ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਦੇ ਘਰੇਲੂ ਤਰੀਕੇ, ਐਨਕਾਂ ਤੋਂ ਮਿਲੂ ਛੁਟਕਾਰਾ

1406

ਅੱਖਾਂ ਮਨੁੱਖ ਨੂੰ ਕੁਦਰਤ ਵੱਲੋਂ ਮਿਲਿਆ ਇਕ ਬੇਸ਼ਕੀਮਤੀ ਉਪਹਾਰ ਹਨ| ਇੰਨ੍ਹਾ ਸਾਹਮਣੇ ਦੁਨਿਆ ਦਾ ਹਰ ਕੈਮੇਰਾ ਫੇਲ ਹੈ ਕਿਉਂਕਿ ਜਿੰਨੇ ਦੁਨਿਆ ਦੇ ਰੰਗ ਸਾਡੀਆਂ ਅੱਖਾਂ ਦੇਖ ਸਕਦੀਆਂ ਹਨ ਉੰਨੇ ਦੁਨਿਆ ਦਾ ਕੋਈ ਵੀ ਕੈਮੇਰਾ ਨਹੀਂ ਦੇਖ ਸਕਦਾ |ਅੱਖਾਂ ਦੀ ਮਦਦ ਨਾਲ ਹੀ ਅਸੀਂ ਆਪਣੀਆਂ ਆਸ ਪਾਸ ਦੀਆਂ ਚੀਜ਼ਾਂ ਨੂੰ ਵੇਖਦੇ ਤੇ ਕੁਦਰਤ ਦੇ ਨਜਾਰਿਆਂ ਦਾ ਆਨੰਦ ਮਾਣਦੇ ਹਾਂ| ਪਰ ਅੱਜ ਦੇ ਸਮੇ ਵਿਚ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਸਾਡੀਆਂ ਅੱਖਾਂ ਨੂੰ ਕਮਜੋਰ ਕਰ ਸਕਦੀਆਂ ਹਨ ਜਿਵੇਂ Electronic ਯੰਤਰਾਂ ਦੀ ਵਰਤੋ ਕਰਨਾ ਜਿੰਨਾ ਵਿਚ ਮੋਬਾਇਲ ਫੋਨ, ਟੀਵੀ ਦੇਖਣਾ ਤੇ ਕੰਪਿਊਟਰ ਤੇ ਸਾਰਾ ਦਿਨ ਕੰਮ ਕਰਨਾ ਤੇ ਦੂਸਰਾ ਕਾਰਨ ਹੈ ਰਹਿਣ ਦੇ ਤਰੀਕਿਆਂ ਵਿਚ ਆਇਆ ਬਦਲਾਵ ਜਿੰਨਾ ਵਿਚ ਖਾਣਪਾਨ ਬਿਨਾ ਪੋਸ਼ਕ ਤੱਤਾਂ ਵਲਾ ਹੋ ਗਿਆ ਹੈ| ਜੇਕਰ ਸਾਡੀਆਂ ਅੱਖਾਂ ਤੰਦਰੁਸਤ ਹੋਣਗੀਆਂ ਤਾ ਅਸੀਂ ਕੋਈ ਵੀ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹਾਂ |

ਇਸਦੇ ਉਲਟ ਜੇ ਅੱਖਾਂ ਵਿਚ ਕੋਈ ਖਰਾਬੀ ਆਉਂਦੀ ਹੈ ਤਾਂ ਸਾਨੂੰ ਡਾਕਟਰ ਦੀ ਮਦਦ ਦਾ ਸਹਾਰਾ ਲੈਣਾ ਪੈਂਦਾ ਹੈ| ਜਿਸ ਦੇ ਇਲਾਜ਼ ਪਖੋਂ ਡਾਕਟਰ ਸਾਨੂੰ ਕਹਿ ਦਿੰਦੇ ਹਨ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘੱਟ ਗਈ ਹੈ ਤੇ ਚਸ਼ਮਾ ਲਗਾਉਣ ਦੀ ਸਲਾਹ ਦਿੰਦਾ ਹੈ ਤੇ ਇਸਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਹੱਲ ਵੀ ਨਹੀਂ ਹੁੰਦਾ|ਜਦੋਂ ਕੀ ਜੇ ਅਸੀਂ ਕੁਝ ਖਾਸ ਤਰੀਕੇ ਅਪਣਾਈਏ ਤਾਂ ਅਸੀਂ ਚਸ਼ਮਾ ਲੱਗਣ ਤੋ ਆਪਣੇ ਆਪ ਨੂੰ ਬਚਾ ਸਕਦੇ ਹਾਂ ਨਾਲੇ ਜਿੰਨਾ ਦਾ ਲੱਗਿਆ ਹੋਇਆ ਹੈ ਓਹ ਵੀ ਛੁਟਕਾਰਾ ਪਾ ਸਕਦੇ ਹਨ | ਇਸ ਲਈ ਅੱਜ ਇਸ ਆਰਟੀਕਲ ਵਿਚ ਕੁਝ ਅਜਿਹੇ ਘਰੇਲੂ ਤਰੀਕੇ ਦਸਾਂਗੇ ਜਿੰਨਾ ਨੂੰ ਆਪਨਾ ਕੇ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਵਧਾ ਸਕਦੇ ਹੋ |

  1. ਸਵੇਰੇ ਉਠ ਕੇ ਸਭ ਤੋਂ ਪਹਿਲਾ ਅੱਖਾਂ ਉੱਤੇ ਠੰਡੇ ਪਾਣੀ ਦੇ ਛਿਟੇ ਮਾਰਨੇ ਚਾਹੀਦੇ ਹਨ ਇਸ ਨਾਲ ਅੱਖਾਂ ਨੂੰ ਨਮੀ ਮਿਲ ਜਾਂਦੀ ਹੈ ਜੋ ਅੱਖਾ ਲਈ ਬਹੁਤ ਜਰੂਰੀ ਹੈ ਇਸ ਨਾਲ ਅੱਖਾਂ ਦੀ moment ਸਹੀ ਬਣੀ ਰਹਿੰਦੀ ਹੈ|
  2. ਰਾਤ ਨੂੰ ਸਰੋਂ ਦੇ ਤੇਲ ਨੂੰ ਪੈਰਾਂ ਦੀ ਤਲੀਆਂ ਤੇ ਚੰਗੀ ਤਰਾਂ ਮਾਲਿਸ਼ ਕਰਕੇ ਸੋਣਾ ਚਾਹਿਦਾ ਹੈ ਤੇ ਸਵੇਰੇ ਉਠ ਕੇ ਨੰਗੇ ਪੈਰ ਹਰੀ ਹਰੀ ਘਾਹ ਉੱਤੇ ਤੁਰਨਾ ਚਾਹਿਦਾ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ ਹੁੰਦੀ ਹੈ ਨਾਲੇ ਦਿਮਾਗ ਵੀ ਚੁਸਤ ਹੋ ਜਾਂਦਾ ਹੈ|
  3. ਇਕ ਛੋਟਾ ਜਿਹਾ ਫਿਟਕਰੀ ਦਾ ਦਾਣਾ ਲੈਕੇ ਉਸਨੂੰ ਭੁੰਨ ਕੇ ਉਸਨੂੰ 100ml ਗੁਲਾਬ ਜਲ ਵਿਚ ਰਲਾ ਕੇ ਚੰਗੀ ਤਰਾਂ ਮਿਕ੍ਸ ਕਰ ਲਵੋ |ਰੋਜ ਰਾਤ ਨੂੰ ਸੋਣ ਲੱਗੇ ਇਸ ਗੁਲਾਬ ਜਲ ਦੀਆਂ ਦੋ ਤਿੰਨ ਬੂੰਦਾ ਪਾ ਕੇ ਸੋਣਾ ਚਾਹਿਦਾ ਹੈ ਇਸਦੇ ਨਾਲ ਹੀ ਦੇਸੀ ਘਿਉ ਦੀ ਪੈਰਾਂ ਦੀਆਂ ਤਲੀਆਂ ਤੇ ਮਾਲਿਸ਼ ਕਰਨੀ ਚਾਹੀਦੀ ਹੈ |ਇਸ ਨਾਲ ਬਹੁਤ ਜਲਦ ਅੱਖਾਂ ਦੇ ਚਸਮੇ ਦਾ ਨੰਬਰ ਘਟਨਾ ਸ਼ੁਰੂ ਹੋ ਜਾਉਗਾ |
  4. ਦਿਨ ਵਿਚ ਦੋ ਤਿਨ ਵਾਰੀ ਅੱਖਾਂ ਉਪਰ ਠੰਡੇ ਪਾਣੀ ਦੇ ਛਿੱਟੇ ਜਰੂਰ ਮਾਰਨੇ ਚਾਹੀਦੇ ਹਨ ਇਸ ਨਾਲ ਅੱਖਾਂ ਵਿਚੋਂ ਜਲਨ ਖਤਮ ਹੋ ਜਾਂਦੀ ਹੈ ਇਸਦੇ ਨਾਲ ਹੀ ਦਿਨ ਵਿਚ ਵੱਧ ਤੋਂ ਵੱਧ ਪਾਣੀ ਵੀ ਪੀਣਾ ਚਾਹਿਦਾ ਹੈ |
  5. ਆਮਲਾ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਇਕ ਤਰਾਂ ਦਾ ਵਰਦਾਨ ਹੈ| ਇਸ ਵਿਚ ਜੋ ਤੱਤ ਮਜੂਦ ਨੇ ਉਹ ਅੱਖਾਂ ਦੀ ਰੋਸ਼ਨੀ ਨੂੰ ਸਾਲਾਂ ਤੱਕ ਬਰਕਰਾਰ ਰੱਖਣ ਵਿੱਚ ਸਹਾਈ ਹਨ| ਆਮਲੇ ਨੂੰ ਤੁਸੀਂ ਅਲਗ ਅਲਗ ਤਰੀਕਿਆਂ ਨਾਲ ਖਾ ਸਕਦੇ ਹੋ ਜਿਵੇਂ ਆਚਾਰ, ਮੁਰੱਬਾ ਤੇ ਇਸਦਾ ਜੂਸ ਬਣਾ ਕੇ ਪੀਤਾ ਜਾ ਸਕਦਾ ਹੈ| ਆਮਲੇ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਾਡੀਆਂ ਅੱਖਾਂ ਦੇ ਰੈਟਿਨਾ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਦਦਗਾਰ ਹੈ|ਇਹ ਤਾਂ ਗੱਲ ਹੁਣ ਸਾਫ਼ ਹੈ ਕੀ ਜੇ ਰੈਟਿਨਾ ਸਵਸਥ ਹੋਊਗਾ ਤਾਂ ਅੱਖਾਂ ਦੀ ਰੋਸ਼ਨੀ ਤਾ ਵਧਣੀ ਹੀ ਹੈ|
  6. ਗੁਲਾਬ ਜਲ ਅੱਖਾਂ ਦੀ ਸਿਹਤ ਤੇ ਉਨ੍ਹਾ ਦੀ ਰੋਸ਼ਨੀ ਵਧਾਉਣ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ| ਗੁਲਾਬ ਜਲ ਵਿਚ ਰੂੰ ਗਿੱਲਾ ਕਰਕੇ ਉਸਨੂੰ ਅੱਖਾਂ ਉਪਰ ਰੱਖ ਕੇ ਰੱਖਣ ਨਾਲ ਡਾਰਕ ਸਰਕਲ ਤਾ ਖਤਮ ਹੁੰਦੇ ਹਨ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ ਹੁੰਦੀ ਹੈ|ਜੇ ਤੁਸੀਂ ਚਾਹੋ ਤਾਂ ਡਾਕਟਰ ਦੀ ਸਲਾਹ ਨਾਲ ਹਫਤੇ ਚ ਦੋ ਵਾਰੀ ਗੁਲਾਬ ਜਲ ਦੀਆਂ ਦੋ ਤਿੰਨ ਬੂੰਦਾ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਵਰਤ ਸਕਦੇ ਹੋ|
  7. ਸਾਨੂੰ ਇਸ ਤਰਾਂ ਦੇ ਫਲ ਤੇ ਸਬਜੀਆਂ ਖਾਣੀਆਂ ਚਾਹੀਦੀਆਂ ਹਨ ਜਿੰਨਾ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਜਿਵੇਂ-ਗਾਜਰ, ਕੇਲਾ, ਬ੍ਰੋਕਲੀ (ਇਕ ਤਰਾਂ ਦੀ ਹਾਰੇ ਰੰਗ ਦੀ ਗੋਭੀ), ਪਾਲਕ ਤੇ ਕੇਲਾ ਹੋਰ ਵੀ ਸਬਜੀਆਂ ਹਨ | ਵੈਸੇ ਸਾਨੂੰ ਹਰ ਰੋਜ ਹਰ ਤਰਾਂ ਦੀ ਸਬਜੀ ਤੇ ਫਲ ਆਪਣੇ ਖਾਣੇ ਵਿਚ ਸ਼ਾਮਿਲ ਕਰਨੇ ਚਾਹੀਦੇ ਹਨ |ਜਿਸ ਨਾਲ ਸ਼ਰੀਰ ਨੂੰ ਪੂਰਨ ਪੋਸ਼ਣ ਮਿਲੇ|
  8. ਇਲਾਇਚੀ ਸ਼ਰੀਰ ਦੇ ਤਾਪਮਾਨ ਨੂੰ ਕੰਟ੍ਰੋਲ ਰੱਖਣ ਵਿਚ ਮਦਦ ਕਰਦੀ ਹੈ| ਇਸ ਦੀ ਨਿੱਤ ਵਰਤੋਂ ਨਾਲ ਅੱਖਾਂ ਨੂੰ ਠੰਡੀਆਂ ਤੇ ਰੋਸ਼ਨੀ ਤੇਜ ਹੁੰਦੀ ਹੈ|ਇਲਾਇਚੀ ਤੇ ਸੋਂਫ ਦਾ ਪਾਉਡਰ ਠੰਡੇ ਦੁੱਧ ਵਿਚ ਰਲਾ ਕੇ ਪੀਣਾ ਵੀ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ|
  9. ਅਖਰੋਟ ਵੀ ਅੱਖਾਂ ਦੀ ਰੋਸ਼ਨੀ ਤੇਜ ਕਰਨ ਲਈ ਬਹੁਤ ਜਰੂਰੀ ਹੈ ਕਿਉਂਕਿ ਇਸ ਵਿਚ ਵਿਟਾਮਿਨ ਈ ਤੇ ਉਮੇਗਾ 3 ਫੇਟੀ ਏਸਿਡ ਪਾਇਆ ਜਾਂਦਾ ਹੈ | ਅੱਖਾਂ ਨੂੰ ਲੰਮੇ ਸਮੇ ਤੱਕ ਚਮਕਦਾਰ ਰੱਖਣ ਲਈ ਅਖਰੋਟ ਨੂੰ ਵੀ ਖਾਣੇ ਵਿਚ ਖਾਣਾ ਚਾਹਿਦਾ|
  10. ਬਦਾਮ ਸਿਹਤ ਲਈ ਬਹੁਤ ਗੁਣਕਾਰੀ ਹਨ|ਇਹ ਸ਼ਰੀਰ ਦੀ ਕਮਜੋਰੀ ਨੂੰ ਦੂਰ ਕਰਨ ਦੇ ਨਾਲ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ ਕਰਨ ਵਿਚ ਮਦਦ ਕਰਦੇ ਹਨ|ਬੱਸ ਇੰਨ੍ਹਾ ਨੂੰ ਖਾਣ ਦਾ ਸਹੀ ਤਰੀਕਾ ਪਤਾ ਹੋਣਾ ਚਾਹਿਦਾ ਹੈ|ਇਸ ਲਈ 5,10 ਜਿੰਨੇ ਵੀ ਤੁਸੀਂ ਬਦਾਮ ਲੈਣਾ ਚਾਹੁੰਨੇ ਹੋ ਲੈਕੇ ਰਾਤ ਭਰ ਲਈ ਪਾਣੀ ਵਿਚ ਭਿਓਂ ਕੇ ਰੱਖ ਦੋ ਸਵੇਰੇ ਇੰਨ੍ਹਾ ਦਾ ਛਿਲਕਾ ਲਾਹ ਕੇ ਇੰਨ੍ਹਾ ਨੂੰ ਪੀਸ ਕੇ ਦੁੱਧ ਵਿਚ ਰਲਾ ਕੇ ਖਾਣੇ ਚਾਹੀਦੇ ਹਨ|
  11. ਕੰਪਿਊਟਰ ਜਾ ਮੋਬਾਇਲ ਟੀਵੀ ਦੇਖਣ ਸਮੇ ਅਸੀਂ ਆਪਣੀਆਂ ਪਲਕਾ ਬਹੁਤ ਘੱਟ ਝ੍ਪ੍ਕਾਉਣੇ ਆ ਇਸ ਨਾਲ ਅੱਖਾਂ ਵਿਚ ਜੋ ਪਾਣੀ ਆਉਂਦਾ ਹੈ ਓਹ ਨਹੀਂ ਆਉਂਦਾ ਜਿਸ ਕਰਕੇ ਅੱਖਾਂ ਵਿਚ ਖੁਸਕੀ ਆ ਜਾਂਦੀ ਹੈ |ਇਸ ਕਰਕੇ ਹਰ 20 ਮਿੰਟ ਬਾਅਦ ਪਲਕਾਂ ਨੂੰ ਝਪਕਾਉਣਾ ਚਾਹਿਦਾ ਅਜਿਹਾ ਕਰਨ ਨਾਲ ਅੱਖਾਂ ਸਿਲੀਆਂ ਹੋ ਜਾਂਦੀਆਂ ਹਨ |ਇਸ ਕਸਰਤ ਲਈ ਦਿਨ ਵਿਚ ਹਰ ਥੋੜੇ ਟਾਈਮ ਬਾਅਦ 5 ਸਕਿੰਟ ਦਾ ਸਮਾ ਜਰੂਰ ਕਢਣਾ ਚਾਹਿਦਾ ਹੈ|ਜੇਕਰ ਤੁਸੀਂ ਕੁਰਸੀ ਤੇ ਬੈਠੇ ਹੋ ਤਾ ਸਿਰ ਪਿਛੇ ਨੂੰ ਕਰਕੇ 3 ਮਿੰਟ ਤੱਕ ਇਸੇ ਸਥਿਤੀ ਵਿਚ ਬੈਠੋ|ਇਹ ਕਸਰਤ ਦਿਨ ਵਿਚ ਘਟੋ ਘਟ ਇਕ ਵਾਰੀ ਜਰੂਰ ਕਰੋ| ਇਸਤੋਂ ਇਲਾਵਾ ਅੱਖਾਂ ਨੂੰ ਦਸ ਵਾਰੀ ਘੜੀ ਦੀ ਦਿਸ਼ਾ ਚ ਤੇ ਦਸ ਵਾਰੀ ਘੜੀ ਤੋਂ ਉਲਟ ਦਿਸ਼ਾ ਵਿਚ ਘੁਮਾਓ ਇਹ ਵੀ ਅੱਖਾਂ ਲਈ ਬਹੁਤ ਵਧੀਆ ਕਸਰਤ ਹੈ |
  12. ਯੋਗਾ ਕਰਕੇ ਵੀ ਤੁਸੀਂ ਚਸ਼ਮਾ ਲੱਗਣ ਤੋਂ ਬਚ ਸਕਦੇ ਹੋ ਜਾ ਚਸ਼੍ਮੇ ਤੋ ਛੁਟਕਾਰਾ ਪਾਉਣਾ ਚਾਹੁੰਨੇ ਹੋ ਤਾਂ ਰੋਜ ਸਵੇਰੇ ਉਠ ਕੇ ਯੋਗਾ ਕਰਨੀ ਚਾਹੀਦੀ ਹੈ | ਇਸਦੇ ਲਈ ਤੁਹਾਨੂੰ ਥੱਲੇ ਦਿੱਤੇ ਸ੍ਟੇਪ ਅਪਣਾਉਣੇ ਚਾਹੀਦੇ ਹਨ|

ਸ਼ਵਾਸਨ

  • ਜਮੀਨ ਤੇ ਪਿਠ ਦੇ ਬਲ ਪੈ ਜਾਵੋ|
  • .ਦੋਨਾ ਪੈਰਾਂ ਦੇ ਵਿਚਾਲੇ ਇੱਕ ਫੁੱਟ ਦਾ ਗੇਪ/ਫਾਂਸਲਾ ਹੋਣਾ ਚਾਹਿਦਾ ਹੈ|
  • .ਲੱਕ ਤੇ ਬਾਹਾਂ ਵਿਚਾਲੇ 6 ਇੰਚ ਦਾ ਗੇਪ/ਫਾਂਸਲਾ ਹੋਣਾ ਚਾਹਿਦਾ ਹੈ ਤੇ ਹੱਥ ਖੁੱਲੇ ਹੋਣੇ ਚਾਹੀਦੇ ਨੇ|
  • .ਪੈਰਾਂ ਦੇ ਪੰਜਿਆ ਨੂੰ ਢਿੱਲਾ ਛੱਡ ਦਵੋ|
  • .ਹੋਲੀ ਹੋਲੀ ਸਾਰੇ ਸ਼ਰੀਰ ਨੂੰ ਢਿੱਲਾ ਛੱਡ ਦਵੋ |

ਇਸ ਆਸਾਨ ਨੂੰ ਰੋਜ ਤੁਸੀਂ 3 ਮਿੰਟ ਲੈਕੇ 30 ਮਿੰਟ ਤਕ ਕਰ ਸਕਦੇ ਹੋ|

ਜੇਕਰ ਪੋਸਟ ਚੰਗੀ ਲੱਗੀ ਤਾ Facebook ਤੇ ਸ਼ੇਅਰ ਜਰੂਰ ਕਰੇਓ ਤੇ ਜੁੜੇ ਰਹੋ website ਨਾਲ ਧੰਨਵਾਦ..

LEAVE A REPLY

Please enter your comment!
Please enter your name here