ਪੰਜਾਬ ਵਿਚ ਘੁੰਮਣ ਦੀਆਂ ਸਭ ਤੋਂ ਸੋਹਣੀਆਂ ਥਾਂਵਾ

1276

ਪੰਜਾਬ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਇਸਤੋਂ ਇਲਾਵਾ ਪੰਜਾਬ ਨੂੰ ਪੰਜ ਨਦੀਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ | ਪੰਜਾਬ ਦੇ ਲੋਕਾਂ ਦਾ ਪਹਿਰਾਵਾ ਅਤੇ ਕਲਚਰ ਪੂਰੀ ਦੁਨੀਆਂ ਭਰ ਵਿਚ ਮਸ਼ਹੂਰ ਹੈ ਇਸਤੋਂ ਇਲਾਵਾ ਇਥੋਂ ਦੇ ਲੋਕਾਂ ਦਾ ਖਾਣਪਾਨ ਜਿਵੇਂ ਲੱਸੀ, ਦਾਲ ਰੋਟੀ, ਸਰੋਂ ਦਾ ਸਾਗ ਤੇ ਮੱਕੀ ਰੋਟੀ ਵੀ ਦੁਨੀਆਂ ਭਰ ਵਿਚ ਬਹੁਤ ਮਸ਼ਹੂਰ ਹੈ ਪੰਜਾਬ ਦਾ ਇਤਿਹਾਸ ਅਤੇ ਇਥੇਂ ਦੀਆਂ ਦੇਖਣ ਤੇ ਘੁੰਮਣ ਦੀਆਂ ਥਾਂਵਾ ਦੀ ਪ੍ਰਸਿਧੀ ਕਾਰਨ ਇਹ ਦੁਨੀਆਂ ਭਰ ਦੇ ਲੋਕਾਂ ਲਈ ਇਕ ਖਿੱਚ ਦਾ ਕੇਂਦਰ ਵੀ ਹੈ | ਪੰਜਾਬ ਆਪਣੇ ਖੇਤਾਂ ਦੀ ਉਪਜਾਊ ਮਿੱਟੀ ਦੇ ਕਾਰਨ ਸਮਾਇਲਿੰਗ ਸੌਲ ਆਫ਼ ਇੰਡੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੰਜਾਬ ਵਿਚ ਕਈ ਬਹੁਤ ਸਾਰੇ ਯਾਤਰੀਆਂ ਨੂੰ ਆਪਣੇ ਵੱਲ ਨੂੰ ਆਕਰਸ਼ਿਤ ਕਰਨ ਵਾਲੇ ਸਥਾਨ ਹਨ ਜਿੰਨਾ ਵਿਚ The Golden Temple ,The Bagha Border, ਜਲਿਆਂਵਾਲਾ ਬਾਗ ਸ਼ੀਸ਼ ਮਹਿਲ ਜੋ ਦੁਨੀਆਂ ਭਰ ਵਿਚ ਮਸ਼ਹੂਰ ਹਨ |

1.ਅੰਮ੍ਰਿਤਸਰ ਦੀਆਂ ਘੁੰਮਣ ਦੀਆਂ ਸਭ ਤੋ ਖੂਬਸੂਰਤ ਥਾਂਵਾ

ਅਮ੍ਰਿਤਸਰ ਪੰਜਾਬ ਦਾ ਇੱਕ ਸਭ ਤੋਂ ਖਾਸ਼ ਯਾਤਰੀਆਂ ਲਈ ਘੁੰਮਣ ਦੀ ਥਾਂ ਹੈ ਜਦੋ ਵੀ ਆਪਾਂ ਅਮ੍ਰਿਤਸਰ ਦਾ ਨਾਮ ਲੈਣੇ ਹਾਂ ਤਾ ਸਭ ਤੋਂ ਪਹਿਲਾਂ ਸਾਨੂੰ ਅੰਮ੍ਰਿਤਸਰ ਦੇ ਗੋਲਡਨ ਟੇੰਪਲ ਦਾ ਖਿਆਲ ਆਉਂਦਾ ਹੈ ਤੇ ਇਸਦੇ ਨਾਲ ਹੀ ਅਮ੍ਰਿਤਸਰ ਵਿਚ ਹੋਰ ਵੀ ਬਹੁਤ ਸਾਰੇ ਇਤਿਹਾਸਿਕ ਤੇ ਧਾਰਮਿਕ ਸਥਾਨ ਵੀ ਹਨ ਅਮ੍ਰਿਤਸਰ ਸਿੱਖ ਧਰਮ ਦਾ ਅਧਿਆਤਮਿਕ ਤੇ ਸੰਸਕ੍ਰਿਤਿਕ ਕੇਂਦਰ ਹੈ ਜਿੱਥੇ ਵਿਸ਼ਾਖੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ |ਅੰਮ੍ਰਿਤਸਰ ਸ਼ਹਿਰ ਆਪਣੇ ਜਲਿਆਂਵਾਲਾ ਦੇ ਹੱਤਿਆ ਕਾਂਡ ਅਤੇ ਬਾਘਾ ਬੋਰਡਰ ਕਰਕੇ ਵੀ ਬਹੁਤ ਮਸ਼ਹੂਰ ਹੈ | ਇਥੇ ਦਾ ਭੋਜਨ ਇੰਨ੍ਹਾ ਸਵਾਦ ਹੈ ਕੀ ਕੋਈ ਵੀ ਖਾਣੇ ਦੇ ਨਾਲ ਨਾਲ ਪਲੇਟ ਵੀ ਖਾ ਜਾਵੇ |

ਅਮ੍ਰਿਤਸਰ ਦੀਆਂ ਸਭ ਤੋਂ ਮਸ਼ਹੂਰ ਥਾਂਵਾ ਜਿਵੇ ਗੋਲਡਨ ਟੇੰਪਲ ,ਰਾਮਬਾਗ ਗਾਰਡਨ ,ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ , ਦੁਰਗਿਆਨਾ ਮੰਦਿਰ, ਬਠਿੰਡਾ ਦਾ ਕਿਲਾ ਅਤੇ ਕੇਸਰ ਬਾਗ ਥਾਂਵਾ ਯਾਤਰੀਆਂ ਦੇ ਘੁੰਮਣ ਤੇ ਦੇਖਣ ਲਈ ਬਹੁਤ ਮਸ਼ਹੂਰ ਥਾਂਵਾ ਹਨ

2.ਜਲੰਧਰ ਸ਼ਹਿਰ ਦੀਆਂ ਘੁੰਮਣ ਦੀਆਂ ਸਭ ਤੋਂ ਖੂਬਸੂਰਤ ਥਾਂਵਾ

ਜਲੰਧਰ ਪੰਜਾਬ ਸ਼ਹਿਰ ਦਾ ਸਭ ਤੋਂ ਮਸ਼ਹੂਰ ਸ਼ਹਿਰ ਹੈ ਨਾਲੇ ਇਤਿਹਾਸ ਨਾਲ ਭਰਿਆ ਇਕ ਮਸ਼ਹੂਰ ਸ਼ਹਿਰ ਹੈ ਜਲੰਧਰ ਸ਼ਹਿਰ ਦਾ ਵਰਣਨ ਮਹਾਕਾਵ ਦੇ ਮਹਾਭਾਰਤ ਵਿਚ ਵੀ ਕੀਤਾ ਹੋਇਆ ਹੈ ਜਲੰਧਰ ਵਿਚ ਬਹੁਤ ਸਾਰੇ ਇਤਿਹਾਸ ਤੇ ਧਰਮ ਨਾਲ ਸੰਬੰਧ ਰੱਖਣ ਵਾਲੇ ਮਸ਼ਹੂਰ ਸਥਾਨ ਹਨ ਕਿਹਾ ਜਾਂਦਾ ਹੈ ਕੀ ਪੁਰਾਣੇ ਸਮੇ ਵਿਚ ਜਲੰਧਰ ਸ਼ਹਿਰ ਸਿੰਧੁ ਘਾਟੀ ਦੀ ਸਭਿਅਤਾ ਦਾ ਇਕ ਹਿੱਸਾ ਸੀ ਵਰਤਮਾਨ ਸਮੇ ਵਿਚ ਜਲੰਧਰ ਸ਼ਹਿਰ ਇਕ ਪ੍ਰਸਿਧ ਵਪਾਰਿਕ ਕੇਂਦਰ ਹੈ ਇਹ ਸ਼ਹਿਰ ਆਪਣੇ ਖਾਸ ਘੁੰਮਣ ਵਾਲੀਆਂ ਥਾਂਵਾ ਦੇ ਨਾਲ ਨਾਲ ਸਵਾਦੀ ਭੋਜਨ ਦੇ ਨਾ ਨਾਲ ਵੀ ਜਾਣਿਆ ਜਾਂਦਾ ਹੈ|

ਜਲੰਧਰ ਸ਼ਹਿਰ ਆਪਣੀ ਖਾਸੀਅਤ ਕਰਕੇ ਅਨੇਕਾਂ ਥਾਂਵਾ ਸੰਸਕ੍ਰਿਤੀ ਤੇ ਸਵਾਦ ਦੇ ਨਾਲ ਇਕ ਸ਼ਾਨਦਾਰ ਯਾਤਰਾ ਦਾ ਅਨੁਭਵ ਵੀ ਦਿੰਦਾ ਹੈ ਜਲੰਧਰ ਵਿਚ ਤੁਸੀਂ ਇਮਾਮ ਨਾਸਿਰ ਮਸਜਿਦ ,ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਅਜਾਇਬ ਘਰ ,ਤੁਲ੍ਸੀ ਮੰਦਿਰ , ਵੰਡਰਲੈੰਡ ਥੀਮ ਪਾਰਕ , ਦੇਵੀ ਤਲਾਬ ਮੰਦਿਰ ਸੇੰਟ ਮੇਰੀ ਕੇਥੇਡ੍ਰਲ ਚਰਚ, ਪੁਸ਼ਪਾ ਗੁਜਰਾਲ ਸਾਇੰਸ ਸਿਟੀ , ਕੰਪਨੀ ਬਾਗ, ਰੰਗਲਾ ਪੰਜਾਬ ਹਵੇਲੀ ਅਤੇ ਸੀਤਲਾ ਮਾਤਾ ਮੰਦਿਰ ਵਰਗੀਆਂ ਮਸ਼ਹੂਰ ਥਾਂਵਾ ਹਨ |

3.ਯਾਤਰੀਆਂ ਲਈ ਘੁੰਮਣ ਲਈ ਸਭ ਤੋਂ ਖੂਬਸੂਰਤ ਥਾਂ ਲੁਧਿਆਣਾ ਸ਼ਹਿਰ

ਲੁਧਿਆਣਾ ਪੰਜਾਬ ਸ਼ਹਿਰ ਦਾ ਸਭ ਤੋਂ ਪੁਆਰਾਨਾ ਵੱਡਾ ਸ਼ਹਿਰ ਹੈ ਜੋ ਸਤਲੁਜ ਦਰਿਆ ਦੇ ਕੰਡੇ ਤੇ ਹੈ ਲੁਧਿਆਣਾ ਸ਼ਹਿਰ ਦਾ ਨਾਮ ਲੋਧੀ ਵੰਸ਼ ਦੇ ਨਾਮ ਤੇ ਰਖਿਆ ਗਿਆ ਹੈ ਲੁਧਿਆਣਾ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਹੋਣ ਦੇ ਨਾਲ ਨਾਲ ਇਕ ਬਹੁਤ ਵਧੀਆ ਯਾਤਰੀਆਂ ਲਈ ਘੁੰਮਣ ਦੀ ਥਾਂਵਾ ਵਿਚੋਂ ਇਕ ਹੈ ਇਹ ਇਕ ਉਧਯੋਗਿਕ ਖੇਤਰ ਹੋਣ ਦੇ ਨਾਲ ਨਾਲ ਇਹ ਬਹੁਤ ਜਿਆਦਾ ਯਾਤਰੀਆਂ ਨੂੰ ਆਪਣੇ ਵੱਲ ਆਪਣੇ ਗੁਰੁਦਾਵਾਰੇ ,ਕਿਲੇ ਤੇ ਖੰਡਰਾਂ ਕਰਕੇ ਆਪਣੇ ਵੱਲ ਨੂੰ ਖਿਚਦਾ ਹੈ ਜਿਥੇ ਯਾਤਰੀ ਘੁੰਮਣ ਦੇ ਨਾਲ ਆਪਣੇ ਲਈ ਖ਼ਰੀਦਦਾਰੀ ਵੀ ਕਰਕੇ ਲੈ ਜਾਂਦੇ ਹਨ ਇਥੇ ਲੋਧੀ ਰਾਜ ਵੰਸ਼ ਦੇ ਪ੍ਰਾਚੀਨ ਖੰਡਹਰ ਤੇ ਯੁੱਧ ਦੇ ਅਜਾਇਬ ਘਰ ਵੀ ਹਨ |

ਲੁਧਿਆਣਾ ਵਿਚ ਘੁੰਮਣ ਲਈ ਸਭ ਤੋ ਮਸ਼ਹੂਰ ਥਾਂਵਾ ਲੋਧੀ ਕਿਲਾ, ਗ੍ਰਾਮੀਣ ਵਿਰਾਸਤ ਅਜਾਇਬ ਘਰ, ਪੰਜਾਬ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਅਜਾਇਬ ਘਰ, ਫਿੱਲੋਰ ਦਾ ਕਿਲਾ, ਨਹਿਰੂ ਰੋਜ ਗਾਰਡਨ, ਡੀਅਰ ਪਾਰਕ ਅਤੇ ਗੁਰੂਦਵਾਰਾ ਚਰਣ ਕਮਲ ਥਾਂਵਾ ਤੇ ਆਰਾਮ ਨਾਲ ਯਾਤਰਾ ਕਰ ਸਕਦੇ ਹੋ ਸਕਦੇ ਹੋ ਆਜਾਦੀ ਦੀ ਲੜਾਈ ਦੋਰਾਨ ਲੁਧਿਆਣਾ ਸ਼ਹਿਰ ਨੇ ਆਪਣਾ ਬਹੁਤ ਹੀ ਮਹਤਵਪੂਰਨ ਯੋਗਦਾਨ ਦਿੱਤਾ ਸੀ ਜੇ ਇੱਕ ਵਾਰੀ ਯਾਤਰੀ ਲੁਧਿਆਣਾ ਦੀ ਸੈਰ ਕਰ ਲਵੇ ਓਹ ਕਦੇ ਵੀ ਨਹੀਂ ਭੁੱਲਦਾ, ਜੇ ਤੁਸੀਂ ਵੀ ਘੁੰਮਣ ਦਾ ਇਰਾਦਾ ਬਣਾ ਰਹੇ ਹੋ ਤਾ ਤੁਹਾਨੂੰ ਵੀ ਲੁਧਿਆਣਾ ਦੀ ਸੈਰ ਕਰਕੇ ਆਉਣੀ ਚਾਹੀਦੀ ਹੈ |

4.ਪਟਿਆਲਾ ਵਿਚ ਘੁੰਮਣ ਦੀਆਂ ਸਭ ਤੋ ਖੂਬਸੂਰਤ ਥਾਂਵਾ

ਪਟਿਆਲਾ ਪੰਜਾਬ ਦਾ ਸਭ ਤੋ ਵੱਡਾ ਚੋਥਾ ਸ਼ਹਿਰ ਹੈ ਤੇ ਨਾਲ ਹੀ ਇਹ ਕਈ ਘੁੰਮਣ ਦੀਆਂ ਥਾਂਵਾ ਲਈ ਵੀ ਬਹੁਤ ਮਸ਼ਹੂਰ ਹੈ ਪੰਜਾਬ ਵਿਚ ਪਟਿਆਲਾ ਦੇ ਨਾਮ ਤੇ ਕਈ ਚੀਜ਼ਾਂ ਮਸ਼ਹੂਰ ਹਨ ਜਿਵੇਂ ਪਟਿਆਲਾ ਸ਼ਾਹੀ ਪੱਗ, ਪਟਿਆਲਾ ਸ਼ਾਹੀ ਸੂਟ ਵਰਗੀਆਂ ਕਈ ਚੀਜ਼ਾਂ ਦੇ ਨਾਮ ਹਨ | ਪਟਿਆਲਾ ਇਕ ਸਮੇ ਵਿਚ ਸਿਧੂ ਰਾਜਵੰਸ਼ ਦੇ ਬਾਬਾ ਆਲਾ ਸਿੰਘ ਦੁਆਰਾ ਸਥਾਪਿਤ ਕੀਤੀ ਇਕ ਪੂਰਵਰਤੀ ਰਿਆਸਤ ਸੀ ਭਾਰਤ ਦੀ ਆਜ਼ਾਦੀ ਪਿਛੋਂ ਪਟਿਆਲਾ ਪੰਜਾਬ ਦਾ ਇਕ ਪ੍ਰਮੁੱਖ ਸਿਖਿਆ ਦਾ ਕੇਂਦਰ ਦੇ ਰੂਪ ਵਿਚ ਵਿਕਸਿਤ ਹੋਇਆ ਪਟਿਆਲਾ ਵਿਚ 1847 ਦੇ ਬਣੇ ਮੋਤੀ ਬਾਗ, ਕਿਲਾ ਆਂਦਰੋਣ, ਰੰਗ ਮਹਿਲ ਅਤੇ ਸ਼ੀਸ਼ ਮਹਿਲ ਵਰਗੀਆਂ ਦਿਲ ਨੂੰ ਮੋਹ ਲੈਣ ਵਾਲੀਆਂ ਖਿਚ ਭਰਪੂਰ ਇਮਾਰਤਾਂ ਹਨ ਪਟਿਆਲਾ ਵਿਚ ਕਾਲੀ ਮਾਤਾ ਦਾ ਮੰਦਿਰ , ਦਰਬਾਰ ਹਾਲ ਕਿਲਾ ਮੁਬਾਰਕ ਕਾਮ੍ਪ੍ਲੇਕ੍ਸ, ਬੀਰ ਮੋਤੀ ਬਾਗ ਅਭਿਆਰਨ ਅਤੇ ਲਛਮਣ ਝੁੱਲਾ ਵਰਗੀਆਂ ਹੋਰ ਵੀ ਥਾਂਵਾ ਹਨ ਯਾਤਰੀਆਂ ਦੇ ਘੁੰਮਣ ਤੇ ਦੇਖਣ ਲਈ ਸੋ ਤੁਸੀ ਜੇ ਚਾਹੋਂ ਤਾ ਪਟਿਆਲਾ ਦੀ ਸੈਰ ਵੀ ਕਰਕੇ ਆ ਸਕਦੇ ਹੋ|

5.ਬਠਿੰਡਾ ਵਿਚ ਦੇਖਣ ਤੇ ਘੁੰਮਣ ਦੀਆਂ ਸਭ ਤੋ ਖੂਬਸੂਰਤ

ਬਠਿੰਡਾ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਹੈ ਜੋ 7000 ਈਸਾ ਪੁਰਬ ਤੋਂ ਇਤਿਹਾਸਿਕ ਤੇ ਧਾਰਮਿਕ ਕੇਂਦਰ ਦੇ ਰੂਪ ਵਜੋਂ ਮਸ਼ਹੂਰ ਹੈ ਅੱਜ ਦਾ ਬਠਿੰਡਾ 965 ਈਸਵੀ ਵਿਚ ਆ ਕੇ ਇਸ ਰੂਪ ਵਿਚ ਆਇਆ ਜਿਸਨੂੰ ਇਕ ਭੱਟੀ ਰਾਜਪੂਤ ਰਾਜਾ ਬਾਲਾ ਰਾਓ ਭੱਟੀ ਦੁਆਰਾ ਸਥਾਪਿਤ ਕੀਤਾ ਗਿਆ ਸੀ ਇਹ ਓਹੀ ਸ਼ਹਿਰ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾ ਦੇ ਵਿਰੁਧ ਲੜਾਈ ਲੜੀ ਸੀ | ਇਸ ਕਰਕੇ ਬਠਿੰਡਾ ਆਪਣੇ ਇਸ ਮਹਤਵਪੂਰਨ ਇਤਿਹਾਸ ਦੇ ਨਾਲ ਨਾਲ ਮਸ਼ਹੂਰ ਘੁੰਮਣ ਤੇ ਦੇਖਣ ਦੀਆਂ ਥਾਂਵਾ ਦੇ ਨਾਲ ਵੀ ਜਾਣਿਆ ਜਾਂਦਾ ਹੈ ਜਿੰਨਾ ਵਿਚ ਕਿਲਾ ਮੁਬਾਰਕ, ਬਾਹਿਆ ਕਿਲਾ, ਚੇਤਕ ਪਾਰਕ, ਧੋਬੀ ਬਾਜ਼ਾਰ, ਜੁਆਲੋਜਿਕਲ ਪਾਰਕ ਥਾਂਵਾ ਬਹੁਤ ਹੀ ਮਸ਼ਹੂਰ ਹਨ|

6.ਪਠਾਨਕੋਟ ਵਿਚ ਘੁੰਮਣ ਤੇ ਦੇਖਣ ਦੀਆਂ ਮਸ਼ਹੂਰ ਥਾਂਵਾ

ਪਠਾਨਕੋਟ ਪੰਜਾਬ ਵਿਚ ਸਭ ਤੋਂ ਵੱਧ ਘੁੰਮਿਆ ਜਾਣ ਵਾਲਾ ਸ਼ਹਿਰ ਹੈ ਜਿਸਨੂੰ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ ਪਠਾਨਕੋਟ ਕਾਂਗੜਾ ਦੀ ਗੋਦ ਵਿਚ ਸਥਿਤ ਹੈ ਜਿਹੜਾ ਆਪਣੀ ਹਰਿਆਲੀ ਤੇ ਇਕ ਭਰਪੂਰ ਇਤਿਹਾਸ ਲਈ ਜਾਣਿਆ ਜਾਂਦਾ ਹੈ ਪਠਾਨਕੋਟ ਵਿਚ ਸੁਰਖਿਆ ਲਈ ਭਾਰਤੀ ਸੇਨਾ ਤੇ ਭਾਰਤੀ ਵਾਯੂ ਸੇਨਾ ਵੀ ਹੈ | ਪਠਾਨਕੋਟ ਦੀਆਂ ਘੁੰਮਣ ਤੇ ਦੇਖਣ ਦੀਆਂ ਮਸ਼ਹੂਰ ਥਾਂਵਾ ਮੁਕਤੇਸਵਰ ਮੰਦਿਰ, ਕਾਠਗੜ੍ਹ ਮੰਦਿਰ, ਨੂਰਪੁਰ ਦਾ ਕਿਲਾ, ਰਣਜੀਤ ਸਾਗਰ ਬੰਨ, ਹਾਈਡਰੋਕਲੋਰਿਕ ਅਨੁਸੰਧਾਨ ਸਟੇਸ਼ਨ, ਸ਼ਾਹਪੁਰਕੰਡੀ ਕਿਲਾ ਅਤੇ ਮਾਤਾ ਕਾਲੀ ਦਾ ਮੰਦਿਰ ਹਨ ਇਹ ਸ਼ਹਿਰ ਰੇਲਵੇ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਇਥੇ ਤੋ ਅਲਗ ਅਲਗ ਖੇਤਰਾਂ ਵਿਚ ਘੁੰਮ ਕੇ ਵੀ ਆਇਆ ਜਾ ਸਕਦਾ ਹੈ ਕਿਉਂਕਿ ਇਥੋਂ ਕਾਂਗੜਾ ਮਨਾਲੀ ਤੇ ਜੰਮੂ ਕਸ਼ਮੀਰ ਬਹੁਤ ਨੇੜੇ ਪੈਂਦੇ ਹਨ | ਪਠਾਨਕੋਟ ਦੀ ਕੁਦਰਤੀ ਸੁੰਦਰਤਾ ਨੇ ਇਸਨੂੰ ਯਾਤਰੀਆਂ ਲਈ ਬਹੁਤ ਲੋਕਪ੍ਰਿਆ ਬਣਾ ਦਿੱਤਾ ਹੈ|

7.ਸਰਹਿੰਦ ਦੀਆਂ ਇਤਿਹਾਸਿਕ ਥਾਂਵਾ

ਸਰਹਿੰਦ ਪੰਜਾਬ ਵਿਚ ਫਤਿਹਗੜ ਦਾ ਇਕ ਸ਼ਹਿਰ ਹੈ ਜੋ ਇਤਿਹਾਸ ਨਾਲ ਭਰਪੂਰ ਤੇ ਸਿੱਖ ਸਮੁਦਾਇ ਲਈ ਧਾਰਮਿਕ ਮਹਤਵ ਲਈ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਹੈ| ਇਥੇ ਕਈ ਇਤਿਹਾਸਿਕ ਕਲਾਵਾ ਹਨ ਜੋ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਜਿਆਦਾ ਉਤਸਾਹਿਤ ਕਰਦੀਆਂ ਹਨ ਸਰਹਿੰਦ ਦੁਨੀਆਂ ਵਿਚ ਸਿੱਖ ਧਰਮ ਦੇ ਪਵਿਤਰ ਸ੍ਥਾਨਾ ਵਿਚੋਂ ਇਕ ਹੈ ਇਸ ਖੇਤਰ ਦੇ ਸ਼ਾਸਕਾਂ ਨੇ ਬੜੀ ਬਹਾਦੁਰੀ ਨਾਲ ਆਕ੍ਰਮਣਕਾਰੀਆਂ ਦਾ ਮੁਕਾਬਲਾ ਕੀਤਾ ਜਿੰਨਾ ਦਾ ਸਬੂਤ ਇਥੇ ਬਣੇ ਕਿਲੇ ਤੇ ਗੜ ਹਨ | ਸਰਹਿੰਦ ਵਿਚ ਕਈ ਅਜਾਇਬ ਘਰ ਗੁਰੂਦਵਾਰੇ ਤੇ ਬਗੀਚੇ ਹਨ |

8.ਕਪੂਰਥਲਾ ਵਿਚ ਦੇਖਣ ਤੇ ਘੁੰਮਣ ਦੀਆ ਖੂਬਸੂਰਤ ਥਾਂਵਾ

ਕਪੂਰਥਲਾ ਨੂੰ ਪੰਜਾਬ ਦਾ ਪੇਰਿਸ ਵੀ ਆਖਿਆ ਜਾਂਦਾ ਹੈ ਜੋ ਆਪਣੇ ਆਰਕੀਟੇਕਟਰ ਅਤੇ ਬਾਗਾਂ ਦਾ ਇਕ ਬਹੁਤ ਸੋਹਣਾ ਸ਼ਹਿਰ ਹੈ ਨਾਲੇ ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤ ਕੀਤਾ ਸੀ ਇਸ ਸ਼ਹਿਰ ਦਾ ਇਤਿਹਾਸ, ਕੁਦਰਤੀ ਨਜਾਰਾ, ਅਤੇ ਸ਼ਾਨਦਾਰ ਇਮਾਰਤਾਂ ਇਸਨੂੰ ਇਕ ਤਰਾਂ ਦਾ ਅਜੂਬਾ ਬਣਾ ਦਿੰਦੀਆਂ ਹਨ ਕਪੂਰਥਲਾ ਦੀਆਂ ਮੁੱਖ ਘੁੰਮਣ ਤੇ ਦੇਖਣ ਦੀਆਂ ਥਾਂਵਾ ਜਗਤਜੀਤ ਪੇਲੇਸ, ਜਗਤਜੀਤ ਕਲੱਬ, ਏਲਸੀ ਪੇਲੇਸ ਤੇ ਸ਼ਾਲੀਮਾਰ ਗਾਰਡਨ ਸਟੇਟ ਗੁਰੂਦੁਆਰਾ ਅਤੇ ਮੁਰਿਸ਼ ਮਸਿਜਿਦ ਮਸ਼ਹੂਰ ਹਨ |

9.ਮੋਹਾਲੀ ਵਿਚ ਘੁੰਮਣ ਤੇ ਦੇਖਣ ਦੀਆਂ ਮਸ਼ਹੂਰ ਥਾਂਵਾ

ਮੋਹਾਲੀ ਜਿਸਨੂੰ ਸਾਹਿਬਜਾਦਾ ਅਜੀਤ ਸਿੰਘ ਨਗਰ ਵੀ ਕਿਹਾ ਜਾਂਦਾ ਹੈ ਪੰਜਾਬ ਦੀਆਂ ਸਭ ਤੋਂ ਖੂਬਸੂਰਤ ਥਾਂਵਾ ਵਿਚੋਂ ਇੱਕ ਹੈ ਜਿਸ ਕਰਕੇ ਮੋਹਾਲੀ ਆਪਣੀਆਂ ਖੂਬਸੂਰਤ ਥਾਂਵਾ ਕਰਕੇ ਦੂਰ ਦੂਰ ਦੇ ਯਾਤਰੀਆਂ ਨੂੰ ਆਪਣੇ ਵੱਲ ਨੂੰ ਖਿਚਦਾ ਹੈ ਜੇ ਤੁਸੀਂ ਮੋਹਾਲੀ ਦੀ ਯਾਤਰਾ ਕਰਨਾ ਚੁਣਦੇ ਹੋ ਤਾ ਤੁਸੀਂ ਉਥੇ ਰੋਜ਼ ਗਾਰਡਨ, ਰੋਕ ਗਾਰਡਨ, ਮਟੋਰ ਝੀਲ, ਗੁਰੂਦੁਆਰਾ ਨਾਡਾ ਸਾਹਿਬ ਸੁਖਨਾ ਅਤੇ ਮਾਤਾ ਮਨਸਾ ਦੇਵੀ ਮੰਦਿਰ ਵਰਗੀਆਂ ਮੁੱਖ ਥਾਂਵਾ ਦੀ ਯਾਤਰਾ ਕਰਕੇ ਅਨੰਦ ਲੈ ਸਕਦੇ ਹੋ |

10.ਰੋਪੜ ਵਿਚ ਘੁੰਮਣ ਦੀਆ ਸਭ ਤੋਂ ਸੋਹਣੀਆਂ ਥਾਂਵਾ

ਰੋਪੜ ਵੀ ਪੰਜਾਬ ਦਾ ਇਕ ਸਭ ਤੋਂ ਪੁਰਾਣਾ ਸ਼ਹਿਰ ਹੈ ਜਿਸਨੂੰ ਰੂਪਨਗਰ ਵੀ ਕਿਹਾ ਜਾਂਦਾ ਹੈ ਪ੍ਰਾਚੀਨ ਤੱਥਾ ਨੂੰ ਵੇਖ ਕੇ ਪਤਾ ਲਗਦਾ ਹੈ ਕੀ ਕਿਸੇ ਸਮੇ ਇਹ ਸ਼ਹਿਰ ਹੜੱਪਾ ਸਭਿਅਤਾ ਨਾਲ ਸੰਬੰਧਿਤ ਸੀ ਰੋਪੜ ਵਿਚ ਕਈ ਥਾਂਵਾ ਅਜਿਹੀਆਂ ਹਨ ਜਿੰਨਾ ਨੂੰ ਤੁਸੀਂ ਘੁੰਮ ਫਿਰ ਦੇਖ ਸਕਦੇ ਹੋ ਤੇ ਉਂਨ੍ਹਾ ਦਾ ਆਨੰਦ ਮਾਣ ਸਕਦੇ ਹੋ ਉਨ੍ਹਾ ਮੁੱਖ ਥਾਂਵਾ ਵਿਚੋਂ ਚਮਕੌਰ ਸਾਹਿਬ, ਭਾਖੜਾ ਨੰਗਲ ਡੈਮ, ਆਨੰਦਪੁਰ ਸਾਹਿਬ, ਗੁਰੂਦੁਆਰਾ ਪਰਿਵਾਰ, ਵਿਛੋੜਾ ਸਾਹਿਬ ਅਤੇ ਜਟੇਸਵਰ ਮਹਾਦੇਵ ਮੰਦਿਰ ਹਨ ਜਿੰਨਾ ਥਾਂਵਾ ਨੂੰ ਤੁਸੀਂ ਵੇਖ ਤੇ ਉਨ੍ਹਾ ਬਾਰੇ ਭਰਪੂਰ ਜਾਣਕਾਰੀ ਹਾਸ਼ਿਲ ਕਰ ਸਕਦੇ ਹੋ |

11.ਚੰਡੀਗੜ੍ਹ ਵਿਚ ਘੁੰਮਣ ਤੇ ਦੇਖਣ ਦੀਆਂ ਥਾਂਵਾ

ਚੰਡੀਗੜ੍ਹ ਜਿਸਨੂੰ ਦਾ ਸਿਟੀ ਆਫ਼ ਬਿਉਟੀਫੁਲ ਵੀ ਆਖਿਆ ਜਾਂਦਾ ਹੈ ਇਹ ਪੰਜਾਬ ਤੇ ਹਰਿਆਣਾ ਦੋਨਾਂ ਦੀ ਰਾਜਧਾਨੀ ਹੈ | ਇਹ ਇਕ ਅਜਿਹਾ ਸ਼ਹਿਰ ਹੈ ਜਿਸਨੂੰ ਕੋਈ ਇੱਕ ਵਾਰੀ ਘੁੰਮ ਲਵੇ ਓਹ ਬਾਰ ਬਾਰ ਇਥੇ ਘੁੰਮਣ ਆਉਣਾ ਚਾਹੁੰਦਾ ਹੈ ਜੇ ਤੁਸੀਂ ਚੰਡੀਗੜ੍ਹ ਦੀ ਯਾਤਰਾ ਕਰਦੇ ਹੋ ਤਾ ਤੁਹਾਨੂੰ ਇਥੇ ਬਹੁਤ ਕੁਝ ਦੇਖਣ ਨੂੰ ਮਿਲ ਜਾਂਦਾ ਹੈ ਚੰਡੀਗੜ੍ਹ ਦੇ ਸਭ ਤੋਂ ਮਸ਼ਹੂਰ ਥਾਂਵਾ ਰੋਕ ਗਾਰਡਨ, ਸੁਖਨਾ ਲੇਕ, ਸ਼ਾਂਤੀ ਕੁੰਜ, ਮੋਰਨੀ ਹਿਲ੍ਸ, ਛਤਬੀੜ, ਸਰਕਾਰੀ ਅਜਾਇਬ ਘਰ, ਨੇਚਰ ਪਾਰਕ ਬਟਰਫਲਾਈ ਪਾਰਕ ਤੇ ਹੋਰ ਵੀ ਬਹੁਤ ਥਾਂਵਾ ਨੇ ਜਿੰਨਾ ਦਾ ਤੁਸੀਂ ਅਨੰਦ ਲੇ ਸਕਦੇ ਹੋ ਜੇ ਤੁਸੀਂ ਇੰਨਾ ਕੁਦਰਤੀ ਨਜਾਰਿਆਂ ਦਾ ਆਨੰਦ ਲੈਣਾ ਚਾਹੁੰਦੇ ਹੋ ਤਾ ਚੰਡੀਗੜ੍ਹ ਇਕ ਵਧੀਆ ਆਪਸ਼ਨ ਹੈ ਤੁਹਾਡੇ ਲਈ |

12.ਆਨੰਦਪੁਰ ਸਾਹਿਬ ਵਿਚ ਘੁੰਮਣ ਲਈ ਮਸ਼ਹੂਰ ਥਾਂਵਾ

ਆਨੰਦਪੁਰ ਸਾਹਿਬ ਪਾਕਿਸਤਾਨ ਦੀ ਸੀਮਾ ਦੇ ਨੇੜੇ ਰੂਪਨਗਰ ਜਿਲੇ ਵਿਚ ਹੈ ਜੋ ਕੀ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਇਹ ਸਿੱਖਾਂ ਦਾ ਸਭ ਤੋਂ ਪਵਿਤਰ ਸਥਾਨਾਂ ਵਿਚੋਂ ਇੱਕ ਹੈ ਆਨੰਦਪੁਰ ਸਾਹਿਬ ਗੁਰੂਦੁਆਰਿਆਂ ਦੇ ਨਾਂ ਨਾਲ ਪ੍ਰਸਿਧ ਹੈ ਕਿਉਂਕਿ ਇਥੇ ਵੱਖ ਵੱਖ ਗੁਰੂਆਂ ਦੀ ਯਾਦ ਵਿਚ ਗੁਰੂਦੁਆਰਿਆਂ ਦਾ ਨਿਰਮਾਣ ਕੀਤਾ ਹੋਇਆ ਹੈ ਅਨੰਦਪੁਰ ਸ਼ਹਿਰ ਦੇ ਚਾਰੇ ਪਾਸੇ ਪੰਜ ਕਿਲੇ ਬਣੇ ਹੋਏ ਹਨ ਜੋ ਇਸਦੇ ਸੇਨਿਕ ਇਤਿਹਾਸ ਵੱਲ ਇਸ਼ਾਰਾ ਕਰਦੇ ਹਨ |

ਆਨੰਦਪੁਰ ਸਾਹਿਬ ਸਿੱਖਾ ਦੇ ਦੁਨੀਆਂ ਦੇ ਸਭ ਪਵਿਤਰ ਸਥਾਨਾਂ ਵਿਚੋਂ ਇੱਕ ਹੈ ਜਿੱਥੇ ਇੰਨ੍ਹਾ ਪਵਿਤਰ ਗੁਰੂਦੁਆਰਿਆਂ ਵਿਚ ਅਰਦਾਸ ਕਰਨ ਲਈ ਬਹੁਤ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨਜੇ ਤੁਸੀਂ ਵੀ ਕਿਸੇ ਧਾਰਮਿਕ ਸਥਾਨ ਤੇ ਘੁੰਮਣਾ ਚਾਹੁੰਨੇ ਹੋ ਤਾ ਆਨੰਦਪੁਰ ਸਾਹਿਬ ਤੁਹਾਡੇ ਲਈ ਸਭ ਤੋਂ ਵਧੀਆ ਧਾਰਮਿਕ ਥਾਂ ਹੈ |

LEAVE A REPLY

Please enter your comment!
Please enter your name here