ਦੁਨੀਆਂ ਦੇ ਸੱਤ ਅਜੂਬੇ 7 Wonders of the World

3193

ਦੋਸਤੋ ਉਂਝ ਤਾ ਦੁਨੀਆਂ ਵਿਚ ਬਹੁਤ ਹੀ ਸੋਹਣੀਆਂ ਸੋਹਣੀਆਂ ਥਾਂਵਾ ਹਨ ਜੋ ਸ਼ੁਰੂ ਤੋਂ ਹੀ ਇਨਸਾਨਾ ਲਈ ਖਿਚ ਦਾ ਕੇਂਦਰ ਹਨ ਇਸ ਤੋ ਇਲਾਵਾ ਤੁਸੀਂ ਸੁਣਿਆ ਹੋਵੇਗਾ ਕੀ ਦੁਨੀਆਂ ਵਿਚ ਸੱਤ ਅਜੂਬੇ ਹਨ ਕੀ ਤੁਸੀਂ ਉਂਨ੍ਹਾ ਦੇ ਸੱਤ ਅਜੂਬਿਆਂ ਬਾਰੇ ਜਾਣਦੇ ਹੋ ਕੀ ਇਹ ਕਿਥੇ ਹਨ ਜਿੰਨਾ ਨੂੰ ਇਕ ਮੁੱਖ ਤਕਨੀਕ ਨਾਲ ਚੁਣਿਆ ਗਿਆ ਸੀ ਜਿੰਨਾ ਦਾ ਇਤਿਹਾਸ ਨੂੰ ਦਰਸਾਉਣ ਵਿਚ ਬਹੁਤ ਵੱਡਾ ਯੋਗਦਾਨ ਹੈ |

ਕਰਦੇ ਆ ਆਪਾਂ ਉਨ੍ਹਾ ਸੱਤ ਅਜੂਬਿਆਂ ਬਾਰੇ ਗੱਲ –

1. ਤਾਜ ਮਹਿਲ

ਭਾਰਤ ਦੇ ਆਗਰਾ ਵਿਚ ਬਣਿਆ ਤਾਜ ਮਹਿਲ ਦੁਨੀਆਂ ਦੇ ਸੱਤ ਅਜੂਬਿਆਂ ਵਿਚੋਂ ਇਕ ਹੈ | ਇਸ ਤਾਜ ਮਹਿਲ ਨੂੰ ਮੁਗਲ ਬਾਦਸ਼ਾਹ ਸ਼ਾਂਹਜਹਾਂ ਨੇ ਆਪਣੀ ਸਭ ਤੋਂ ਪਿਆਰੀ ਪਤਨੀ ਮੁਮਤਾਜ਼ ਦੀ ਯਾਦ ਵਿਚ ਬਣਵਾਇਆ ਸੀ | ਦੁਨੀਆਂ ਦੀ ਸਭ ਤੋਂ ਸੋਹਣੀ ਇਮਾਰਤ ਤਾਜ ਮਹਿਲ ਦਾ ਨਿਰਮਾਣ 1632 ਵਿਚ ਸ਼ੁਰੂ ਹੋਇਆ ਸੀ ਜਿਸਨੂੰ ਬਣਾਉਣ ਵਿਚ 15 ਸਾਲਾਂ ਦਾ ਸਮਾ ਲੱਗਿਆ ਸੀ | ਤਾਜ ਮਹਿਲ ਨੂੰ ਬਣਾਉਣ ਵਿਚ ਹਜਾਰਾਂ ਮਜਦੂਰਾਂ ਦਾ ਯੋਗਦਾਨ ਹੈ , ਤਾਜ ਮਹਿਲ ਨੂੰ ਬਣਾਉਣ ਲਈ ਸ਼ਾਹਜਹਾਂ ਨੇ ਦੁਨੀਆਂ ਭਰ ਵਿਚੋਂ ਸਫੇਦ ਸੰਗਮਰਮਰ ਦੇ ਪੱਥਰ ਮੰਗਵਾਇਆ ਸੀ ਸਫੇਦ ਸੰਗਮਰਮਰ ਨਾਲ ਬਣੇ ਹੋਏ ਤਾਜ ਮਹਿਲ ਦੇ ਚਾਰੋਂ ਪਾਸੇ ਬਹੁਤ ਸੋਹਣਾ ਬਗੀਚਾ ਬਣਿਆ ਹੋਇਆ ਹੈ ਇਸ ਮਹਿਲ ਨੂੰ ਦੇਖਣ ਲਈ ਦੁਨੀਆਂ ਭਰ ਵਿਚੋਂ ਰੋਜਾਨਾ ਲੱਖਾਂ ਲੋਕ ਆਉਂਦੇ ਹਨ |

2. ਚੀਨ ਦੀ ਦੀਵਾਰ (Great Wall of china)

ਚੀਨ ਦੀ ਦੀਵਾਰ ਦੁਨੀਆਂ ਦੀ ਸਭ ਤੋਂ ਲੰਬੀ ਦੀਵਾਰ ਹੈ ਇਹ ਦੀਵਾਰ ਐਨੀ ਲੰਬੀ ਹੈ ਕਿ ਇਸ ਦੀਵਾਰ ਨੂੰ ਚੰਨ ਤੋ ਵੀ ਦੇਖਿਆ ਜਾ ਸਕਦਾ ਹੈ |ਇਸ ਦੀਵਾਰ ਦਾ ਨਿਰਮਾਣ ਕਾਰਜ 7 ਵੀ ਸਤਾਬਦੀ ਤੋਂ ਲੈਕੇ 16 ਵੀ ਸਤਾਬਦੀ ਤੱਕ ਹੋਇਆ ਸੀ ਇਹ ਦੀਵਾਰ ਪੂਰਬੀ ਚੀਨ ਤੋਂ ਲੈਕੇ ਪੱਛਮੀ ਚੀਨ ਤੱਕ ਬਣੀ ਹੋਈ ਹੈ ਇਸਦੀ ਲੰਬਾਈ ਲਗਭਗ 6400 ਕਿਲੋਮੀਟਰ ਹੈ ਤੇ ਇਸਦੀ ਉਂਚਾਈ ਲਗਭਗ 35 ਫੁੱਟ ਹੈ ਤੇ ਜੇਕਰ ਆਪਾਂ ਇਸਦੀ ਚੋੜਾਈ ਦੀ ਗੱਲ ਕਰੀਏ ਤਾਂ ਇਸ ਉੱਤੇ ਇਕ ਵਾਰੀ ਚ ਹੀ ਇਕ ਬਰਾਬਰ 10 ਬੰਦੇ ਆਸਾਨੀ ਨਾਲ ਤੁਰ ਸਕਦੇ ਹਨ ਇਸ ਦੀਵਾਰ ਨੂੰ ਬਣਾਉਣ ਲਈ ਉਸ ਵੇਲੇ ਮਿੱਟੀ ਲੱਕੜ ਤੇ ਪੱਥਰਾਂ ਦੀ ਵਰਤੋ ਕੀਤੀ ਗਈ ਹੈ ਚੀਨ ਦੀ ਇਹ ਦੀਵਾਰ ਉੱਤਰ ਵੱਲੋਂ ਆ ਰਹੇ ਹਮਲਾਵਰਾਂ ਤੋ ਰੱਖਿਆ ਲਈ ਵੱਖ ਵੱਖ ਰਾਜਾਂ ਦੇ ਸ਼ਾਸਕਾਂ ਦੁਆਰਾ ਬਣਾਈ ਗਈ ਸੀ ਜਿਸਨੂੰ ਬਾਅਦ ਵਿਚ ਆਪਸ ਵਿਚ ਜੋੜ ਦਿੱਤਾ ਸੀ ਇਸ ਦੀਵਾਰ ਨੂੰ ਬਣਾਉਣ ਸਮੇ ਉਸ ਸਮੇ ਵਿਚ ਲਗਭਗ 20 ਤੋਂ 30 ਲੱਖ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਸੀ |

3. ਕ੍ਰਾਇਸ੍ਟ ਰੀਡਿਮਰ

ਕ੍ਰਾਇਸ੍ਟ ਰੀਡਿਮਰ ਬ੍ਰਾਜੀਲ ਦੇ ਰਿਓ ਡੀ ਜੇਨੇਰੋ ਵਿਚ ਬਣੀ ਈਸਾ ਮਸੀਹ ਦੀ ਇਕ ਮੂਰਤੀ ਹੈ ਜੋ ਦੁਨੀਆਂ ਵਿਚ ਸਭ ਤੋਂ ਉਚੀਆਂ ਮੂਰਤੀਆਂ ਵਿਚੋਂ ਇਕ ਹੈ ਇਹ ਮੂਰਤੀ ਤਿਜੁਕਾ ਫ਼ੋਰੇਸ੍ਟ ਨੇਸ਼ਨਲ ਪਾਰਕ ਵਿਚ ਕੋਰਕੋਵਾਡੋ ਪਰਬਤ ਦੇ ਸ਼ਿਖਰ ਉਤੇ ਬਣੀ ਹੈ ਇਸ ਮੂਰਤੀ ਤਾ ਆਧਾਰ 31 ਫੁੱਟ ਦਾ ਹੈ ਜਿਸਨੂੰ ਵਿਚ ਮਿਲਾ ਕੇ ਇਸਦੀ ਉਚਾਈ 130ਫੁੱਟ ਹੋ ਜਾਂਦੀ ਹੈ ਇਸ ਮੂਰਤੀ ਦੀ ਚੋੜਾਈ 98 ਫੁੱਟ ਹੈ ਤੇ ਇਸ ਮੂਰਤੀ ਤਾ ਵਜਨ 635 ਟਨ ਹੈ ਇਸ ਨੂੰ ਬਣਾਉਣ ਦਾ ਸਮਾ 1922 ਤੋਂ 1931 ਦੇ ਵਿਚਾਲੇ ਮੰਨਿਆ ਜਾਂਦਾ ਹੈ ਇਸ ਮੂਰਤੀ ਦਾ ਡਿਜ਼ਾਇਨ ਸਿਲਵਾ ਕੋਸਟਾ ਬ੍ਰਾਜੀਲ ਦੇ ਰਹਿਣ ਵਾਲੇ ਨੇ ਕੀਤਾ ਸੀ ਫ੍ਰੇੰਚ ਦੇ ਮਹਾਨ ਮੁਰਤੀਕਾਰ ਲੇਨਦੋਵ੍ਸ੍ਕੀ ਨੇ ਇਸਨੂੰ ਬਣਾ ਕੇ ਤਿਆਰ ਕੀਤਾ ਸੀ ਇਸਨੂੰ ਬਣਾਉਣ ਲਈ ਮਜਬੂਤ ਕੰਕ੍ਰੀਟ ਪੱਥਰਾਂ ਦੀ ਵਰਤੋ ਕੀਤੀ ਗਈ|

4. ਪੇਟ੍ਰਾ ਜਾਰਡਨ

ਪੇਟ੍ਰਾ ਜਾਰਡਨ ਦੇ ਮਾਨ ਰਾਜ ਵਿਚ ਵਸਿਆ ਇਕ ਛੋਟਾ ਜਿਹਾ ਇਤਿਹਾਸਿਕ ਨਗਰ ਹੈ | ਜਿਹੜਾ ਕੀ ਉੱਥੇ ਵੱਡੀਆਂ ਵੱਡੀਆਂ ਚਟਾਨਾਂ ਨੂੰ ਤਰਾਸ਼ ਕੇ ਬਣੀਆਂ ਇਮਾਰਤਾਂ ਲਈ ਵਿਸ਼ਵ ਭਰ ਵਿਚ ਪ੍ਰਸਿਧ ਹੈ ਜੋ ਕੀ ਦੁਨੀਆਂ ਦੇ ਸੱਤ ਅਜੂਬਿਆਂ ਵਿਚ ਸ਼ਾਮਿਲ ਹੈ ਇਸ ਨਗਰ ਵਿਚ ਤੁਹਾਨੂੰ ਪੱਥਰਾਂ ਨੂੰ ਕੱਟ ਕੇ ਇਕ ਤੋਂ ਵਧ ਕੇ ਇਕ ਇਮਾਰਤਾਂ ਦੇਖਣ ਨੂੰ ਮਿਲਣਗੀਆਂ |ਮੰਨਿਆ ਜਾਂਦਾ ਹੈ ਕੀ ਇੰਨ੍ਹਾ ਨੂੰ ਬਣਾਉਣ ਦਾ ਕੰਮ 1200 ਈਸਵੀ ਵਿਚ ਸ਼ੁਰੂ ਹੋਇਆ ਸੀ ਤੇ ਇੰਨ੍ਹਾ ਨੂੰ ਬਣਾਉਣ ਲਈ ਕਈ ਸਾਲ ਲੱਗ ਗਏ ਸੀ ਪੇਟ੍ਰਾ ਨੂੰ ਯੂਨੇਸਕੋ ਵੱਲੋਂ ਇਕ ਮਹਾਨ ਸਥਾਨ ਹੋਣ ਦਾ ਦਰਜਾ ਮਿਲਿਆ ਹੋਇਆ ਹੈ ਜੇ ਆਪਾਂ ਅੱਜ ਦੇ ਸਮੇ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਇਕ ਬਹੁਤ ਹੀ ਮਸ਼ਹੂਰ ਯਾਤਰੀਆਂ ਦੇ ਘੁੰਮਣ ਲਈ ਥਾਂ ਬਣੀ ਹੋਈ ਹੈ |

5. ਮਾਚੂ ਪੀਚੂ

ਮਾਚੂ ਪੀਚੂ ਵੀ ਦੁਨੀਆਂ ਦੇ ਸੱਤ ਅਜੂਬਿਆਂ ਵਿਚੋਂ ਇੱਕ ਹੈ ਜੋ ਕੀ ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਵਿਚ ਇਕ ਸਭ ਤੋਂ ਮਸਹੂਰ ਇਤਿਹਾਸਿਕ ਸਥਾਨ ਹੈ ਜਿਥੇ ਕਿਸੇ ਸਮੇ ਕੋਲ੍ਮ੍ਬ੍ਸ ਪੁਰਬ ਯੁੱਗ ਇੰਕਾ ਸਭਿਅਤਾ ਰਿਹਾ ਕਰਦੀ ਸੀ ਸਮੁੰਦਰੀ ਤਲ ਤੋਂ ਇਸ ਮਸ਼ਹੂਰ ਜਗਾ ਦੀ ਉਚਾਈ 2430 ਮੀਟਰ ਹੈ ਜੋ ਕਿ ਇਹ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਕਿ ਐਨੀ ਉਚਾਈ ਤੇ ਓਹ ਲੋਕ ਰਹਿ ਕਿਵੇ ਲੈਂਦੇ ਸੀ ਇਹ ਥਾਂ ਕੁਜ਼ਕੋ ਸ਼ਹਿਰ ਤੋਂ 80 ਕਿਲੋਮੀਟਰ ਉਤਰ ਪੱਛਮ ਵੱਲ ਨੂੰ ਸਥਿਤ ਹੈ ਖੋਜੀਆਂ ਦਾ ਕਹਿਣਾ ਹੈ ਕਿ ਇਸਦਾ ਬਣਾਉਣ ਦਾ ਕੰਮ 1400 ਦੇ ਆਸ ਪਾਸ ਰਾਜਾ ਪਚਾਕੁਚੀ ਨੇ ਕਰਵਾਇਆ ਸੀ ਜਿਸ ਉੱਤੇ ਬਾਅਦ ਵਿਚ ਸਪੇਨੀਆਂ ਨੇ ਜਿੱਤ ਹਾਸਿਲ ਕਰਕੇ ਇਸ ਪ੍ਰਾਂਤ ਨੂੰ ਜਿੱਤ ਲਿਆ ਸੀ ਬਾਅਦ ਵਿਚ ਉਨ੍ਹਾ ਨੇ ਇਸਨੂੰ ਐਵੇ ਹੀ ਛੱਡ ਦਿਤਾ ਜਿਸ ਕਾਰਨ ਹੋਲੀ ਹੋਲੀ ਇਹ ਸਭਿਅਤਾ ਹੋਲੀ ਹੋਲੀ ਨਸ਼ਟ ਹੋਣੀ ਸ਼ੁਰੂ ਹੋ ਗਈ ਪਰ ਇਸ ਇਤਿਹਾਸਿਕ ਸਥਾਨ ਨੂੰ 1911 ਵਿਚ ਉਸ ਸਮੇ ਦੇ ਮਸ਼ਹੂਰ ਇਤਿਹਾਸਕਾਰ ਹੀਰਮ ਬਿੰਘਮ ਨੇ ਖੋਜ ਕੇ ਦੁਨੀਆਂ ਦੇ ਰੂਬਰੂ ਕਰਵਾਇਆ ਸੀ |

6. ਕੋਲੋਜੀਅਮ

ਕੋਲੋਜੀਅਮ ਇਟਲੀ ਦੇਸ਼ ਰੋਮ ਸ਼ਹਿਰ ਵਿਚਕਾਰ ਬਣਿਆ ਇਕ ਬਹੁਤ ਹੀ ਵਿਸ਼ਾਲ ਸਟੇਡੀਅਮ ਹੈ ਜਿਸਦਾ ਨਿਰਮਾਣ ਇਕ ਅਨੁਮਾਨ ਅਨੁਸਾਰ ਉਸ ਸਮੇ ਦੇ ਸ਼ਾਸਕ ਵੇਸਪਿਅਨ ਨੇ 70 ਵੀ -72 ਵੀ ਈਸਵੀ ਦੇ ਆਸ ਪਾਸ ਸ਼ੁਰੂ ਕਰਵਾਇਆ ਸੀ ਅਤੇ 80 ਵੀ ਈਸਵੀ ਵਿਚ ਸਮਰਾਟ ਟਾਇਟ੍ਸ ਨੇ ਪੂਰਾ ਕਰਵਾਇਆ ਸੀ ਇਹ ਸੰਸਾਰ ਦੀਆਂ ਸਭ ਤੋਂ ਪੁਰਾਣਿਆ ਕਲਾਂਵਾ ਵਿਚੋਂ ਇਕ ਹੈ ਪੁਰਾਣੇ ਸਮੇ ਵਿਚ ਇਸ ਵਿਚ ਜਾਨਵਰਾਂ ਦੀਆਂ ਲੜਾਈਆਂ, ਖੇਡਾਂ, ਤੇ ਸੰਸਕ੍ਰਿਤ ਨਾਲ ਜੁੜੇ ਪ੍ਰੋਗ੍ਰਾਮ ਹੁੰਦੇ ਸੀ ਪਰੰਤੂ ਬਾਅਦ ਵਿਚ ਇਹ ਕੁਦਰਤੀ ਹਮਲਿਆਂ ਨਾਲ ਥੋੜਾ ਥੋੜਾ ਖਰਾਬ ਹੋ ਗਿਆ ਹੈ ਪਰ ਇਸ ਦੀ ਮਹਾਨਤਾ ਪਹਿਲਾ ਵਰਗੀ ਹੀ ਹੈ ਇਸ ਸਟੇਡੀਅਮ ਵਿਚ ਉਸ ਸਮੇ ਵਿਚ ਇਕ ਵਾਰ ਵਿਚ ਹੀ 50 ਤੋਂ 80 ਹਜਾਰ ਲੋਕ ਬੈਠ ਸਕਦੇ ਸੀ ਇਸ ਸਟੇਡੀਅਮ ਨੂੰ ਬਣਾਉਣ ਲਈ ਬਹੁਤ ਹੀ ਮਜਬੂਤ ਕੰਕ੍ਰੀਟ ਅਤੇ ਰੇਤ ਦੀ ਵਰਤੋ ਕੀਤੀ ਗਈ ਹੈ ਆਪਣੀ ਇਸੇ ਖਾਸ਼ੀਅਤ ਕਰਕੇ ਇਹ ਦੁਨੀਆਂ ਦੇ ਸੱਤ ਅਜੂਬਿਆਂ ਵਿਚ ਗਿਣਿਆ ਜਾਂਦਾ ਹੈ |

7. ਚਿਚੇਨ ਇਤਜ਼ਾ

ਚਿਚੇਨ ਇਤਜ਼ਾ ਮੇਕ੍ਸਿਕੋ ਦਾ ਸਭ ਤੋਂ ਪ੍ਰਾਚੀਨ ਤੇ ਬਹੁਤ ਹੀ ਮਸ਼ਹੂਰ ਮੰਦਿਰ ਹੈ ਇਹ ਮੰਦਿਰ 5 ਕਿਲੋਮੀਟਰ ਦੇ ਘੇਰੇ ਵਿਚ ਫੈਲਿਆ ਹੋਇਆ ਹੈ ਜਿਸਦਾ ਨਿਰਾਮਾਣ ਕਾਰਜ 600 ਈਸਾ ਪੁਰਬ ਹੋਇਆ ਸੀ ਇਹ ਮੰਦਿਰ ਇਕ ਪਿਰਾਮਿੰਡ ਦੇ ਆਕਾਰ ਦਾ ਹੈ ਜਿਸਦੀ ਉਚਾਈ ਜਮੀਨ ਤੋਂ 79 ਫੁੱਟ ਹੈ ਇਸਦੇ ਉਪਰ ਚੜਨ ਲਈ ਇਸਦੇ ਚਾਰੇ ਦਿਸ਼ਾਂਵਾ ਵਿਚ 91,91 ਪੋੜੀਆਂ ਹਨ ਇਸ ਤਰਾਂ ਇਸਦੀਆਂ ਸਾਰੀਆਂ ਪੋੜੀਆਂ ਮਿਲਾ ਕੇ 365 ਪੋੜੀਆਂ ਬਣਦੀਆਂ ਹਨ ਜੋ ਸਾਲ ਦੇ 365 ਦਿਨਾਂ ਦੀਆਂ ਪ੍ਰਤੀਕ ਹਨ ਚਿਚੇਨ ਇਤਜ਼ਾ ਮਾਇਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਵਧ ਜਨਸੰਖਿਆਂ ਵਾਲਾ ਸ਼ਹਿਰ ਹੈ |

ਹੋਰ ਵੀ ਪੋਸਟ ਲਈ ਜੁੜੇ ਰਹੋ ਸਾਡੀ website ਅਤੇ facebook page ਦੇ ਨਾਲ

LEAVE A REPLY

Please enter your comment!
Please enter your name here