ਹਰੀ ਸਿੰਘ ਨਲੂਆ ਦਾ ਇਹ ਅਣਸੁਣਿਆ ਕਿੱਸਾ ਦਿਲ ਜਿੱਤ ਲੈਂਦਾ – ਦੇਖੋ ਵੀਡੀਓ

636

ਸਾਡੇ ਇਤਿਹਾਸ ‘ਚ ਅਜਿਹੇ ਸੂਰਵੀਰ ਯੋਧੇ ਪੈਦਾ ਹੋਏ ਜਿਨਾਂ ਨੇ ਦੀ ਬਹਾਦਰੀ ਦੇ ਕਿੱਸੇ ਸੁਣ ਕੇ ਅੱਜੇ ਵੀ ਲੂੰ ਕੰਡੇ ਖੜੇ ਹੋੋ ਜਾਂਦੇ ਨੇ, ਅਜਿਹੇ ਮਹਾਨ ਸੂਰਵੀਰ ਯੋਧਿਆਂ ਚੋਂ ਇੱਕ ਨੇ ਸਰਦਾਰ ਹਰੀ ਸਿੰਘ ਨਲੂਆ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੇ ਮਹਾਨ ਸਿੱਖ ਯੋਧੇ ਹੋ ਨਿਬੜੇੇ, ਸਰਦਾਰ ਹਰੀ ਸਿੰਘ ਨਲੂਆ ਨੂੰ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਸਭ ਤੋਂ ਪਹਿਲੇ ਸਥਾਨਾਂ ਵਿਚ ਗਣਿਆ ਜਾਂਦਾ ਹੈ |

ਹਰੀ ਸਿੰਘ ਨਲੂਆ ਦਾ ਜੀਵਨ

ਜੀਵਨੀ ਦੀ ਗੱਲ ਕਰੀਏ ਤਾਂ ਹਰੀ ਸਿੰਘ ਨਲੂਆ ਦਾ ਜਨਮ 1791 ਵਿਚ ਹੋਇਆ ਸੀ | Hari Singh Nalwa ਦੇ ਪਿਤਾ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਸੀ ਜਿਨਾਂ ਨੇ ਸ਼ੁੱਕਰਚਕੀਆ ਮਿਸਲ ਦੀਆਂ ਬਹੁਤ ਸਾਰੀਆਂ ਜੰਗੀ ਮੁਹਿੰਮਾਂ ਵਿਚ ਵੱਡਾ ਯੋਗਦਾਨ ਪਾਇਆ ਸੀ Hari Singh Nalwa ਦੇ ਪਿਤਾ ਮਹਾਨ ਤੇ ਬਹਾਦਰ ਇਨਸਾਨ ਸਨ | ਇਸ ਲਈ ਉਹ ਵੀ ਅਪਣੇ ਪਿਤਾ ਵਾਂਗ ਹੀ ਇਕ ਬਹੁਦਰ ਤੇ ਮਹਾਨ ਯੋਧਾ ਬਣੇ ਉਹਨਾਂ ਨੂੰ ਸ਼ਹਾਦਤ ਦੀ ਗੁੜ੍ਹਤੀ ਵਿਰਸੇ ਵਿਚ ਹੀ ਮਿਲੀ ਸੀ ਜਦੋਂ ਆਪ 7 ਕੁ ਸਾਲ ਦੇ ਸੀ ਤਾਂ ਆਪ ਦੇ ਪਿਤਾ ਚਲ ਵਸੇ ਹਰੀ ਸਿੰਘ ਨਲੂਆ ਨੇ ਅਪਣੇ ਬਚਪਨ ਦੇ ਸਾਲ ਅਪਣੇ ਮਾਮਾ ਜੀ ਕੋਲ ਬਤੀਤ ਕੀਤੇ ਆਪ ਨੂੰ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਦਾ ਗਿਆਨ ਸੀ ਜਦੋਂ Hari Singh Nalwa ਨੂੰ ਲਾਹੌਰ ਵਿਖੇ ਬਸੰਤ ਦਰਬਾਰ ਵਿਚ ਕਰਤੱਵ ਵਿਖਾਉਣ ਦਾ ਮੌਕਾ ਮਿਲਆ ਤਾਂ ਉਨਾਂ ਅਪਣੀ ਕਲਾ ਦੇ ਜੌਹਰ ਵਖਾਏ |

ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ ਛਾਤੀ ਨਾਲ ਲਾ ਕੇ ਇਕ ਕੈਂਠਾ ਪਹਿਨਾਇਆ, ਦੱਸ ਦਈਏ ਕਿ ਉਨਾਂ ਨੂੰ ਪੰਜਾਬੀ, ਫ਼ਾਰਸੀ ਅਤੇ ਪਸ਼ਤੋ ਦਾ ਖ਼ੂਬ ਗਿਆਨ ਸੀ | ਇਸ ਤੋਂ ਇਲਾਵਾ ਹਰੀ ਸਿੰਘ ਨਲੂਆ ਦੇ ਮਾਮਾ ਜੀ ਨੇ ਉਨਾਂ ਨੂੰ ਸ਼ਸਤਰ ਵਿਿਦਆ, ਤਲਵਾਰਬਾਜ਼ੀ, ਤੀਰਅੰਦਾਜੀ, ਨੇਜ਼ੇਬਾਜੀ, ਬੰਦੂਕਜ਼ਨੀ ਅਤੇ ਹੋਰ ਕਰਤੱਵਾਂ ਵਿਚ ਨਿਪੁੰਨ ਕਰ ਦਿੱਤਾ ਸੀ | ਇਕ ਦਿਨ ਅਪਣੇ ਸੇਵਕਾਂ ਨਾਲ ਸ਼ਿਕਾਰ ਖੇਡਣ ਗਏ | ਜੰਗਲ ਵਿਚ ਇਕ ਸ਼ੇਰ ਨੇ ਅਚਾਨਕ ਇਸ ਸ਼ਿਕਾਰੀ ਟੁੱਕੜੀ ‘ਤੇ ਹਮਲਾ ਕਰ ਦਿੱਤਾ | Hari Singh Nalwa ਨੇ ਸ਼ੇਰ ਨਾਲ ਲੜ੍ਹਾਈ ਕੀਤੀ ਅਤੇ ਸ਼ੇਰ ਨੂੰ ਮੂਧੜੇ ਮੂੰਹ ਸੁੱਟ ਦਿੱਤਾ।

ਆਪ ਨੇ ਅਪਣੇ ਸ਼੍ਰੀ ਸਾਹਿਬ ਨਾਲ ਵਾਰ ਕਰਕੇ ਸ਼ੇਰ ਦੀ ਗਰਦਨ ਧੜ ਨਾਲੋ ਵੱਖ ਕਰ ਦਿੱਤੀ | ਇਹ ਵੇਖ ਕੇ ਮਹਾਰਾਜਾ ਹੈਰਾਨ ਰਹਿ ਗਏ | ਉਹਨਾਂ ਨੇ ਹਰੀ ਸਿੰਘ ਨੂੰ ਨਲੂਆ ਦੀ ਉਪਾਧੀ ਨਾਲ ਸਨਮਾਨਿਆ ਅਤੇ ਸ਼ੇਰ ਦਿਲ ਰਜਮੈਂਟ ਦਾ ਜਰਨੈਲ ਨਿਯੁਕਤ ਕੀਤਾ | Hari Singh Nalwa ਨੂੰ ਮਹਾਰਾਜੇ ਦੇ ਪ੍ਰਸਿੱਧ ਜਰਨੈਲਾਂ ਵਿਚੋਂ ਇਕ ਗਿਿਣਆ ਜਾਂਦਾ ਸੀ।

ਕਸੂਰ ਦੀ ਜਿੱਤ

ਉਹ ਅਪਣੇ ਬੇਮਿਸਾਲ ਅਤੇ ਅਦੁੱਤੀ ਗੁਣਾਂ ਕਾਰਨ ਨਾ ਕੇਵਲ ਖ਼ਾਲਸਾ ਫ਼ੌਜ ਦੇ ਕਮਾਂਡਰ ਹੀ ਬਣੇ ਸਗੋਂ ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦੇ ਕਾਮਯਾਬ ਗਵਰਨਰ ਵੀ ਬਣੇ ਜਿੱਥੇ ਕਿ ਆਪ ਦੇ ਨਾਮ ਦਾ ਸਿੱਕਾ ਵੀ ਚਲਿਆ। ਹਰੀ ਸਿੰਘ ਨਲੂਆ ਨੇ ਅਪਣੇ ਸਮੇਂ ਬਹੁਤ ਸਾਰੀਆਂ ਜਿੱਤਾਂ ਹਾਸਲ ਕੀਤੀਆਂ ਸਨ। ਹਰੀ ਸਿੰਘ ਨੇ ਪਹਿਲਾ ਸੰਗਰਾਮ 1807 ਵਿਚ ਕਸੂਰ ਨੂੰ ਫ਼ਤਿਹ ਕੀਤਾ ਸੀ।

ਅਟਕ ਤੇ ਫ਼ਤਿਹ

ਇਸ ਜੰਗ ਵਿਚ ਨਵਾਬ ਕੁਤਬੁਦੀਨ ਖ਼ਾਨ ਕਸੂਰੀਆ ਜੰਗੀ ਤਿਆਰੀ ਕਰ ਰਿਹਾ ਸੀ ਅਤੇ ਉਸ ਨੇ ਮੁਲਤਾਨ ਦੇ ਨਵਾਬ ਮੁਜ਼ੱਫ਼ਰ ਖ਼ਾਨ ਨੂੰ ਵੀ ਅਪਣਿ ਮਿਲਾ ਕੇ ਇਕ ਲਿਖਤ ਪੜ੍ਹਤ ਕਰ ਲਈ ਸੀ ਕਿ ਇਸਲਾਮਿਕ ਤਾਕਤਾਂ ਵੱਲੋਂ ਇਕਮੁੱਠ ਹੋ ਕੇ ਖ਼ਾਲਸਾ ਰਾਜ ਵਿਰੁੱਧ ਅਜਿਹੀ ਜੰਗ ਛੇੜੀਏ ਕਿ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਾਵੇ। ਪਰ Hari Singh Nalwa ਨੇ ਇਹਨਾਂ ਤੇ ਵੀ ਜਿੱਤ ਹਾਸਲ ਕਰ ਲਈ ਜਿਸ ਦੇ ਬਦਲੇ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਤੇ ਸਰਦਾਰ ਹੁਕਮ ਸਿੰਘ ਨੂੰ ਸਰਦਾਰੀ ਅਤੇ ਜਾਗੀਰ ਬਖ਼ਸ਼ੀ। ਇਸ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਨਵਾਬ ਮੁਜ਼ੱਫ਼ਰ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਾਲ ਨਾਲ ਮਿੱਠੇ ਟਿਵਾਣੇ ਦਾ ਇਲਾਕਾ ਫ਼ਤਿਹ ਕੀਤਾ। ਇਸ ਤੋਂ ਬਾਅਦ ਹਰੀ ਸਿੰਘ ਨਲੂਆ ਨੇ 1813 ਈ ਵਿਚ ਅਫ਼ਗਾਨਾਂ ਦੇ ਕਿਲ੍ਹੇ ਅਟਕ ਤੇ ਫ਼ਤਿਹ ਪਾਈ।

ਅਟਕ ਦਾ ਜਗਤ ਪ੍ਰਸਾਦ ਇਤਿਹਾਸ ਕਿਲ੍ਹਾ ਦਰਿਆ ਸਿੰਧ ਦੇ ਠੀਕ ਪੱਤਣ ਉੱਪਰ ਬਣਿਆ ਹੋਇਆ ਹੈ। ਅਫ਼ਗਾਨਿਸਤਾਨ ਦੇ ਲਸ਼ਕਰਾਂ ਦਾ ਪੰਜਾਬ ਉਤੇ ਧਾਵਿਆ ਦਾ ਇਹ ਦਰਵਾਜ਼ਾ ਸੀ ਇਸ ਜੰਗ ਵਿਚ 15000 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨੀ ਫ਼ੌਜਾਂ ਨੂੰ ਹਰਾ ਕੇ ਇਸ ਕਿਲ੍ਹੇ ਤੇ ਫ਼ਤਿਹ ਪਾਈ।

ਹੋਰ ਵੀ ਪੋਸਟ ਲਈ ਜੁੜੇ ਰਹੋ ਸਾਡੀ website ਅਤੇ facebook page ਦੇ ਨਾਲ

LEAVE A REPLY

Please enter your comment!
Please enter your name here