ਲੀਵਰ ਕੀ ਹੈ? ਇਸਦੀ ਬਣਤਰ ਤੇ ਇਸਦੇ ਮੁੱਖ ਕੰਮ ਕੀ ਹਨ?

1132

ਲੀਵਰ ਕੀ ਹੈ?

ਲੀਵਰ ਜਿਸਨੂੰ ਆਪਾਂ ਜਿਗਰ ਜਾਂ ਕਲੇਜਾ ਵੀ ਕਹਿ ਦਿੰਦੇ ਹਾਂ| ਮਨੁੱਖੀ ਸ਼ਰੀਰ ਵਿਚ ਦਿਮਾਗ ਤੋਂ ਬਾਅਦ ਸਭ ਤੋ ਵੱਡੀ ਗ੍ਰੰਥੀ ਮੰਨੀ ਜਾਂਦੀ ਹੈ| ਇਸਨੂੰ ਕਾਫੀ ਗੁੰਝਲਦਾਰ ਅੰਗ ਵੀ ਮੰਨਿਆ ਜਾਂਦਾ ਹੈ ਇਹ ਸਿਰਫ ਵਰਟੀਬਲ ਪ੍ਰਾਣੀਆ ਵਿਚ ਹੀ ਪਾਇਆ ਜਾਂਦਾ ਹੈ ਮਤਲਬ ਕੀ ਜਿੰਨਾ ਪ੍ਰਾਣੀਆ ਵਿਚ ਰੀੜ ਦੀ ਹੱਡੀ ਹੁੰਦੀ ਹੈ | ਲੀਵਰ ਸਾਡੇ ਸ਼ਰੀਰ ਫਿਲਟਰ ਦੀ ਤਰਾਂ ਕੰਮ ਕਰਦਾ ਹੈ ਜੋ ਸ਼ਰੀਰ ਵਿਚੋਂ ਖਤਰਨਾਕ ਜਹਿਰੀਲੇ ਪਦਾਰਥਾਂ ਨੂੰ ਸ਼ਰੀਰ ਤੋਂ ਬਾਹਰ ਕੱਢਣ ਦੇ ਨਾਲ ਨਾਲ ਸਾਡੇ ਸ਼ਰੀਰ ਦੇ ਹੋਰ ਕੰਮ ਜਿਵੇਂ ਖਾਣੇ ਨੂੰ ਉਰਜਾ ਵਿਚ ਬਦਲਣਾ ਤੇ ਉਸ ਵਿਚੋਂ ਪ੍ਰੋਟੀਨ ਤੇ ਜੈਵ ਰਸਾਇਣਾ ਨੂੰ ਬਣਾਉਣਾ ਤੇ ਪੋਸ਼ਕ ਤੱਤਾ ਦੀ ਸਾਂਭ ਸੰਭਾਲ ਵਰਗੇ ਇਸਦੇ ਮੁੱਖ ਕੰਮ ਹਨ| ਮਨੁੱਖੀ ਸ਼ਰੀਰ ਵਿਚ ਇਹ ਢਿੱਡ ਦੇ ਸੱਜੇ ਪਾਸੇ ਉਪਰਲੇ ਹਿੱਸੇ ਵਿੱਚ ਹੁੰਦਾ ਹੈ|ਇਹ ਸਾਡੇ ਸ਼ਰੀਰ ਵਿਚ 500 ਵੱਧ ਕੰਮ ਕਰਦਾ ਹੈ|ਇਸ ਵਿਚ ਆਪਣੇ ਆਪ ਨੂੰ ਠੀਕ ਕਰਨ ਦੀ ਸਮਰਥਾ ਹੁੰਦੀ ਹੈ |

ਲੀਵਰ ਦੀ ਬਣਤਰ ਕਿਹੋ ਜਹੀ ਹੈ?

ਲੀਵਰ ਡਾਇਆਫ੍ਰਾਮ ਦੇ ਥੱਲੇ ਅਤੇ ਢਿੱਡ (ਪੇਟ) ਦੇ ਉਪਰਲੇ ਹਿੱਸੇ ਵਿਚ ਹੁੰਦਾ ਹੈ| ਇਹ ਤ੍ਰਿਕੋਨੇ ਆਕਾਰ ਦਾ ਹਲਕੇ ਭੂਰੇ ਰੰਗ ਦਾ ਇਕ ਅੰਗ ਹੈ ਜਿਸਦਾ ਵਜਨ ਲਗਭਗ 1500 ਗ੍ਰਾਮ ਹੁੰਦਾ ਹੈ | ਇਸ ਦੇ ਦੱਖਣੀ ਖੱਬੇ ਪਾਸੇ ਦੀ ਲੰਬਾਈ 17.5 ਸੇ.ਮੀ., ਇਸਦੇ ਅੱਧ ਹਿੱਸੇ ਦੀ ਉਚਾਈ 16 ਸੇ.ਮੀ.,ਪੂਰਵੀ ਤਲ ਦੀ ਚੋੜਾਈ 15 ਸੇ.ਮੀ. ਹੁੰਦੀ ਹੈ|ਲੀਵਰ ਦਾ ਵਜਨ ਮਰਦਾ ਤੇ ਇਸਤਰੀਆਂ ਵਿਚ ਇੱਕੋ ਜਿਹਾ ਹੀ ਹੁੰਦਾ ਹੈ| ਪਰ ਇਸਦਾ ਵਜਨ ਉਮਰ ਦੇ ਹਿਸਾਬ ਦੇ ਨਾਲ ਬਦਲਦਾ ਰਹਿੰਦਾ ਹੈ| ਲੀਵਰ ਵਿਚੋਂ ਖੂਨ ਨੂੰ ਦੋ ਨਾੜੀਆਂ ਰਾਹੀ ਸ਼ਰੀਰ ਦੇ ਵੱਖ ਵੱਖ ਹਿੱਸਿਆ ਵਿਚ ਭੇਜਿਆ ਜਾਂਦਾ ਤੇ ਲਿਆਇਆ ਜਾਂਦਾ ਹੈ| hepatic ਨਾੜੀ ਰਾਂਹੀ ਆਕਸੀਜਨ ਯੁਕਤ ਖੂਨ ਨੂੰ ਟਰਾਂਸਫਾਰ ਕੀਤਾ ਜਾਂਦਾ ਹੈ|hepatic portel vain ਦੁਆਰਾ nutrient ਨੂੰ ਲੀਵਰ ਵਿਚ ਲਿਆਂਦਾ ਜਾਂਦਾ ਹੈ|

ਲੀਵਰ ਵਿਚ ਪੂਰੇ ਸ਼ਰੀਰ ਦਾ ਕਰੀਬ 13 ਪ੍ਰਤੀਸ਼ਤ ਖੂਨ ਹੁੰਦਾ ਹੈ | ਸਾਡਾ ਲੀਵਰ ਦੋ ਵੱਡੇ ਭਾਗਾਂ ਤੋ ਮਿਲਕੇ ਬਣਿਆ ਹੁੰਦਾ ਹੈ, ਜਿੰਨਾ ਨੂੰ ਲੋਬ ਕਿਹਾ ਜਾਂਦਾ ਹੈ | ਲੀਵਰ ਦੇ ਵੱਡੇ ਪਾਸੇ ਨੂੰ ਸੱਜਾ ਲੋਬ (Right Lobe), ਤੇ ਛੋਟੇ ਪਾਸੇ ਨੂੰ ਖੱਬਾ ਲੋਬ(Left Lobe) ,ਸੱਜੇ ਲੋਬ ਦੇ ਥੱਲੇ ਕੌਡੇਟ ਲੋਬ ਤੇ ਖੱਬੇ ਲੋਬ ਦੇ ਥੱਲੇ Quadrate lobe ਭਾਵ ਕੀ ਚਕੌਰ ਲੋਬ ਹੁੰਦਾ ਹੈ |ਇਹ ਚਾਰੇ ਪਾਸੇਓ ਪੈਰੀਟੋਨਿਅਮ ਝਿੱਲੀ ਨਾਮ ਦੀ ਸਤਹ ਨਾਲ ਢਕਿਆ ਰਹਿੰਦਾ ਹੈ ਤੇ ਜੇ ਲੀਵਰ ਦੀ ਬਨਾਵਟ ਦੇਖੀਏ ਤਾਂ ਇਹ ਲੀਵਰ ਬਹੁਤ ਹੀ ਛੋਟੇ ਛੋਟੇ ਲੋਬ੍ਸ ਨਾਲ ਮਿਲਕੇ ਬਣਿਆ ਹੁੰਦਾ ਹੈ ਜਿੰਨਾ ਨੂੰ ਗਲਿਸਨ ਕੈਪਸੂਲ ਕੇਪਸੂਲ ਕਿਹਾ ਜਾਂਦਾ ਹੈ |ਇਹ ਸਾਰੇ ਕੇਪਸੂਲ ਸੰਯੋਗੀ ਉਤਕ ਦੀ ਮਦਦ ਨਾਲ ਇਕ ਦੁੱਜੇ ਨਾਲ ਜੁੜੇ ਰਹਿੰਦੇ ਹਨ|

ਸਾਡਾ ਲੀਵਰ heaptic cells ਨਾਲ ਮਿਲਕੇ ਬਣਿਆ ਹੁੰਦਾ ਹੈ ਜੋ ਪੂਰੇ ਲੀਵਰ ਵਿਚ 60 ਪ੍ਰ੍ਤੀਸ਼ਿਤ ਹੁੰਦੇ ਹਨ|hepatic cells ਦੇ ਵਿਚਕਾਰ ਹੀ bile cells/ਪਿੱਤ ਕੋਸ਼ਿਕਾਵਾ ਪਾਈਆਂ ਜਾਂਦੀਆਂ ਹਨ ਜਿੰਨਾ ਵਿਚੋਂ bile ਜੂਸ ਭਾਵ ਕੀ ਪਿੱਤ ਰਸ ਨਿਕਲਦਾ ਹੈ| ਪਿੱਤ ਕੋਸ਼ਿਕਾਵਾਂ ਦੇ ਵਿਚਕਾਰ ਕੁਝ ਵਿਸ਼ੇਸ਼ ਪ੍ਰਕਾਰ ਦੇ cell ਪਾਏ ਜਾਂਦੇ ਹਨ ਜਿੰਨਾ ਨੂੰ ਕੁੱਫ਼ਰ ਕੋਸ਼ਿਕਾਂਵਾ ਆਖਿਆ ਜਾਂਦਾ ਹੈ| ਇਹ ਕੋਸ਼ਿਕਾਂਵਾ connective tissue ਸੰਯੋਜੀ ਉਤਕ ਨਾਲ ਜੁੜੇ ਹੁੰਦੇ ਹਨ |

Gallbladder (ਪਿਤਾਸ਼ੀਆ)

ਇਹ ਲੀਵਰ ਦੇ ਸੱਜੇ ਲੋਬ ਦੇ ਥੱਲੇ ਇਕ ਨਾਸ਼ਪਤੀ ਵਰਗਾ ਇਕ ਅੰਗ ਹੈ|ਇਹ ਲੀਵਰ ਦਾ ਸਭ ਤੋ ਮਹਤਵਪੂਰਨ ਭਾਗ ਹੈ|ਕਿਉਂਕਿ ਜਿਹੜਾ ਲੀਵਰ ਦੇ bile ਸੇਲਾਂ ਵਿਚੋਂ ਜੂਸ ਨਿਕਲਦਾ ਹੈ ਓਹ ਇਸੇ ਵਿਚ ਸਟੋਰ ਹੁੰਦਾ ਹੈ | ਅਲਕਲੀ ਮਤਲਬ ਕੀ ਕੋੜਾ ਹੁੰਦਾ ਹੈ| ਇਹ ਤੇਜਾਬੀ/ਅਮਲੀਏ ਖਾਣੇ ਨੂੰ ਅਲਕਨੀ ਬਣਾਉਂਦਾ ਹੈ ਤਾਂ ਜੋ ਇਹ ਚੰਗੀ ਤਰਾਂ ਸ਼ਰੀਰ ਵਿਚ ਪਚ ਸਕੇ| ਪਿੱਤ ਰਸ ਸਾਡੇ ਸ਼ਰੀਰ ਵਿਚ ਫੇਟ ਨੂੰ ਪਚਾਉਣ ਵਿਚ ਮਦਦ ਕਰਦਾ ਹੈ|ਪਿੱਤ ਰਸ ਪਿੱਤ ਨਾਲੀਆਂ ਰਾਹੀ ਛੋਟੀ ਆਂਤ ਵਿਚ ਪਹੁੰਚਦਾ ਹੈ|ਜੇ ਪਿਤਾਸ਼ੀਆ ਕੋਈ ਖਰਾਬੀ ਆਉਂਦੀ ਹੈ ਤਾਂ ਪਿੱਤ ਰਸ ਸਾਡੇ ਸ਼ਰੀਰ ਦੇ ਖੂਨ ਵਿਚ ਰਲਣ ਲੱਗ ਜਾਂਦਾ ਹੈ ਜਿਸ ਕਾਰਨ ਪੀਲੀਆ ਬਿਮਾਰੀ ਹੋ ਜਾਂਦੀ ਹੈ|

ਲੀਵਰ ਦੇ ਮੁੱਖ ਕੰਮ ਕੀ ਹਨ?

  • ਲੀਵਰ ਸ਼ਰੀਰ ਨੂੰ ਉਰਜਾ ਦੇਣ ਦਾ ਕੰਮ ਕਰਦਾ ਹੈ |
  • ਲੀਵਰ ਲਾਸਿਕਾ ਦਾ ਮੁੱਖ ਕੇਂਦਰ ਹੈ ਲਾਸਿਕਾ ਸਾਡੇ ਖੂਨ ਵਿਚੋਂ ਖਤਰਨਾਕ ਤੇ ਜਹਿਰੀਲੇ ਪ੍ਦ੍ਰਾਥਨ ਨੂੰ ਸ਼ਰੀਰ ਚੋਣ ਬਾਹਰ ਕਢਣ ਵਿੱਚ ਮਦਦ ਕਰਦੀ ਹੈ |
  • ਖਾਣੇ ਤੋਂ ਬਣੀ ਜਰੂਰਤ ਤੋਂ ਜਿਆਦਾ ਉਰਜਾ ਨੂੰ ਭੰਡਾਰ ਕਰਕੇ ਰੱਖਦਾ ਹੈ ਤੇ ਲੋੜ ਪੈਣ ਤੇ ਸ਼ਰੀਰ ਨੂੰ ਪ੍ਰਦਾਨ ਕਰਦਾ ਹੈ |
  • ਜਦੋ ਗ੍ਲਾਇਕੋਜ੍ਨ ਭਾਵ ਕੀ ਉਰਜਾ ਦੀ ਸ਼ਰੀਰ ਨੂੰ ਲੋੜ ਹੁੰਦੀ ਹੈ ਤਾ ਇਹ ਉਸਨੂੰ ਖੂਨ ਵਿਚ ਰਲਾ ਦਿੰਦਾ ਹੈ |
  • ਇਹ ਪਚੇ ਹੋਏ ਭੋਜਨ ਵਿਚੋਂ ਚਰਬੀ ਤੇ ਪ੍ਰੋਟੀਨਾ ਨੂੰ ਵੱਖ ਕਰਨ ਵਿਚ ਮਦਦ ਕਰਦਾ ਹੈ |
  • ਜਦੋ ਸਾਡੇ ਕੋਈ ਸੱਟ ਵਜਦੀ ਹੈ ਤਾਂ ਜਿਥੋਂ ਖੂਨ ਨਿਕਲਣ ਲੱਗ ਜਾਂਦਾ ਹੈ ਉਥੇ ਖੂਨ ਨੂੰ ਰੋਕਣ ਵਿਚ ਵੀ ਮਦਦ ਕਰਦਾ ਹੈ |
  • ਗਰਭ ਵਿਚ ਔਰਤ ਨੂੰ ਖੂਨ ਦੀ ਸਭ ਤੋਂ ਜਿਆਦਾ ਲੋੜ ਹੁੰਦੀ ਹੈ ਉਸ ਦੋਰਾਨ ਇਹ ਸਭ ਤੋ ਜਿਆਦਾ ਖੂਨ ਬਣਾਉਂਦਾ ਹੈ |
  • ਲੀਵਰ ਪਿਸ਼ਾਬ ਦੇ ਅਤੇ ਪੋਟੀ ਦੇ ਨੂੰ ਖਾਣੇ ਅਨੁਸਾਰ ਰੰਗ ਦਿੰਦਾ ਹੈ |
  • ਇਹ ਕਾਰਬੋਹਾਈਡ੍ਰੇਟ ਨੂੰ ਚਰਬੀ ਵਿਚ ਬਦਲਦਾ ਹੈ |
  • ਇਹ ਸ਼ਰੀਰ ਨੂੰ ਹੋ ਰਹੇ ਹਮਲੇ ਦੇ ਚਿਨ੍ਹ ਦਿਖਾਉਂਦਾ ਹੈ ਤੇ ਪ੍ਰ੍ਤੀਜਨ ਰਾਹੀ ਉਨ੍ਹਾਂ ਨੂੰ ਹਮਲਿਆ ਤੋਂ ਬਚਾਉਣ ਵਿਚ ਮਦਦ ਕਰਦਾ ਹੈ |
  • ਵਿਟਾਮਿਨ B ਨੂੰ ਬਣਾਉਣ ਲਈ ਲੀਵਰ ਦੀ ਪ੍ਰਮੁੱਖ ਭੂਮਿਕਾ ਹੈ.
  • ਲੀਵਰ ਸਾਡੇ ਸ਼ਰੀਰ ਵਿਚ ਗਲਾਈਕੋਜਨ, ਆਇਰਨ, ਚਰਬੀ, ਵਿਟਾਮਿਨ A ਅਤੇ D ਨੂੰ ਵੀ ਸਟੋਰ ਕਰਦਾ ਹੈ |
  • Detoxification ਜਿਸਦਾ ਮਤਲਬ ਆ ਜਹਿਰ ਨੂੰ ਖਤਮ ਕਰਨਾ|ਲੀਵਰ ਸਾਡੇ ਸ਼ਰੀਰ ਵਿਚੋਂ ਭੋਜਨ ਨਾਲ ਸ਼ਰੀਰ ਵਿਚ ਗਏ ਜਹਿਰੀਲੇ ਤੇ ਹਾਨਿਕਾਰਕ ਰਸਾਇਣਾ ਨੂੰ ਖਤਮ ਕਰਦਾ ਹੈ |
  • ਅੰਡਕੋਸ਼ ਵਿਚ ਲੀਵਰ RBC ਪ੍ਰਾਣੀਆਂ ਵਿਚ ਇਹ ਆਇਰਨ, ਕਾਪਰ, ਅਤੇ ਵਿਟਾਮਿਨ B 12 ਨੂੰ ਬਣਾਉਂਦਾ ਰਹਿੰਦਾ ਹੈ ਅਤੇ RBC ਅਤੇ ਹੀਮੋਗਲੋਬਿਨ ਨਿਰਮਾਣ ਵਿਚ ਸਹਾਈ ਹੁੰਦਾ ਹੈ |

ਜਿਵੇਂ ਕੀ ਹੁਣ ਸਾਨੂੰ ਪਤਾ ਲੱਗ ਗਿਆ ਹੈ ਕੀ ਸਾਡਾ ਲੀਵਰ ਸਾਡੇ ਸ਼ਰੀਰ ਦੇ ਕਿੰਨੇ ਮਹਤਵਪੂਰਨ ਤਾਂ ਇਸ ਲਈ ਸਾਡਾ ਫਰਜ਼ ਬਣਦਾ ਹੈ ਕੀ ਅਸੀਂ ਵੀ ਆਪਣੇ ਲੀਵਰ ਨੂੰ ਤੰਦੁਰਸਤ ਰੱਖੀਏ ਤਾਂ ਜੋ ਇਹ ਆਪਣੇ ਸਾਰੇ ਕੰਮਾ ਨੂੰ ਸਹੀ ਤਰੀਕੇ ਨਾਲ ਕਰਦਾ ਰਹੇ ਪੋਸ਼ਟਿਕ ਭੋਜਨ ਲਓ ਨਾਲੇ ਸ਼ਰਾਬ ਆਦਿ ਦੇ ਸੇਵਨ ਤੋਂ ਬਚੋ ਨਹੀਂ ਤਾ ਸਾਡਾ ਲੀਵਰ ਕਈ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ ਜਿਵੇਂ ਪੀਲੀਆ,ਲੀਵਰ ਦਾ ਕੇੰਸ਼ਰ, ਹੇਪਾਟਾਈਟਿਸ, ਫੇੱਟੀ ਲੀਵਰ, ਲੀਵਰ ਦਾ ਖਰਾਬ ਹੋਣਾ, ਲੀਵਰ ਸੀਰੋਸਿਸ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਜਿੰਨਾ ਕਰਕੇ ਲੀਵਰ ਆਪਣੇ ਕੰਮਾ ਨੂੰ ਕਰਨ ਵਿਚ ਅਸਮਰੱਥ ਹੋ ਜਾਂਦਾ ਹੈ | ਲੀਵਰ ਸੀਰੋਸਿਸ ਵਿਚ ਤਾ ਲੀਵਰ ਦੇ transplant ਤੋ ਇਲਾਵਾ ਕੋਈ ਹੋਰ ਇਲਾਜ਼ ਹੀ ਨਹੀਂ ਹੈ ਕਿਉਂਕਿ ਇਹ ਲੀਵਰ ਦੀ ਲਾਸਟ ਸਟੇਜ ਹੁੰਦੀ ਹੈ |

ਸਿੱਟ (conclusion)

ਦੋਸਤੋ ਅੱਜ ਅਸੀਂ ਜਾਣਿਆ ਲੀਵਰ ਕੀ ਹੈ? ਅਤੇ ਇਸਦੀ ਬਣਤਰ ਕਿਹੋ ਜਹੀ ਹੈ ? ਇਸਤੋ ਇਲਾਵਾ ਅਸੀਂ ਲੀਵਰ ਦੇ ਮੁੱਖ ਕੰਮਾ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ | ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਲੱਗੀ ਸਾਨੂੰ comment box ਵਿਚ ਜਰੂਰ ਦਸੇਓ ਨਾਲੇ ਇਸਤੋ ਇਲਾਵਾ ਜੇ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਓਹ ਵੀ comment box ਵਿਚ ਪੁੱਛ ਸਕਦੇ | ਸ਼ਰੀਰ ਨਾਲ ਜੁੜੀਆਂ ਹੋਰ ਬਿਮਾਰੀਆਂ ਬਾਰੇ ਜਾਣਨ ਲਈ ਤੁਸੀਂ ਸਾਡੀ website ਨਾਲ ਜੁੜੇ ਰਹੋ|

LEAVE A REPLY

Please enter your comment!
Please enter your name here