ਦੁਨੀਆ ਦੀਆਂ ਸਭ ਤੋ ਮਸ਼ਹੂਰ ਤੇ ਦੇਖਣ ਯੋਗ ਥਾਂਵਾ Most Famous Place in the world

845

ਆਪਣੀ ਇਹ ਦੁਨੀਆ ਬਹੁਤ ਵੱਡੀ ਤੇ ਵਿਸ਼ਾਲ ਹੈ ਇਸ ਦੁਨੀਆ ਵਿਚ ਵੈਸੇ ਤਾਂ ਲੱਖਾ ਤੋ ਵੀ ਉਪਰ ਥਾਂਵਾ ਦੇਖਣ ਤੇ ਘੁੰਮਣ ਲਾਇਕ ਹਨ |ਉਨ੍ਹਾ ਵਿਚੋਂ ਹੀ ਅਸੀਂ ਅੱਜ ਦੁਨੀਆਂ ਦੀਆਂ ਸਭ ਤੋ ਮਸ਼ਹੂਰ ਤੇ ਦੇਖਣ ਯੋਗ ਥਾਂਵਾ ਦੀ ਲਿਸਟ ਤੁਹਾਡੇ ਸਾਹਮਣੇ ਲੈਕੇ ਹਾਜਰ ਹੋਏ ਹਾਂ| ਇਸ ਆਰਟੀਕਲ ਵਿਚ ਅਸੀਂ ਉਨ੍ਹਾ ਥਾਂਵਾ ਦੀ ਗਲ ਕਰਾਂਗੇ ਜਿਹੜੀਆਂ ਬਹੁਤ ਹੀ ਜਿਆਦਾ ਖੂਬਸੂਰਤ ਤੇ ਦੇਖਣ ਯੋਗ ਹਨ | ਉਂਝ ਤਾਂ ਵਿਸ਼ਵ ਭਰ ਚ ਦੇਖਣ ਤੇ ਕਰਨ ਲਈ ਬਹੁਤ ਕੁਝ ਹੈ ਸ਼ਾਇਦ ਬਹੁਤ ਲੋਕ ਇਸ ਗੱਲ ਨਾਲ ਹੈਰਾਨ ਹੋਣਗੇ ਕੀ ਕਿਥੇ ਜਾਣਾ ਹੈ ਜਾਂ ਕੀ ਕਰਨਾ ਹੈ |

ਆਓ ਤੁਹਾਨੂੰ ਦਸਦੇ ਆ ਦੁਨੀਆ ਦੀਆਂ ਸਭ ਤੋ ਮਸ਼ਹੂਰ ਤੇ ਦੇਖਣ ਯੋਗ ਥਾਂਵਾ

1. ਆਈਫ਼ਲ ਟਾਵਰ

ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਆਈਫ਼ਲ ਟਾਵਰ ਦੀ ਜੋ ਕਿ ਦੁਨੀਆ ਦਾ ਸਭ ਤੋ ਮਸ਼ਹੂਰ ਆਈਫ਼ਲ ਟਾਵਰ ਹੈ ਇਹ ਪੇਰਿਸ ਵਿਚ ਸਥਿਤ ਹੈ ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਫ੍ਰਾਂਸ ਦੀ ਸੰਸਕ੍ਰਿਤੀ ਦਾ ਪ੍ਰਤੀਕ ਹੈ ਆਈਫਿਲ ਟਾਵਰ ਨੂੰ ਫ੍ਰਾਂਸ ਦੀ ਉਦਯੋਗਿਕ ਕ੍ਰਾਂਤੀ ਨੂੰ ਪੂਰੇ 100 ਸਾਲ ਹੋਣ ਦੀ ਖੁਸ਼ੀ ਵਿਚ ਬਣਾਇਆ ਗਿਆ ਹੈ, ਅੱਜ ਵੀ ਇਸ ਟਾਵਰ ਨੇ ਫ੍ਰਾਂਸ ਦੀ ਇੱਕ ਵੱਖਰੀ ਪਹਿਚਾਨ ਬਣਾਈ ਹੋਈ ਹੈ ਅਤੇ ਦੂਰੋਂ ਦੂਰੋਂ ਲੋਕ ਇਸ ਟਾਵਰ ਨੂੰ ਦੇਖਣ ਲਈ ਆਉਂਦੇ ਹਨ |

2. ਬੁਰਜ ਖਲੀਫਾ

ਦੁਬਈ ਵਿੱਚ ਸਥਿਤ ਬੁਰਜ ਖਲੀਫਾ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤਾਂ ਵਿਚੋਂ ਇਕ ਹੈ ਬੁਰਜ ਖਲੀਫਾ ਵਿਚ 58 ਲਿਫਟਾਂ ਹਨ ਇਸ ਇਮਾਰਤ ਨੂੰ ਬਣਾਉਣ ਵਿਚ ਲਗਭਗ 7 ਸਾਲ ਲੱਗ ਗਏ ਸੀ |ਇਸ ਵਿਚ 2957 ਪਾਰਕਿੰਗ ਅਤੇ ਆਪਾਰਟਮੇੰਟ ਹਨ ਇਸ ਵਿਚ ਦੁਨੀਆ ਦੇ ਸਭ ਤੋਂ ਮਹਿੰਗੇ ਹੋਟਲ ਹਨ ਬੁਰਜ ਖਲੀਫਾ ਦੀ ਊੰਚਾਈ ਲਗਭਗ 930 ਮੀਟਰ ਹੈ | ਇਸ ਇਮਾਰਤ ਨੂੰ ਦੇਖਣ ਲਈ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਤੋ ਲੋਕ ਆਉਂਦੇ ਹਨ | ਬੁਰਜ ਖਲੀਫਾ ਵਿਚ ਤੁਸੀਂ ਸੂਰਜ ਚੜਣ ਤੋਂ ਲੈਕੇ ਸੂਰਜ ਛਿਪਣ ਤੱਕ ਜਦੋਂ ਮਰਜੀ ਜਾ ਸਕਦੇ ਹੋ |

3. ਸਟੇਚੁ ਆਫ਼ ਲਿਬਰਟੀ

ਸਟੇਚੁ ਆਫ਼ ਲਿਬਰਟੀ ਫ੍ਰਾਂਸ ਅਤੇ ਅਮਰੀਕਾ ਦੀ ਆਪਸੀ ਦੋਸਤੀ ਦਾ ਪ੍ਰਤੀਕ ਹੈ ਇਹ ਨਿਊ ਯਾਰਕ ਹਾਰਬਰ ਵਿਚ ਹੈ ਇਸ ਮੂਰਤੀ ਨੂੰ ਬਣਾਉਣ ਵਿਚ 9 ਸਾਲ ਦਾ ਸਮਾ ਲਗਿਆ ਸੀ |ਇਸ ਸ੍ਟੇਚੁ ਨੂੰ ਬਣਾਉਣ ਦਾ ਕਾਰਨ ਅਮਰੀਕਾ ਤੇ ਫ੍ਰਾਂਸ ਦੀ ਦੋਸਤੀ ਨੂੰ 100 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਬਣਾਇਆ ਗਿਆ ਸੀ |ਇਹ ਪੂਰੀ ਮੂਰਤੀ ਤਾਂਬੇ ਦੀ ਬਣੀ ਹੋਈ ਹੈ ਇਹ ਮੂਰਤੀ ਇਸ ਤਰੀਕੇ ਨਾਲ ਬਣਾਈ ਗਈ ਹੈ ਕੀ ਇਸਦੇ ਇੱਕ ਹੱਥ ਵਿਚ ਮਸਾਲ ਅਤੇ ਦੁੱਜੇ ਹੱਥ ਵਿਚ ਕਿਤਾਬ ਹੈ ਇਸ ਮੂਰਤੀ ਦੇ ਸਿਰ ਤੱਕ ਪਹੁੰਚਣ ਲਈ 354 ਪੋੜੀਆਂ ਚੜ੍ਹਨੀਆਂ ਪੈਂਦੀਆਂ ਹਨ ਜਿਹੜੀਆਂ ਕੀ ਘੁਮਾਵਦਾਰ ਹਨ |ਇਸ ਮੂਰਤੀ ਦਾ ਵਜਨ ਕਰੀਬ 225 ਟਨ ਹੈ ਇਸ ਮੂਰਤੀ ਦੇ ਮੁਕਟ ਵਿਚ 25 ਖਿੜਕੀਆਂ ਹਨ ਇਹ ਮੂਰਤੀ ਅਮਰੀਕਾ ਨੂੰ ਬਹੁਤ ਨੂੰ ਪੂਰੀ ਦੁਨੀਆਂ ਵਿਚ ਬਹੁਤ ਮਾਨ ਸਨਮਾਨ ਦਵਾਉਂਦੀ ਹੈ ਹਰ ਸਾਲ ਇਸ ਮੂਰਤੀ ਨੂੰ ਵੇਖਣ ਲਈ ਦੁਨੀਆਂ ਦੇ ਵੱਖ ਹਿੱਸਿਆਂ ਤੋਂ ਲੱਖਾ ਲੋਕ ਆਉਂਦੇ ਹਨ |

4. ਕੋਲੋਸੀਅਮ ਐਫੀਥੀਏਟਰ

ਕੋਲੋਸੀਅਮ ਇਟਲੀ ਦੇ ਰੋਮ ਨਗਰ ਵਿਚ ਰੋਮਨ ਸਮਾਰਜ ਦਾ ਸਭ ਤੋਂ ਵੱਡਾ ਅੰਡਾਕਾਰ ਐਫੀਥੀਏਟਰ ਹੈ ਜਿਸਦਾ ਨਿਰਮਾਣ ਕਾਰਜ 70-72 ਈਸਵੀ ਦੇ ਵਿਚਕਾਰ ਹੋਇਆ ਸੀ ਇਸਨੂੰ ਦੁਨੀਆਂ ਦੇ 7ਅਜੂਬਿਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ ਇਸਨੂੰ ਦੇਖਣ ਲਈ ਹਰ ਸਾਲ ਲਗਭਗ 4.2 ਮਿਲੀਅਨ ਯਾਤਰੀ ਆਉਂਦੇ ਹਨ ਇਸ ਅੰਡਾਕਾਰ ਚ ਬਣੇ ਹੋਏ ਕੋਲੋਸੀਅਮ ਵਿਚ 50000 ਯਾਤਰੀ ਆਸਾਨੀ ਨਾਲ ਆ ਸਕਦੇ ਹਨ ਜੋ ਉਸ ਸਮੇ ਵਿਚ ਬਹੁਤ ਅਜਿਹਾ ਕਰਨਾ ਕਿਸੇ ਵੀ ਇਮਾਰਤ ਦੇ ਵੱਸ ਨਹੀਂ ਸੀ ਇਥੇ ਮਨੋਰੰਜਨ ਲਈ ਜਾਨਵਰਾਂ ਦੀਆਂ ਲੜਾਈਆਂ ਕਰਵਾਈਆਂ ਜਾਂਦੀਆਂ ਸਨ | ਅੱਜ ਦੇ ਸਮੇ ਵਿਚ ਜੇ ਆਪਾਂ ਇਸਦੀ ਗੱਲ ਕਰੀਏ ਤਾਂ ਭੂਕੰਪ ਅਤੇ ਪੱਥਰ ਚੋਰੀ ਹੋ ਜਾਣ ਕਰਕੇ ਹੁਣ ਇਹ ਇਕ ਖੰਡਰ ਬਣ ਕੇ ਰਹਿ ਗਿਆ ਹੈ ਅੱਜ ਵੀ ਇਹ ਥਾਂ ਰੋਮਨ ਸਾਮਰਾਜ ਦੇ ਗੌਰਵ ਨੂੰ ਦਰਸਾਉਂਦਾ ਹੈ |

5. ਲਿਨਿੰਗ ਟਾਵਰ

ਲਿਨਿੰਗ ਟਾਵਰ ਦੁਨੀਆਂ ਦੇ ਸਭ ਤੋਂ ਮਸ਼ਹੂਰ ਘੁੰਮਣ ਤੇ ਦੇਖਣ ਯੋਗ ਥਾਂਵਾ ਵਿਚੋਂ ਇਕ ਹੈ ਲਿਨਿੰਗ ਟਾਵਰ ਇਟਲੀ ਦੇਸ਼ ਦੇ ਟਸਕਣੀ ਰਾਜ ਦੀ ਰਾਜਧਾਨੀ ਪੀਸਾ ਵਿਚ ਸਥਿੱਤ ਹੈ |ਲਿਨਿੰਗ ਟਾਵਰ ਨੂੰ ਫ੍ਰੀ ਸ੍ਟੇੰਡਿੰਗ ਘੰਟੀ ਟਾਵਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪੀਸਾ ਵਿਚ ਬਣਿਆ ਇਹ ਟਾਵਰ ਆਪਣੇ ਝੁਕੇ ਹੋਏ ਆਕਾਰ ਕਰਕੇ ਦੁਨੀਆਂ ਭਰ ਵਿਚ ਮਸ਼ਹੂਰ ਹੈ ਇਸ ਮੀਨਾਰ ਦੇ ਉੱਤਰੀ ਪਾਸੇ 294 ਅਤੇ ਦੱਖਣੀ ਪਾਸੇ 296 ਪੋੜੀਆਂ ਹਨ |ਇਸ ਮੀਨਾਰ ਨੂੰ ਬਣਾਉਣ ਦਾ ਕੰਮ 1173 ਵਿਚ ਸ਼ੁਰੂ ਹੋਇਆ ਤੇ ਕਰੀਬ 200 ਸਾਲਾਂ ਵਿਚ ਇਹ ਕੰਮ ਪੂਰਾ ਹੋਇਆ ਸੀ ਇਹ ਜਦੋ ਬਣਨਾ ਸ਼ੁਰੂ ਹੋਇਆ ਸੀ ਤਾਂ ਇਸਦੀਆਂ ਪਹਿਲੀਆਂ ਤਿੰਨ ਮੰਜਿਲਾ ਦੇ ਬਣਨ ਤੇ ਹੀ ਇਹ ਝੁਕਨਾ ਸ਼ੁਰੂ ਹੋ ਗਿਆ ਸੀ ਇਹ 8 ਮੰਜਿਲੀ ਮੀਨਾਰ ਹੈ ਜਿਸਨੂੰ ਬਚਾਉਣ ਲਈ ਪੀਸਾ ਸਰਕਾਰ ਨੇ ਬਹੁਤ ਕੋਸ਼ਿਸਾ ਕੀਤੀਆਂ ਹੋਈਆਂ ਹਨ ਤਾਂ ਜੋ ਇਹ ਭਵਿੱਖ ਵਿਚ ਵੀ ਇੰਝ ਹੀ ਇਤਿਹਾਸਿਕ ਸਥਾਨ ਦੇ ਰੂਪ ਬਣੀ ਰਹੇ |

6. ਵੇਟਿਕਨ ਸਿਟੀ

ਵੈਟਿਕਨ ਸਿਟੀ ਦੁਨੀਆਂ ਦਾ ਸਭ ਤੋਂ ਛੋਟਾ ਰਾਜ ਹੈ ਇਹ ਰੋਮ ਸ਼ਹਿਰ ਵਿਚ ਹੈ ਵੇਨਿਸ ਸਿਟੀ ਆਪਣੀ ਕਲਾ ਅਤੇ ਖਾਸ ਤੌਰ ਤੇ ਆਪਣੀ ਆਰਕੀਟੇਕਚਰ ਕਰਕੇ ਦੁਨੀਆਂ ਭਰ ਵਿਚ ਮਸ਼ਹੂਰ ਹੈ ਵੇਨਿਸ ਸਿਟੀ ਇਕ ਬਹੁਤ ਸੋਹਣਾ ਸ਼ਹਿਰ ਹੈ | ਜਿਹੜਾ ਕਿ ਨਦੀਆਂ ਨਾਲ ਜੁੜਿਆ ਹੋਇਆ ਹੈ | ਇਥੋਂ ਦੀ ਕਿਸ੍ਤੀਆਂ ਦੀ ਸਵਾਰੀ ਬਹੁਤ ਜਿਆਦਾ ਮਸ਼ਹੂਰ ਹੈ |ਵੇਨਿਸ਼ ਸਿਟੀ ਵਿਚ ਬਣੇ ਮਹਿਲ ਇਸ ਥਾਂ ਦੇ ਸ਼ਾਨਦਾਰ ਇਤਿਹਾਸ ਨੂੰ ਦਰਸਾਉਂਦੇ ਹਨ ਜਿਹੜਾ ਕਿ ਕਿਸੇ ਸਮੇ ਵਿਚ ਇਕ ਮਸ਼ਹੂਰ ਵਪਾਰਿਕ ਕੇਂਦਰ ਦੇ ਰੂਪ ਵਿਚ ਜਾਣਿਆ ਜਾਂਦਾ ਸੀ ਕਾਰਨੀਵਾਲ ਲੇੰਟ ਤੋਂ ਸ਼ੁਰੂ ਹੋਣ ਵਾਲੀਆਂ ਛੁਟੀਆਂ ਇਟਲੀ ਦੇ ਸਾਰੇ ਹੀ ਲੋਕਾਂ ਲਈ ਬਹੁਤ ਖਾਸ ਹੁੰਦੀਆਂ ਹਨ ਕਾਰਨੀਵਾਲ ਦੋਰਾਨ ਲੱਖਾ ਲੋਕ ਵੇਨਿਸ਼ ਸਿਟੀ ਘੁੰਮਣ ਆਉਂਦੇ ਹਨ |

7. ਚੀਨ ਦੀ ਮਹਾਨ ਦੀਵਾਰ

ਚੀਨ ਦੀ ਇਸ ਮਹਾਨ ਦੀਵਾਰ ਦੀ ਖਾਸੀਅਤ ਇਹ ਹੈ ਕੀ ਇਹ ਚੰਨ ਤੋਂ ਵੀ ਦਿਖਾਈ ਦੇਣ ਵਾਲੀ ਇਕ ਮਹਾਨ ਦੀਵਾਰ ਹੈ ਇਹ ਦੁਨੀਆਂ ਦੇ ਸੱਤ ਅਜੂਬਿਆਂ ਵਿਚ ਇਕ ਮੰਨੀ ਜਾਂਦੀ ਹੈ |1987 ਵਿਚ ਯੂਨੇਸਕੋ ਨੇ ਇਸ ਦੀਵਾਰ ਨੂੰ ਇਕ ਵਿਸ਼ਵ ਦਾ ਇਕ ਮਹਾਨ ਸਥਾਨ ਦਸਿਆ ਸੀ ਇਸ ਨੂੰ ਦੁਨੀਆਂ ਦੀ ਸਭ ਤੋਂ ਲੰਬੀ ਦੀਵਾਰ ਮੰਨਿਆ ਜਾਂਦਾ ਹੈ ਇਸ ਦੀਵਾਰ ਦੇ ਕੁਝ ਹਿੱਸੇ ਤਾ ਅੱਜ ਖੰਡਰ ਬਣ ਚੁੱਕੇ ਹਨ | ਇਸ ਦੀਵਾਰ ਦੀ ਨਿਗਰਾਨੀ ਲਈ 7000 ਨਿਗਰਾਨੀ ਲਈ ਟਾਵਰ ਬਣੇ ਹੋਏ ਨੇ ਇਸਨੂੰ ਦੇਖ ਕੇ ਪਤਾ ਲਗਦਾ ਹੈ ਕੀ ਪੁਰਾਣੇ ਸਮੇ ਵਿਚ ਪਥਰਾਂ ਨੂੰ ਆਪ ਵਿਚ ਜੋੜਣ ਲਈ ਚਿਪਚਿਪੇ ਚਾਵਲ ਵਰਤੇ ਜਾਂਦੇ ਸੀ ਇਸ ਦੀਵਾਰ ਦਾ ਨਿਰਮਾਣ ਕਾਰਜ 1644 ਈਸਵੀ ਵਿਚ ਪੂਰਾ ਹੋਇਆ ਸੀ ਇਸ ਦੀਵਾਰ ਨੂ ਦੇਖਣ ਲਈ ਦੁਨੀਆਂ ਦੇ ਵੱਖ ਹਿੱਸਿਆਂ ਤੋਂ ਲਗਭਗ 10 ਮਿਲੀਅਨ ਲੋਕ ਆਉਂਦੇ ਹਨ |

8. ਕ੍ਰਾਇਸ੍ਟ ਦਾ ਰੀਡਿਮਰ

ਕ੍ਰਾਇਸ੍ਟ ਦਾ ਰੀਡਿਮਰ ਬ੍ਰਾਜੀਲ ਵਿਚ ਜੀਸਸ ਕ੍ਰਾਇਸ੍ਟ ਦੀ ਇਕ ਆਰਟ ਡੇਕੋ ਦੀ ਮੂਰਤੀ ਹੈ ਕ੍ਰਾਇਸ੍ਟ ਦਾ ਰੀਡਿਮਰ ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ਾਮਿਲ ਹੈ ਜਿਸਨੂੰ ਪੋਲਿਸ਼ ਫ੍ਰਾਂਸੀਸੀ ਪਾਲ ਲੇੰਡਰੋਸਕੋਨੇ ਬਣਾਈ ਸੀ ਇਸ ਮੂਰਤੀ ਦੀ ਲੰਬਾਈ 30 ਮੀਟਰ ਹੈ ਜਿਸ ਵਿਚ ਇਸਦੇ ਖੜਾਉਣ ਸ੍ਟੇੰਡ ਨੂੰ ਬਿਨਾ ਵਿਚ ਜੋੜੇ ਅਤੇ ਇਸ ਮੂਰਤੀ ਦੀਆਂ ਬਾਹਾਂ 28 ਮੀਟਰ ਚੋੜੀਆਂ ਨੇ, ਇਸ ਮੁਰਤੀ ਦੀ ਊੰਚਾਈ ਸ੍ਟੇਚੁ ਆਫ਼ ਲਿਬਰਟੀ ਤੋਂ ਦੋ ਤਿਹਾਈ ਹੈ ਇਸ ਮੂਰਤੀ ਦਾ ਵਜਨ 635 ਟਨ ਹੈ ਜੋਕਿ ਰਿਓ ਸ਼ਹਿਰ ਦੇ ਨੇਸ਼ਨਲ ਪਾਰਕ ਵਿਚ 700 ਮੀਟਰ ਊਂਚੇ ਕੋਰ੍ਕੋਵਾਡਾ ਪਰਵਤ ਉੱਤੇ ਬਣੀ ਹੋਈ ਹੈ ਇਸਦਾ ਨਿਰਮਾਣ ਕਾਰਜ 1922 ਤੋਂ 1931 ਦੇ ਵਿਚਕਾਰ ਹੋਇਆ ਸੀ ਕ੍ਰਾਇਸ੍ਟ ਦਾ ਰੀਡਿਮਰ ਦੁਨੀਆਂ ਵਿਚ ਈਸਾ ਮਸ਼ਿਹ ਦੀ ਪੰਜਵੀ ਸਭ ਤੋਂ ਵੱਡੀ ਮੂਰਤੀ ਹੈ ਜੋ ਕੀ ਸਵੀਡਨ ਤੋਂ ਲਿਆਏ ਪੱਥਰਾਂ ਨਾਲ ਬਣਾਈ ਗਈ ਹੈ ਇਸ ਮੂਰਤੀ ਨੂੰ ਦੇਖਣ ਲਈ ਹਰ ਸਾਲ ਲੱਖਾਂ ਲੋਕ ਆਉਂਦੇ ਹਨ|

9. ਲੁਵਰੇ ਅਜਾਇਬ ਘਰ

ਲੁਵਰੇ ਅਜਾਇਬ ਘਰ ਦੁਨੀਆਂ ਦੇ ਸਭ ਅਜਾਇਬ ਘਰਾਂ ਨਾਲੋਂ ਸਭ ਤੋਂ ਵੱਡਾ ਹੈ ਦੁਨੀਆਂ ਭਰ ਵਿਚੋਂ ਸਭ ਤੋਂ ਜਿਆਦਾ ਲੋਕ ਇਸੇ ਅਜਾਇਬ ਘਰ ਨੂੰ ਵੇਖਣ ਲਈ ਆਉਂਦੇ ਹਨ ਕਿਉਂਕਿ ਇਹ ਇਤਿਹਾਸਿਕ ਅਜਾਇਬ ਘਰ ਹੈ ਜਿਸ ਵਿਚ ਪੁਰਾਣੇ ਸਮੇ ਤੋਂ ਲੈਕੇ ਹੁਣ 19 ਵੀ ਸਦੀ ਤੱਕ ਦੀਆਂ ਹਰ ਤਰਾਂ ਦੀਆਂ ਚੀਜ਼ਾਂ ਉਰੇ ਸਾਂਭੀਆਂ ਹੋਈਆਂ ਹਨ |ਇਸੇ ਵਿਚ ਮੋਨਾ ਲੀਸਾ ਦੀ ਲਿਓਨਾਰਡੋ ਦਾ ਵਿੰਚੀ ਵਿਸ਼ਵ ਦੀ ਪ੍ਰਸਿਧ ਪੈਂਟਿੰਗ ਇਸੇ ਅਜਾਇਬ ਘਰ ਵਿਚ ਹੈ ਅਜਾਇਬ ਘਰ ਬਣਨ ਤੋਂ ਪਹਿਲਾ ਇਹ ਲੁਵਰੇ ਦਾ ਮਹਿਲ ਸੀ ਇਹ ਪੈਟਿੰਗ ਇਸ ਅਜਾਇਬ ਘਰ ਦੀ ਇਕ ਵਿਸ਼ੇਸ ਖਿਚ ਦਾ ਕਾਰਨ ਹੈ| ਇਹ ਸੈਨ ਨਦੀ ਦੇ ਸੱਜੇ ਕੰਡੇ ਉੱਤੇ ਬਣਿਆ ਹੋਇਆ ਹੈ| ਇਸ ਵਿਚ ਪ੍ਯ੍ਰਾਨੇ ਸਮਾਨ ਨੂੰ ਰੱਖਣ ਲਈ 3500 ਸਟੋਰ ਹਨ |

ਜੇਕਰ ਪੋਸਟ ਚੰਗੀ ਲੱਗੀ ਤਾ Facebook ਤੇ ਸ਼ੇਅਰ ਜਰੂਰ ਕਰੇਓ ਤੇ ਜੁੜੇ ਰਹੋ website ਨਾਲ ਧੰਨਵਾਦ |

LEAVE A REPLY

Please enter your comment!
Please enter your name here