ਜਿਵੇਂ ਕੀ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ| ਇਸ ਦੌਰਾਨ ਹਰ ਇਕ ਨੂੰ ਆਪਣੀ skin ਦੀ ਦੇਖਭਾਲ ਕਰਨੀ ਬਹੁਤ ਜਰੂਰੀ ਹੁੰਦੀ ਹੈ| ਕਿਓਂਕਿ ਤੇਜ ਪੈਂਦੀ ਸਿਧੀ ਧੁੱਪ ਸਾਡੀ ਚਮੜੀ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦੀ ਹੈ| ਦੂਸਰਾ ਚਲਦੀਆਂ ਗਰਮ ਲੂਆਂ ਵੀ ਸਾਡੀ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਦੀਆਂ ਨੇ| ਧੂਲ ਮਿੱਟੀ ਤੇ ਪਸੀਨੇ ਕਰਕੇ ਸਾਨੂੰ ਆਪਣੀ skin soft ਰੱਖਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ| ਇਸ ਲਈ ਸਾਨੂੰ ਇਸ ਮੌਸਮ ਵਿਚ ਆਪਣੀ ਚਮੜੀ ਦੀ ਦੇਖਭਾਲ ਕਰਨੀ ਬਹੁਤ ਜਰੂਰੀ ਹੁੰਦੀ ਹੈ| Skin ਨੂੰ ਪੂਰਾ ਦਿਨ ਸਾਫ਼ ਤੇ ਮੁਲਾਇਮ ਰੱਖਣ ਲਈ ਸਾਨੂੰ ਕਈ ਛੋਟੇ ਛੋਟੇ ਤਰੀਕੇ ਅਪਣਾਉਣ ਦੀ ਲੋੜ ਹੁੰਦੀ ਹੈ | ਇਸ ਲਈ ਅੱਜ ਅਸੀਂ ਦਸਾਂਗੇ ਕੀ ਤੁਸੀਂ ਕਿਸ ਤਰਾਂ ਗਰਮੀ ਵਿਚ ਆਪਣੀ skin ਨੂੰ ਸੁਰਖਿਅਤ ਰੱਖ ਸਕਦੇ ਓ|
ਜਿਵੇਂ ਕੀ ਜਦੋਂ ਗਰਮੀਆਂ ਵਿਚ ਪਸੀਨਾ ਆਉਂਦਾ ਹੈ ਤਾਂ ਇਸਦੇ ਨਾਲ ਆਪਣੇ ਚਿਹਰੇ ਉੱਤੇ ਦਾਗ ਧੱਬੇ, ਫੁਨਸੀਆਂ(Pimple), ਚਿਹਰੇ ਤੇ ਖੁਸਕੀ ਝੂਰੀਆਂ ਪੈਣਾ ਅਜਿਹੀਆਂ ਸਮਸਿਆਂਵਾਂ ਪੈਦਾ ਹੋਣ ਲੱਗ ਜਾਂਦੀਆਂ ਹਨ| ਪਸੀਨੇ ਦੇ ਜਿਆਦਾ ਆਉਣ ਨਾਲ ਆਪਣੇ Face ਉੱਤੇਂ ਕਿਲਾਂ ਤੇ ਸ਼ਰੀਰ ਚ ਸੁਸਤੀ ਜਹੀ ਦਿਖਾਈ ਦੇਣ ਲੱਗ ਜਾਂਦੀ ਆ ਇੰਨਾ ਨੂੰ ਦੂਰ ਕਰਨ ਲਈ ਗਰਮੀ ਵਿਚ ਸ਼ਰੀਰ ਉਪਰੋਂ ਜੰਮਿਆ ਪਸੀਨਾ, ਮੇਲ ਹਟਾਉਣਾ ਬਹੁਤ ਜਰੂਰੀ ਹੁੰਦਾ ਹੈ| ਇੰਨਾ ਨੂੰ ਦੂਰ ਕਰਨ ਲਈ ਅਸੀਂ ਬਾਜਾਰੋ ਲੇਕੇ ਕੇਮਿਕਲ ਵਾਲੇ product ਵੀ ਵਰਤਦੇ ਆ ਪਰ ਇੰਨਾ ਦਾ ਸਾਨੂੰ ਫਾਇਦਾ ਘੱਟ ਨੁਕਸਾਨ ਜਿਆਦਾ ਹੁੰਦਾ| ਇਸ ਲਈ ਗਰਮੀ ਵਿੱਚ ਸੂਰਜ ਘਰ ਵਿਚ ਹੀ ਕੁਦਰਤੀ ਚੀਜ਼ਾ ਨਾਲ ਤੁਸੀਂ skin ਨੂੰ soft ਤੇ ਸਾਫ਼ ਰਖ ਸਕਦੇ ਓ| ਇਸਦੇ ਨਾਲ ਇਕ ਤਾਂ skin ਸਾਫ਼ ਰਹੂਗੀ ਦੂਸਰਾ ਇੰਨਾ ਦਾ ਕੋਈ ਉਲਟਾ ਅਸਰ ਵੀ ਨਹੀਂ ਹੋਊਗਾ| ਇਸ ਲਈ ਤੁਹਾਨੂੰ ਥੱਲੇ ਦਿੱਤੇ ਤਰੀਕੇ ਅਪਨਾਉਣੇ ਚਾਹੀਦੇ ਹਨ|
1. ਦਹੀਂ (curd)
ਦਹੀਂ ਖਾਣਾ ਜਿੰਨੀ ਕੀ ਸਾਡੀ ਸਿਹਤ ਲਈ ਗੁਣਕਾਰੀ ਆ| ਉੰਨੀ ਹੀ ਇਹ ਸਾਡੀ Face skin ਲਈ ਵੀ ਲਾਭਦਾਇਕ ਹੈ| ਕਿਉਂਕਿ ਦਹੀ ਸਾਡੀ skin ਵਿਚੋਂ ਗੰਦੇ ਪਦਾਰਥਾਂ ਨੂੰ ਬਾਹਰ ਕੱਢ ਕੇ ਉਸਨੂੰ ਨਮੀ ਪ੍ਰਦਾਨ ਕਰਨ ਵਿਚ ਸਹਾਇਕ ਹੁੰਦੀ ਹੈ| ਦਹੀਂ ਨੂੰ ਆਪਣੇ ਚਿਹਰੇ ਤੇ ਲਗਾਉਣ ਲਈ ਤਾਜ਼ਾ ਤੇ ਠੰਡੀ ਦਹੀਂ ਨੂੰ ਲੇਕੇ ਉਸਨੂੰ ਦੋ ਪਰਤਾ ਵਿਚ ਲਗਾਓ |ਇਸਨੂੰ ਆਪਣੇ ਚਿਹਰੇ ਤੇ 30 ਮਿੰਟ ਤਕ ਲਗਾ ਕੇ ਰਖੋ ਉਸਤੋ ਬਾਅਦ ਇਸਨੂੰ ਸਾਫ਼ ਠੰਡੇ ਪਾਣੀ ਨਾਲ ਧੋ ਲਵੋ |ਇਹ ਚਮੜੀ ਚਿਹਰੇ ਦੀ ਖੁਸਕੀ ਨੂੰ ਖਤਮ ਕਰਨ ਵਿਚ ਸਹਾਈ ਹੈ|
2. ਕੱਚਾ ਦੁੱਧ (Raw milk)
ਦੁੱਧ ਵਿੱਚ ਮੋਜੂਦ ਪ੍ਰੋਟੀਨ ਤੇ ਕੇਲ੍ਸੀਅਮ ਸਾਡੇ ਸ਼ਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ | ਦੁੱਧ ਸਾਡੀ skin ਨੂੰ ਵੀ ਤੰਦਰੁਸਤ ਤੇ ਉਸ ਵਿਚ ਨਿਖਾਰ ਲਿਆਉਣ ਵਿੱਚ ਸਾਡੀ ਮਦਦ ਕਰਦਾ ਹੈ| ਤਾਜ਼ਾ ਤੇ ਠੰਡੇ ਕੱਚੇ ਦੁੱਧ ਨੂੰ ਰੂੰ ਨਾਲ ਚਿਹਰੇ ਉੱਤੇ ਲਗਾ ਕੇ ਇਸਨੂੰ 15 ਮਿੰਟ ਤੱਕ ਲਗਾ ਕੇ ਰਖੋ ਤੇ ਬਾਅਦ ਵਿਚ ਇਸਨੂੰ ਧੋ ਲਵੋ ਇਸਨੂੰ ਤੁਸੀਂ ਰੋਜ਼ skin ਵਿਚ ਨਿਖਾਰ ਲਿਆਉਣ ਲਈ ਵਰਤ ਸਕਦੇ ਓ | ਇਸਦੇ ਨਾਲ ਚਿਹਰਾ ਗਲੋ ਕਰਨ ਜਾਵੇਗਾ|
3. ਖੀਰਾ (Cucumber)
ਖੀਰਾ ਖਾਣਾ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ| ਇਸਦੇ ਨਾਲ ਹੀ ਇਹ skin ਨਾਲ ਜੁੜੀਆਂ ਸਮਸਿਆਂਵਾ ਨੂੰ ਵੀ ਦੂਰ ਕਰਨ ਵਿਚ ਮਦਦਗਾਰ ਹੈ| ਇਹ ਚਿਹਰੇ ਨੂੰ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ| ਇਸਨੂੰ ਲਗਾਉਣ ਲਈ ਪਹਿਲਾ ਖੀਰੇ ਨੂੰ ਕੱਦੂ ਕਸ ਕਰਕੇ ਆਪਣੇ face ਉਪਰ ਲਗਾ ਸਕਦੇ ਓ| ਹੋਰ ਵਧੀਆ ਪਰਿਣਾਮ ਲਈ ਤੁਸੀਂ ਖੀਰੇ ਦੇ ਰਸ਼ ਵਿਚ ਦਹੀਂ ਮਿਲਾ ਕੇ ਵੀ ਲਗਾ ਸਕਦੇ ਓ| ਇਸਨੂੰ ਲਗਾਉਣ ਦੇ ਪੰਜ ਮਿੰਟ ਬਾਅਦ ਇਸਨੂੰ ਸਾਫ਼ ਠੰਡੇ ਪਾਣੀ ਨਾਲ ਧੋ ਲਵੋ|
4. ਟਮਾਟਰ (Tomato)
ਟਮਾਟਰ ਵਿਚ ਵਿਟਾਮਿਨ A, B ਅਤੇ C ਐਂਟੀਆਕਸੀਡੈਂਟ ਹੁੰਦੇ ਹਨ ਜੋ skin ਉਪਰ pimple ਦੀ ਸਮਸਿਆਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ| ਇਹ skin ਉਪਰ ਜੰਮੀ ਗੰਦਗੀ ਨੂੰ ਹਟਾਉਂਦਾ ਹੈ | ਇਸ ਲਈ ਇਕ ਚਮਚ ਨਿੰਬੂ ਰਸ, ਇਕ ਚਮਚ ਦੁੱਧ ਟਮਾਟਰ ਵਿਚ ਰਲਾ ਕੇ ਉਸਦਾ ਪੇਸਟ ਬਣਾ ਕੇ ਉਸ ਨਾਲ ਆਪਣੇ face ਨੂੰ ਧੋ ਲਵੋ
5. ਨਿੰਬੂ (Lemon)
ਨਿੰਬੂ ਵਿਚ ਵਿਟਾਮਿਨ C ਅਤੇ ਸਿਟਰਿਕ ਏਸਿਡ ਹੁੰਦਾ ਹੈ ਜੋ skin ਨੂੰ ਚਮਕਦਾਰ ਰੱਖਣ ਵਿੱਚ ਮਦਦ ਕਰਦਾ ਹੈ| ਨਿੰਬੂ ਦੀ ਵਰਤੋ skin ਉਪਰ ਕਰਨ ਨਾਲ skin ਉੱਤੇ ਚਮਕ ਆ ਜਾਂਦੀ ਹੈ ਇਸਦੇ ਨਾਲ ਹੀ ਗੰਦਗੀ ਵੀ ਸਾਫ਼ ਹੋ ਜਾਂਦੀ ਹੈ ਇਸਦੇ ਨਾਲ skin ਨੂੰ oil free ਰਖਿਆ ਜਾ ਸਕਦਾ ਹੈ| ਇਸਦੇ ਲਈ ਹਫਤੇ ਜਿਆਦਾ ਨਹੀਂ ਇਕ ਵਾਰੀ ਹੀ ਬਹੁਤ ਹੈ ਨਿੰਬੂ ਦੇ ਰਸ ਨੂੰ ਚਿਹਰੇ ਉੱਤੇ ਲਗਾ ਕੇ 15 ਮਿੰਟ ਬਾਅਦ ਉਸਨੂੰ ਧੋ ਲੇਣਾ ਚਾਹਿਦਾ ਹੈ| ਇਹ skin ਉਪਰ ਆਏ ਧੂਲ ਕਣ ਤੇ ਖਤਰਨਾਕ bacteria ਤੋਂ ਸਾਡੀ skin ਨੂੰ ਬਚਾਉਣ ਵਿਚ ਮਦਦ ਕਰਦਾ ਹੈ|
6. ਐਲੋਵੇਰਾ(aloe Vera)
ਐਲੋਵੇਰਾ ਦਾ ਇਸਤੇਮਾਲ ਅਸੀਂ ਗਰਮੀਆਂ ਦੇ ਮੌਸਮ ਵਿਚ skin ਨੂੰ ਖੂਬਸੂਰਤ ਤੇ ਮੁਲਾਇਮ ਬਣਾਉਣ ਲਈ ਕਰ ਸਕਦੇ ਆ| ਐਲੋਵੇਰਾ skin ਦੀਆਂ ਕਈ ਸਮਸਿਆਂਵਾ ਨੂੰ ਦੂਰ ਕਰਨ ਵਿਚ ਸਹਾਈ ਹੈ ਜਿਵੇਂ ਦਾਗ ਧੱਬੇ, ਫੁਨਸੀਆਂ(pimple), ਕੀਲ ਮੁਹਾਂਸੇ ਤੇ ਹੋਰ ਵੀ skin ਦੀਆਂ ਸਮਸਿਆਂਵਾ ਨੂੰ ਦੂਰ ਕਰਦਾ ਹੈ |ਕਿਉਂਕਿ ਇਸ ਵਿਚ ਪਾਇਆ ਜਾਣ ਐਂਟੀਆਕਸੀਡੈਂਟ ਤੱਤ ਇੰਨਾ ਸਾਰੀਆਂ ਸਮਸਿਆਂਵਾ ਨੂੰ ਖਤਮ ਕਰਦਾ ਹੈ | ਐਲੋਵੇਰਾ ਦੀ ਵਰਤੋ ਕਰਨ ਨਾਲ skin ਉੱਤੇ ਨਮੀ ਆ ਜਾਂਦੀ ਹੈ| ਇਸਨੂੰ ਲਗਾਉਣ ਲਈ ਐਲੋਵੇਰਾ ਦੇ ਅੰਦਰਲੇ ਗੁੱਦੇ ਨੂੰ ਕੱਢ ਕੇ Face ਉਤੇ ਲਗਾਓ ਤੇ ਕੁਝ ਦੇਰ ਤੱਕ ਛੱਡ ਦੋ ਤੇ ਫੇਰ ਧੋ ਲਵੋ, ਹੋਰ ਵਧੀਆ ਪਰਿਣਾਮ ਲਈ ਐਲੋਵੇਰਾ ਨੂੰ ਰਾਤ ਨੂੰ ਲਗਾ ਕੇ ਸੋ ਜਾਓ ਤੇ ਸਵੇਰੇ ਉਠ ਕੇ ਸਾਫ਼ ਤਾਜੇ ਪਾਣੀ ਨਾਲ ਮੁੰਹ ਨੂੰ ਧੋ ਲਓ ਇਸ ਨਾਲ ਚਿਹਰਾ fresh ਤੇ ਚਮਕਦਾਰ ਹੋ ਜਾਵੇਗਾ|
7. ਨਾਰੀਅਲ ਤੇਲ (Coconut Oil)
ਨਾਰੀਅਲ ਤੇਲ ਦਾ ਲੰਬੇ ਸਮੇ ਤੋ skin ਤੇ ਬਾਲਾਂ ਦੀਆਂ ਸਮਸਿਆਂਵਾ ਲਈ ਵਰਤਿਆ ਜਾਂਦਾ ਆ ਰਿਹਾ ਹੈ| ਜੇ ਆਪਾਂ ਇਸਨੂੰ ਸਹੀ ਮਾਤਰਾ ਵਿਚ ਇਸਤੇਮਾਲ ਕਰੀਏ ਤਾਂ ਇਹ ਹਰ ਤਰਾਂ ਦੀ skin ਲਈ ਲਾਭਦਾਇਕ ਹੈ ਨਾਰੀਅਲ ਦਾ ਤੇਲ ਚਿਹਰੇ ਉਪਰੋਂ ਗੰਦਗੀ ਸਾਫ਼ ਕਰਨ ਵਿਚ ਮਦਦ ਕਰਦਾ ਹੈ|ਇਸਦਾ ਇਸਤੇਮਾਲ waterproof makeup ਨੂੰ ਹਟਾਉਣ ਲਈ ਵੀ ਕੀਤਾ ਜਾਂਦਾ ਹੈ| ਇਸਦੇ ਲਈ ਥੋੜਾ ਜਾ ਨਾਰੀਅਲ ਲੇਕੇ ਉਸਨੂੰ face ਉੱਤੇ ਲਗਾ ਕੇ ਥੋੜੀ ਦੇਰ ਮਾਲਿਸ਼ ਕਰੋ ਫੇਰ ਉਸਨੂੰ ਰੂੰ ਦੀ ਮਦਦ ਨਾਲ ਜੋ ਫਾਲਤੂ ਤੇਲ ਹੋਵੇਗਾ ਸਾਫ਼ ਕਰਕੇ ਪਤਲੀ ਜਹੀ ਪਰਤ ਰਹਿਣ ਦੋ ਇਹ ਅੱਖਾਂ ਦੁਆਲੇ ਕਾਲੇ ਘੇਰੇ ਵੀ ਖਤਮ ਕਰਨ ਵਿਚ ਮਦਦ ਕਰਦਾ ਹੈ |ਇਸਦੇ ਇਕ ਵਾਰ ਦੀ ਵਰਤੋ ਹੀ ਤੁਹਾਡੇ ਚਿਹਰੇ ਤੇ ਇਕ ਵਧੀਆ ਚਮਕ ਲਿਆ ਦੇਵੇਗੀ|
8. ਪਪੀਤਾ (Papaya)
ਪਪੀਤਾ ਖਾਣ ਦੇ ਨਾਲ ਨਾਲ skin ਲਈ ਵੀ ਬਹੁਤ ਫਾਇਦੇਮੰਦ ਹੈ| ਇਸ ਵਿਚ ਪਾਏ ਜਾਣ ਵਾਲੇ ਪਾਪੇਨ ਇੰਜਾਇਮ skin ਵਿਚੋਂ ਡੇਡ ਸੇਲ ਨੂੰ remove ਕਰਨ ਦੇ ਨਾਲ ਦਾਗ ਧੱਬੇ ਦੂਰ ਕਰਨ ਤੇ skin ਨੂੰ soft ਕਰਨ ਵਿਚ ਮਦਦਗਾਰ ਹੈ ਵਿਟਾਮਿਨ ਸੀ ਈ ਅਤੇ ਐਂਟੀਆਕਸੀਡੈਂਟ ਚਮੜੀ ਤੋਂ ਝੁਰੀਆਂ ਖਤਮ ਕਰਨ ਲਈ ਮਹਤਵਪੂਰਨ ਹਨ |ਗ੍ਲੋਇੰਗ skin ਲਈ ਵਧੀਆ ਪੱਕਿਆ ਹੋਏ ਪਪੀਤੇ ਦਾ ਰਸ ਬਣਾ ਕੇ ਉਸ ਵਿਚ ਤਿੰਨ ਚਮਚੇ ਸ਼ਹੀਦ ਤੇ ਇਕ ਚਮਚਾ ਮੁਲਤਾਨੀ ਮਿੱਟੀ ਪਾ ਕੇ ਪੇਸਟ ਬਣਾ ਲਓ |ਹੁਣ ਇਸ ਪੇਸਟ ਨੂੰ ਆਪਣੇ face ਅਤੇ ਗਰਦਨ ਤੇ ਚੰਗੀ ਤਰਾਂ ਲਗਾ ਕੇ ਸੁੱਕਣ ਲਈ ਛੱਡ ਦੋ ਸੁੱਕਣ ਤੋ ਬਾਅਦ ਆਪਣੇ ਹੱਥ ਗਿੱਲੇ ਕਰਕੇ ਉਸ ਨੂੰ ਹੋਲੀ ਹੋਲੀ ਮਸਲੋ ਤੇ ਫੇਰ ਸਾਫ਼ ਪਾਣੀ ਨਾਲ ਧੋ ਲਵੋ|
ਜੇਕਰ ਪੋਸਟ ਚੰਗੀ ਲੱਗੀ ਤਾ Facebook ਤੇ ਸ਼ੇਅਰ ਜਰੂਰ ਕਰੇਓ ਤੇ ਜੁੜੇ ਰਹੋ website ਨਾਲ ਧੰਨਵਾਦ