ਸ਼ਰੀਰ ਨੂੰ ਫਿੱਟ ਰੱਖਣ ਦੇ ਆਸਾਨ ਤਰੀਕੇ, ਸਿਰਫ਼ ਕਰੋ ਇਹ ਕੰਮ

714

ਅੱਜ ਦੇ ਸਮੇ ਵਿਚ ਆਪਣੇ ਸ਼ਰੀਰ ਨੂੰ ਕੋਣ ਨਹੀਂ ਫਿੱਟ ਰੱਖਣਾ ਚਾਹੁੰਦਾ | ਕਿਉਂਕਿ ਸਵਸਥ ਸ਼ਰੀਰ ਵਾਲਾ ਵਿਅਕਤੀ ਹਰ ਕੰਮ ਨੂੰ ਕਰਕੇ ਖੁਸ਼ ਹੁੰਦਾ ਹੈ|ਜਦੋ ਕਿ ਦੁੱਜੇ ਪਾਸੇ ਬਿਨਾ ਸਵਸਥ ਸ਼ਰੀਰ ਵਾਲੇ ਵਿਆਕਤੀ ਵਿਚ ਕੋਈ ਨਾ ਕੋਈ ਰੋਗ ਹੋਇਆ ਰਹਿੰਦਾ ਹੈ | ਸਵਸਥ ਸ਼ਰੀਰ ਹੀ ਸਾਡੀ ਇੱਕ ਅਜਿਹੀ ਪੂੰਝੀ ਹੈ ਜਿਸਨੂੰ ਕੋਈ ਵੀ ਸਾਡੇ ਤੋਂ ਨਹੀਂ ਖੋਹ ਸਕਦਾ |ਪਰ ਅੱਜ ਜੋ ਲੋਕਾ ਦਾ ਜਿੰਦਗੀ ਜਿਓਣ ਦਾ ਢੰਗ ਹੈ ਉਸ ਦੋਰਾਨ ਲੋਕ ਇਸਨੂੰ ਹਾਸਿਲ ਨਹੀਂ ਕਰ ਪਾ ਰਹੇ| ਫਿਟ ਰਹਿਣ ਲਈ ਜਰੂਰੀ ਹੈ ਸ਼ਰੀਰ ਨੂੰ ਸਹੀ ਆਕਾਰ ਭਾਵ ਕੀ ਜਿਆਦਾ ਮੋਟਾ ਨਾ ਹੀ ਜਿਆਦਾ ਪਤਲਾ ਸ਼ਰੀਰ ਹੋਵੇ|ਕਿਉਂਕਿ ਜਿਆਦਾ ਮੋਟਾ ਸ਼ਰੀਰ ਬਿਮਾਰੀਆਂ ਦਾ ਘਰ ਹੁੰਦਾ ਹੈ |ਇਸ ਕਰਕੇ ਫਿੱਟ ਰਹਿਣ ਲਈ ਤੁਹਾਨੂੰ ਆਪਣੇ ਨਿੱਤ ਦੇ ਖਾਣਪਾਨ ਤੇ ਗਤੀਵਿਧੀਆਂ ਵਿਚ ਕੁਝ ਬਦਲਾਓ ਕਰਨਾ ਪਾਉਗਾ |ਜੇਕਰ ਤੁਸੀਂ ਵੀ ਫਿੱਟ ਸ਼ਰੀਰ ਪਾਉਣਾ ਚਾਹੁੰਨੇ ਹੋ ਤਾ ਇਸ ਆਰਟੀਕਲ ਨੂੰ ਅੰਤ ਤੱਕ ਜਰੂਰ ਪੜੋ| ਇਸ ਵਿਚ ਤੁਹਾਨੂੰ ਦਸਾਂਗੇ ਸ਼ਰੀਰ ਨੂੰ ਫਿੱਟ ਰੱਖਣ ਲਈ ਕੁਝ ਘਰੇਲੂ ਉਪਾਅ ਜਿੰਨਾ ਨੂੰ ਆਪਣਾ ਕੇ ਤੁਸੀਂ ਵੀ ਇਕ ਫਿੱਟ ਸ਼ਰੀਰ ਪਾ ਸਕਦੇ ਹੋ|

1. ਸੰਤੁਲਿਤ ਖੁਰਾਕ

ਸ਼ਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਣ ਲਈ ਹਰ ਦਿਨ ਸੰਤੁਲਿਤ ਖੁਰਾਕ ਲਵੋ ਬਾਜ਼ਾਰ ਦੇ ਡਿੱਬਾ ਬੰਦ ਖਾਣੇ ਤੋ ਪਰਹੇਜ ਰੱਖੋ|ਕਿਉਂਕਿ ਇਕ ਸੰਤੁਲਿਤ ਖੁਰਾਕ ਦਾ ਸ਼ਰੀਰ ਨੂੰ ਫਿੱਟ ਰੱਖਣ ਬਹੁਤ ਵੱਡਾ ਯੋਗਦਾਨ ਹੈ| ਕਿਉਂਕਿ ਜਦੋ ਅਸੀਂ ਸਹੀ ਖੁਰਾਕ ਹੀ ਨਹੀਂ ਲਵਾਂਗੇ ਤਾ ਸ਼ਰੀਰ ਵਿਚ ਬਿਮਾਰੀਆਂ ਤਾ ਲੱਗਣੀਆ ਹੀ ਨੇ| ਇਸ ਲਈ ਜਿੰਨਾ ਹੋ ਸਕਦਾ ਹੈ |ਆਪਣੀ ਖੁਰਾਕ ਵਿਚ ਤਾਜੇ ਫਲ, ਸਬਜੀਆਂ ਨੂੰ ਸ਼ਾਮਿਲ ਕਰੋ | ਅਜਿਹੇ ਭੋਜਨ ਵੀ ਕਰੋ ਜਿੰਨਾ ਵਿਚ ਪ੍ਰੋਟੀਨ ਦੀ ਮਾਤਰਾ ਵੱਧ ਹੋਵੇ|ਸ਼ਰੀਰ ਵਿਚ ਕਾਰਬੋਹਾਈਡਰੇਟ ਦੀ ਕਮੀ ਕਰਨ ਸੁਸਤੀ ਆ ਜਾਂਦੀ ਹੈ ਤੇ ਕਿਸੇ ਵੀ ਕੰਮ ਨੂੰ ਕਰਨ ਵਿਚ ਦਿਲ ਨਹੀਂ ਲਗਦਾ ਇਸ ਲਈ ਆਪਣੀ ਰੋਜ ਦੀ ਖੁਰਾਕ ਵਿਚ ਕਾਰਬੋਹਾਈਡਰੇਟ ਨੂੰ ਵੀ ਸ਼ਾਮਿਲ ਕਰਨਾ ਬਹੁਤ ਜਰੂਰੀ ਹੈ |ਇਸਤੋ ਇਲਾਵਾ ਹਰ ਤਰਾਂ ਦੇ ਵਿਟਾਮਿਨ ਭਰਪੂਰ ਭੋਜਨ ਦਿਨ ਵਿਚ ਤਿੰਨ time ਖਾਓ ਤੇ ਭਰਪੇਟ ਖਾਓ |

2. ਕਸਰਤ

ਇਕ ਵਧੀਆ ਖੁਰਾਕ ਦੇ ਨਾਲ ਨਾਲ ਕਸਰਤ ਵੀ ਸ਼ਰੀਰ ਨੂੰ ਉਰਜਾ ਦਿੰਦੀ ਹੈ| ਇਸ ਲਈ ਰੋਜ਼ਾਨਾ ਜਿਆਦਾ ਨਹੀਂ ਥੋੜੀ ਦੇਰ ਹੀ ਸਹੀ ਦੋੜ ਜਾ ਕੋਈ ਹੋਰ ਕਸਰਤ ਵੀ ਕਰ ਸਕਦੇ ਹੋ ਇਹ ਸ਼ਰੀਰ ਨੂੰ ਫਿੱਟ ਤੇ ਤੰਦਰੁਸਤ ਰੱਖਣ ਵਿਚ ਬਹੁਤ ਹੀ ਮਦਦਗਾਰ ਹਨ| ਜਿਸ ਨਾਲ ਸਾਡੇ ਫੇਫੇੜੇ ਤੇ ਦਿਲ ਮਜਬੂਤ ਹੁੰਦੇ ਹਨ|ਕਸਰਤ ਰਹੀ ਅਸੀਂ ਆਪਣੇ ਸ਼ਰੀਰ ਵਿਚੋਂ ਫਾਲਤੂ ਕਿਲੋਰੀ ਨੂੰ ਬਾਹਰ ਕੱਢ ਦਿੰਦੇ ਹਾਂ|ਸ਼ਰੀਰ ਨੂੰ ਖਿਚਣ ਵਾਲੀਆਂ ਕਸਰਤਾਂ ਕਰਨ ਨਾਲ ਸ਼ਰੀਰ ਵਿਚ ਲਚੀਲਾਪਨ ਆ ਜਾਂਦਾ ਹੈ |ਜਿਸ ਕਰਕੇ ਸ਼ਰੀਰ ਨੂੰ ਛੋਟੇ ਮੋਟੇ ਝਟਕੇ ਨਾਲ ਕੋਈ ਫਰਕ਼ ਨਹੀਂ ਪੈਂਦਾ |ਕਸਰਤਾ ਕਰਨ ਨਾਲ ਸ਼ਰੀਰ ਵਿਚ ਖੂਨ ਦਾ ਦਬਾਓ ਘਟਦਾ ਹੈ |ਇਸ ਲਈ ਰੋਜ਼ਾਨਾ ਕਸਰਤ ਲਈ time ਜਰੂਰ ਕੱਢਣਾ ਚਾਹਿਦਾ ਹੈ|

3. ਪੂਰੀ ਨੀਂਦ ਲਓ

ਪੂਰੀ ਨੀਂਦ ਲੈਣਾ ਸ਼ਰੀਰ ਲਈ ਬਹੁਤ ਜਰੂਰੀ ਹੈ ਪਰ ਕੁਝ ਲੋਕ ਇਸ ਲਈ ਬਹੁਤ ਅਣਗਹਿਲੀ ਵਰਤਦੇ ਹਨ| ਉਹ ਇਕ ਕੰਮ ਤੋ ਹੱਟਦੇ ਹਨ ਤੇ ਦੁੱਜੇ ਕੰਮ ਤੇ ਲੱਗ ਜਾਂਦੇ ਹਨ| ਅਜਿਹੇ ਲੋਕਾ ਵਿਚ metabolism ਦੀ ਸਮਸਿਆ, ਖਰਾਬ ਮੂਡ, ਕਿਸੇ ਕੰਮ ਨੂੰ ਨਾ ਕਰਦੇ ਹੋਏ ਵੀ ਕਰਨਾ, tension ਤੇ ਦਿਲ ਤੇ ਯਾਦਾਦਾਸਤ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ| ਪੂਰੀ ਨੀਂਦ ਲੈਣ ਨਾਲ ਦਿਮਾਗ ਨੂੰ ਪੂਰਾ ਦਿਮਾਗ ਮਿਲਦਾ ਹੈ| ਇਸ ਲਈ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਜਰੂਰ ਲੈਣੀ ਚਾਹੀਦੀ ਹੈ| ਰੋਜ ਇਸ ਆਦਤ ਨੂੰ ਬਣਾ ਕੇ ਰੱਖਣ ਨਾਲ ਸ਼ਰੀਰ ਫਿੱਟ ਤੇ ਸਵਸਥ ਰਵ੍ਹੇਗਾ|

4. ਟੇਂਸ਼ਨ/ਤਨਾਓ ਨੂੰ ਕਹੋ ਬਾਏ ਬਾਏ

ਟੇਂਸ਼ਨ ਕਾਰਨ ਸਾਡੇ ਸ਼ਰੀਰ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਕੀ ਦਿਲ ਤੇ ਪਾਚਣ ਤੰਤਰ ਵਿਚ ਗੜ੍ਹਵੜੀ|ਕੁਝ ਲੋਕਾ ਨੂੰ ਤਾ ਇੰਝ ਵੀ ਨਹੀਂ ਪਤਾ ਕੀ ਇਸ ਤੋਂ ਪਿਛਾ ਕਿਵੇ ਛੁਡਾਈਏ | ਟੇਂਸ਼ਨ ਭਾਵ ਕੀ ਤਨਾਓ ਤੋ ਪਿਛਾ ਛੁੜਾਉਣ ਲਈ ਆਪਣੀ ਬਿਜੀ ਲਾਈਫ ਵਿਚੋਂ ਕੁਝ ਪਲ ਕੱਢ ਕੇ ਆਪਣੇ ਦੋਸਤਾਂ-ਮਿੱਤਰਾਂ, ਆਪਣੇ ਬਚਿਆਂ ਵਿਚ ਸਮਾ ਬਿਤਾਉਣਾ ਤੇ ਕੁਦਰਤ ਦੇ ਨਜਾਰਿਆਂ ਦਾ ਆਨੰਦ ਮਾਨਣਾ ਚਾਹਿਦਾ ਹੈ | ਅਜਿਹਾ ਕਰਨ ਨਾਲ ਦਿਮਾਗ ਤਨਾਓ ਮੁਕਤ ਰਹੁ ਨਾਲੇ ਤੁਸੀਂ ਫਿੱਟ ਵੀ ਅਨੁਭਵ ਕਰੋਂਗੇ|

5. ਵੱਧ ਤੋਂ ਵੱਧ ਪਾਣੀ ਪਿਓ

ਬਹੁਤੇ ਖਾਣੇ ਅਜਿਹੇ ਹਨ ਜਿੰਨਾ ਨੂੰ ਖਾਣ ਤੋ ਬਾਅਦ ਪਿਆਸ ਨਹੀਂ ਲਗਦੀ | ਪਰ ਸਾਦਾ ਪਾਣੀ ਵੀ ਸ਼ਰੀਰ ਵਿਚੋਂ ਕਈ ਬਿਮਾਰੀਆਂ ਨੂੰ ਬਾਹਰ ਕੱਢਣ ਵਿਚ ਬਹੁਤ ਗੁਣਕਾਰੀ ਹੈ| ਇਸ ਲਈ ਸਾਫ਼ ਤੇ ਤਾਜਾ ਪਾਣੀ ਵੱਧ ਤੋਂ ਵੱਧ ਮਾਤਰਾ ਵਿਚ ਪੀਣਾ ਚਾਹਿਦਾ ਹੈ|ਜਿਆਦਾ ਪਾਣੀ ਪੀਣ ਨਾਲ ਬਿਮਾਰੀਆਂ ਪਸੀਨੇ ਤੇ ਪਿਸ਼ਾਬ ਰਹੀ ਸ਼ਰੀਰ ਵਿਚੋਂ ਬਾਹਰ ਨਿੱਕਲ ਜਾਂਦੀਆਂ ਹਨ |ਹਾਈਡ੍ਰੇਟ ਰਹਿਣ ਨਾਲ ਦਿਮਾਗ ਵੀ fresh ਰਹਿੰਦਾ ਹੈ|

6. ਰੋਜ ਦੁੱਧ ਪਿਓ

ਦੁੱਧ ਪੀਣਾ ਸ਼ਿਹਤ ਲਈ ਬਹੁਤ ਜਰੂਰੀ ਹੈ ਕਿਉਂਕਿ ਇਸ ਵਿਚ ਕੇਲ੍ਸੀਅਮ ਹੁੰਦਾ ਹੈ|ਜੋ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ| ਇਸ ਲਈ ਜੇ ਤੁਹਾਡੇ ਸ਼ਰੀਰ ਵਿਚ ਕੇਲ੍ਸੀਅਮ ਦੀ ਕਮੀ ਹੈ ਤਾਂ ਰੋਜ ਘਟੋ ਘਟ ਦੋ ਗਿਲਾਸ ਦੁੱਧ ਜਰੂਰ ਪੀਓ| ਦੁੱਧ ਬਚਿਆਂ ਦੇ ਸਿਆਣਿਆ ਦੋਨਾ ਲਈ ਲਾਭਕਾਰੀ ਹੈ |ਇਸ ਨਾਲ ਤੁਸੀਂ ਸਵਸਥ ਤੇ ਫਿੱਟ ਰਹੋਗੇ |ਇਕ ਗੱਲ ਦਾ ਹੋਰ ਧਿਆਨ ਰੱਖਣਾ ਚਾਹਿਦਾ ਹੈ ਕੀ 50 ਤੋਂ ਬਾਅਦ ਜਿਉ ਜਿਉ ਉਮਰ ਵਧਦੀ ਜਾਂਦੀ ਹੈ ਸ਼ਰੀਰ ਵਿਚ ਕੇਲ੍ਸੀਅਮ ਦੀ ਕਮੀ ਹੁੰਦੀ ਜਾਂਦੀ ਹੈ| ਇਸ ਲਈ ਰੋਜ ਦੁੱਧ ਪੀਓ ਤੇ ਫਿੱਟ ਰਹੋ|

7. ਰੋਜ ਤੁਰਨ ਦੀ ਆਦਤ ਬਣਾਓ

ਸ਼ਰੀਰ ਨੂੰ ਸਵਸਥ ਤੇ ਫਿੱਟ ਰੱਖਣ ਵਿਚ ਸਭ ਤੋਂ ਵੱਡਾ ਯੋਗਦਾਨ ਹੈ ਤੋਰੇ-ਫੇਰੇ ਦਾ ਜੇ ਆਪਾਂ ਤੁਰਦੇ ਫਿਰਦੇ ਹੀ ਨਹੀਂ ਤਾ ਸ਼ਰੀਰ ਵਿਚੋਂ ਪਸੀਨਾ ਬਾਹਰ ਨਹੀਂ ਨਿਕਲਦਾ ਜਿਸ ਕਰਕੇ ਬਿਮਾਰੀਆਂ ਅੰਦਰ ਹੀ ਘਰ ਕਰ ਲੈਂਦੀਆਂ ਹਨ ਇਸ ਕਰਕੇ ਕਿਸੇ ਸਾਮਾਨ ਨੂੰ ਆਨਲਾਇਨ ਖਰੀਦਣ ਨਾਲੋਂ ਬਾਜ਼ਾਰ ਵਿਚ ਤੁਰ ਕੇ ਜਾ ਕੇ ਲੈ ਆਉਨਾ ਚਾਹਿਦਾ ਹੈ|ਇਸ ਨਾਲ ਇਕ ਤਾਂ ਤੁਸੀਂ ਫਿਰ ਸਕਦੇ ਹੋ ਨਾਲੇ shopping ਦਾ ਅਨੰਦ ਵੀ ਮਾਨ ਸਕਦੇ |

8. ਖੇਡਾਂ ਖੇਡਣੀਆਂ

ਸ਼ਰੀਰ ਨੂੰ ਫਿੱਟ ਰੱਖਣ ਲਈ ਖੇਡਾਂ ਖੇਡਣੀਆਂ ਵੀ ਜਰੂਰੀ ਹਨ ਕਿਉਂਕਿ ਖੇਡਾ ਖੇਡਾਂ ਨਾਲ ਦਿਮਾਗ ਹੋਰ ਕੰਮਾ ਵਿਚੋਂ ਹਟ ਕੇ ਖੇਡਣ ਵਾਲੇ ਪਾਸੇ ਚਲਾ ਜਾਂਦਾ ਹੈ |ਖੇਡਾਂ ਨੂੰ ਤੁਸੀਂ ਆਪਣੇ ਦੋਸਤਾਂ ਜਾ ਪਰਿਵਾਰ ਨਾਲ ਖੇਡ ਸਕਦੇ ਹੋ | ਖੇਡਾਂ ਖੇਡਣ ਨਾਲ ਦਿਮਾਗ fresh ਹੋ ਜਾਂਦਾ ਹੈ| ਜਰੂਰੀ ਨਹੀਂ Ground ਵਿਚ ਜਾ ਕੇ ਹੀ ਖੇਡਣਾ ਹੈ ਤੁਸੀਂ ਘਰ ਵਿਚ ਬੈਠ ਕੇ ਵੀ ਆਰਾਮ ਨਾਲ ਖੇਡ ਸਕਦੇ ਹੋ|ਇਸ ਨਾਲ ਵੀ ਤੁਸੀਂ ਫਿੱਟ ਰਹੋਗੇ |

9. ਨਸ਼ੀਲੀ ਵਸਤਾਂ ਤੋਂ ਪਰਹੇਜ

ਸ਼ਰੀਰ ਨੂੰ ਸਭ ਤੋ ਜਿਆਦਾ ਨੁਕਸਾਨ ਨਸ਼ੀਲੀ ਚੀਜ਼ਾਂ ਦੀ ਵਰਤੋਂ ਕਰਨ ਨਾਲ ਹੁੰਦਾ ਹੈ ਜਿੰਨਾ ਵਿਚ ਅਫੀਮ, ਸਮੇਕ ਵਰਗੇ ਖਤਰਨਾਕ ਨਸ਼ੇ ਕਰਨ ਕਰਕੇ ਹੁੰਦੀ ਹੋਈ |ਮੰਨਿਆ ਕੀ ਕੁਝ ਸਮੇ ਲਈ ਇਹ ਸ਼ਰੀਰ ਨੂੰ ਕੰਮ ਕਰਨ ਦੇ ਯੋਗ ਕਰ ਦਿੰਦੇ ਹਨ |ਪਰ ਬਾਅਦ ਵਿਚ ਇਹ ਸ਼ਰੀਰ ਨੂੰ ਕਿਸੇ ਵੀ ਕਰਨ ਦੇ ਯੋਗ ਨਹੀਂ ਛਡਦੀਆਂ ਇਸ ਲਈ ਇੰਨ੍ਹਾ ਚੀਜ਼ਾਂ ਤੋਂ ਜਿੰਨਾ ਬਚਿਆ ਜਾ ਸਕਦਾ ਹੈ ਉਨ੍ਹਾ ਬਚੋ| ਸੰਤੁਲਿਤ ਖੁਰਾਕ ਖਾਓ ਕਿਸੇ ਵੀ ਤਰਾਂ ਦਾ ਗਲਤ ਨਸ਼ਾ ਨਾ ਕਰੋ ਕਿਉਂਕਿ ਸ਼ਰੀਰ ਦੇ ਨਾਲ ਨਾਲ ਪਰਿਵਾਰ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ ਇਸ ਨਾਲ ਆਰਥਿਕ ਨੁਕਸਾਨ ਤਾਂ ਹੁੰਦਾ ਹੈ ਨਾਲ ਨਾਲ ਸ਼ਰੀਰਿਕ ਨੁਕਸਾਨ ਵੀ ਹੁੰਦਾ ਹੈ| ਇਸ ਲਈ ਇੰਨ੍ਹਾ ਤੋਂ ਬਚੋ ਕੁਦਰਤ ਨਾਲ ਜੁੜੇ ਰਹੋ ਤੇ ਹਸਦੇ-ਖੇਡਦੇ, ਤੰਦਰੁਸਤ ਰਹੋ|

ਜੇਕਰ ਪੋਸਟ ਚੰਗੀ ਲੱਗੀ ਤਾ Facebook ਤੇ ਸ਼ੇਅਰ ਜਰੂਰ ਕਰੇਓ ਤੇ ਜੁੜੇ ਰਹੋ website ਨਾਲ ਧੰਨਵਾਦ..

LEAVE A REPLY

Please enter your comment!
Please enter your name here