦੂ ਮੰਦਿਰਾਂ ਤੇ ਜੰਗਲਾ ਕਰਕੇ ਵੀ ਗੋਆ ਇਕ ਬਹੁਤ ਪ੍ਰਸਿਧ Tourist place ਹੈ |
6. ਦਿੱਲੀ ਦਾ ਲਾਲ ਕਿਲਾ ਤੇ ਕੁਤੁਬ ਮੀਨਾਰ
ਲਾਲ ਕਿਲਾ ਭਾਰਤ ਵਿਚ ਦਿੱਲੀ ਸ਼ਹਿਰ ਦਾ ਇਕ ਪ੍ਰਸਿਧ ਇਤਿਹਾਸਿਕ ਕਿਲਾ ਹੈ | ਜੋ ਚਾਂਦਨੀ ਚੌੰਕ ਵਿਚ ਨੇਤਾ ਜੀ ਸੁਭਾਸ਼ ਚੰਦਰ ਰੋਡ ਉੱਤੇ ਦਿੱਲੀ ਦੇ ਵਿਚਾਲੇ ਹੈ | ਕਿਹਾ ਜਾਂਦਾ ਹੈ ਕਿ 1856 ਤੱਕ ਯਾਨੀ ਕਰੀਬ 200 ਸਾਲਾਂ ਤੱਕ ਇਹ ਮੁਗਲਾਂ ਦੇ ਸਮਰਾਟਾਂ ਦਾ ਮੁੱਖ ਕੇਂਦਰ ਸੀ | ਇਸਤੋਂ ਇਲਾਵਾ ਦਿੱਲੀ ਦਾ ਕੁਤੁਬ ਮੀਨਾਰ ਵੀ ਯਾਤਰੀਆਂ ਦੇ ਘੁੰਮਣ ਲਈ ਤੇ ਖਿਚ ਦਾ ਇਕ ਪੁਰਾਣਾ ਇਤਿਹਾਸਿਕ ਸਥਾਨ ਹੈ, ਕਿਹਾ ਜਾਂਦਾ ਹੈ ਕੀ ਇਸ ਮੀਨਾਰ ਨੂੰ ਬਣਾਉਣ ਵਿਚ ਲਗਭਗ ਵਿਚ 75 ਸਾਲ ਲੱਗ ਗਏ ਸੀ ਇਹ ਦਿੱਲੀ ਦੇ ਮੇਹਰੋਲੀ ਖੇਤਰ ਵਿਚ ਹੈ |
7. ਭਾਰਤ ਦੀ ਘੁੰਮਣ ਦੀ ਖੂਬਸੂਰਤ ਥਾਂ ਉੱਟੀ
ਉੱਟੀ ਜਿਸਨੂੰ Hills of the Queen ਵੀ ਕਿਹਾ ਜਾਂਦਾ ਹੈ |ਇਹ ਵੀ ਭਾਰਤ ਵਿਚ ਘੁੰਮੀਆਂ ਜਾਣ ਵਾਲੀਆਂ ਖੂਬਸੂਰਤ ਥਾਂਵਾ ਵਿਚੋਂ ਇਕ ਹੈ |ਇਹ ਥਾਂ ਅਜਿਹੀ ਹੈ ਜਿਥੇ ਕੋਈ ਵੀ ਯਾਤਰੀ ਉਦਾਸ ਹੋ ਕੇ ਨਹੀਂ ਮੁੜਦਾ ,ਇਸਦੀ ਯਾਤਰਾ ਹਰ ਯਾਤਰੀ ਦੇ ਦਿਲ ਵਿਚ ਇਕ ਵੱਖਰੀ ਤੇ ਯਾਦਗਾਰ ਥਾਂ ਬਣਾ ਲੈਂਦੀ ਹੈ |ਕਿਉਂਕਿ ਇਹ ਇਕ ਪਹਾੜੀ ਖੇਤਰ ਹੋਣ ਦੇ ਨਾਲ ਨਾਲ ਇਕ ਹਰਾ ਭਰਾ ਖੇਤਰ ਵੀ ਹੈ | ਉੱਟੀ ਵਿਚ ਨੀਲਗਿਰੀ ਪਹਾੜੀਆਂ ,ਚਾਹ ਦੇ ਖੇਤ, ਝਰਨਿਆ ਦੇ ਦ੍ਰਿਸ਼ ਹਰ ਇਕ ਦਾ ਮਨ ਮੋਹ ਲੈਂਦੇ ਹਨ | ਉੱਟੀ ਦੇ ਕੁਦਰਤੀ ਤੇ ਵੱਖਰੇ ਨਜਾਰਿਆਂ ਕਰਕੇ ਇਸ ਨੂੰ ਭਾਰਤ ਦੀਆਂ ਸਭ ਤੋਂ ਖੂਬਸੂਰਤ ਥਾਂਵਾ ਵਿਚੋਂ ਸ਼ਾਮਿਲ ਕੀਤਾ ਗਿਆ ਹੈ |
8. ਜੈਪੁਰ ਦਾ ਹਵਾ ਮਹਿਲ
ਹਵਾ ਮਹਿਲ ਰਾਜਸਥਾਨ ਦੇ ਜੈਪੁਰ ਵਿਚ ਹੈ ਇਸ ਮਹਿਲ ਦਾ ਨਿਰਮਾਣ ਲਾਲ ਤੇ ਗੁਲਾਬੀ ਪੱਥਰਾਂ ਨਾਲ ਕੀਤਾ ਹੋਇਆ ਹੈ | ਇਸਦੀ ਚਰਚਾ ਵੀ ਭਾਰਤ ਦੇ ਪ੍ਰਸਿਧ Tourist places ਵਿਚ ਹੁੰਦੀ ਹੈ ਇਸ ਮਹਿਲ ਦਾ ਨਿਰਮਾਣ 1799 ਵਿਚ ਮਹਾਰਾਜਾ ਸਵਾਈ ਜੈ ਸਿੰਘ ਦੇ ਪੋਤੇ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਨੇ ਕਰਵਾਇਆ ਸੀ ਇਸ ਮਹਿਲ ਵਿਚ 953 ਛੋਟੀਆਂ ਛੋਟੀਆਂ ਖਿੜਕੀਆਂ ਤੇ ਰੋਸ਼ਨਦਾਨ ਹਨ | ਜਿੰਨਾ ਨੂੰ ਗਰਮੀ ਦੇ ਦਿਨਾ ਵਿਚ ਗਰਮੀ ਤੋ ਮਹਿਲ ਵਿਚ ਗਰਮੀ ਨਾ ਹੋਵੇ ਇਸ ਕਰਕੇ ਬਣਾਇਆ ਸੀ |
9. ਮੋਹਰਾਨਗੜ ਦਾ ਕਿਲਾ
ਮੋਹਰਾਨਗੜ ਦਾ ਕਿਲਾ ਰਾਜਸਥਾਨ ਦੇ ਜੋਧਪੁਰ ਵਿਚ ਹੈ |ਇਹ ਕਿਲਾ ਭਾਰਤ ਦੇ ਸਭ ਕਿਲਿਆ ਨਾਲੋਂ ਸਭ ਤੋਂ ਵੱਡਾ ਕਿਲਾ ਹੈ, ਇਸ ਕਿਲੇ ਦਾ ਨਿਰਮਾਣ 1459 ਵਿਚ ਰਾਵ ਜੋਧਾ ਸਿੰਘ ਨੇ ਕਰਵਾਇਆ ਸੀ |ਇਹ ਕਿਲਾ ਪੂਰੇ ਸ਼ਹਿਰ ਤੋ 410 ਦੀ ਉਚਾਈ ਤੇ ਹੈ ਇਸ ਕਿਲੇ ਵਿਚ ਬਹੁਤ ਹੀ ਸੋਹਣੇ ਪਾਰਕ ਤੇ ਮੰਦਿਰ ਵੀ ਬਣੇ ਹੋਏ ਹਨ |ਇਸੇ ਕਿਲੇ ਦੇ ਅੰਦਰ ਹੀ ਮੋਤੀ ਮਹਿਲ, ਫੂਲ ਮਹਿਲ ਅਤੇ ਸ਼ੀਸ਼ ਮਹਿਲ ਦੇ ਨਾ ਦੇ ਕਈ ਛੋਟੇ ਛੋਟੇ ਮਹਿਲ ਤੇ ਕਮਰੇ ਵੀ ਹਨ |
10. ਐਲੋਰਾ ਦੀਆਂ ਗੁਫਾਵਾਂ
ਐਲੋਰਾ ਦੀਆਂ ਗੁਫਾਵਾਂ ਭਾਰਤ ਵਿਚ ਦੇਖੀਆਂ ਜਾਣ ਵਾਲੀਆਂ ਸਾਰੀਆਂ ਪ੍ਰਾਚੀਨ ਇਮਾਰਤਾਂ ਵਿਚੋਂ ਹਨ |ਇਹ ਐਲੋਰਾ ਗੁਫਾਵਾਂ ਮਹਾਰਾਸ਼ਟਰ ਦੇ ਔਰੰਗਾਬਾਦ ਜਿਲੇ ਵਿਚ ਹਨ | ਇਸ ਵਿਚ ਬੋਧ ਧਰਮ, ਹਿੰਦੂ ਧਰਮ ਅਤੇ ਜੈਨ ਧਰਮ ਨਾਲ ਜੁੜੀਆਂ ਇਮਾਰਤਾਂ ਦੀਆਂ ਕਲਾ ਵੇਖਣ ਨੂੰ ਮਿਲਦੀ ਹੈ |ਇੰਨਾ ਗੁਫਾਵਾਂ ਦਾ ਨਿਰਮਾਣ ਹਿੰਦੂ ਰਾਜਵੰਸ਼ਾ ਦੇ ਸਮੇ ਦੋਰਾਨ ਬਣਾਇਆ ਗਿਆ ਸੀ|ਐਲੋਰਾ ਦੀਆਂ ਗੁਫਾਵਾਂ ਮਠਾਂ ਤੇ ਮੰਦਿਰਾਂ ਲਈ ਪ੍ਰਮੁਖ ਹਨ ਇੰਨਾ ਗੁਫਾਵਾਂ ਦੇ ਨੇੜੇ ਹੀ ਵਿਸ਼ਵ ਦੀਆਂ ਪ੍ਰਸਿਧ ਅਜੰਤਾ ਦੀਆਂ ਗੁਫਾਵਾਂ ਵੀ ਹਨ ਜੋ ਮਹਾਰਾਸ਼ਟਰ ਦੀ ਪ੍ਰਸਿਧੀ ਨੂੰ ਚਾਰ ਚੰਨ ਲਾ ਦਿਨੀਆਂ ਹਨ |
11. ਬੋਧਗਯਾ
ਭਾਰਤ ਵਿਚ ਬਿਹਾਰ ਰਾਜ ਦੀ ਰਾਜਧਾਨੀ ਪਟਨਾ ਵਿਚ ਦੇ ਦੱਖਨ ਵਿਚ 100 ਕਿਲੋਮੀਟਰ ਦੀ ਦੂਰੀ ਤੇ ਗਯਾ ਸ਼ਹਿਰ ਹੈ |ਗਯਾ ਵਿਚ ਭਗਵਾਨ ਗੌਤਮ ਬੁਧ ਨੂੰ ਦਰਖਤ ਥੱਲੇ ਬਹਿ ਕੇ ਤਪਸਿਆ ਕਰਕੇ ਗਿਆਨ ਪ੍ਰਾਪਤ ਹੋਇਆ ਸੀ |ਇਸ ਲਈ ਇਸ ਸ਼ਹਿਰ ਦਾ ਨਾਮ ਬੋਧਗਯਾ ਪੈ ਗਿਆ |ਇਸ ਲਈ ਬੋਧਗਯਾ ਵੀ ਇਕ ਪੁਰਾਣਾ ਪ੍ਰਸਿਧ ਘੁੰਮਣ ਯੋਗ ਥਾਂ ਹੈ ,ਇਸਤੋਂ ਇਲਾਵਾ ਇਹ ਬੋਧੀਆਂ ਦਾ ਇਕ ਪਵਿਤਰ ਤੀਰਥ ਸਥਾਨ ਵੀ ਹੈ |
12. ਹੰਪੀ ਕਰਨਾਟਕ
ਹੰਪੀ ਇਕ ਇਤਿਹਾਸਿਕ ਥਾਂ ਦੇ ਨਾਲ ਵਿਜੈਨਗਰ ਦੀ ਪਹਿਲੀ ਰਾਜਧਾਨੀ ਵੀ ਹੈ |ਇਥੇ 14 ਵੀ ਸਦੀ ਦੇ ਲਗਭਗ 500 ਖੰਡਰ ਸਮਾਰਕ ਹਨ ਇਹ ਕਰਨਾਟਕ ਵਿਚ ਦਾ ਛੋਟਾ ਪੁਰਾਣਾ ਪਿੰਡ ਹੈ | ਇਹ ਤੁੰਗਭੱਦਰਾ ਨਦੀ ਦੇ ਦੱਖਣੀ ਤੱਟ ਤੇ ਹੰਪੀ ਬਾਜਾਰ ਲਵੇ 7 ਵੀ ਸਤਾਬਦੀ ਦਾ ਇਕ ਮੰਦਿਰ ਹੈ | ਮੰਦਿਰ ਦੇ ਸਾਹਮਣੇ ਇਕ ਵੱਡਾ ਸਾਰਾ ਪੱਥਰ ਦਾ ਰਥ ਹੈ ਜਿਸ ਉੱਤੇ ਨਕਾਸੀ ਕੀਤੀ ਹੋਈ ਹੈ |ਹੰਪੀ ਦੇ ਦੱਖਨ ਵਿਚ ਦਰੋਜੀ ਭਾਲੂ ਦਾ ਅਸ਼ਥਾਨ ਹੈ ਜੋ ਭਾਰਤ ਦੇ ਸੁਸਤ ਭਾਲੂ ਦਾ ਘਰ ਹੈ |
ਹੋਰ ਵੀ ਪੋਸਟ ਲਈ ਜੁੜੇ ਰਹੋ ਸਾਡੀ website ਦੇ ਨਾਲ