ਆਗਰਾ ਵਿਚ ਘੁੰਮਣ ਲਈ ਸਭ ਤੋਂ ਪ੍ਰਾਚੀਨ ਤੇ ਖੂਬਸੂਰਤ ਥਾਂਵਾ Beautiful places in Agra

1110

ਆਗਰਾ ਭਾਰਤ ਦੇ ਉੱਤਰੀ ਰਾਜ, ਉੱਤਰ ਪ੍ਰਦੇਸ਼ ਵਿਚ ਯਮੁਨਾ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ| ਦੋਸਤੋ ਜੇ ਆਪਾ ਆਗਰੇ ਦੀ ਗੱਲ ਕਰਦੇ ਹਾਂ ਤਾ ਸਭ ਤੋਂ ਪਹਿਲਾ ਸਾਨੂੰ ਆਗਰੇ ਵਿਚ ਤਾਜ ਮਹਿਲ ਦਾ ਖਿਆਲ ਆਉਂਦਾ ਹੈ | ਜਿਸ ਕਰਕੇ ਆਗਰੇ ਨੂੰ ਤਾਜ ਮਹਿਲ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ | ਆਗਰੇ ਦੇ ਤਾਜ ਮਹਿਲ ਦੀ ਗਿਣਤੀ ਦੁਨਿਆ ਦੇ ਸੱਤ ਅਜੂਬਿਆਂ ਵਿਚ ਹੁੰਦੀ ਹੈ ਜੋ ਕਿ ਭਾਰਤ ਵਾਸੀਆਂ ਲਈ ਬਹੁਤ ਮਾਨ ਦੀ ਗੱਲ ਹੈ |ਇਸ ਲਈ ਤਾਜ ਮਹਿਲ ਨੂੰ ਦੇਖਣ ਲਈ ਦੁਨਿਆ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਆਉਂਦੇ ਹਨ |

ਆਗਰਾ ਵਿਚ ਸਿਰਫ ਤਾਜ ਮਹਿਲ ਹੀ ਨਹੀਂ ਸਗੋਂ ਹੋਰ ਵੀ ਬਥੇਰੀਆਂ ਥਾਂਵਾ ਹਨ ਜੋ Tourist places ਦੇ ਨਾਲ ਨਾਲ ਇਤਿਹਾਸ ਵੀ ਜੁੜੀਆਂ ਹੋਈਆਂ ਹਨ| ਆਗਰਾ ਵਿਚ ਪੂਰੀ ਦੁਨਿਆ ਦੇ 50 ਖੂਬਸੂਰਤ ਥਾਂਵਾ ਵਿਚੋਂ ਇੱਕਲੇ ਆਗਰਾ ਵਿਚ ਯਾਤਰੀਆਂ ਲਈ ਤਿੰਨ ਖੂਬਸੂਰਤ ਥਾਂਵਾ ਨੇ ਤਾਜ ਮਹਿਲ, ਆਗਰਾ ਦਾ ਕਿਲਾ ਤੇ ਫਤਿਹਪੁਰ ਸਿੱਕਰੀ, ਆਗਰਾ ਵਿਚ ਇੰਨ੍ਹਾ ਥਾਂਵਾ ਤੋ ਇਲਾਵਾ ਖਾਣ ਪੀਣ ਅਤੇ ਦਿਲ ਬਿਹਲਾਉਣ ਵਾਲੀਆਂ ਵੀ ਬਹੁਤ ਚੀਜ਼ਾਂ ਨੇ ਆਗਰੇ ਦੀ ਲੱਸੀ ਤੇ ਚਾਟ ਤੋਂ ਇਲਾਵਾ ਆਗਰੇ ਦਾ ਪੇਠਾ ਮਿਠਾਈ ਤਾਂ ਪੂਰੀ ਦੁਨਿਆ ਵਿਚ ਮਸ਼ਹੂਰ ਹੈ| ਦਿੱਲੀ ਤੋਂ ਨੇੜੇ ਹੋਣ ਕਰਕੇ ਕੁਝ ਲੋਕ ਤਾ ਇਕ ਦਿਨ ਚ ਹੀ ਘੁੰਮ ਕੇ ਚਲੇ ਜਾਂਦੇ ਹਨ| ਉਂਝ ਆਗਰਾ ਵਿਚ ਰਹਿਣ ਦੀਆਂ ਸੁਵਿਧਾਂਵਾ ਵੀ ਬਹੁਤ ਨੇ |ਆਗਰਾ ਸ਼ਹਿਰ ਦੇ ਬਾਜ਼ਾਰ ਵਿਚ ਹਰ ਤਰਾਂ ਦਾ ਖਰੀਦਦਾਰੀ ਦਾ ਸਮਾਨ ਵੀ ਮਿਲ ਜਾਂਦਾ ਹੈ|

ਆਗਰਾ ਦੀਆਂ ਘੁੰਮਣ ਦੀਆਂ ਥਾਂਵਾ

1. ਤਾਜ ਮਹਿਲ

ਤਾਜ ਮਹਿਲ ਨੂੰ ਦੁਨਿਆ ਦੀ ਸਭ ਤੋ ਸੋਹਣੀ ਇਮਾਰਤ ਮੰਨਿਆ ਜਾਂਦਾ ਹੈ ਤੇ ਨਾਲ ਹੀ ਇਸ ਨੂੰ ਪਿਆਰ ਦਾ ਪ੍ਰਤੀਕ ਵੀ ਆਖਿਆ ਜਾਂਦਾ ਹੈ |ਇਥੇ ਪ੍ਰੇਮੀ ਜੋੜੇ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜਹਾਰ ਵੀ ਕਰਨ ਆਉਂਦੇ ਹਨ | ਇਸ ਮਹਿਲ ਨੂੰ ਮੁਗਲ ਸਮਰਾਟ ਸ਼ਾਂਹਜਹਾਂ ਨੇ ਆਪਣੀ ਤੀਜੀ ਸਭ ਤੋਂ ਪਿਆਰੀ ਪਤਨੀ ਮੁਮਤਾਜ਼ ਦੇ ਲਈ ਮਹਿਲ ਦੇ ਰੂਪ ਵਿਚ ਬਣਾਇਆ ਸੀ| ਦੁਨਿਆ ਦਾ ਹਰ ਵਿਅਕਤੀ ਇਸਨੂੰ ਦੇਖਣ ਲਈ ਬੇਚੈਨ ਰਹਿੰਦਾ ਹੈ |ਇਸ ਮਹਿਲ ਨੂੰ ਸਾਰੇ ਮਹਿਲਾਂ ਦਾ ਤਾਜ਼ ਵੀ ਕਿਹਾ ਜਾਂਦਾ ਹੈ | ਤਾਜ ਮਹਿਲ ਨੂੰ ਬਣਾਉਣ ਵਿਚ ਲਗਭਗ 17 ਸਾਲ ਲੱਗ ਗਏ ਸੀ ਫੇਰ ਕਿਤੇ ਇਹ 1653 ਵਿਚ ਜਾ ਕੇ ਪੂਰਾ ਹੋਇਆ ਸੀ| ਐਂਟਰੀ ਗੇਟ ਵਿਚ ਲੱਗੇ ਫੁਹਾਰੇ ਵੀ ਇਸਨੂੰ ਹੋਰ ਜਿਆਦਾ ਸ਼ਾਨਦਾਰ ਬਣਾਉਂਦੇ ਹਨ | ਜੇ ਸਿੱਧੀ ਗੱਲ ਚ ਗੱਲ ਖਤਮ ਕਰੀਏ ਤਾ ਤਾਜ ਮਹਿਲ ਦੁਨਿਆ ਦੀ ਸਭ ਤੋਂ ਸੋਹਣੀ ਇਮਾਰਤ ਹੈ|

2. ਫਤਿਹਪੁਰ ਸਿੱਕਰੀ

ਫਤਿਹਪੁਰ ਸਿੱਕਰੀ ਦਾ ਨਿਰਮਾਣ ਲਾਲ ਰੇਤ ਦੇ ਪੱਥਰਾਂ ਨਾਲ ਕੀਤਾ ਹੋਇਆ ਹੈ |ਇਸ ਦੀ ਸਥਾਪਨਾ 16 ਵੀ ਸਦੀ ਚ ਮੁਗਲ ਸਮਰਾਟ ਅਕਬਰ ਨੇ ਕੀਤੀ ਸੀ ਤੇ ਇਹ 15 ਸਾਲਾਂ ਤੱਕ ਅਕਬਰ ਦੇ ਸਾਮਰਾਜ ਦੀ ਰਾਜਧਾਨੀ ਵੀ ਰਹੀ |ਫਤਿਹਪੁਰ ਸਿੱਕਰੀ ਵਿਚ ਜੋਧਾਬਾਈ ਦੇ ਮਹਿਲ , ਜਾਮਾ ਮਸਜਿਦ, ਬੁਲੰਦ ਦਰਵਾਜਾ ਅਤੇ ਸਲੀਮ ਚਿਸ਼ਤੀ ਦੇ ਮਕਬਰੇ ਹਨ | ਇਹ ਸਮਾਰਕ ਸ਼ੇਖ ਸਲੀਮ ਚਿਸ਼ਤੀ ਨੂੰ ਸੰਮਾਨਿਤ ਕਰਨ ਲਈ ਅਕਬਰ ਦੁਆਰਾ ਬਣਵਾਇਆ ਗਿਆ ਸੀ |ਜਿੰਨਾ ਦੀ ਮੁਗਲ ਸਮਰਾਜ ਲਈ ਕੀਤੀ ਭਵਿਖਵਾਣੀ ਸੱਚ ਹੋਈ ਸੀ |ਆਗਰਾ ਤੋਂ ਫਤਿਹਪੁਰ ਸਿੱਕਰੀ 36 ਕਿਲੋਮੀਟਰ ਦੀ ਦੂਰੀ ਤੇ ਪੈਂਦੀ ਹੈ|

3. ਆਗਰਾ ਦਾ ਕਿਲਾ

ਆਗਰਾ ਦਾ ਕਿਲਾ ਉੱਤਰ ਪ੍ਰਦੇਸ਼ ਵਿਚ ਯਮੁਨਾ ਨਦੀ ਦੇ ਸੱਜੇ ਤੱਟ ਬਣਿਆ ਇਕ ਵਿਸ਼ਾਲ ਕਿਲਾ ਹੈ| ਜੋ ਕੀ ਤਾਜ ਮਹਲ ਦੇ ਬਹੁਤ ਹੀ ਨਜਦੀਕ 2.5 ਦੀ ਦੂਰੀ ਤੇ ਹੈ | ਇਸਦਾ ਨਿਰਮਾਣ ਅਕਬਰ ਨੇ ਖੁਦ ਕਰਵਾਇਆ ਸੀ | ਇਹ ਕਿਲਾ 1638 ਤੱਕ ਮੁਗਲਾ ਦਾ ਮੁੱਖ ਨਿਵਾਸ ਸਥਾਨ ਵੀ ਰਿਹਾ |ਇਸ ਕਿਲੇ ਨੂੰ ਯੂਨੇਸਕੋ ਦੀ ਵਿਸ਼ਵ ਵਿਰਾਸਤ ਵਿਚ ਵੀ ਸ਼ਾਮਿਲ ਕੀਤਾ ਹੋਈਆ ਹੈ |

ਆਗਰੇ ਦਾ ਕਿਲਾ ਮੁਗਲਾ ਦੁਆਰਾ ਬਣਾਈਆਂ ਖਾਸ ਇਮਾਰਤਾਂ ਵਿਚੋਂ ਇਕ ਹੈ ਤੇ ਇਸ ਅੰਦਰ ਬਹੁਤ ਹੀ ਸੋਹਣੀਆਂ ਇਮਾਰਤਾਂ ਹਨ| ਇਹ ਮੁਗਲਾ ਦੀ ਕਲਾ ਦਾ ਇਕ ਬਹੁਤ ਹੀ ਸੋਹਣਾ ਉਦਾਹਰਨ ਹੈ |ਆਗਰੇ ਵਿਚ ਤਾਜ ਮਹਿਲ ਤੇ ਆਗਰੇ ਦਾ ਕਿਲਾ ਯਾਤਰੀਆਂ ਦੁਆਰਾ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਇਮਾਰਤਾਂ ਹਨ |ਇਸ ਕਿਲੇ ਦੇ ਅੰਦਰ ਪ੍ਰਲ ਮਸਜਿਦ,ਦੀਵਾਨ-ਏ-ਖਾਸ, ਦੀਵਾਨ-ਏ-ਮੈਂ ਆਮ, ਮੋਤੀ ਮਸਜਿਦ ਅਤੇ ਜਹਾਂਗੀਰ ਮਹਿਲ ਵਰਗੀਆਂ ਮੁਗਲਾ ਦੀਆਂ ਸੋਹਣੀਆਂ ਕਲਾਂਵਾ ਹਨ | ਇਕਲੇ ਤੋ ਤੁਸੀਂ ਤਾਜਮਹਿਲ ਨੂੰ ਬਹੁਤ ਹੀ ਸਾਫ਼ ਸਾਫ਼ ਦੇਖ ਸਕਦੇ ਓ |

4. ਇਤਮਾਦ-ਉਦ-ਦੌਲਾਹ ਦਾ ਮਕਬਰਾ

ਇਤਮਾਦ-ਉਦ-ਦੌਲਾਹ ਦਾ ਮਕਬਰਾ ਨੂੰ ਬੇਬੀ ਤਾਜ ਮਹਿਲ ਵੀ ਆਖਿਆ ਜਾਂਦਾ ਹੈ | ਇਹ ਪੂਰਾ ਚਿੱਟੇ ਸੰਗਮਰਮਰ ਦੇ ਪੱਥਰ ਤੋਂ ਬਣਿਆ ਹੋਇਆ ਮਕਬਰਾ ਹੈ |ਇਹ ਸ਼ਾਹਜਹਾਂ ਦੇ ਦਰਬਾਰੀ ਮੰਤਰੀ ਮੀਰ ਗਿਆਸ ਬੇਗ ਦਾ ਮਕਬਰਾ ਹੈ | ਇਤਮਾਦ-ਉਦ-ਦੌਲਾਹ ਦਾ ਮਕਬਰਾ ਮੁਗਲਾ ਦੀ ਆਰਕੀਟੈਕਚਰ ਦਾ ਇਕ ਜਿਉਂਦਾ ਜਾਗਦਾ ਨਮੂਨਾ ਹੈ |ਇਹ ਮੂਲ ਰੂਪ ਵਿਚ ਇੰਡੋ ਇਸਲਾਮਿਕ ਨਿਰਮਾਣ ਕਲਾ ਤੋਂ ਯੁਕਤ ਹੈ| ਇਹ ਯਮੁਨਾ ਨਦੀ ਦੇ ਕੰਡੇ ਤੇ ਬਣਿਆ ਹੋਇਆ ਹੈ |ਮਕਬਰੇ ਦੇ ਖੁਲਨ ਦਾ ਸਮਾ ਸਵੇਰੇ 6 ਵਜੇ ਤੋਂ ਸ਼ਾਮੀ 6 ਵੇ ਤੱਕ ਹੈ|

5. ਜਾਮਾ ਮਸਜਿਦ

ਆਗਰਾ ਦੀ ਜਾਮਾ ਮਸਜਿਦ ਜੋ ਕੀ 17 ਵੀ ਸਤਾਬਦੀ ਦੀ ਬਣੀ ਹੋਈ ਤੇ ਮੁਗਲਾ ਦੁਆਰਾ ਬਣਾਈ ਗਈ ਸਭ ਤੋਂ ਵੱਡੀ ਮਸਜਿਦ ਹੈ| ਇਸ ਮਸਜਿਦ ਨੂੰ ਸ਼ੁਕਰਵਾਰ ਮਸਜਿਦ ਵੀ ਆਖਿਆ ਜਾਂਦਾ ਹੈ |ਇਹ ਮਸਜਿਦ 1648 ਵਿਚ ਸ਼ਾਹਜਹਾਂ ਦੁਆਰਾ ਬਣਾਈ ਆਈ ਆਪਣੀ ਜਹਾਂ ਬੇਟੀ ਆਰਾ ਬੇਗਮ ਨੂੰ ਸਮਰਪਿਤ ਹੈ |ਜਾਮਾ ਮਸਜਿਦ ਨੂੰ ਭਾਰਤੀ ਇਤਿਹਾਸ ਅਤੇ ਸੰਸਕ੍ਰਿਤੀ ਵਿਚ ਮਹਤਵਪੂਰਨ ਸਥਾਨ ਪ੍ਰਾਪਤ ਹੈ ਇਹ ਕਈ ਤਰਾਂ ਦੇ ਪੱਥਰਾਂ ਦੇ ਮੇਲ ਨਾਲ ਡਿਜ਼ਾਇਨ ਕਰਕੇ ਬਣਾਈ ਗਈ ਹੈ| ਇਥੇ ਚਿਸ਼ਤੀ ਸਲੀਮ ਦਾ ਮਕਬਰਾ ਵੀ ਹੈ ਜੋ ਇਸ ਮਸਜਿਦ ਦਾ ਇਕ ਹਿੱਸਾ ਹੈ | ਇਹ ਮਸਜਿਦ ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ ਯਾਤਰੀਆਂ ਲਈ ਖੁੱਲੀ ਰਹਿੰਦੀ ਹੈ |ਇਥੇ ਆਉਣਾ ਬਹੁਤ ਆਸਾਨ ਹੈ ਕਿਉਂਕਿ ਇਹ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ |

6. ਚੰਨੀ ਦਾ ਰੌਜਾ

ਚੰਨੀ ਦਾ ਰੌਜਾ ਇਕ ਅੰਤਿਮ ਸੰਸਕਾਰ ਇਮਾਰਤ ਹੈ ਜੋ ਆਗਰੇ ਵਿਚ ਯਮੁਨਾ ਨਦੀ ਦੇ ਪੂਰਵੀ ਕੰਡੇ ਤੇ ਹੈ |ਇਸ ਨੂੰ ਚੀਨ ਦੇ ਮਕਬਰੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ | ਇਹ ਸਮਾਰਕ ਫ਼ਾਰਸੀ ਵਿਦਵਾਨ ਅੱਲਾਮਾ ਅਫਜਲ ਖਾਨ ਮੁੱਲਾ ਦਾ ਅੰਤਿਮ ਆਰਾਮ ਸਥਾਨ ਹੈ | 1628 ਅਤੇ 1639 ਦੇ ਵਿਚਾਲੇ ਬਣੀ ਇਸ ਇਮਾਰਤ ਨੂੰ ਆਰਕੀਟੈਕਚਰ ਆਫ਼ ਇੰਡੋ ਫ਼ਾਰਸੀ ਸ਼ੈਲੀ ਦਾ ਇਕ ਅਦਭੁਤ ਹੈ | ਇਹ ਮਕਬਰਾ ਤਾਜ ਮਹਿਲ ਦੇ ਬਹੁਤ ਨੇੜੇ ਹੈ |

7. ਅਕਬਰ ਦਾ ਮਕਬਰਾ

ਮੁਗਲਾ ਦੀਆਂ ਮੁੱਖ ਕਲਾਂਵਾ ਵਿਚ ਅਕਬਰ ਦਾ ਮਕਬਰਾ ਵੀ ਹੈ | ਮੰਨਿਆ ਜਾਂਦਾ ਹੈ ਕਿ ਇਹ ਮਕਬਰਾ 1605 ਤੋ 1618 ਈ. ਦੇ ਵਿਚਾਲੇ ਬਣਾਇਆ ਗਿਆ ਸੀ |ਅਕਬਰ ਦਾ ਮਕਬਰਾ ਮੱਕਾ ਵੱਲ ਨਾ ਹੋ ਕੇ ਉੱਗਦੇ ਸੂਰਜ ਵੱਲ ਨੂੰ ਹੈ |ਅਕਬਰ ਦਾ ਮਕਬਰਾ ਮੁਗਲਾ ਦੀ ਕਲਾ ਦਾ ਇਕ ਬਹੁਤ ਸੋਹਣਾ ਨਮੂਨਾ ਹੈ | ਇਹ ਮਕਬਰਾ ਆਗਰੇ ਤੋ ਬਾਹਰ ਇਲਾਕੇ ਸਿਕੰਦਰਾ ਵਿਚ ਹੈ ਇਹ 119 ਏਕੜ ਜਮੀਨ ਉੱਤੇ ਬਣਿਆ ਹੋਇਆ ਹੈ | ਇਸ ਵਿਚ ਬਣਿਆ ਮੁਖ ਮਕਬਰਾ ਬਹੁਤ ਹੀ ਸੋਹਣੇ ਬਾਗਾਂ ਨਾਲ ਘਿਰਿਆ ਹੋਇਆ ਹੈ |ਇਸ ਮਕਬਰੇ ਨੂੰ ਅਕਬਰ ਨੇ ਖੁਦ ਡਿਜ਼ਾਇਨ ਕੀਤਾ ਸੀ |ਅਕਬਰ ਦਾ ਮਕਬਰਾ ਮਥੁਰਾ ਰੋਡ NH-2 ਉੱਤੇ ਹੈ |

8. ਮਹਿਤਾਬ ਬਾਗ

ਮਹਿਤਾਬ ਬਾਗ ਕੁਦਰਤ ਦਾ ਨਜਾਰਾ ਲੈਣ ਲਈ ਆਗਰੇ ਦੇ ਸਭ ਤੋਂ ਸੋਹਣੇ ਘੁੰਮਣ ਲਈ ਥਾਂਵਾ ਵਿਚੋਂ ਇਕ ਹੈ |ਇਸ ਬਾਗ ਨੂੰ ਮੂਨਲਾਇਟ ਗਾਰਡਨ ਵੀ ਕਿਹਾ ਜਾਂਦਾ ਹੈ | ਪਾਰਕ ਵਿਚ ਚਾਰ ਰੇਤ ਦੇ ਪੱਥਰਾਂ ਨਾਲ ਬਣੇ ਟਾਵਰ ਵੀ ਹਨ |ਕਿਹਾ ਜਾਂਦਾ ਹੈ ਕਿ ਸ਼ਾਹਜਹਾਂ ਨੇ ਇਸ ਬਾਗ ਨੂੰ ਆਪਣੇ ਵਿਅਕਤੀਗਤ ਹਿੱਤਾਂ ਲਈ ਡਿਜ਼ਾਇਨ ਕਰਵਾਇਆ ਸੀ | ਮਹਿਤਾਬ ਬਾਗ ਯਾਤਰੀਆਂ ਲਈ ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ ਤੱਕ ਖੁਲਿਆ ਰਹਿੰਦਾ ਹੈ | ਇਹ ਬਾਗ ਤਾਜ ਮਹਿਲ ਤੋਂ ਮਸਾਂ 8 ਕ ਕਿਲੋਮੀਟਰ ਦੀ ਦੂਰੀ ਤੇ ਹੈ |

9. ਤਾਜ ਅਜਾਇਬ ਘਰ

ਤਾਜ ਮਹਿਲ ਦੇ ਪਰਿਸਰ ਵਿਚ ਬਣੇ ਗਾਰਡਨ ਦੇ ਪੱਛਮੀ ਕਿਨਾਰੇ ਤੇ 1982 ਵਿਚ ਤਾਜ ਅਜਾਇਬ ਘਰ ਦਾ ਨਿਰਮਾਣ ਕੀਤਾ ਗਿਆ ਸੀ |ਇਸ ਵਿਚ ਸਮਰਾਟ ਅਤੇ ਉਨ੍ਹਾ ਦੀਆਂ ਮਹਾਰਾਨੀਆਂ ਦੀਆਂ ਕਬਰਾਂ ਦੇ ਨਿਰਮਾਣ ਤੋ ਲੈਕੇ ਬਣਨ ਤੱਕ ਨੂੰ ਦਰਸਾਉਣ ਵਾਲੇ ਚਿਤਰ ਬਣੇ ਹੋਏ ਹਨ |ਆਗਰੇ ਵਿਚ ਸ਼ਾਨਦਾਰ ਇਮਾਰਤਾਂ ਇਤਿਹਾਸ ਨੂੰ ਦਰਸਾਉਣ ਦਾ ਇਕ ਘਰ ਹਨ | ਐਥੇ ਤੁਸੀਂ ਉਸ ਸਮੇ ਵਿਚ ਪ੍ਰਚਲਿਤ ਸੋਨੇ ਤੇ ਚਾਂਦੀ ਦੇ ਸਿੱਕੇ ਵੀ ਦੇਖ ਸਕਦੇ ਹੋ | ਤਾਜ ਅਜਾਇਬ ਘਰ ਵਿਚ ਇਤਿਹਾਸ ਨੂੰ ਜਾਨਣ ਵਿਚ ਰੁਚੀ ਰੱਖਣ ਵਾਲੇ ਬਹੁਤ ਲੋਕ ਰੋਜਾਨਾ ਆਉਂਦੇ ਹਨ |

10. ਅੰਗੂਰੀ ਬਾਗ

ਖਾਸ ਮਹਿਲ ਦੇ ਅੰਦਰ ਵਿਚ ਬਣਿਆ ਅੰਗੂਰੀ ਬਾਗ 1637 ਈ.ਵਿਚ ਸ਼ਾਹਜਹਾਂ ਨੇ ਬਣਵਾਇਆ ਸੀ | ਖਾਸ ਮਹਿਲ ਦਾ ਨਿਰਮਾਣ ਸਮਰਾਟ ਨੇ ਇਤਮੀਨਾਨ ਅਤੇ ਆਰਾਮ ਕਰਨ ਲਈ ਬਣਵਾਇਆ ਸੀ |ਇਸ ਮਹਿਲ ਦੇ ਸਾਹਮਣੇ ਇਕ ਵਿਸ਼ਾਲ ਵਿਹੜਾ ਵੀ ਹੈ, ਜਿਸ ਵਿਚ ਇਕ ਬਹੁਤ ਸੋਹਣਾ ਅੰਗੂਰੀ ਬਾਗ ਹੈ ਇਸਦੇ ਆਲੇ ਦੁਆਲੇ ਦੀ ਸਰੰਚਨਾ ਨੂੰ ਵਧੀਆ ਚਿੱਟੇ ਸੰਗਮਰਮਰ ਦੇ ਪੱਥਰ ਨਾਲ ਤਿਆਰ ਕੀਤਾ ਤੇ ਸੋਨੇ ਨਾਲ ਤਰਾਸਿਆ ਹੋਇਆ ਹੈਂ | ਮੰਨਿਆ ਜਾਂਦਾ ਹੈ ਕਿ ਪੁਰਾਣੇ ਸਮੇ ਵਿਚ ਇਸ ਬਾਗ ਵਿਚ ਵਧੀਆ ਰਸਦਾਰ ਅੰਗੂਰ ਹੁੰਦੇ ਸੀ | ਇਸ ਬਾਗ ਵਿਚ ਤੁਸੀਂ ਆਰਾਮ ਨਾਲ 2 ਘੰਟੇ ਤੱਕ ਘੁੰਮ ਸਕਦੇ ਹੋ|

11. ਵਾਇਲਡ ਲਾਈਫ ਐਸ ਓ ਐਸ (Wildlife SOS)

ਸਾਲ 1995 ਵਿਚ ਸਥਾਪਿਤ ਵਾਇਲਡ ਲਾਈਫ ਸੇਂਚਰੀ ਵਿਚ ਤੁਸੀਂ ਰਾਜਸੀ ਹਾਥੀਆਂ ਤੇ ਚੀਤਿਆਂ ਨੂੰ ਵੇਖ ਸਕਦੇ ਹੋ | ਇਹ ਸੰਗਠਨ ਮੁਸੀਬਤ ਵਿਚ ਫਸੇ ਜਾਨਵਰਾ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ |ਜੰਗਲੀ ਜਾਨਵਰਾ ਨੂੰ ਬਚਾਉਣ ਵਿਚ ਵਾਇਲਡ ਲਾਈਫ ਐਸ ਓ ਐਸ ਨੂੰ ਸਹਾਰਨੀ ਕੰਮ ਲਈ ਮੰਨਿਆ ਜਾਂਦਾ ਹੈ |

LEAVE A REPLY

Please enter your comment!
Please enter your name here