ਸਿਧੂ ਮੂਸੇਵਾਲਾ ਕਿਵੇਂ ਬਣਿਆ ਸਟਾਰ ਕਿਹੜੀ ਠੋਕਰ ਨੇ ਬਦਲੀ ਜ਼ਿੰਦਗੀ

1164

ਹਾਂਜੀ ਦੋਸਤੋ ਸਭ ਤੋਂ ਪਹਿਲਾ ਥੋਡਾ ਇਕ ਹੋਰ ਨਵੇ ਆਰਟੀਕਲ ਵਿਚ ਬਹੁਤ ਬਹੁਤ ਸਵਾਗਤ ਹੈ | ਅੱਜ ਅਸੀਂ ਗੱਲ ਕਰਾਂਗੇ ਤੇਜ਼ੀ ਨਾਲ ਮਸ਼ਹੂਰ ਹੋਏ singer 5911 ਯਾਨੀ ਕਿ ਸਿੱਧੂ ਮੂਸੇ ਆਲਾ ਦੀ ਲਾਈਫ ਬਾਰੇ, ਫੈਮਲੀ ਬਾਰੇ ਤੇ ਉਹਨਾ ਦੇ ਕਰੀਅਰ ਬਾਰੇ ਤੇ ਨਾਲ ਹੀ ਤੁਹਾਨੂੰ ਦਸਾਂਗੇ ਸੰਨ 2015 ਵਿਚ ਸਿਧੂ ਮੂਸੇ ਆਲੇ ਦੇ ਦਿਲ ਤੇ ਕਿਹੜੀ ਠੋਕਰ ਲੱਗੀ ਸੀ ਜਿਸਨੇ ਉਸਨੂੰ ਸਟਾਰ ਬਣਾ ਦਿੱਤਾ ਆਓ ਦੋਸਤੋ ਜਾਣਕਾਰੀ ਵੱਲ ਵਧਦੇ ਆ ਉਮੀਦ ਹੈ ਤੁਸੀ ਇਸ ਜਾਣਕਾਰੀ ਤੋਂ ਖੁਸ਼ ਹੋਵੋਂਗੇ |

ਸਿਧੂ ਮੂਸੇਵਾਲਾ ਦਾ ਜੀਵਨ

ਸੁਭਦੀਪ ਸਿੰਘ ਸਿਧੂ ਯਾਨੀ ਕਿ ਸਿਧੂ ਮੂਸੇ ਵਾਲੇ ਦਾ ਜਨਮ 11 June 1993 ਵਿਚ ਮਾਨਸਾ ਜਿਲੇ ਦੇ ਪਿੰਡ ਮੂਸਾ ਵਿਚ ਹੋਇਆ | ਇਨ੍ਹਾਂ ਦੇ ਪਿਤਾ ਦਾ ਨਾਮ ਸ.ਭੋਲਾ ਸਿੰਘ ਸਿੱਧੂ ਹੈ ਤੇ ਮਾਤਾ ਜੀ ਦਾ ਨਾਮ ਚਰਨ ਕੌਰ ਸਿੱਧੂ ਹੈ ਜੋਕਿ ਮੂਸਾ ਪਿੰਡ ਦੀ ਸਰਪੰਚ ਹੈ |ਦੋਸਤੋ ਸਿਧੂ ਮੂਸੇ ਵਾਲੇ ਨੂੰ ਬਚਪਨ ਤੋਂ ਹੀ ਗਾਇਕੀ ਨਾਲ ਪਿਆਰ ਸੀ ਤੇ ਇਸਦੇ ਨਾਲ ਹੀ ਇਕ ਗਾਇਕ ਬਣਨ ਦੀ ਵੀ ਦਿੱਲੋ ਇੱਛਾ ਸੀ |

ਜਦੋਂ ਸਿੱਧੂ ਮੂਸੇ ਆਲਾ ਐਸ ਵੀ ਐਮ ਸਕੂਲ ਮਾਨਸਾ ਵਿਚ ਪੜਦਾ ਸੀ ਤਾਂ ਇਨ੍ਹਾ ਦੇ ਸਕੂਲ ਵਿਚ ਜੋ ਵੀ ਪ੍ਰੋਗਰਾਮ ਹੁੰਦਾ ਸੀ ਉਸ ਵਿਚ ਇਹ ਹਿੱਸਾ ਜਰੂਰ ਲੈਂਦਾ ਸੀ ਇਨ੍ਹਾ ਦੀ ਗਾਇਕੀ ਦੀ ਪ੍ਰਸੰਸਾ ਸਾਰੇ ਅਧਿਆਪਕ ਤੇ ਵਿਦਿਆਰਥੀ ਕਰਦੇ ਸੀ ਸਿਧੂ ਮੂਸੇ ਆਲੇ ਨੇ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋ ਬਾਅਦ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਸੁਪਨਾ ਲੇਕੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਚ ਦਾਖਲਾ ਲਿਆ ਓਥੇ ਵੀ ਇਹ ਕਾਲਜ ਵਿਚ ਹੋ ਰਹੇ ਹਰ ਪ੍ਰੋਗਰਾਮ ਵਿਚ ਭਾਗ ਲਿਆ ਕਰਦੇ ਸੀ | ਇਥੇ ਇਨ੍ਹਾ ਨੇ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿਸ਼ੇ ਨਾਲ ਪੂਰੀ ਕੀਤੀ |

ਦਿਲ ਤੇ ਲੱਗੀ ਸੀ ਠੋਕਰ

ਦੋਸਤੋ ਹੁਣ ਆਪਾ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਦੇ ਦਿਲ ਲੱਗੀ ਠੋਕਰ ਬਾਰੇ, ਦੋਸਤੋ ਸਿੱਧੂ ਨੂੰ ਬਚਪਨ ਤੋਂ ਹੀ ਇਕ ਗਾਇਕ ਬਣਨ ਦੀ ਦਿਲੋ ਇਛਾ ਸੀ ਇਸ ਲਈ ਉਹ ਆਪਣੇ ਗਾਣੇ ਰਿਕਾਰਡ ਕਰਵਾਣਾ ਚਾਹੁੰਦੇ ਸੀ,ਦੋਸਤੋ ਸਿਧੂ ਮੂਸੇ ਆਲਾ ਸ਼ੁਰੂ ਵਿਚ ਆਪਣੇ ਸੋਂਗ ਖੁਦ ਨਹੀਂ ਸੀ ਲਿਖਿਆ ਕਰਦੇ| ਇਸ ਲਈ ਇਨ੍ਹਾ ਨੇ ਉਸ ਸਮੇ ਦੇ ਮਸ਼ਹੂਰ ਗੀਤਕਾਰਾਂ ਤੋਂ ਜਿੰਨਾ ਦੇ ਗਾਨੇ ਬਹੁਤ ਹੀ ਹਿੱਟ ਹੁੰਦੇ ਸੀ ਓਹਨਾ ਤੋਂ ਆਪਣੇ ਲਈ ਇਕ ਵਧੀਆ ਗਾਣੇ ਦੀ ਮੰਗ ਕੀਤੀ ਪਰ ਓਹਨਾ ਨੇ ਇਸ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਤੇ ਉਸ ਵੇਲੇ ਇਹ ਏਨ੍ਹੇ ਪੈਸੇ ਨਹੀਂ ਦੇ ਸਕਦੇ ਸੀ ਜਿਸ ਕਰਨ ਇਹ ਕਾਫੀ ਉਦਾਸ ਵੀ ਹੋਏ ਤੇ ਕੁਝ ਗੀਤਕਾਰਾਂ ਨੇ ਇਹਨਾ ਨੂੰ ਲਾਰਿਆਂ ਵਿਚ ਰਖਿਆ|

ਇਕ ਦਿਨ ਇਨ੍ਹਾਂ ਨੂੰ ਇਕ ਬਹੁਤ ਮਸ਼ਹੂਰ ਗੀਤਕਾਰ ਦਾ ਫੋਨ ਆਇਆ ਤੇ ਓਹ ਸਿੱਧੂ ਨੂੰ ਆਪਣਾ ਗੀਤ ਦੇਣ ਲਈ ਰਾਜੀ ਹੋ ਗਿਆ ਤੇ ਕਹਿੰਦਾ ਹੈ ਕੀ ਸਿਧੂ ਤੂੰ ਮੇਰੇ ਪਿੰਡ ਆ ਕੇ ਗੀਤ ਲੇ ਜਾ ਇਸ ਨਾਲ ਸਿਧੂ ਮੂਸੇਵਾਲਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਤੇ ਓਹ ਗੀਤ ਲੈਣ ਲਈ ਚਲਾ ਗਿਆ ਰਸਤੇ ਵਿਚ ਬਹੁਤ ਤੇਜ ਮੀਂਹ ਹੋਣ ਕਰਕੇ ਓਹ ਸਾਰਾ ਭਿੱਜ ਗਿਆ ਸੀ ਜਦੋ ਸਿਧੂ ਨੇ ਉਸਨੂੰ ਪਿੰਡ ਪਹੁੰਚ ਕੇ ਫੋਨ ਕੀਤਾ ਤਾ ਓਹ ਕਹਿੰਦਾ ਹੈ ਕੀ ਸਿਧੂ ਅੱਜ ਮੈ ਤੇਨੁ ਗੀਤ ਨਹੀ ਦੇ ਸਕਦਾ ਤੂ ਫੇਰ ਕਿਸੇ ਦਿਨ ਆਈ |

ਇਹ ਗੱਲ ਸਿਧੂ ਦੇ ਦਿਲ ਨੂੰ ਲੱਗ ਗਈ ਉਸ ਵੇਲੇ ਸਿਧੂ ਮੂਸੇ ਵਾਲਾ college ਵਿਚ ਪੜ ਰਿਹਾ ਸੀ ਤੇ ਉਦਾਸ ਹੋ ਕੇ ਆਪਣੇ ਹੋਸਟਲ ਵਿਚ ਵਾਪਸ ਆ ਗਿਆ ਇਸ ਤੋਂ ਬਾਅਦ ਉਸਨੇ ਉਸੇ ਵੈਲੇ ਫੈਸਲਾ ਲਿਆ ਸੀ ਕੇ ਹੁਣ ਤੋਂ ਉਹ ਆਪਣੇ ਗੀਤ ਖੁਦ ਹੀ ਲਿਖ ਕੇ ਗਾਇਆ ਕਰੇਗਾ ਤੇ ਕਿਸੇ ਹੋਰ ਦੇ ਲਿਖੇ ਹੋਏ ਗੀਤ ਕਦੇ ਨਹੀਂ ਗਾਏਗਾ|

ਸਿਧੂ ਮੂਸੇਵਾਲਾ ਦੀ ਮਿਹਨਤ

ਇਸਤੋਂ ਬਾਅਦ ਸਿੱਧੂ ਨੇ ਆਪਣੇ ਗਾਣੇ ਖੁਦ ਲਿਖਣੇ ਸ਼ੁਰੂ ਕਰ ਦਿਤੇ | ਸ਼ੁਰੂ ਵਿਚ ਇਨ੍ਹਾ ਨੂੰ Song ਲਿਖਣ ਵਿਚ ਬਹੁਤ ਮੁਸ਼ਕਿਲਾ ਆਈਆ ਪਰ ਇਹ ਮੇਹਨਤ ਕਰਦੇ ਗਏ ਤੇ ਇਕ song ਲਿਖਿਆ ਸੀ ਜਿਸਦਾ ਨਾਮ ਸੀ Licenses ਇਸ song ਨੂੰ 2016 ਵਿਚ Ninje ਨੇ select ਕੀਤਾ ਤੇ ਗਾਇਆ ਇਹ song ਕਾਫੀ super duper hit ਰਿਹਾ ,ਇਸ ਪਿਛੋਂ ਆਪਣੀ degree ਪੂਰੀ ਹੋਣ ਤੋ ਬਾਅਦ ਇਹ ਆਪਣੀ ਅੱਗੇ ਦੀ ਪੜ੍ਹਾਈ ਲਈ canada ਚਲੇ ਗਏ | ਓਥੇ ਹੀ ਇਨ੍ਹਾ ਨੇ ਆਪਣਾ ਪਹਿਲਾ ਗਾਣਾ G wagon ਗਾਇਆ | ਇਹ song ਕਾਫੀ ਹਿੱਟ ਹੋਇਆ ਤੇ ਇਸ song ਨੇ ਕਾਫੀ record ਬਣਾਏ ਇਸ song ਨੇ ਸਿਧੂ ਮੂਸੇ ਵਾਲੇ ਨੂੰ ਰਾਤੋੰ ਰਾਤ ਇਕ super star ਬਣਾ ਦਿਤਾ |

ਇਸਤੋ ਬਾਅਦ ਸਿਧੂ ਮੂਸੇ ਆਲੇ ਨੇ ਪਿਛੇ ਮੁੜ ਕੇ ਨਹੀਂ ਦੇਖਿਆ ਤੇ ਹੋਰ ਵੀ ਬਥੇਰੇ song ਗਾਏ ਜੋ superhit ਹੋਏ ਜਿਵੇ so high. its all about you ,just listen ਤੇ ਟੋਚਨ

ਇਨ੍ਹਾ ਦੁਆਰਾ ਗਾਏ ਗਏ ਤੇ ਮਸ਼ਹੂਰ ਹੋਏ songs ਦੀ ਗਿਣਤੀ ਬਹੁਤ ਜਿਆਦਾ ਹੈ ਸਿਧੂ ਮੂਸੇਵਾਲਾ ਨੇ Ak47 song ਵੀ ਗਾਇਆ ਜਿਸ ਵਿਚ hollywood ਸਿੰਗਰਾ ਨੇ ਵੀ ਕੰਮ ਕੀਤਾ ਜਿਸ ਨਾਲ ਸਿਧੂ ਮੂਸੇਵਾਲਾ ਕੱਲਾ ਪੰਜਾਬੀ industry ਹੀ ਨਹੀਂ ਸਗੋਂ hollywood industry ਵਿਚ ਵੀ ਮਸ਼ਹੂਰ ਹੋ ਗਿਆ| ਇਨ੍ਹਾ ਨੇ ਆਪਣੇ hatters ਨੂੰ ਜਵਾਬ ਦੇਣ ਲਈ lifestyle song release ਕੀਤਾ ਤੇ ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ

ਦੋਸਤੋ ਸਿਧੂ ਮੂਸੇ ਆਲਾ ਆਪਣੀ ਮਾਤਾ ਜੀ ਨੂੰ ਬਹੁਤ ਪਿਆਰ ਕਰਦਾ ਹੈ ਤੇ ਇਨ੍ਹਾ ਨੇ ਆਪਣੀ ਮਾਤਾ ਜੀ ਦੇ ਜਨਮ ਦਿਨ ਤੇ Dear Mama song release ਕੀਤਾ ਸੀ ਤੇ ਇਸ ਗੀਤ ਨੂੰ ਲੋਕਾ ਨੇ ਬਹੁਤ ਜਿਆਦਾ ਪਿਆਰ ਦਿੱਤਾ |ਦੋਸਤੋ ਜੇ ਆਪਾ ਸਿਧੂ ਮੂਸੇ ਆਲੇ ਦੇ ਅਵਾਰਡ ਦੀ ਗੱਲ ਕਰੀਏ ਤਾ ਸਿਧੂ ਮੂਸੇ ਆਲੇ ਦਾ ਕਹਿਣਾ ਹੈ ਕੀ ਮੇਨੂੰ ਕਿਸੇ ਵੀ ਅਵਾਰਡ ਦੀ ਕੋਈ ਲੋੜ ਨਹੀਂ ਮੇਨੂੰ ਬੱਸ ਆਪਣੇ fans ਦਾ ਪਿਆਰ ਮਿਲਦਾ ਰਹੇ ਇੰਨਾ ਹੀ ਕਾਫੀ ਆ|

ਸਿਧੂ ਮੂਸੇਵਾਲਾ ਦੀ Networth

ਦੋਸਤੋ ਜੇ ਆਪਾਂ ਗੱਲ ਕਰੀਏ ਸਿਧੂ ਮੂਸੇ ਵਾਲੇ ਕੋਲ ਕਾਰਾਂ ਤੇ ਉਸਦੀ ਦੀ Networth ਦੀ ਤਾਂ ਇਨ੍ਹਾਂ ਕੋਲ range rover ,hummer H2,ਤੇ fortuner ਵਰਗੀਆਂ ਮਹਿੰਗੀਆਂ ਕਾਰਾਂ ਨੇ ਤੇ ਏਨਾ ਦੀ Networth ਲਗਭਗ 20 ਕਰੋੜ ਰੁਪਏ ਤੋਂ ਵੀ ਉਪਰ ਹੈ |

ਦੋਸਤੋ ਅੱਜ ਆਪਾਂ ਗੱਲ ਕੀਤੀ ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲੇ ਬਾਰੇ ਤੇ ਦੋਸਤੋ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਸਾਨੂੰ ਕੰਮੈਂਟ ਬਾਕਸ ਵਿਚ ਜਰੂਰ ਲਿਖੋ ਤੇ ਇਹ ਵੀ ਲਿਖੋ ਕੀ ਤੁਹਾਨੂੰ ਤੁਹਨੂੰ ਸਿੱਧੂ ਮੂਸੇ ਵਾਲੇ ਦਾ ਕਿਹੜਾ song ਸਭ ਤੋਂ ਵਧੇਰੇ ਪਸੰਦ ਹੈ |ਹੁਣ ਅਸੀਂ ਲੈਣੇ ਆ ਥੋੜੇ ਤੋਂ ਇਜਾਜ਼ਤ ਤੇ ਜਲਦ ਹੀ ਮਿਲਾਂਗੇ ਇਕ ਹੋਰ ਨਵੀ ਵੀਡੀਓ ਦੇ ਨਾਲ ਤਦ ਤਕ ਤੁਸੀਂ ਵੇਖਦੇ ਰਹੋ Punjabi crowd ਧੰਨਵਾਦ।

LEAVE A REPLY

Please enter your comment!
Please enter your name here