ਕੇਲਾ ਜਿਹੜਾ ਕਿ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਖਾਇਆ ਜਾਣ ਵਾਲਾ ਫਲ ਹੈ ਤੇ ਇਹ ਸਾਡੀ ਸਿਹਤ ਨੂੰ ਵੀ ਬਹੁਤ ਜਿਆਦਾ ਫਾਇਦੇ ਵੀ ਦਿੰਦਾ ਹੈ, ਤੇ ਕੇਲੇ ਵਿੱਚ ਪਾਏ ਜਾਨ ਵਾਲੇ ਪੋਸ਼ਕ ਤੱਤ ਸ਼ਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ,ਤੇ ਕੇਲਿਆਂ ਤੋਂ ਕਈ ਤਰਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਵੀ ਬਣਾਈਆਂ ਜਾਂਦੀਆਂ ਨੇ | ਕੇਲੇ ‘ਚ ਥਿਆਮਿਨ, ਰਿਬੋਫਲੇਵਿਨ, ਨਿਆਸੀਨ, ਫੋਲਿਕ ਐਸਿਡ, ਵਿਟਾਮਿਨ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਣ ‘ਚ ਮਦਦ ਕਰਦੇ ਹਨ। ਪਰ ਕੀ ਤੁਸੀਂ ਇਸ ਦੇ ਨੁਕਸਾਨ ਜਾਣਦੇ ਹੋ। ਜੀ ਹਾਂ, ਕੇਲੇ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿਸ ਨੂੰ ਕੇਲਾ ਨਹੀਂ ਖਾਣਾ ਚਾਹੀਦਾ।
ਉਹ 5 ਲੋਕ ਜਿੰਨਾ ਨੂੰ ਕੇਲਾ ਨਹੀਂ ਖਾਣਾ ਚਾਹਿਦਾ |
1. ਐਲਰਜੀ-
ਜਿਨ੍ਹਾਂ ਲੋਕਾਂ ਨੂੰ ਕੇਲੇ ਤੋਂ ਐਲਰਜੀ ਹੈ, ਉਨ੍ਹਾਂ ਨੂੰ ਕੇਲਾ ਨਹੀਂ ਖਾਣਾ ਚਾਹੀਦਾ। ਕੁਝ ਲੋਕਾਂ ਨੂੰ ਕੇਲੇ ਤੋਂ ਧੱਫੜ, ਖੁਜਲੀ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ।
2. ਸ਼ੂਗਰ-
ਕੇਲੇ ਵਿੱਚ ਕੁਦਰਤੀ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਸ਼ੂਗਰ ਵਾਲੇ ਲੋਕਾਂ ਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕੇਲਾ ਬਲੱਡ ਸ਼ੂਗਰ ਲੈਵਲ ਨੂੰ ਵੀ ਵਧਾ ਸਕਦਾ ਹੈ।
3. ਗੁਰਦੇ-
ਕੇਲੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਕਿਡਨੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਲੈਣ ਤੋਂ ਬਚਣਾ ਚਾਹੀਦਾ ਹੈ।
4. ਮਾਈਗ੍ਰੇਨ-
ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਕੇਲੇ ਮਾਈਗਰੇਨ ਨੂੰ ਸ਼ੁਰੂ ਕਰ ਸਕਦੇ ਹਨ।
5. ਬਲੋਟਿੰਗ-
ਜੇਕਰ ਤੁਹਾਨੂੰ ਪੇਟ ਗੈਸ, ਫੁੱਲਣਾ ਜਾਂ ਹੋਰ ਪਾਚਨ ਸੰਬੰਧੀ ਸਮੱਸਿਆਵਾਂ ਹਨ ਤਾਂ ਤੁਹਾਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਕੁਝ ਲੋਕਾਂ ਨੂੰ ਕੇਲਾ ਖਾਣ ਤੋਂ ਬਾਅਦ ਪਾਚਨ ਸੰਬੰਧੀ ਸਮੱਸਿਆ ਹੋ ਸਕਦੀ ਹੈ।