ਗਰਮੀ ਵਿਚ ਹੋਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਤੋ ਬਚਣ ਦੇ ਢੰਗ

1309

ਜਿਵੇਂ ਕਿ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ| ਇਸਦੇ ਨਾਲ ਨਾਲ ਕਈ ਬਿਮਾਰੀਆਂ ਵੀ ਜਨਮ ਲੈ ਰਹੀਆਂ ਹਨ| ਜੋ ਅਕਸਰ ਲੋਕਾਂ ਵਿਚ ਦੇਖਣ ਨੂੰ ਮਿਲਦੀਆਂ ਹਨ| ਇਹ ਬਿਮਾਰੀਆਂ ਜਿਆਦਾ ਖਤਰਨਾਕ ਤਾਂ ਨਹੀਂ ਹੁੰਦੀਆਂ ਫੇਰ ਵੀ ਜੇ ਆਪਾਂ ਦਾ ਸਮੇ ਤੇ ਇਨ੍ਹਾ ਦਾ ਇਲਾਜ ਨਾ ਕਰੀਏ ਤਾਂ ਇਹੀ ਸਾਡੇ ਲਈ ਘਾਤਕ ਸਿਧ ਹੋ ਸਕਦੀਆਂ ਨੇ| ਹਾਲਾਂਕਿ ਇੰਨਾ ਬਿਮਾਰੀਆਂ ਦਾ ਇਲਾਜ਼ ਆਪਾਂ ਘਰੇ ਕਰ ਸਕਦੇ ਆ ਬੱਸ ਲੋੜ ਆ ਥੋੜੀ ਜਹੀ ਜਾਣਾਕਰੀ |ਆਓ ਜਾਣਦੇ ਹਾਂ ਓਹ ਬਿਮਾਰੀਆਂ ਤੇ ਉਨ੍ਹਾ ਤੋਂ ਬਚਣ ਦੇ ਢੰਗ ਕੀ ਕੀ ਨੇ ਕਿ ਕਿਵੇਂ ਉਂਨ੍ਹਾ ਬਿਮਾਰੀਆਂ ਤੋ ਬੱਚ ਸਕਦੇ ਹਾਂ |

1. ਲੂ ਲੱਗਣਾ

ਲੂ ਲੱਗਣਾ ਜਿਸਨੂੰ ਅੰਗਰੇਜੀ ਵਿਚ heat stroke ਦੀ ਸਮਸਿਆ ਵੀ ਕਿਹਾ ਜਾਂਦਾ ਹੈ ਮਤਲਬ ਕੀ ਤਪਦੀ ਗਰਮੀ ਵਿਚ ਗਰਮ-ਗਰਮ ਹਵਾ ਦੀ ਚਪੇਟ ਵਿਚ ਆਉਣਾ| ਉਂਝ ਤਾਂ ਗਰਮੀਆਂ ਵਿਚ ਲੂ ਲੱਗਣਾ ਕੋਈ ਵੱਡੀ ਗਲ ਤਾਂ ਨਹੀਂ ਜੇਕਰ ਸਹੀ ਸਮੇ ਤੇ ਇਸਦਾ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਖਤਰਨਾਕ ਵੀ ਹੋ ਸਕਦੀ ਆ| ਲੂ ਦੀ ਚਪੇਟ ਆਏ ਵਿਅਕਤੀ ਦੇ ਆਮ ਤੌਰ ਤੇ ਢਿੱਡ ਵਿਚ ਦਰਦ, ਬੁਖਾਰ, ਖਾਣੇ ਦਾ ਨਾ ਪਾਚਣ ਹੋਣਾ ਦਸਤ ਤੇ ਉਲਟੀਆਂ ਵਰਗੀਆਂ ਬਿਮਾਰੀਆਂ ਵੇਖਣ ਨੂੰ ਮਿਲਦੀਆਂ ਹਨ|ਇਸ ਲਈ ਇਸਦਾ ਸਹੀ ਸਮੇ ਤੇ ਇਲਾਜ਼ ਕਰਨਾ ਜਰੂਰੀ ਹੈ|

ਲੂ ਤੋਂ ਕਿਵੇ ਬਚਿਆ ਜਾ ਸਕਦਾ ਹੈ

ਲੂ ਦੀ ਚਪੇਟ ਤੋਂ ਬਚਣ ਲਈ ਸਾਨੂੰ ਗਰਮੀਆਂ ਦੇ ਮੌਸਮ ਵਿਚ ਖਾਸ ਤੌਰ ਤੇ ਆਪਣੇ ਖਾਣ ਪੀਣ ਧਿਆਨ ਰੱਖਣਾ ਪੈਂਦਾ ਹੈ| ਕਿਉਂਕਿ ਗਰਮੀਆਂ ਦੇ ਮੌਸਮ ਵਿਚ ਸਾਡੇ ਸ਼ਰੀਰ ਨੂੰ ਖੁਰਾਕ ਦੀ ਸਭ ਤੋਂ ਜਿਆਦਾ ਲੋੜ ਹੁੰਦੀ ਹੈ |ਗਰਮੀਆਂ ਵਿਚ ਸ਼ਰੀਰ ਵਿਚ ਪਾਣੀ ਘੱਟਣ ਦਾ ਸਭ ਤੋਂ ਵੱਡਾ ਕਾਰਨ ਹੈ| ਇਸ ਲਈ ਗਰਮੀਆਂ ਦੇ ਮੌਸਮ ਵਿਚ ਵੱਧ ਤੋਂ ਵੱਧ ਪਾਣੀ ਪੀਣਾ ਚਾਹਿਦਾ ਹੈ| ਇਸਤੋਂ ਇਲਾਵਾ ਗਰਮੀ ਦੇ ਮੌਸਮ ਵਿਚ ਲੱਸੀ, ਚੋਲਾਂ ਦਾ ਪਾਣੀ, ਨਿੰਬੂ ਪਾਣੀ ਪੀਣਾ ਚਾਹਿਦਾ ਹੈ|ਕਿਉਂਕਿ ਸ਼ਰੀਰ ਵਿਚ ਪਾਣੀ ਦੀ ਮਾਤਰਾਂ ਜਿੰਨੀ ਜਿਆਦਾ ਹੋਊਗੀ ਲੂ ਤੋਂ ਬਚਣ ਦਾ ਖਤਰਾ ਉਂਨ੍ਹਾ ਹੀ ਘਟੁ |

2. ਐਸਿਡਿਟੀ

ਐਸਿਡਿਟੀ ਗਰਮੀਆਂ ਵਿਚ ਹੋਣ ਵਾਲੀ ਇਕ ਆਮ ਤੇ ਖਾਸ ਕਰਕੇ ਹੋਣ ਵਾਲੀ ਬਿਮਾਰੀ ਹੈ | ਇਸ ਸਮਸਿਆ ਵਿਚ ਛਾਤੀ ਵਿਚ ਦਰਦ, ਉਲਟੀਆਂ ਆਉਣਾ ਜਿਹਾ ਪ੍ਰਤੀਤ ਹੁੰਦਾ ਹੈ ਜਦੋਂ ਇਹ ਵਾਰ ਵਾਰ ਹੁੰਦੀ ਹੈ ਤਾਂ ਇੰਝ ਲਗਦਾ ਜਿਵੇ ਹੁਣੇ ਜਾਨ ਨਿੱਕਲੀ| ਕਈ ਵਾਰ ਤਾਂ ਇਹ ਐਨੀ ਵੱਧ ਜਾਂਦੀ ਹੈ ਕਿ ਇਹ ਬੰਦੇ ਨੂੰ ਹਸਪਤਾਲ ਵਿਚ ਭੇਜ ਦਿੰਦੀ ਹੈ|ਇਸ ਲਈ ਜਰੂਰੀ ਹੈ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਤੇ ਕਾਬੂ ਰੱਖਿਆ ਜਾਵੇ|

ਐਸਿਡਿਟੀ ਤੋਂ ਬਚਣ ਦਾ ਢੰਗ

ਗਰਮੀਆਂ ਵਿਚ ਐਸਿਡਿਟੀ ਤੋਂ ਬਚਣ ਦਾ ਇੱਕੋ ਇੱਕ ਹੱਲ ਇਹ ਹੈ ਕੀ ਜਿਆਦਾ ਤਲੇ ਹੋਏ ਖਾਣੇ ਤੋਂ ਪਰਹੇਜ ਰੱਖੋ ਕਿਉਂਕਿ ਇਹੀ ਐਸਿਡਿਟੀ ਦੀ ਜੜ ਹੈ| ਨਾਲ ਹੀ ਆਪਣੇ ਖਾਣਾ ਖਾਣ ਦਾ ਇੱਕ ਪੱਕਾ ਸਮਾ ਰੱਖੋ ਤਾਂ ਐਸਿਡਿਟੀ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ| ਇਸਦੇ ਨਾਲ ਹੀ ਤੁਸੀਂ ਜੇ ਤੁਸੀਂ ਚਾਹੋਂ ਤਾ ਮਲੱਠੀ ਦਾ ਚੂਰਨ ਵੀ ਲੈ ਸਕਦੇ ਹੋ ਇਸ ਨਾਲ ਵੀ ਐਸਿਡਿਟੀ ਤੋਂ ਬਹੁਤ ਮਦਦ ਮਿਲਦੀ ਹੈ|

3. ਡੀਹਾਈਡਰੇਸ਼ਨ

ਡੀਹਾਈਡਰੇਸ਼ਨ ਤੋਂ ਮਤਲਬ ਸ਼ਰੀਰ ਵਿਚ ਪਾਣੀ ਦੀ ਮਾਤਰਾ ਦਾ ਘੱਟ ਜਾਣਾ ਹੈ|ਕਿਉਂਕਿ ਸਾਡਾ ਸ਼ਰੀਰ ਵਿਚ 70%ਪਾਣੀ ਹੁੰਦਾ ਹੈ |ਇਹ ਸਮਸਿਆ ਤਾ ਉਂਝ ਹਰ ਉਮਰ ਦੇ ਇਨਸਾਨ ਨੂੰ ਹੋ ਸਕਦੀ ਆ ਪਰ ਇਹ ਜਿਆਦਾਤਰ ਬੱਚਿਆਂ ਵਿਚ ਬਹੁਤ ਦੇਖਣ ਨੂੰ ਮਿਲਦੀ ਹੈ| ਵੈਸੇ ਤਾਂ ਇਹ ਕੋਈ ਐਨੀ ਵੱਡੀ ਬਿਮਾਰੀ ਨਹੀਂ ਪਰ ਕਈ ਬਾਰ ਐਨੀ ਵੱਧ ਜਾਂਦੀ ਹੈ ਕਿ ਮਰੀਜ ਨੂੰ ਹਸਪਤਾਲ ਤੱਕ ਲੈ ਜਾਂਦੀ ਹੈ|

ਡੀਹਾਈਡਰੇਸ਼ਨ ਤੋਂ ਬਚਣ ਦੇ ਢੰਗ

ਡੀਹਾਈਡਰੇਸ਼ਨ ਤੋਂ ਬਚਣ ਦਾ ਸਭ ਤੋਂ ਵਧੀਆ ਤੇ ਆਸਾਨ ਤਰੀਕਾ ਆਹਿ ਹੈ ਕੀ ਵੱਧ ਤੋਂ ਵੱਧ ਮਾਤਰਾ ਵਿਚ ਪਾਣੀ ਪੀਣਾ ਚਾਹਿਦਾ ਹੈ| ਨਾਲੇ ਅਜਿਹੀਆਂ ਚੀਜ਼ਾਂ ਜੋ ਸ਼ਰੀਰ ਵਿਚ ਪਾਣੀ ਦੀ ਮਾਤਰਾ ਨੂੰ ਵਧਾਉਣ ਖਾਣੇ ਚਾਹੀਦੇ ਹਨ ਜਿਵੇਂ ਕਿ- ਤਰਬੂਜ, ਖਰਬੂਜ, ਤਰ, ਨਿੰਬੂ ਪਾਣੀ, ਨਾਰੀਅਲ ਪਾਣੀ, ਸ਼ਰਬਤ ਤੇ ਖੀਰੇ ਆਦਿ ਖਾਣੇ ਚਾਹੀਦੇ ਹਨ ਇਹ ਸਭ ਚੀਜ਼ਾਂ ਸ਼ਰੀਰ ਵਿਚ ਪਾਣੀ ਦੀ ਮਾਤਰਾ ਨੂੰ ਹਿਸਾਬ ਵਿਚ ਰੱਖਣ ਵਿਚ ਉਪਯੋਗੀ ਹਨ|

4. ਪੀਲੀਆ

ਪੀਲੀਆ ਜਿਸਨੂੰ ਹੈਪੇਟਾਈਟਸ ਏ ਵੀ ਕਿਹਾ ਜਾਂਦਾ ਹੈ |ਗਰਮੀਆਂ ਵਿਚ ਜਿਆਦਾ ਹੋਣ ਦੀ ਸਭ ਤੋ ਵੱਧ ਸੰਭਾਵਨਾ ਹੁੰਦੀ ਹੈ| ਇਹ ਹਰ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ ਇਸਦੇ ਹੋਣ ਦਾ ਮੁੱਖ ਕਾਰਨ ਗੰਧਲਾ ਪਾਣੀ ਪੀਣਾ ਹੈ ਤੇ ਸੜਿਆ ਹੋਇਆ ਖਾਣਾ ਖਾਣਾ ਹੈ| ਇਸ ਬਿਮਾਰੀ ਦੇ ਰੋਗੀ ਵਿਚ ਅਜਿਹੇ ਚਿਨ੍ਹ ਦਿਖਾਈ ਦਿੰਦੇ ਹਨ ਜਿਵੇਂ ਅੱਖਾਂ ਤੇ ਨਹੁੰ ਦਾ ਪੀਲਾ ਹੋ ਜਾਣਾ ਅਤੇ ਪਿਸ਼ਾਬ ਦਾ ਪੀਲਾ ਆਉਣਾ| ਜੇਕਰ ਆਪਾਂ ਇਸਦਾ ਸਹੀ ਸਮੇ ਤੇ ਇਲਾਜ਼ ਨਾ ਕਰੀਏ ਤਾ ਇਹ ਬਹੁਤ ਖਤਰਨਾਕ ਹੋ ਸਕਦਾ ਹੈ| ਇਸ ਲਈ ਜਰੂਰੀ ਆ ਇਸਦੇ ਸਮੇ ਰਹਿੰਦੇ ਇਲਾਜ਼ ਕੀਤਾ ਜਾਵੇ|

ਪੀਲੀਏ ਤੋ ਬਚਣ ਦੇ ਢੰਗ

ਜੇਕਰ ਤੁਸੀਂ ਪੀਲੀਏ ਤੋਂ ਬਚਣਾ ਚਾਹੁੰਨੇ ਹੋ ਤਾਂ ਸਭ ਤੋਂ ਪਹਿਲਾ ਆਪਣੇ ਖਾਣ ਪੀਣ ਦੀ ਸ਼ੁਧਤਾ ਦੇ ਧਿਆਨ ਦਿਓ|ਇਸ ਬਿਮਾਰੀ ਦੀ ਚਪੇਟ ਚ ਓਹ ਲੋਕ ਜਲਦੀ ਆਉਂਦੇ ਹਨ ਜੋ ਜਿਆਦਾਤਰ ਬਾਹਰਲਾ ਖਾਣਾ ਹੀ ਖਾਂਦੇ ਹਨ |ਇਸ ਲਈ ਅਜਿਹੀਆਂ ਥਾਂਵਾ ਤੇ ਕਦੇ ਖਾਣਾ ਨਾ ਖਾਓ ਜਿੱਥੇ ਸਫਾਈ ਦਾ ਖਾਸ਼ ਪ੍ਰਬੰਧ ਨਾ ਹੋਵੇ| ਇਸ ਲਈ ਸੰਤੁਲਿਤ ਖੁਰਾਕ ਲਵੋ, ਜਿੰਨਾ ਹੋ ਸਕੇ ਘਰ ਦਾ ਖਾਣਾ ਖਾਓ|

5. ਘਮੋਰੀਆਂ (ਪਿੱਤ)

ਘਮੋਰੀਆਂ ਜਿਸਨੂੰ ਆਮ ਭਾਸ਼ਾ ਵਿਚ ਪਿੱਤ ਵੀ ਕਿਹਾ ਜਾਂਦਾ ਹੈ ਗਰਮੀ ਵਧਣ ਦੇ ਨਾਲ ਇੰਨਾ ਦੇ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ| ਇਸਦਾ ਕਰਨ ਇਹ ਇਹ ਹੈ ਕੀ ਗਰਮੀ ਚ ਪਸੀਨਾ ਜਿਆਦਾ ਆਉਂਦਾ ਹੈ ਤੇ ਜਦੋਂ ਅਸੀਂ ਤੰਗ ਭਾਵ ਟਾਇਟ ਕਪੜੇ ਪਾ ਲੈਂਦੇ ਹਾਂ ਤਾਂ ਪਸੀਨਾ ਸ਼ਰੀਰ ਤੋਂ ਬਾਹਰ ਨਾ ਨਿਕਲ ਕੇ ਅੰਦਰ ਹੀ ਇਕੱਠਾ ਹੋਈ ਜਾਂਦਾ ਹੈ ਤੇ ਸ਼ਰੀਰ ਤੇ ਬਰੀਕ ਬਰੀਕ ਲਾਲ ਦਾਨੇ ਹੋ ਜਾਂਦੇ ਹਨ ਜਿੰਨ੍ਹਾ ਵਿਚ ਖੁਰਕ ਵੀ ਬਹੁਤ ਹੁੰਦੀ ਹੈ|

ਘਮੋਰੀਆਂ (ਪਿੱਤ) ਤੋ ਬਚਣ ਦਾ ਢੰਗ

ਇੰਨ੍ਹਾ ਤੋਂ ਬਚਣ ਦਾ ਇੱਕੋ ਇਕ ਤਰੀਕਾ ਇਹ ਹੈ ਗਰਮੀਆਂ ਵਿਚ ਖੁੱਲੇ-ਡੁੱਲੇ ਤੇ ਕੋਟਨ ਸੁੱਤੀ ਕੱਪੜੇ ਪਾਉਣੇ ਚਾਹੀਦੇ ਹਨ ਨਾਲੇ ਸ਼ਰੀਰ ਨੂੰ ਸਾਫ਼ ਰੱਖਣਾ ਚਾਹਿਦਾ ਹੈ| ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਜਰੂਰ ਨਹਾਓ |ਇਸਤੋਂ ਇਲਾਵਾ ਤੁਸੀਂ ਦਹੀ ਦੀ ਮਦਦ ਨਾਲ ਵੀ ਇੰਨਾ ਤੋਂ ਛੁਟਕਾਰਾ ਪਾ ਸਕਦੇ ਹੋਂ| ਇਸਦੇ ਲਈ ਇਕ ਕੋਲੀ ਵਿਚ ਦਹੀਂ ਪਾ ਕੇ ਉਸ ਵਿਚ ਪੁਦੀਨੇ ਦੇ ਪੱਤੇ ਪੀਸ ਕੇ ਪਾ ਲਵੋ ਇਸਨੂੰ ਦਸ ਮਿੰਟ ਰੱਖ ਕੇ ਰੱਖੋ |ਫੇਰ ਇਸ ਨਾਲ ਇੰਨ੍ਹਾ ਘਮੋਰੀਆਂ (ਪਿੱਤ) ਤੇ ਮਾਲਿਸ਼ ਕਰੋ |ਇਸਤੋਂ ਕੁਝ ਸਮੇ ਬਾਅਦ ਤਾਜੇ ਪਾਣੀ ਨਾਲ ਨਹਾ ਲਓ ਜਾਂ ਫੇਰ ਤੁਸੀਂ ਖੀਰੇ ਦੀ ਵੀ ਵਰਤੋ ਕਰ ਸਕਦੇ ਹੋ ਇਸਦੇ ਲਈ ਇਕ ਖੀਰੇ ਦਾ ਕੱਦੂਕਸ ਕਰਕੇ ਉਸ ਵਿਚ ਇੱਕ ਚਮਚ ਚੰਦਨ ਦਾ ਪਾਉਡਰ ਪਾ ਕੇ 20 ਮਿੰਟ ਤੱਕ ਰੱਖ ਕੇ ਰੱਖੋ ਫੇਰ ਇਸਨੂੰ ਵੀ ਤੁਸੀਂ ਦਹੀਂ ਦੀ ਤਰਾਂ ਘਮੋਰੀਆਂ ਉੱਤੇ ਲਗਾ ਕੇ ਬਾਅਦ ਵਿਚ ਨਹਾ ਲਓ |ਇਸ ਨਾਲ ਤੁਹਾਡੀ ਚਮੜੀ ਵੀ ਮੁਲਾਇਮ ਹੋ ਜਾਉਗੀ ਨਾਲ ਹੀ ਨਿਖਾਰ ਵੀ ਆਊਗਾ|

6. ਟਾਇਫ਼ਾਇਡ

ਟਾਇਫ਼ਾਇਡ ਦੇ ਗਰਮੀ ਦੇ ਮੌਸਮ ਵਿਚ ਹੋਣ ਦੀ ਸੰਭਾਵਨਾ ਬਹੁਤ ਜਿਆਦਾ ਹੁੰਦੀ ਹੈ| ਇਹ ਜਿਆਦਾਤਰ ਸੜਿਆ ਭੋਜਨ ਜਾ ਗੰਦਾ ਪਾਣੀ ਪੀਣ ਨਾਲ ਹੁੰਦਾ ਹੈ |ਇਸ ਨਾਲ ਤੇਜ ਬੁਖਾਰ, ਢਿੱਡ ਚ ਦਰਦ, ਭੁੱਖ ਦਾ ਨਾ ਲੱਗਣਾ ਵਰਗੇ ਲੱਛਣ ਵੇਖਣ ਨੂੰ ਮਿਲਦੇ ਹਨ|

ਟਾਇਫ਼ਾਇਡ ਤੋਂ ਬਚਣ ਦੇ ਢੰਗ

ਟਾਇਫ਼ਾਇਡ ਤੋ ਬਚਣ ਲਈ ਸੰਤੁਲਿਤ ਭੋਜਨ ਖਾਣਾ ਚਾਹਿਦਾ ਹੈ|ਜਿਆਦਾ ਗਰਮ ਮਸਲੇ ਖਾਣ ਤੋਂ ਪਰਹੇਜ ਰੱਖਣਾ ਚਾਹੀਦੇ, ਟਾਇਫ਼ਾਇਡ ਤੋ ਬਚਣ ਲਈ ਤਾਜੇ ਫਲਾਂ ਦਾ ਜੂਸ ਪੀਓ| ਸ਼ਹੀਦ ਨੂੰ ਤਾਜੇ ਇਕ ਗਿਲਾਸ ਪਾਣੀ ਵਿਚ ਪਾ ਕੇ ਪੀਣ ਨਾਲ ਵੀ ਟਾਇਫ਼ਾਇਡ ਤੋਂ ਬਚਿਆ ਜਾ ਸਕਦਾ ਹੈ |

ਜੇਕਰ ਪੋਸਟ ਚੰਗੀ ਲੱਗੀ ਤਾ Facebook ਤੇ ਸ਼ੇਅਰ ਜਰੂਰ ਕਰੇਓ ਤੇ ਜੁੜੇ ਰਹੋ website ਨਾਲ ਧੰਨਵਾਦ..

LEAVE A REPLY

Please enter your comment!
Please enter your name here