ਕੁਲਦੀਪ ਮਾਣਕ ਕਲੀਆਂ ਦੇ ਬਾਦਸ਼ਾਹ ਦਾ ਜੀਵਨ | Kuldeep Manak Biography

1345

ਹਾਂਜੀ ਦੋਸਤੋ ਸਭ ਤੋਂ ਪਹਿਲਾ ਥੋੜਾ Daily Punjab ਵਿਚ ਬਹੁਤ ਬਹੁਤ ਸਵਾਗਤ ਹੈ | ਅੱਜ ਆਪਾਂ ਗੱਲ ਕਰਾਂਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਦੇ ਜੀਵਨ ਬਾਰੇ ਕਿਉਂਕਿ ਓਹਨਾ ਦੁਆਰਾ ਗਾਈਆਂ ਗਈਆਂ ਕਲੀਆਂ ਅੱਜ ਵੀ ਬਹੁਤ ਜਿਆਦਾ ਮਸ਼ਹੂਰ ਹਨ | ਦੋਸਤੋ ਕੁਲਦੀਪ ਮਾਨਕ ਜੀ ਨੇ ਬਹੁਤ ਹੀ ਸੋਹਣੇ ਗਾਣੇ ਪੰਜਾਬੀਆਂ ਦੀ ਝੋਲੀ ਵਿਚ ਪਾ ਕੇ ਆਪਣਾ ਅਤੇ ਪੰਜਾਬੀ ਮਾਂ ਬੋਲੀ ਦਾ ਨਾਮ ਉਚਾ ਕੀਤਾ ਤੇ ਇਨ੍ਹਾ ਨੇ ਆਪਣਾ ਪੂਰਾ ਜੀਵਨ ਪੰਜਾਬੀ ਇੰਡਸਟਰੀ ਲਈ ਸਮਰਪਿਤ ਕਰ ਦਿੱਤਾ | ਜਿਸਨੂੰ ਰਹਿੰਦੀ ਦੁਨਿਆ ਤਕ ਯਾਦ ਕੀਤਾ ਜਾਵੇਗਾ|

ਕੁਲਦੀਪ ਮਾਣਕ ਦੀ ਜੀਵਨੀ

ਹਾਂਜੀ ਦੋਸਤੋ ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1951 ਈ. ਵਿਚ ਜਿਲਾ ਬਠਿੰਡਾ ਦੇ ਪਿੰਡ ਜਲਾਲ ਵਿਖੇ ਪਿਤਾ ਨਿੱਕਾ ਖਾਨ ਦੇ ਘਰ ਹੋਇਆ ਸੀ |ਇਨ੍ਹਾਂ ਦੇ ਮਾਤਾ ਪਿਤਾ ਜੀ ਨੇ ਇਨ੍ਹਾਂ ਦਾ ਨਾਮ ਲਤੀਫ ਮੁਹੰਮਦ ਰੱਖਿਆ | ਇਨ੍ਹਾ ਦੇ ਦੋ ਭਾਈ ਵੀ ਸਨ ਇਕ ਦਾ ਸਦੀਕੀ ਸੀ ਤੇ ਦੂਜੇ ਦਾ ਨਾਮ ਰਫਿਕੀ | ਕੁਲਦੀਪ ਮਾਣਕ ਜੀ ਨੇ ਆਪਣੀ ਸ਼ੁਰੂ ਦੀ ਪੜ੍ਹਾਈ ਆਪਣੇ ਜਲਾਲ ਪਿੰਡ ਦੇ ਗੌਰਮਿੰਟ ਸਕੂਲ ਵਿਚ ਸ਼ੁਰ ਕੀਤੀ | ਕੁਲਦੀਪ ਮਾਣਕ ਜੀ ਨੂੰ Singing ਦਾ ਸ਼ੌਂਕ ਬਚਪਨ ਤੋ ਹੀ ਬਹੁਤ ਜ਼ਿਆਦਾ ਸੀ ਕਿਉਂਕਿ ਇਨ੍ਹਾਂ ਦੀ ਆਵਾਜ਼ ਬਹੁਤ ਵਧੀਆ ਸੀ। ਇਸਤੋਂ ਇਲਾਵਾ ਦੋਸਤੋ ਕੁਲਦੀਪ ਮਾਣਕ ਜੀ ਨੂੰ ਹਾਕੀ ਖੇਡਣ ਦਾ ਵੀ ਬਹੁਤ ਸ਼ੌਂਕ ਸੀ |ਇਸ ਕਰਕੇ ਇਹ ਜਦੋ ਵੀ ਇਹ ਸਾਮ ਨੂੰ ਖੇਡ ਦੇ ਸੀ ਤਾ ਲੋਕ ਇਨ੍ਹਾਂ ਦੀ Game ਦੇਖਣ ਲਈ ਜੁੜ ਜਾਂਦੇ ਸੀ।ਇਹਨਾ ਦੀ ਹਾਕੀ ਦੀ Game ਦੀ ਲੋਕ ਬਹੁਤ ਤਾਰੀਫ਼ ਕਰਦੇ ਸੀ | ਇਕ ਵਾਰੀ ਜਦੋਂ ਇਨ੍ਹਾਂ ਦੇ ਸਕੂਲ ਵਿਚ prize distribute function ਹੋਇਆ ਸੀ ਜਿਸ ਵਿਚ ਪੰਜਾਬ ਦੇ ਮੁਖ ਮੰਤਰੀ ਸਰਦਾਰ ਕੈਰੋਂ ਸਿੰਘ ਵੀ ਪਹੁੰਚੇ ਹੋਏ ਸਨ।ਇਸ ਫੰਕਸ਼ਨ ਵਿਚ ਇਨ੍ਹਾਂ ਨੇ ਗਾਣਾ ਗਾਉਣਾ ਸੀ।

ਜਦੋਂ ਉਨ੍ਹਾਂ ਨੇ ਕੁਲਦੀਪ ਮਾਣਕ ਜੀ ਦੀ ਆਵਾਜ਼ ਸੁਣੀ ਤਾਂ ਉਹ ਐਨੇ ਖੁਸ਼ ਹੋਏ ਕਿ ਉਨ੍ਹਾਂ ਨੇ ਇਨ੍ਹਾਂ ਦਾ ਨਾਮ ਲਤੀਫ ਮੁਹੰਮਦ ਤੋਂ ਕੁਲਦੀਪ ਮਾਣਕ ਰੱਖ ਦਿਤਾ ਸੀ ਅਤੇ ਅੱਜ ਇਹ ਇਸੇ ਨਾਮ ਨਾਲ ਮਸ਼ਹੂਰ ਹਨ|ਇਨ੍ਹਾਂ ਨੇ ਖੁਸ਼ੀ ਮੁਹਮੰਦ ਕੰਵਲ ਨੂੰ ਆਪਣਾ ਗੁਰੂ ਮੰਨਿਆ ਜੋਕਿ ਅੰਮ੍ਰਿਤਸਰ ਦੇ ਪਿੰਡ ਭੁੱਟੀ ਵਾਲਾ ਦੇ ਰਹਿਣ ਵਾਲੇ ਸਨ ਤੇ ਅੱਗੇ ਜਾ ਕੇ ਜੈਜ਼ੀ ਬੀ ਨੇ ਇਨ੍ਹਾਂ ਨੂੰ ਆਪਣਾ ਗੁਰੂ ਮੰਨਿਆ।

ਜਿਵੇ ਕਿ ਆਪਾਂ ਸਭ ਜਾਣਦੇ ਹਾਂ ਕਿ ਕੁਲਦੀਪ ਮਾਣਕ ਜੀ ਬਠਿੰਡਾ ਦੇ ਰਹਿਣ ਵਾਲੇ ਸੀ ਪਰ ਇਹ ਆਪਣੇ Singing ਦੇ ਸ਼ੌਂਕ ਨੂੰ ਪੂਰਾ ਕਰਨ ਲਈ ਇਹ ਲੁਧਿਆਣਾ ਚਲੇ ਗਏ ਸੀ |ਜਿਥੇ ਇਹ ਉਸ ਸਮੇਂ ਦੇ ਬਹੁਤ ਹੀ ਮਸ਼ਹੂਰ ਕਲਾਕਾਰ Harcharan Grewal ਤੇ Seemajit kaur ਨੂੰ ਮਿਲੇ ਤੇ ਉਨ੍ਹਾਂ ਨਾਲ ਇਹ ਦਿੱਲੀ ਗਏ ਜਦੋਂ ਉਨ੍ਹਾਂ ਨੇ ਮਾਣਕ ਜੀ ਦੀ ਆਵਾਜ਼ ਸੁਣੀ ਤਾਂ ਉਹ ਇਨ੍ਹਾਂ ਦੇ ਫੈਨ ਹੋ ਗਏ ਇਥੇ ਇਨ੍ਹਾ ਨੇ ਬਾਬੂ ਸਿੰਘ ਮਾਨ ਮਰਾੜਾ ਵਾਲੇ ਦਾ ਲਿਖਿਆ ਤੇ ਇਨ੍ਹਾਂ ਦੁਆਰਾ ਗਾਇਆ ਪਹਿਲਾ ਸੋਂਗ ‘ਜੀਜਾ ਅੱਖੀਆਂ ਨਾ ਵੇ ਮੈ ਕੱਲ ਦੀ ਕੁੜੀ’, ਰਿਕਾਰਡ ਕੀਤਾ ਗਿਆ ਦੋਸਤੋ ਕੁਲਦੀਪ ਮਾਣਕ ਜੀ ਨੇ ਆਪਣੀ 16,17 ਦੀ ਉਮਰ ਵਿਚ ਹੀ ਆਪਣਾ ਪਹਿਲਾ ਗਾਣਾ ਰਿਕਾਰਡ ਕਰਵਾ ਲਿਆ ਸੀ।

ਕੁਲਦੀਪ ਮਾਣਕ ਜੀ ਦੇ ਗਾਣੇ

ਇਸਤੋਂ ਬਾਅਦ ਇਨ੍ਹਾਂ ਨੇ ਇਕ ਹੋਰ ਗਾਣਾ Seema ਨਾਲ Record ਹੋਇਆ ਜਿਹੜਾ ਬਹੁਤ ਜਿਆਦਾ ਸੁਪਰਹਿੱਟ ਹੋਇਆ ਸੀ ਜਿਸਦਾ ਨਾਮ ਐ laung kra mittra machhali paun ge maape ਇਸ ਗਾਣੇ ਨਾਲ ਕੁਲਦੀਪ ਮਾਣਕ ਨੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਸੀ। ਦੋਸਤੋ ਇਨ੍ਹਾਂ ਤੋਂ ਇਲਾਵਾ ਹੋਰ ਵੀ ਅਜਿਹੇ ਗਾਣੇ ਹਨ ਜੋ ਕੁਲਦੀਪ ਮਾਣਕ ਦੁਆਰਾ ਗਾਏ ਤੇ ਸੁਪਰਹਿੱਟ ਹੋਏ ਨੇ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਧੜਕਣਾ ਵਾਂਗ ਵੱਜਦੇ ਹਨ , ਇਨ੍ਹਾ ਦਾ ਸਭ ਤੋ Famous ਗਾਣਾ ‘ਮਾਂ ਹੁੰਦੀ ਐ ਮਾਂ ਓ ਦੁਨਿਆ ਵਾਲਿਓ, ਜੋ ਅੱਜ ਵੀ ਲੋਕਾਂ ਦੁਆਰਾ ਬਹੁਤ ਸੁਣਿਆ ਜਾਂਦਾ ਹੈ|

ਇਨ੍ਹਾ ਦੇ ਹੋਰ ਗਾਣੇ ਜਿਵੇ ‘ਤੇਰੇ ਟਿੱਲੇ ਤੋ ਸੂਰਤ ਦਿਸਦੀ ਹੀਰ ਦੀ, ਛੇਤੀ ਕਰ ਸਰਵਨ ਬੱਚਾ ਪਾਣੀ ਪਿਲਾਦੇ, ਮਿਰਜ਼ਾ ਸਾਹਿਬਾ ਬਹੁਤ ਜਿਆਦਾ ਮਸ਼ਹੂਰ ਹੋਏ |ਦੋਸਤੋ ਜੇ ਆਪਾਂ ਕੁਲਦੀਪ ਮਾਨਕ ਜੀ ਦੇ album ਤੇ Single track ਗੀਤਾਂ ਦੀ ਗੱਲ ਕਰੀਏ ਤਾ ਓਹ ਬਹੁਤ ਜਿਆਦਾ ਹਨ |

ਦੋਸਤੋ Kuldeep manak ji ਨੂੰ ਗਾਉਣ ਦਾ ਹੁਨਰ ਆਪਣੇ ਵੱਡੇ ਵਡੇਰਿਆਂ ਤੋ ਮਿਲਿਆ ਸੀ ਕਿਉਂਕਿ ਇਨ੍ਹਾ ਦੇ ਵਡੇਰੇ ਇਕ ਬਹੁਤ ਹੀ ਵਧੀਆ ਰਾਗੀ ਸਨ ਜੋ ਕਿ ਨਾਭੇ ਦੇ ਮਹਾਰਾਜਾ ਹੀਰਾ ਸਿੰਘ ਜੀ ਦੇ ਦਰਬਾਰ ਵਿਚ ਕਥਾ ਕੀਰਤਨ ਕਰਦੇ ਸਨ | ਉਨ੍ਹਾ ਦੀ ਕਥਾ ਕੀਰਤਨ ਮਹਾਰਾਜਾ ਜੀ ਨੂੰ ਬਹੁਤ ਪਸੰਦ ਸੀ | ਇਨ੍ਹਾ ਦਾ ਵਿਆਹ Sarbjit kaur ਨਾਲ ਹੋਇਆ ਤੇ ਇਨ੍ਹਾ ਦੇ ਘਰ ਦੋ ਬਚਿਆਂ ਨੇ ਜਨਮ ਲਿਆ ਇਨ੍ਹਾ ਦੇ ਪੁੱਤਰ ਦਾ ਨਾਮ yudhvir manak ਤੇ ਇਨ੍ਹਾ ਦੀ ਧੀ ਦਾ ਨਾਂ shakti manak ਸੀ|

ਇਸਤੋ ਇਲਾਵਾ ਦੋਸਤੋ ਜੇ ਆਪਾ ਕੁਲਦੀਪ ਮਾਨਕ ਜੀ ਦੀਆ ਫ਼ਿਲਮਾ ਦੀਆਂ ਗੱਲ ਕਰੀਏ ਤਾ ਇਨ੍ਹਾ ਦੀ ਪਹਿਲੀ ਫਿਲਮ Saidan Jogan (1979) ਆਈ ਜਿਸ ਵਿਚ ਇਨ੍ਹਾ ਨੇ “sathon naee majhin chaar hundian”, song ਗਾਇਆ ਇਹ ਫਿਲਮ ਬਹੁਤ suprehit ਹੋਈ |1980 ਵਿਚ Lambardaarni ਜਿਸ ਵਿਚ ਇਨ੍ਹਾ ਨੇ “yaaran da truck balliye”song ਗਾਇਆ,1981ਵਿਚ Balbiro Bhabi ਫਿਲਮ ਆਈ ਜਿਸ ਵਿਚ ਇਨ੍ਹਾ ਨੇ ਥੋੜੀ ਜੀ ਆਪਣੀ ਭੂਮਿਕਾ ਵੀ ਨਿਭਾਈ ਸੀ ਤੇ 1983 ਵਿਚ ਇੰਨਾ ਨੇ ਸੱਸੀ ਪੁੰਨੁ ਫਿਲਮ ਵਿਚ “ajj dhee ik raje di”,song ਗਾਇਆ ਇਹ ਸਭ ਫ਼ਿਲਮਾ ਬਹੁਤ suprehit ਹੋਈਆ | ਦੋਸਤੋ ਤੁਹਾਨੂੰ ਇਕ ਗਲ ਹੋਰ ਦਸ ਦਈਏ ਇਕ ਵਾਰ ਕੁਲਦੀਪ manak ji ਸਾਲ 1996 ਵਿਚ ਆਜ਼ਾਦ ਪਾਰਟੀ ਦੇ ਉਮੀਦਵਾਰ ਵਜੋਂ ਬਠਿੰਡੇ ਤੋ ਪਾਰਲੀਮੇਂਟ ਇਲੇਕ੍ਸਨ ਵਿਚ ਵੀ ਖੜੇ ਹੋਏ ਸੀ ਪਰ ਇਸ ਇਲੇਕ੍ਸਨ ਵਿਚ ਇਹ ਜਿੱਤ ਨਾ ਸਕੇ|

ਦੋਸਤੋ ਸਾਲ 2011 ਵਿਚ 30 november ਨੂੰ ਓਹ ਮਾੜਾ ਦਿਨ ਆਇਆ ਸੀ ਜਦੋ ਸਾਡੇ ਹਰਮਨ ਪਿਆਰੇ ਕੁਲਦੀਪ ਮਾਨਕ ਜੀ 60 ਸਾਲ ਦੀ ਉਮਰ ਵਿਚ ਇਸ ਦੁਨਿਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਆਪਣੇ ਲੱਖਾਂ ਕਰੋੜਾ fans ਨੂੰ ਛੱਡ ਕੇ ਚਲੇ ਗਏ |ਪਰ ਦੋਸਤੋ ਇਕ ਗਲ ਹੋਰ ਭਾਵੇਂ ਅੱਜ ਕੁਲਦੀਪ ਮਾਨਕ ਜੀ ਸਾਡੇ ਵਿਚ ਕਰ ਨਹੀਂ ਹਨ ਪਰ ਓਹਨਾ ਦੇ ਗਾਏ ਗੀਤ ਹਮੇਸ਼ਾ ਹੀ ਅਮਰ ਰਹਿਣਗੇ|ਦੋਸਤੋ ਇਹ ਸੀ ਕੁਲਦੀਪ ਮਾਨਕ ਜੀ ਦੀ biography ਤੇ ਤੁਹਾਨੂੰ ਇਹ ਆਰਟੀਕਲ ਕਿਵੇਂ ਲੱਗਾ ਸਾਨੂੰ ਕੋਮੇੰਟ box ਵਿਚ ਜਰੂਰ ਦਸੇਓ ਤੇ ਇਹ ਵੀ ਦਸੇਓ ਕੀ ਤੁਹਾਨੂੰ ਕੁਲਦੀਪ ਮਾਨਕ ਜੀ ਦਾ ਕਿਹੜਾ song ਸਭ ਤੋ ਵਧੇਰੇ ਪਸੰਦ ਹੈ|

LEAVE A REPLY

Please enter your comment!
Please enter your name here